ਨੀਤੀ ਆਯੋਗ

ਕੋਵਿਡ -19 ਤੋਂ ਬਾਅਦ ਸਵੱਛ ਊਰਜਾ ਭਾਰਤ ਦੀ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰ ਸਕਦੀ ਹੈ

ਕੋਵਿਡ -19 ਦੇ ਸੰਦਰਭ ਵਿੱਚ ਭਾਰਤ ਦੀ ਸਵੱਛ ਗਤੀਸ਼ੀਲਤਾ ਅਤੇ ਬਿਜਲੀ ਪ੍ਰਣਾਲੀਆਂ ਵਿੱਚ ਬਦਲਾਅ ʼਤੇ ਨਵੀਂ ਰਿਪੋਰਟ ਨੇ ਉੱਭਰ ਰਹੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਉਜਾਗਰ ਕੀਤਾ

Posted On: 30 JUN 2020 12:24PM by PIB Chandigarh

ਨੀਤੀ ਆਯੋਗ ਅਤੇ ਰੌਕੀ ਮਾਊਂਟੇਨ ਇੰਸਟੀਟਿਊਟ (ਆਰਐੱਮਆਈ) ਨੇ ਅੱਜ ʻਸਵੱਛਊਰਜਾ ਅਰਥਵਿਵਸਥਾ ਦੀ ਦਿਸ਼ਾ ਵੱਲ : ਭਾਰਤ ਦੀ ਊਰਜਾ ਅਤੇ ਗਤੀਸ਼ੀਲਤਾ ਸੈਕਟਰਾਂ ਲਈ ਕੋਵਿਡ -19 ਤੋਂ ਬਾਅਦ ਦੇ ਮੌਕਿਆਂਦੀ ਰਿਪੋਰਟʼ ਜਾਰੀ ਕੀਤੀ ਜੋਭਾਰਤ ਦੇ ਲਈ ਇੱਕ ਸਵੱਛ, ਅਨੁਕੂਲ ਅਤੇ ਨਿਊਨਤਮ ਲਾਗਤ ਵਾਲੇ ਊਰਜਾ ਭਵਿੱਖ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਪ੍ਰੋਤਸਾਹਨ ਅਤੇ ਰਿਕਵਰੀ ਯਤਨਾਂ ਦੀ ਵਕਾਲਤ ਕਰਦੀ ਹੈ। ਇਨ੍ਹਾਂ ਯਤਨਾਂ ਵਿੱਚ ਇਲੈਕਟ੍ਰਿਕ ਵਾਹਨ, ਊਰਜਾ ਭੰਡਾਰਨ, ਅਤੇ ਅਖੁੱਟ ਊਰਜਾ ਪ੍ਰੋਗਰਾਮ ਸ਼ਾਮਲ ਹਨ।

ਰਿਪੋਰਟ ਦੱਸਦੀ ਹੈ ਕਿ ਕੋਵਿਡ-19,  ਭਾਰਤ ਵਿੱਚ ਸਵੱਛ ਊਰਜਾ ਦੇ ਬਦਲਾਅ ਨੂੰ, ਵਿਸ਼ੇਸ਼ ਕਰਕੇ ਟ੍ਰਾਂਸਪੋਰਟ ਅਤੇ ਬਿਜਲੀ ਸੈਕਟਰਾਂ ਵਿੱਚ ਕਿਸ ਕਦਰ ਪ੍ਰਭਾਵਿਤ ਕਰ ਰਿਹਾ ਹੈ। ਇਹ ਰਿਪੋਰਟ ਅਰਥਵਿਵਸਥਾ ਵਿੱਚ ਸੁਧਾਰ ਨੂੰ ਅੱਗੇ ਵਧਾਉਣ ਅਤੇ ਸਵੱਛ ਊਰਜਾ ਅਧਾਰਿਤ ਅਰਥਵਿਵਸਥਾ ਲਈ ਗਤੀ ਨੂੰ ਬਣਾਈ ਰੱਖਣ ਲਈ ਦੇਸ਼ ਦੇ ਲੀਡਰਾਂ ਨੂੰ ਸਿਧਾਂਤਾਂ ਅਤੇ ਰਣਨੀਤਕ ਮੌਕਿਆਂ ਦਾ ਸੁਝਾਅ ਦਿੰਦੀ ਹੈ।

