ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਨਬੀਆਰਆਈ ਨੇ ਕੋਵਿਡ-19 ਦੀ ਟੈਸਟਿੰਗ ਲਈ ਉੱਨਤ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਸਥਾਪਿਤ ਕੀਤੀ

Posted On: 30 JUN 2020 12:28PM by PIB Chandigarh

 

ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਕੰਟਰੋਲ ਕਰਨ ਦਾ ਇੱਕ ਪ੍ਰਭਾਵੀ ਤਰੀਕਾ ਇਸ ਦੇ ਟੈਸਟਿੰਗ ਨੂੰ ਵਧਾ ਕੇ ਕੋਵਿਡ-19  ਦੇ ਸ਼ਿਕਾਰ ਲੋਕਾਂ ਦੀ ਪਹਿਚਾਣ ਕਰਨਾ ਹੈ। ਰਾਸ਼ਟਰੀ ਬਨਸਪਤੀ ਖੋਜ ਸੰਸਥਾਨ  (ਐੱਨਬੀਆਰਆਈ), ਲਖਨਊ ਨੇ ਕੋਵਿਡ-19  ਦੀ ਟੈਸਟਿੰਗ ਲਈ ਉੱਨਤ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾਸਥਾਪਿਤ ਕੀਤੀ ਹੈ। ਇਹ ਸੁਵਿਧਾ ਇੰਡੀਅਨ ਕੌਂਸਲ ਮੈਡੀਕਲ ਰਿਸਰਚ (ਆਈਸੀਐੱਮਆਰ), ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ਤੇ ਵਿਕਸਿਤ ਕੀਤੀ ਗਈ ਹੈ।

 

ਇਸ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਦਾ ਉਦਘਾਟਨ ਉੱਤਰ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਆਰਕੇ ਤ੍ਰਿਪਾਠੀ ਅਤੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ  ਦੇ ਵਾਈਸ ਚਾਂਸਲਰ ਪ੍ਰੋਫੈਸਰ ਐੱਮਐੱਲਬੀ ਭੱਟ ਨੇ ਕੀਤਾ ਹੈ।  ਐੱਨਬੀਆਰਆਈ  ਦੇ ਡਾਇਰੈਕਟਰ ਪ੍ਰੋਫੈਸਰ ਐੱਸਕੇ ਬਾਰਿਕ ਨੇ ਦੱਸਿਆ ਕਿ ਇਹ ਟੈਸਟਿੰਗ ਸੁਵਿਧਾ  ਇੰਡੀਅਨ ਕੌਂਸਲ ਮੈਡੀਕਲ ਰਿਸਰਚ (ਆਈਸੀਐੱਮਆਰ)ਵਿਸ਼ਵ ਸਿਹਤ ਸੰਗਠਨ  ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ   ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਪਿਤ ਕੀਤੀ ਗਈ ਹੈ। 

 

ਕੋਰੋਨਾ ਵਾਇਰਸ ਨਾਲ ਲੜਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕੋਵਿਡ-19  ਦੇ ਟੈਸਟਿੰਗ ਲਈ ਲਖਨਊ ਵਿੱਚ ਸ਼ੁਰੂ ਕੀਤੀ ਗਈ ਇਹ ਸੀਐੱਸਆਈਆਰ ਨਾਲ ਸਬੰਧਿਤ ਤੀਜੀ ਲੈਬ ਹੈ।  ਇਸ ਤੋਂ ਪਹਿਲਾਂ ਸੀਐੱਸਆਈਆਰ- ਸੈਂਟਰਲ ਡ੍ਰੱਗ ਰਿਸਰਚ ਇੰਸਟੀਟਿਊਟ  (ਸੀਡੀਆਰਆਈ)  ਅਤੇ ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਵ੍ ਟੌਕਸੀਕੋਲੋਜੀ  (ਆਈਆਈਟੀਆਰ)  ਵਿੱਚ ਵੀ ਕੋਵਿਡ-19  ਦੇ ਟੈਸਟਿੰਗ ਕੇਂਦਰ ਬਣਾਏ ਗਏ ਹਨ।

 

 

http://pibphoto.nic.in/documents/rlink/2020/jun/i202063001.gif

ਉੱਨਤ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਦਾ ਉਦਘਾਟਨ

 

