ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਡਾਕਟਰ ਦਿਵਸ’ ਦੇ ਮੌਕੇ ‘ਤੇ ਵਧਾਈ ਦਿੰਦੇ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਚੁਣੋਤੀਪੂਰਨ ਸਮੇਂ ਵਿੱਚ ਰਾਸ਼ਟਰ ਨੂੰ ਸੁਰੱਖਿਅਤ ਅਤੇ ਤੰਦੁਰਸਤ ਰੱਖਣ ਲਈ ਸਾਡੇ ਡਾਕਟਰਾਂ ਦੀ ਪ੍ਰਤੀਬੱਧਤਾ ਅਸਲ ਵਿੱਚ ਬੇਮਿਸਾਲ ਹੈ


ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਡਾਕਟਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਜੋ ਨਿਸੁਆਰਥ ਭਾਵ ਨਾਲ ਮਾਨਵਤਾ ਦੀ ਸੇਵਾ ਲਈ ਕੰਮ ਕਰ ਰਹੇ ਹਨ


ਸਾਡੇ ਬਹਾਦੁਰ ਕੋਰੋਨਾ ਜੋਧਿਆਂ ਦੀ ਸਿਹਤ ਅਤੇ ਸੁਰੱਖਿਆ ਲਈ ਵੀ ਪ੍ਰਾਰਥਨਾ ਕਰਦਾ ਹਾਂ, ਅੱਜ ਡਾਕਟਰ ਦਿਸਵ ‘ਤੇ ਪੂਰਾ ਰਾਸ਼ਟਰ ਉਨ੍ਹਾਂ ਦੀ ਭਗਤੀ ਅਤੇ ਬਲੀਦਾਨ ਨੂੰ ਸਲਾਮ ਕਰਦਾ ਹੈ- ਸ਼੍ਰੀ ਅਮਿਤ ਸ਼ਾਹ


ਕੇਂਦਰੀ ਗ੍ਰਹਿ ਮੰਤਰੀ ਨੇ ਡਾਕਟਰਾਂ ਦੇ ਪਰਿਵਰਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕਿਹਾ ਇਸ ਮੁਸ਼ਕਿਲ ਘੜੀ ਵਿੱਚ ਤੁਹਾਡੇ ਇਸ ਸਾਹਸ ਅਤੇ ਸਮਰਪਣ ਨੂੰ ਪੂਰਾ ਦੇਸ਼ ਨਮਨ ਕਰਦਾ ਹੈ

Posted On: 01 JUL 2020 2:46PM by PIB Chandigarh

ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਡਾਕ‍ਟਰ ਦਿਵਸ’ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਦੇਸ਼  ਦੇ ਬਹਾਦੁਰ ਡਾਕਟਰਾਂ ਨੂੰ ਸਲਾਮ ਕਰਦਾ ਹਾਂ ਜੋ ਕੋਵਿਡ-19  ਦੇ ਖ਼ਿਲਾਫ਼ ਲੜਾਈ ਦੀ ਅਗਵਾਈ ਕਰ ਰਹੇ ਹਨ।

 

ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਚੁਣੌਤੀਪੂਰਨ ਸਮੇਂ ਵਿੱਚ ਰਾਸ਼ਟਰ ਨੂੰ ਸੁਰੱਖਿਅਤ ਅਤੇ ਤੰਦੁਰਸਤ ਰੱਖਣ ਲਈ ਡਾਕ‍ਟਰਾਂ ਦੀ ਪ੍ਰਤੀਬੱਧਤਾ ਅਸਲ ਵਿੱਚ ਬੇਮਿਸਾਲ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼  ਦੇ ਡਾਕਟਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਜੋ ਨਿਸੁਆਰਥ ਭਾਵ ਨਾਲ ਮਾਨਵਤਾ ਦੀ ਸੇਵਾ ਲਈ ਕੰਮ ਕਰ ਰਹੇ ਹਨ। ਮੈਂ ਸਾਡੇ ਬਹਾਦਰ ਕੋਰੋਨਾ ਜੋਧਿਆਂ ਦੀ ਸਿਹਤ ਅਤੇ ਸੁਰੱਖਿਆ ਲਈ ਵੀ ਪ੍ਰਾਰਥਨਾ ਕਰਦਾ ਹਾਂਅੱਜ ਡਾਕਟਰਸ ਦਿਵਸ ਤੇ ਪੂਰਾ ਰਾਸ਼ਟਰ ਉਨ੍ਹਾਂ ਦੀ ਨਿਸ਼ਠਾ ਅਤੇ ਬਲੀਦਾਨ ਨੂੰ ਸਲਾਮ ਕਰਦਾ ਹੈ।

 

ਕੇਂਦਰੀ ਗ੍ਰਹਿ ਮੰਤਰੀ  ਨੇ ਡਾਕਟਰਾਂ  ਦੇ ਪਰਿਵਰਾਂ  ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਤੁਹਾਡੇ ਇਸ ਸਾਹਸ ਅਤੇ ਸਮਰਪਣ ਨੂੰ ਪੂਰਾ ਦੇਸ਼ ਨਮਨ ਕਰਦਾ ਹੈ।

 

https://twitter.com/AmitShah/status/1278151980532154369

 

 

*****

 

ਐੱਨਡਬਲਿਊ/ਏਵਾਈ
 



(Release ID: 1635780) Visitor Counter : 160