ਕੋਵਿਡ-19 ਨੇ ਭਾਰਤ ਦੇ ਟ੍ਰਾਂਸਪੋਰਟ ਅਤੇ ਬਿਜਲੀ ਸੈਕਟਰਾਂ ਦੇ ਲਈ ਨਕਦੀ ਰੋਕਾਂ ਅਤੇ ਸਪਲਾਈਵਿੱਚ ਕਮੀਆਂ ਤੋਂ ਲੈ ਕੇ ਉਪਭੋਗਤਾ ਮੰਗ ਅਤੇ ਪ੍ਰਾਥਮਿਕਤਾ ਵਿੱਚ ਬਦਲਾਅ ਦੀਆਂ ਮਹੱਤਵਪੂਰਨ ਮੰਗ ਅਤੇ ਸਪਲਾਈ ਪੱਖ ਦੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ।

ਨੀਤੀ ਆਯੋਗ ਦੇ ਵਾਇਸ ਚੇਅਰਮੈਨ, ਰਾਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕੋਵਿਡ-19 ਉੱਤੇ ਕਾਬੂ ਪਾਉਣ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਵਿੱਚ ਸੁਧਾਰ ਆਵੇਗਾ। ਉਨ੍ਹਾਂ ਕਿਹਾ, “ਭਾਰਤ ਦੇ ਮਜ਼ਬੂਤ ਲੋਕਤੰਤਰੀ ਸੰਸਥਾਨ ਨੀਤੀਗਤ ਸਥਿਰਤਾ ਨੂੰ ਪ੍ਰੋਤਸਾਹਿਤ ਕਰਦੇ ਹਨ।ਜਾਰੀ ਆਰਥਿਕ ਸੁਧਾਰਾਂ ਨੂੰ ਅਗਰ ਚੰਗੀ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ ਤਾਂ ਦੇਸ਼ ਦੀ ਵਿਕਾਸ ਦਰ ਹਮਜੋਲੀ ਦੇਸ਼ਾਂ ਨਾਲੋਂ ਵੱਧ ਰਹੇਗੀ।

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ, ਅਮਿਤਾਭ ਕਾਂਤ ਨੇ ਕਿਹਾ, “ਸਵੱਛ ਊਰਜਾ ਭਾਰਤ ਦੇ ਆਰਥਿਕ ਸੁਧਾਰ ਅਤੇ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਦੀ ਪ੍ਰਮੁੱਖ ਚਾਲਕ ਹੋਵੇਗੀ। ਉਨ੍ਹਾਂ ਹੋਰ ਕਿਹਾ, “ਇਸ ਨਵੀਂ ਆਮ ਸਥਿਤੀ ਵਿੱਚ ਉਦਯੋਗ ਨੂੰ ਅਹਿਮੀਅਤ ਦਿਵਾਉਣ ਲਈ ਇਹ ਦੇਖਣਾ ਹੋਵੇਗਾ ਕਿ ਅਸੀਂ  ਆਪਣੇ ਘਰੇਲੂ ਇਨੋਵੇਟਿਵ ਈਕੋਸਿਸਟਮ ਦਾ ਲਾਭ ਕਿਸਤਰ੍ਹਾਂ ਉਠਾਈਏ। ਅਸੀਂ ਵਿਸ਼ੇਸ਼ ਕਾਰਵਾਈਆਂ ਦੀ ਸਿਫਾਰਸ਼ ਕੀਤੀ ਹੈ ਜਿਨ੍ਹਾਂ ਰਾਹੀਂ ਸਾਡੇ ਅਹਿਮ ਆਰਥਿਕ ਖੇਤਰਾਂ ਵਿੱਚੋਂ ਦੋ- ਟਰਾਂਸਪੋਰਟ ਅਤੇ ਬਿਜਲੀ ਖੇਤਰਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਅਤੇ ਤਾਕਤਵਰ ਬਣ ਕੇ ਉੱਭਰਿਆ ਜਾ ਸਕਦਾ ਹੈ।