ਐੱਨਬੀਆਰਆਈ ਨੂੰ ਕੋਵਿਡ-19  ਦੇ ਸੈਂਪਲ ਲਖਨਊ ਦੀ ਹੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੇ ਜਾਣਗੇ।  ਪ੍ਰੋਫੈਸਰ ਬਾਰਿਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਐੱਨਬੀਆਰਆਈ ਨੇ ਪਾਦਪ ਵਿਗਿਆਨ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਜਾਂਚ ਸੰਸਥਾਨ ਹੋਣ ਦੇ ਨਾਤੇ ਉੱਚ ਅਧਿਕਾਰੀਆਂ  ਦੇ ਨਿਰਦੇਸ਼ਨ ਵਿੱਚ ਟੈਸਟਿੰਗ ਸੁਵਿਧਾ ਵਿਕਸਿਤ ਕਰਨ ਦੀ ਪਹਿਲ ਕੀਤੀ ਹੈ।

 

ਐੱਨਬੀਆਰਆਈ ਵਿੱਚ ਸਥਾਪਿਤ ਟੈਸਟਿੰਗ ਸੁਵਿਧਾ ਦੇ ਕੋਆਰਡੀਨੇਟਰ, ਡਾ. ਐੱਸਵੀ ਸਾਵੰਤ ਨੇ ਕਿਹਾ ਕਿ ਸ਼ੁਰੂ ਵਿੱਚ 100 ਸੈਂਪਲਾਂ ਨਾਲ ਇਹ ਟੈਸਟਿੰਗ ਸੁਵਿਧਾ ਸ਼ੁਰੂ ਹੋਵੇਗੀਜਿਸ ਨੂੰ ਬਾਅਦ ਵਿੱਚ ਜ਼ਰੂਰਤ ਅਨੁਸਾਰ ਵਧਾਇਆ ਜਾ ਸਕਦਾ ਹੈ। ਐੱਨਬੀਆਰਆਈ ਮੁੱਖ ਰੂਪ ਵਿੱਚ ਪਾਦਪ ਅਧਾਰਿਤ ਜਾਂਚ ਲਈ ਜਾਣਿਆ ਜਾਂਦਾ ਹੈ।  ਇਸ ਲਈਸੰਸਥਾਨ ਦੀ ਟੀਮ ਨੂੰ ਇਸ ਟੈਸਟਿੰਗ ਸੁਵਿਧਾ ਦੇ ਸੰਚਾਲਨ ਲਈ ਮਾਹਿਰਾਂ ਦੁਆਰਾ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਅਤੇ ਸੀਐੱਸਆਈਆਰ-ਆਈਆਈਟੀਆਰ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ। ਇਸ ਪ੍ਰੋਜੈਕਟ ਵਿੱਚ ਐੱਨਬੀਆਰਆਈ ਦੇ ਨਾਲ-ਨਾਲ ਸੀਐੱਸਆਈਆਰ-ਸੀਮੈਪ ਦੀ ਟੀਮ ਵੀ ਨਾਲ ਹੀ ਕੰਮ ਕਰੇਗੀ।

 

ਮੁੱਖ ਸਕੱਤਰ ਆਰ ਕੇ ਤਿਵਾਰੀ ਨੇ ਸੰਸਥਾਨ ਦੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਪਾਦਪ ਵਿਗਿਆਨ ਦਾ ਮੋਹਰੀ ਸੰਸਥਾਨ ਹੋਣ  ਦੇ ਬਾਵਜੂਦ ਐੱਨਬੀਆਰਆਈ ਨੇ ਪਹਿਲ ਕਰਦੇ ਹੋਏ ਕੋਰੋਨਾ ਟੈਸਟਿੰਗ ਕੇਂਦਰ ਬਣਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ।

 

( ਅਧਿਕ ਜਾਣਕਾਰੀ ਲਈ ਸੰਪਰਕ ਕਰੋ :  pashirke@nbri.res.in )

 

*****

 

ਐੱਨਬੀ/ਕੇਜੀਐੱਸ(ਇੰਡੀਅਨ ਸਾਇੰਸ ਵਾਇਰ)


(Release ID: 1635385) Visitor Counter : 211