ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਅਪ੍ਰੈਲ-ਨਵੰਬਰ, 2020 ਦੇ ਦੌਰਾਨ ਅਨਾਜਾਂ (ਚਾਵਲ ਅਤੇ ਕਣਕ) ਅਤੇ ਦਾਲ਼ਾਂ ਦੀ ਵੰਡ ਲਈ ਅਨੁਮਾਨਿਤ ਲਾਗਤ ਲਗਭਗ 1,48,938 ਕਰੋੜ ਰੁਪਏ ਹੈ

ਇਸ ਵਿੱਚ ਅਨਾਜ ਸਬਸਿਡੀ ਦੇ ਰੂਪ ਵਿੱਚ ਭਾਰਤ ਸਰਕਾਰ ਦੁਆਰਾ ਉਠਾਏ ਜਾਣ ਵਾਲਾ ਕੁੱਲ ਅਨੁਮਾਨਿਤ ਖਰਚ ਲਗਭਗ 46,061 ਕਰੋੜ ਰੁਪਏ ਅਤੇ ਇੰਟਰਾ ਸਟੇਟ ਟਰਾਂਸਪੋਰਟ ਖਰਚ ਅਤੇ ਈਪੀਓਐੱਸ ਦੀ ਵਰਤੋਂ ਲਈ ਵਧੇਰੇ ਡੀਲਰ ਮਾਰਜਿਨ ਸਮੇਤ ਡੀਲਰ ਦਾ ਮਾਰਜਿਨ ਵੀ ਸ਼ਾਮਲ ਹੈ

Posted On: 01 JUL 2020 5:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ ਨਵੰਬਰ, 2020 ਦੇ ਅੰਤ ਤੱਕ ਵਧਾਉਣ ਦਾ ਐਲਾਨ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਪੀਐੱਮਜੀਕੇਏਵਾਈ ਯੋਜਨਾ ਨੂੰ ਜੁਲਾਈ ਤੋਂ ਨਵੰਬਰ, 2020 ਦੇ ਅੰਤ ਤੱਕ ਵਧਾ ਦਿੱਤਾ ਗਿਆ ਹੈ। ਇਸ ਪੰਜ ਮਹੀਨੇ ਦੀ ਮਿਆਦ ਦੇ ਦੌਰਾਨ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਤੀ ਮਹੀਨਾ ਹਰੇਕ ਪਰਿਵਾਰ ਨੂੰ 1 ਕਿਲੋ ਮੁਫ਼ਤ ਸਾਬਤ ਚਣੇ ਦੇ ਨਾਲ 5 ਕਿਲੋ ਮੁਫ਼ਤ ਕਣਕ / ਚਾਵਲ ਪ੍ਰਦਾਨ ਕੀਤੇ ਜਾਣਗੇ

 

ਖੁਰਾਕ ਅਤੇ ਜਨ ਵੰਡ ਵਿਭਾਗ ਨੇ ਤਿੰਨ ਮਹੀਨੇ ਯਾਨੀ ਅਪ੍ਰੈਲ-ਜੂਨ, 2020 ਲਈ ਟੀਪੀਡੀਐੱਸ  ਦੇ ਤਹਿਤ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦੀ ਦਰ ਨਾਲ ਅਨੁਮਾਨਿਤ ਸਬਸਿਡੀ 44, 131 ਕਰੋੜ ਰੁਪਏ ਦੱਸੀ ਹੈ ਜੋ ਚਾਵਲ ਲਈ 37,267.60 ਰੁਪਏ / ਮੀਟ੍ਰਿਕ ਟਨ ਅਤੇ ਕਣਕ ਲਈ 26,838.40 ਰੁਪਏ / ਮੀਟ੍ਰਿਕ ਟਨ (ਬੀਈ 2020 - 2021  ਦੇ ਅਨੁਸਾਰ) ਅਨੁਮਾਨਿਤ ਆਰਥਿਕ ਲਾਗਤ ਹੋਵੇਗੀ

 

ਇਸ ਦੇ ਇਲਾਵਾ,ਐੱਨਐੱਫਐੱਸਏ ਦੇ ਤਹਿਤ ਅੰਤਰ ਰਾਜੀ ਟ੍ਰਾਂਸਪੋਰਟ ਖਰਚ ਅਤੇ ਡੀਲਰ ਮਾਰਜਿਨ ਸਹਿਤ ਐੱਫਸੀਆਈ ਡਿਪੂ ਤੋਂ ਫੇਅਰ ਪ੍ਰਾਇਸ ਸ਼ਾਪਸ (ਐੱਫਪੀਐੱਸ) ਤੱਕ ਮਾਲ ਲਿਆਉਣ - ਲਿਜਾਣ ਦਾ ਖਰਚ ਐੱਨਐੱਫਐੱਸਏ ਦੇ ਨਿਯਮਾਂ ਅਨੁਸਾਰ ਸਾਂਝੇਦਾਰੀ ਦੇ ਤਰੀਕੇ ਅਤੇ ਅਜਿਹੇ ਮਦ ਵਿੱਚ ਖਰਚ ਦੇ ਮਾਨਦੰਡਾਂ ਅਨੁਸਾਰ ਭਾਰਤ ਸਰਕਾਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਾਂਝਾ ਕੀਤਾ ਜਾਂਦਾ ਹੈ।

 