ਰਿਪੋਰਟ ਵਿੱਚ ਭਾਰਤ ਦੇ ਸਵੱਛਊਰਜਾ ਭਵਿੱਖ ਦੇ ਸਮਰਥਨ ਲਈ ਨੀਤੀ ਨਿਰਮਾਤਿਆਂ ਅਤੇ ਹੋਰ ਅਹਿਮ ਫੈਸਲੇ ਲੈਣ ਵਾਲਿਆਂ ਲਈ ਇੱਕ  ਰੂਪ-ਰੇਖਾ ਵਜੋਂ ਚਾਰ ਸਿਧਾਂਤਾਂਦਾ ਉੱਲੇਖ ਕੀਤਾ ਗਿਆ ਹੈ:-1) ਘੱਟੋ-ਘੱਟ ਲਾਗਤ ਵਾਲੇ ਊਰਜਾ ਸਮਾਧਾਨਾਂ ਵਿੱਚ ਨਿਵੇਸ਼ ਕਰਨਾ, 2) ਲਚਕੀਲੀਆਂ ਅਤੇ ਸੁਰੱਖਿਅਤ  ਊਰਜਾ ਪ੍ਰਣਾਲੀਆਂ ਦਾ ਸਮਰਥਨ ਕਰਨਾ, 3) ਕੁਸ਼ਲਤਾ  ਅਤੇ ਮੁਕਾਬਲੇਯੋਗਤਾ ਨੂੰ ਤਰਜੀਹ 4) ਸਮਾਜਿਕ ਅਤੇ ਵਾਤਾਵਰਣ ਸਬੰਧੀ ਇਕਵਿਟੀ ਨੂੰ ਉਤਸ਼ਾਹਿਤ ਕਰਨਾ।

ਨੀਤੀਆਯੋਗ ਦੇ ਪ੍ਰਮੁੱਖ ਸਲਾਹਕਾਰ ਅਤੇ ਮਿਸ਼ਨ ਡਾਇਰੈਕਟਰ ਅਨਿਲ ਸ੍ਰੀਵਾਸਤਵ ਨੇ ਕਿਹਾ, “ਭਾਰਤ ਨੂੰ ਆਰਥਿਕ ਸੁਧਾਰ ਲਈ ਲਘੂ, ਦਰਮਿਆਨੇ ਅਤੇ ਲੰਮੇਕਾਲਵਿੱਚ ਆਰਥਿਕ ਸੁਧਾਰਾਂ ਲਈ ਰਣਨੀਤਕ ਮੌਕਿਆਂ ਦੀ ਪਹਿਚਾਣ ਕਰਨ ਦੀ ਜ਼ਰੂਰਤ ਹੈ ਜੋ ਮਹਾਮਾਰੀ ਦੁਆਰਾ ਪੈਦਾ ਕੀਤੀਆਂ ਚੁਣੌਤੀਆਂ ਨੂੰ ਸਵੱਛ  ਊਰਜਾ ਉਤਪਾਦਨ ਲਈ ਮੌਕਿਆਂ ਵਿੱਚ ਬਦਲ ਸਕਦੇ  ਹਨ।

