ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਮਾਂਡਵੀਯਾ ਨੇ ਜਹਾਜ਼ ਨਿਰਮਾਣ ਉਦਯੋਗ ਵਿੱਚ ਭਾਰਤੀ ਜਹਾਜ਼ੀ ਬੇੜਿਆਂ ਦੀ ਭਾਗੀਦਾਰੀ ਵਧਾਉਂਦੇ ਹੋਏ ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਦੀ ਮੁਰੰਮਤ ਦੀਆਂ ਸੁਵਿਧਾਵਾਂ ਨੂੰ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਮਜ਼ਬੂਤੀ ਦੇਣ ਦੀ ਪਰਿਕਲਪਹਨਾ ਰੱਖੀ

Posted On: 29 JUN 2020 6:00PM by PIB Chandigarh

ਜਹਾਜ਼ਰਾਨੀ ਰਾਜ ਮੰਤਰੀ  (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਜਹਾਜ਼ ਨਿਰਮਾਣ ਉਦਯੋਗ ਵਿੱਚ ਭਾਰਤੀ ਜਹਾਜ਼ੀ ਬੇੜਿਆਂ ਦੀ ਭਾਗੀਦਾਰੀ ਵਧਾਉਂਦੇ ਹੋਏ, ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਦੀ ਮੁਰੰਮਤ ਦੀਆਂ ਸੁਵਿਧਾਵਾਂ ਨੂੰ ਮਜ਼ਬੂਤੀ ਦੇਣ ਦੀ ਪਰਿਕਲਪੇਨਾ ਲਈ ਭਾਰਤੀ ਜਹਾਜ਼ ਮਾਲਕਾਂ ਦੀ ਐਸੋਸੀਏਸ਼ਨਭਾਰਤੀ ਜਹਾਜ਼ਰਾਨੀ ਨਿਗਮ ਦੇ ਚੀਫ ਮੈਨੇਜਿੰਗ ਡਾਇਰੈਕਟਰਡਾਇਰੈਕਟਰ ਜਨਰਲ ਅਤੇ ਜਹਾਜ਼ਰਾਨੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕੀਤੀ।

 

ਸ਼੍ਰੀ ਮਾਂਡਵੀਯਾ ਨੇ ਜਹਾਜ਼ਾਂ ਦੀ ਮੁਰੰ‍ਮਤ ਦੀਆਂ ਸੁਵਿਧਾਵਾਂ ਲਈ ਭਾਰਤ ਨੂੰ ਜਹਾਜ਼ਾਂ ਦੀ ਮੁਰੰ‍ਮਤ ਕੇਂਦਰ  (ਹੱਬ)ਵਿੱਚ ਬਦਲਣ ਲਈ ਮਜ਼ਬੂਤ ਈਕੋਸਿਸਟਮ ਤਿਆਰ ਕਰਨ ਦੇ ਸੰਬਧ ਵਿੱਚ ਜਹਾਜ਼ਰਾਨੀ ਉਦਯੋਗ ਦੇ ਪ੍ਰਤੀਨਿਧੀਆਂ ਤੋਂ ਸੁਝਾਅ ਮੰਗੇ। ਉਨ੍ਹਾਂ ਨੇ ਭਾਰਤੀ ਸੇਵਾ ਇੰਜੀਨੀਅਰਾਂ ਦੀ ਮੁਹਾਰਤ ਨੂੰ ਵਧਾਉਣ, ਯਾਰਡ ਦੀ ਸਮਰੱਥਾ ਵਧਾਉਣ ਅਤੇ ਜ਼ਰੂਰੀ ਸਪੇਅਰ ਪਾਰਟਸ ਦੀ ਸਪਲਾਈ ਬਣਾਈ ਰੱਖਣਸਵਦੇਸ਼ ਵਿੱਚ ਨਿਰਮਾਣ ਜਿਹੇ ਦ੍ਰਿਸ਼ਟੀਕੋਣ ਉੱਤੇ ਜ਼ੋਰ ਦਿੱਤਾ।

 

https://static.pib.gov.in/WriteReadData/userfiles/image/image001XRF4.jpg

 

ਪ੍ਰਧਾਨ ਮੰਤਰੀ ਮੋਦੀ ਦੇ ਆਤਮ ਨਿਰਭਰ ਭਾਰਤ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਸ਼੍ਰੀ ਮਾਂਡਵੀਯਾ ਨੇ ਵਿਸ਼ਵ ਪੱਧਰ ਬੁਨਿਆਦੀ ਢਾਂਚੇ  ਦੇ ਨਾਲ ਜਹਾਜ਼ਾਂ ਦੀਆਂ ਮੁਰੰ‍ਮਤ ਸੁਵਿਧਾਵਾਂ ਵਿੱਚ ਨਵੀਂ ਖੋਜ ਕਰਨ ਦਾ ਸੱਦਾ ਦਿੱਤਾ, ਕਿਉਂਕਿ ਹਰ ਸਾਲ ਲਗਭਗ 30,000 ਜਹਾਜ਼ ਭਾਰਤੀ ਬੰਦਰਗਾਹਾਂ ਉੱਤੇ ਆਉਂਦੇ ਹਨ ਅਤੇ ਭਾਰਤ ਨੂੰ ਇਸ ਅਵਸਰ ਦਾ ਲਾਭ ਉਠਾਉਣਾ ਚਾਹੀਦਾ ਹੈ।  ਸ਼੍ਰੀ ਮਾਂਡਵੀਯਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਬੇੜੇ ਦੇ ਕਮਾਂਡਰ ਨੂੰ ਲੈ ਜਾਣ ਵਾਲੇ ਮਹੱਤਵ ਪੂਰਨ ਭਾਰਤੀ ਜਹਾਜ਼ਾਂ ਦੀ ਸੰਖਿਆ ਵਧਾਉਣ ਲਈ ਇੱਕ ਕਾਰਜ ਯੋਜਨਾ ਦੇ ਨਾਲ ਆਉਣਕਿਉਂਕਿ ਇਸ ਨਾਲ ਲਗਭਗ 13 ਬਿਲੀਅਨ ਡਾਲਰ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀਹੋਰ ਰੋਜ਼ਗਾਰ ਪੈਦਾ ਹੋਵੇਗਾ ਅਤੇ ਇਹ ਭਾਰਤੀ ਟਨ ਭਾਰ  ਦੇ ਨਾਲ ਹੇਠਲੇ ਪੱਧਰ ਉੱਤੇ ਮਾਲ ਢੁਆਈ ਦਰਾਂ ਵਿੱਚ ਸਥਿਰਤਾ ਲਿਆਵੇਗਾ।

 

***

 

ਵਾਈਬੀ/ਏਪੀ


(Release ID: 1635249) Visitor Counter : 173