ਕਿਉਂਕਿ ਇਸ ਯੋਜਨਾ ਲਈ ਪੂਰਾ ਖਰਚ ਭਾਰਤ ਸਰਕਾਰ ਉਠਾ ਕਰ ਰਹੀ ਹੈ,ਇਸ ਲਈ ਐੱਨਐੱਫਐੱਸਏ ਦੇ ਤਹਿਤ ਇਸ ਸਬੰਧ ਵਿੱਚ ਮੌਜੂਦਾ ਮਾਨਦੰਡਾਂ ਦੇ ਅਨੁਸਾਰ,ਟ੍ਰਾਂਸਪੋਰਟ ਅਤੇ ਇਸ ਦੀ ਹੈਂਡਲਿੰਗ ਅਤੇ ਐੱਫਪੀਐੱਸ ਡੀਲਰਾਂ ਦੇ ਮਾਰਜਿਨ ਆਦਿ ਲਈ ਭਾਰਤ ਸਰਕਾਰ ਨੂੰ 1,930 ਕਰੋੜ ਰੁਪਏ ਖਰਚ ਕਰਨ ਦੀ ਜ਼ਰੂਰਤ ਹੋਵੇਗੀ ਇਸ ਤਰ੍ਹਾਂ,ਅਨਾਜ ਸਬਸਿਡੀ ਅਤੇ ਅੰਤਰਰਾਜੀ ਟ੍ਰਾਂਸਪੋਰਟ ਅਤੇ ਈਪੀਓਐੱਸ ਦੀ ਵਰਤੋਂ ਲਈ ਵਧੇਰੇ ਡੀਲਰ ਮਾਰਜਿਨ ਸਹਿਤ ਡੀਲਰ ਦੇ ਮਾਰਜਿਨ ਤੇ ਭਾਰਤ ਸਰਕਾਰ ਦੁਆਰਾ  ਖਰਚ ਕੀਤੀ ਜਾਣ ਵਾਲੀ ਅਨੁਮਾਨਿਤ ਰਕਮ  46,061 ਕਰੋੜ ਹੈ।

 

ਇਸ ਤਰ੍ਹਾਂ,ਅਪ੍ਰੈਲ ਤੋਂ ਨਵੰਬਰ, 2020 ਤੱਕ 32 ਐੱਲਐੱਮਟੀ (ਅਪ੍ਰੈਲ-ਜੂਨ 2020 ਲਈ 12 ਐੱਲਐੱਮਟੀ ਅਤੇ ਜੁਲਾਈ-ਨਵੰਬਰ 2020 ਲਈ 20 ਐੱਲਐੱਮਟੀ)ਅਨਾਜਾਂ (ਚਾਵਲ ਅਤੇ ਕਣਕ)   ਦੀ ਵੰਡ ਲਈ ਅਨੁਮਾਨਿਤ ਲਾਗਤ ਲਗਭਗ 1,22,829 ਕਰੋੜ ਰੁਪਏ ਹੋਵੇਗੀ

 

ਉਪਭੋਗਤਾ ਮਾਮਲੇ ਵਿਭਾਗ ਅਨੁਸਾਰ, ਅਪ੍ਰੈਲ-ਜੂਨ 2020 ਦੀ ਮਿਆਦ ਵਿੱਚ ਦਾਲ਼ਾਂ ਦੀ ਵੰਡ ਦੀ ਅਨੁਮਾਨਿਤ ਲਾਗਤ 5,000 ਕਰੋੜ ਰੁਪਏ ਹੈ। ਉਸੇ ਅਨੁਸਾਰ, ਅਪ੍ਰੈਲ ਨਵੰਬਰ 2020 ਦੀ ਮਿਆਦ ਦੌਰਾਨ ਦਾਲ਼ਾਂ ਦੀ ਵੰਡ ਲਈ ਅਨੁਮਾਨਿਤ ਖਰਚ 11,800 ਕਰੋੜ ਰੁਪਏ ਹੋਵੇਗਾ

 

ਇਸ ਦੇ ਇਲਾਵਾ, ਦੋ ਮਹੀਨੇ ਦੀ ਮਿਆਦ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਵੰਡ ਲਈ ਅਨੁਮਾਨਿਤ ਲਾਗਤ 3,109.52 ਕਰੋੜ ਰੁਪਏ ਹੈ। ਅਨਾਜਾਂ ਲਈ ਕੇਂਦਰੀ ਨਿਰਗਮ ਮੁੱਲ (Central Issue Price) ਦੀ ਅਨੁਮਾਨਿਤ ਲਾਗਤ ਪ੍ਰਤੀ ਮਹੀਨਾ ਲਗਭਗ 1,400, ਕਰੋੜ ਰੁਪਏ ਦੇ ਹਿਸਾਬ ਨਾਲ ਲਗਭਗ 11,200 ਕਰੋੜ ਰੁਪਏ ਹੋਵੇਗੀ।

 

ਇਸ ਤਰ੍ਹਾਂ, ਅਨਾਜ (ਚਾਵਲ ਅਤੇ ਕਣਕ) ਅਤੇ ਦਾਲ਼ਾਂ ਦੀ ਵੰਡ ਦੀ ਅਨੁਮਾਨਿਤ ਲਾਗਤ 1,48,938 ਕਰੋੜ ਰੁਪਏ ਹੋਵੇਗੀ

 

****

 

ਏਪੀਐੱਸ/ਐੱਸਜੀ/ਐੱਮਐੱਸ(Release ID: 1635793) Visitor Counter : 171