ਟ੍ਰਾਂਸਪੋਰਟ ਸੈਕਟਰ ਵਿੱਚ ਉਪਲੱਬਧ ਮੌਕਿਆਂ ਵਿੱਚ ਜਨਤਕ ਟ੍ਰਾਂਸਪੋਰਟ ਨੂੰ ਸੁਰੱਖਿਅਤ ਬਣਾਉਣਾ, ਨੌਨ-ਮੋਟਰਾਈਜ਼ਡ  ਟ੍ਰਾਂਸਪੋਰਟ ਬੁਨਿਆਦੀ ਢਾਂਚੇ ਨੂੰ ਵਧਾਉਣਾ ਅਤੇ ਇਸ ਦਾ ਵਿਸਤਾਰ ਕਰਨਾ , ਜਿੱਥੋਂ ਤੱਕ ਸੰਭਵ ਹੋਵੇ ਘਰ ਤੋਂ ਹੀ ਕੰਮ ਕਰਕੇ ਵਾਹਨ ਯਾਤਰਾ ਦੂਰੀ ਘਟਾਉਣਾ, ਮਾਲ ਅਤੇ ਯਾਤਰੀ ਸੈੱਗਮੈਂਟਸ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਲਈ ਰਾਸ਼ਟਰੀ ਰਣਨੀਤੀਆਂ ਦਾ ਸਮਰਥਨ ਕਰਨਾ ਅਤੇ ਭਾਰਤ ਨੂੰ ਇੱਕ ਆਟੋਮੋਟਿਵ ਐਕਸਪੋਰਟ ਹੱਬਬਣਾਉਣਾ ਸ਼ਾਮਲ ਹੈ।

ਪਾਵਰ ਸੈਕਟਰ ਮੌਕਿਆਂ ਵਿੱਚ ਬਿਜਲੀ ਵੰਡ ਕਾਰੋਬਾਰ ਅਤੇ ਇਸ ਦੇ ਸੰਚਾਲਨ ਵਿੱਚ ਸੁਧਾਰ ਕਰਨਾ, ਰੀਨਿਊਏਬਲਜ਼ ਅਤੇ ਵਿਤਰਿਤ ਊਰਜਾ ਸੰਸਾਧਨਾਂ ਨੂੰ ਸਮਰੱਥ ਕਰਨਾ, ਅਤੇ ਊਰਜਾ ਲਚੀਲਾਪਣ ਅਤੇ ਅਖੁੱਟ ਊਰਜਾ ਅਤੇ ਊਰਜਾ ਭੰਡਾਰਨ ਟੈਕਨੋਲੋਜੀਆਂ ਦੇ ਸਥਾਨਕ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

ਆਰਐੱਮਆਈ ਇੰਡੀਆ ਦੀ ਡਾਇਰੈਕਟਰ ਅਕਸ਼ਿਮਾ ਘਾਟੇ ਨੇ ਕਿਹਾ, “ਇਸ ਰਿਪੋਰਟ ਦੇ ਸਿਧਾਂਤ ਅਤੇ ਮੌਕੇ ਭਾਰਤ ਦੇ ਜਨਤਕ ਅਤੇ ਨਿਜੀ ਖੇਤਰ ਦੇ ਲੀਡਰਾਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ ਕਿ ਕਿਸ ਤਰ੍ਹਾਂ ਪ੍ਰੋਤਸਾਹਨ ਅਤੇ ਰਿਕਵਰੀ ਵਿਕਲਪਾਂ ਦਾ ਮੁਲਾਂਕਣ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇ ਤਾਕਿ  ਭਾਰਤ ਦੇ ਲਈ ਦੀਰਘਕਾਲੀ  ਸਵੱਛ ਊਰਜਾ ਭਵਿੱਖ ਵਿੱਚ ਨਿਵੇਸ਼  ਜਾਰੀ ਰਹੇ।

