ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਸਿਵਲ ਸੇਵਾਵਾਂ (ਮੁੱਢਲੀ) ਪਰੀਖਿਆ, 2020 ਅਤੇ ਭਾਰਤੀ ਵਣ ਸੇਵਾ ਪਰੀਖਿਆ, 2020

ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਪਰੀਖਿਆ ਕੇਂਦਰ ਦੀ ਚੁਣਨ ਲਈ ਆਵੇਦਨ ਕਰਨ ਦਾ ਨੋਟਿਸ

Posted On: 01 JUL 2020 1:37PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ)ਦੁਆਰਾ ਸਿਵਲ ਸੇਵਾਵਾਂ (ਮੁੱਢਲੀ ) ਪਰੀਖਿਆ, 2020 [ਭਾਰਤੀ ਵਣ ਸੇਵਾ (ਮੁੱਢਲੀ ) ਪਰੀਖਿਆ, 2020 ਸਮੇਤ] 04.10.2020 (ਐਤਵਾਰ) ਨੂੰ 05.06.2020 ਨੂੰ ਪ੍ਰਕਾਸ਼ਿਤਪਰੀਖਿਆਵਾਂ ਸੋਧੇ ਹੋਏ ਪ੍ਰੋਗਰਾਮ / ਆਰਟੀਜ਼ ਦੇ ਅਨੁਸਾਰ ਪੂਰੇ ਭਾਰਤ ਵਿੱਚ ਕਰਵਾਈ ਜਾ ਰਹੀ ਹੈ।

ਸਿਵਲ ਸੇਵਾਵਾਂ (ਮੁੱਢਲੀ) ਪਰੀਖਿਆ, 2020 [ਭਾਰਤੀ ਵਣ ਸੇਵਾ (ਮੁੱਢਲੀ) ਪਰੀਖਿਆ, 2020 ਸਮੇਤ] ਦੇ ਵੱਡੀ ਗਿਣਤੀ ਵਿਚ ਆਪਣੇ ਕੇਂਦਰਾਂ ਨੂੰ ਬਦਲਣ ਲਈ ਉਮੀਦਵਾਰਾਂ ਤੋਂ ਪ੍ਰਾਪਤ ਬੇਨਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਕਮਿਸ਼ਨ ਨੇ ਇੱਕ ਮੌਕਾ ਦੇਣ ਦਾ ਫੈਸਲਾ ਕੀਤਾ ਹੈ,ਉਨ੍ਹਾਂ ਨੂੰ ਕੇਂਦਰ ਲਈ ਸੋਧੀ ਹੋਈ ਚੋਣ ਦਾਖਲ ਕਰਨ ਲਈ ਕਿਹਾ ਗਿਆ ਹੈ। ਉਪਰੋਕਤ ਤੋਂ ਇਲਾਵਾ, ਸਿਵਲ ਸੇਵਾਵਾਂ (ਮੁੱਖ) ਪਰੀਖਿਆ, 2020 ਅਤੇ ਭਾਰਤੀ ਵਣ ਸੇਵਾ (ਮੁੱਖ) ਪਰੀਖਿਆ, 2020 ਲਈ ਕੇਂਦਰਾਂ ਨੂੰ ਬਦਲਣ ਦਾ ਵਿਕਲਪ ਵੀ ਉਮੀਦਵਾਰਾਂ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ। ਕੇਂਦਰਾਂ ਵਿਚ ਤਬਦੀਲੀਆਂ ਲਈ ਉਮੀਦਵਾਰਾਂ ਦੀਆਂ ਬੇਨਤੀਆਂ ਉੱਤੇ ਉਨ੍ਹਾਂ ਦੁਆਰਾ  ਵਾਧੂ ਉਮੀਦਵਾਰਾਂ ਨੂੰ ਸ਼ਾਮਲ ਕਰਨ ਲਈ ਪੇਸ਼ ਕੀਤੀ ਗਈ ਵਾਧੂ / ਵਧੀ ਹੋਈ ਸਮਰੱਥਾ ਅਨੁਸਾਰ ਵਿਚਾਰਿਆ ਜਾਵੇਗਾ।

ਉਮੀਦਵਾਰਾਂ ਦੁਆਰਾ ਕੇਂਦਰਾਂ ਦੀ ਸੁਧਾਰੀ ਚੋਣ ਦਾਖਲ ਕਰਨ ਦੀ ਵਿੰਡੋ ਦੋ ਪੜਾਵਾਂ ਵਿੱਚ ਕੰਮ ਕਰੇਗੀ;ਭਾਵ 7- 13 ਜੁਲਾਈ, 2020 (06.00 ਵਜੇ) ਅਤੇ 20- 24 ਜੁਲਾਈ, 2020 (06.00 ਵਜੇ) ਨੂੰ ਕਮਿਸ਼ਨ ਦੀ ਵੈੱਬਸਾਈਟ https://upsconline.nic.inਤੇ ਕੀਤੀ ਜਾ ਸਕੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ 'ਤੇ ਜਾਣ ਅਤੇ ਲੋੜ ਪੈਣ ਤੇ ਉਪਰੋਕਤ ਪਰੀਖਿਆ ਕੇਂਦਰਾਂ ਦੀਆਂ ਆਪਣੀ ਚੋਣ ਦਾਖਲ ਕਰਨ।

ਉਮੀਦਵਾਰ ਕਿਰਪਾ ਕਰਕੇ ਨੋਟ ਕਰਨ ਕਿ ਕੇਂਦਰਾਂ ਵਿੱਚ ਤਬਦੀਲੀ ਲਈ ਉਨ੍ਹਾਂ ਦੀਆਂ ਬੇਨਤੀਆਂ ਨੂੰ "ਪਹਿਲਾਂ ਆਓ -ਪਹਿਲਾਂ ਪਾਓ " ਦੇ ਸਿਧਾਂਤ ਦੇ ਅਧਾਰ ਤੇ ਵਿਚਾਰਿਆ ਜਾਵੇਗਾ [ਜੋ ਕਿ ਕਮਿਸ਼ਨ ਦੀਆਂ ਸਾਰੀਆਂ ਪਰੀਖਿਆਵਾਂ ਵਿੱਚ ਪਾਲਣ ਕੀਤਾ ਜਾਂਦਾ ਹੈ ਅਤੇ ਇਸ ਦੇ ਪਰੀਖਿਆ ਨੋਟਿਸਾਂ ਵਿੱਚ ਜ਼ਿਕਰ ਕੀਤਾ ਗਿਆ ਸੀ) ਸਿਵਲ ਸੇਵਾਵਾਂ (ਮੁੱਢਲੀ) ਪਰੀਖਿਆ, 2020 ਅਤੇ ਭਾਰਤੀ ਵਣ ਸੇਵਾ ਪਰੀਖਿਆ, 2020] ਅਤੇ

ਇੱਕ ਵਾਰ ਜਦੋਂ ਕਿਸੇ ਵਿਸ਼ੇਸ਼ ਕੇਂਦਰ ਦੀ ਸਮਰੱਥਾ ਪੂਰੀ ਹੋ ਜਾਂਦੀ ਹੈ, ਤਾਂ ਉਸ ਨੂੰ ਫ੍ਰੀਜ਼ ਕਰ ਦਿੱਤਾ ਜਾਵੇਗਾ ਅਤੇ ਜਿੰਨ੍ਹਾਂ ਉਮੀਦਵਾਰਾਂ ਨੂੰ ਆਪਣੀ ਪਸੰਦ ਦਾ ਕੇਂਦਰ ਨਹੀਂ ਮਿਲ ਸਕੇਗਾ, ਨੂੰ ਬਾਕੀ ਦੇ ਕੇਂਦਰਾਂ ਵਿਚੋਂ ਚੁਣਨਾ ਹੋਵੇਗਾ।

 

ਸਿਵਲ ਸੇਵਾਵਾਂ (ਸ਼ੁਰੂਆਤੀ) ਪਰੀਖਿਆ, 2020 ਦੀਆਂ ਸਾਰੀਆਂ ਸ਼ਰਤਾਂ ਅਤੇ ਯੋਗਤਾਵਾਂ 12/02/2020 ਦੇ ਪਰੀਖਿਆ ਨੋਟਿਸ ਨੰ. 05/2020-ਸੀਐੱਸਪੀ  ਅਤੇ  ਭਾਰਤੀ ਵਣ ਸੇਵਾ ਪਰੀਖਿਆ, 2020 ਦੇ ਪਰੀਖਿਆ ਨੋਟਿਸ ਨੰ. 06/2020-ਆਈਐੱਫਓਐੱਸ ਮਿਤੀ 12/02/2020 ਅਨੁਸਾਰ ਕੋਈ ਬਦਲਾਅ ਨਹੀਂ ਹੋਵੇਗਾ।

ਇਸਦੇ ਨਾਲ ਹੀ ਕਮਿਸ਼ਨ ਦੀ ਵੈੱਬਸਾਈਟ http://upsconline.nic.inਤੇ 1 ਤੋਂ 8 ਅਗਸਤ,2020 ਦੌਰਾਨ ਉਮੀਦਵਾਰਾਂ ਲਈ ਵਿਡਰਾਲ ਵਿੰਡੋ ਵੀ ਉਪਲੱਬਧ ਕਰਵਾਈ ਜਾਵੇਗੀ।ਅਰਜ਼ੀ ਵਾਪਿਸ ਲੈਣ ਦੀਆਂ ਸਾਰੀਆਂ ਸ਼ਰਤਾਂ ਪਰੀਖਿਆ ਨੋਟਿਸ ਨੰ. 05/2020-ਸੀਐੱਸਪੀ ਸਿਵਲ ਸੇਵਾਵਾਂ (ਮੁੱਢਲੀ) ਪਰੀਖਿਆ ਦੀ ਮਿਤੀ12/02/2020 ਅਤੇ ਭਾਰਤੀ ਵਣ ਸੇਵਾ ਪਰੀਖਿਆ, 2020 ਦੇ ਨੋਟਿਸ ਨੰ.06/2020- ਆਈਐੱਫਓਐੱਸ ਮਿਤੀ 12/02/2020  ਵਿੱਚ ਦਰਸਾਇਆ ਗਿਆ ਹੈ।ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕੇ ਜੇਕਰ ਇੱਕ ਵਾਰ ਉਮੀਦਵਾਰ ਦੁਆਰਾ ਅਰਜ਼ੀ ਵਾਪਸ ਲਈ ਜਾਂਦੀ ਹੈ ਤਾਂ ਭਵਿੱਖ ਵਿੱਚ ਕਿਸੇ ਵੀ ਹਾਲਾਤ ਵਿੱਚ ਮੁੜ ਅਰਜੀ ਕਿਰਿਆਸ਼ੀਲ ਨਹੀਂ ਹੋਵੇਗੀ।

 

                                     ******

ਐੱਸਐੱਨਸੀ/ਐੱਸਐੱਸ



(Release ID: 1635798) Visitor Counter : 169