ਰੌਕੀ ਮਾਊਂਟੇਨ ਇੰਸਟੀਟਿਊਟ ਦੇ ਸੀਨੀਅਰ ਡਾਇਰੈਕਟਰ, ਕਲੇਅ ਸਟ੍ਰੇਂਜਰ ਨੇ ਕਿਹਾ, “ਕੋਵਿਡ -19 ਨੇ ਦੁਨੀਆ ਦੇ ਕੰਮ-ਕਾਜ ਨੂੰ ਰੋਕ ਰੱਖਿਆ ਹੈ ਅਤੇ ਹਰੇਕ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਹੋਰ ਕਿਹਾ, ਜਿਸ ਤਰ੍ਹਾਂ ਭਾਰਤ ਰਿਕਵਰੀ ਲਈ ਉਤਸੁਕ ਹੈ, ਸਵੱਛ ਊਰਜਾ ਅਤੇ ਗਤੀਸ਼ੀਲਤਾ ਪ੍ਰਣਾਲੀ ਨਿਰਮਾਣ ਨੂੰ ਹੁਲਾਰਾ ਦੇ ਕੇ, ਬਿਜਲੀ ਦੀ ਭਰੋਸੇਯੋਗਤਾ ਨੂੰ ਵਧਾ ਕੇ, ਮਹਿੰਗੇ ਤੇਲ ਦੀ ਦਰਾਮਦ ਤੋਂ ਪਰਹੇਜ਼ ਕਰਕੇ ਅਤੇ ਹਵਾ ਨੂੰ ਸਾਫ਼ ਕਰਕੇ ਵਧੇਰੇ ਲਚਕੀਲਾ ਭਾਰਤ ਬਣਾ ਸਕਦੀ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦਾ ਟਰਾਂਸਪੋਰਟ ਸੈਕਟਰ  1.7 ਗੀਗਾਟਨ ਕਾਰਬਨ ਡਾਈਔਕਸਾਈਡ ਦੇ ਉਤਸਰਜਨ ਨੂੰ ਰੋਕ ਸਕਦਾ ਹੈ ਅਤੇ 2030 ਤੱਕ ਸਾਂਝੇ, ਇਲੈਕਟ੍ਰਿਕ ਅਤੇ ਕਨੈਕਟਿਡ ਯਾਤਰੀ ਆਵਾਜਾਈ ਅਤੇ ਕਿਫਾਇਤੀ , ਸਾਫ਼ ਅਤੇ ਅਨੁਕੂਲਿਤ ਫਰਾਈਟਟ੍ਰਾਂਸਟੋਰਟ ਦੇ ਜ਼ਰੀਏ ਈਂਧਣ ਦੀ ਮੰਗ ਦੇ ਬਰਾਬਰ 600 ਮਿਲੀਅਨ ਟਨ ਤੇਲ  ਬਚਾ ਸਕਦਾ ਹੈ। ਅਖੁੱਟ ਊਰਜਾ, ਊਰਜਾ ਭੰਡਾਰਨ, ਕੁਸ਼ਲਤਾ ਅਤੇ ਲਚੀਲੇਉਤਪਾਦਨ ਤੇ ਮੰਗ ਨੂੰ ਅਪਣਾ ਕੇ  ਮਹੱਤਵਪੂਰਨ ਬਚਤ  ਕੀਤੀ ਜਾ ਸਕਦੀ ਹੈ।

ਇਸ ਰਿਪੋਰਟ ਨੂੰ ਹੇਠ ਦਿੱਤੇ ਲਿੰਕਾਂ ʼਤੇ ਪੜ੍ਹਿਆ ਜਾ ਸਕਦਾ ਹੈ:

 

ਨੀਤੀ ਆਯੋਗ: https://niti.gov.in/sites/default/files/2020-06/India_Green_Stimulus_Report_NITI_VF_June_29.pdf

 

ਰੌਕੀ ਮਾਊਂਟੇਨ ਇੰਸਟੀਟਿਊਟ: https://rmi.org/insight/india-stimulus-strategy-recommendations-towards-a-clean-energy-economy/

 

ਆਰਐੱਮਆਈ ਇੰਡੀਆ: https://rmi-india.org/insight/india-stimulus-strategy-recommendations-towards-a-clean-energy-economy/

 

****

 

ਵੀਆਰਆਰਕੇ/ਕੇਪੀ


(Release ID: 1635475) Visitor Counter : 181