ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਕੰਟੀਨਿਊਅਸ ਰੀਬਾਰ ਪ੍ਰੋਡਕਸ਼ਨ ਫੈਸਿਲਿਟੀ ਦਾ ਉਦਘਾਟਨ ਕੀਤਾ

ਉਨ੍ਹਾਂ ਨੇ ਇਸ ਨੂੰ ਭਾਰਤ ਨੂੰ ਆਤਮਨਿਰਭਰ ਬਣਾਉਣ ਵੱਲ ਇੱਕ ਕਦਮ ਕਰਾਰ ਦਿੱਤਾ

Posted On: 29 JUN 2020 1:57PM by PIB Chandigarh

ਕੇਂਦਰੀ ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ  ਨੇ ਅੱਜ  ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਮਾਧਵ ਅਲਾਇਜ਼ ਦੁਆਰਾ ਸਥਾਪਿਤ "ਕੰਟੀਨਿਊਅਸ ਗੈਲਵੇਨਾਈਜ਼ਡ ਰੀਬਾਰ" ਪ੍ਰੋਡਕਸ਼ਨ ਫੈਸਿਲਿਟੀ ਦਾ ਉਦਘਾਟਨ ਕੀਤਾ

 

 

 

 

ਇਸ ਮੌਕੇ ਉੱਤੇ ਬੋਲਦੇ ਹੋਏ, ਮੰਤਰੀ ਸ਼੍ਰੀ ਪ੍ਰਧਾਨ ਨੇ ਕਿਹਾ, "ਇਸਪਾਤ ਆਮ ਤੌਰ ਤੇ,   ਅਤੇ ਗੈਲਵਨੀਕ੍ਰਿਤ ਇਸਪਾਤ ਖਾਸ ਤੌਰ ਤੇ, ਮਜ਼ਬੂਤੀ ਦਾ ਅਜਿਹਾ   ਸਮਾਨ ਹੈ ਜੋ ਕਿ ਵਾਤਾਵਰਣ-ਮਿੱਤਰ ਅਤੇ ਕਿਫਾਇਤੀ ਹੈ ਸਾਡਾ ਧਿਆਨ ਬੁਨਿਆਦੀ ਢਾਂਚਾ ਸੈਕਟਰਾਂ ਵਿੱਚ ਵੱਡੇ ਪੱਧਰ ਉੱਤੇ ਵਿਸਤਾਰ ਅਤੇ ਇਸਪਾਤ ਦੀ ਮਜ਼ਬੂਤੀ ਵਧਾਉਣ ਵੱਲ ਲਗਾ ਹੋਣ ਕਾਰਨ ਗੈਲਵਨੀਕ੍ਰਿਤ ਇਸਪਾਤ ਦੀ ਮੰਗ ਵਧਣ ਦੀ ਸੰਭਾਵਨਾ ਹੈ ਕੰਟੀਨਿਊਅਸ ਗੈਲਵੇਨਾਈਜ਼ਡ ਰੀਬਾਰ ਪ੍ਰੋਡਕਸ਼ਨ ਫੈਸਿਲਿਟੀ, ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਕਾਫੀ ਸਮੇਂ ਤੋਂ ਨਿਰਮਾਣ ਉਦਯੋਗ ਦੁਆਰਾ  ਉਡੀਕੀ  ਜਾ ਰਹੀ  ਗੈਲਵੇਨਾਈਜ਼ਡ ਰੀਬਾਰ ਦੀ ਸਪਲਾਈ ਦੀ ਲੋੜ ਦੀ ਹਿਮਾਇਤ ਕਰੇਗੀ  

 

ਇਸਪਾਤ ਖੇਤਰ ਵਿੱਚ ਆਤਮਨਿਰਭਰਤਾ ਬਾਰੇ ਬੋਲਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ "ਇੱਕ ਆਤਮਨਿਰਭਰ ਭਾਰਤ ਇੱਕ ਮਜ਼ਬੂਤ ਭਾਰਤ ਹੋਵੇਗਾ ਜਿਸ ਕੋਲ ਮਜ਼ਬੂਤ ਨਿਰਮਾਣ ਖੇਤਰ, ਆਤਮਨਿਰਭਰ ਪਰ ਵਿਸ਼ਵ ਪੱਧਰ ਉੱਤੇ  ਸੰਗਠਿਤ ਅਰਥਵਿਵਸਥਾ ਹੋਵੇਗੀ ਇਸਪਾਤ ਖੇਤਰ ਨੂੰ ਇੱਕ ਅਹਿਮ ਭੂਮਿਕਾ ਨਿਭਾਉਣੀ ਪਵੇਗੀ ਸਾਨੂੰ ਸਿਰਫ ਘਰੇਲੂ ਮੰਗ ਪੂਰੀ ਕਰਨ ਵੱਲ ਹੀ ਧਿਆਨ ਨਹੀਂ ਦੇਣਾ ਪਵੇਗਾ, ਬਲਕਿ ਦੁਨੀਆਂ ਦੀਆਂ  ਉਮੀਦਾਂ ਪੂਰੀਆਂ ਕਰਨ ਬਾਰੇ ਵੀ ਸੋਚਣਾ ਪਵੇਗਾ ਅੱਜ ਜਿਸ ਸੁਵਿਧਾ ਦਾ ਉਦਘਾਟਨ ਕੀਤਾ ਗਿਆ ਹੈ ਉਹ ਆਤਮਿਨਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਸਹੀ ਕਦਮ ਹੈ"

 

 

ਸ਼੍ਰੀ ਪ੍ਰਧਾਨ ਨੇ ਇਸਪਾਤ ਮੰਤਰਾਲਾ ਦੁਆਰਾ ਉਠਾਏ ਜਾ ਰਹੇ  ਕਦਮਾਂ,   ਜਿਵੇਂ ਕਿ ਡੀਐੱਮਆਈਐਂਡਐੱਸਪੀ ਨੀਤੀ, ਇਸਪਾਤ ਕਲਸਟਰਸ ਸਥਾਪਿਤ ਕਰਨ, ਸਟੀਲ ਸਕ੍ਰੈਪ ਪਾਲਿਸੀਕੱਚੇ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਠਾਏ ਜਾ ਰਹੇ ਕਦਮਾਂ, ਇਸਪਾਤ ਦੀ ਢੁਕਵੀਂ ਵਰਤੋਂ ਲਈ ਪ੍ਰਬੰਧ ਕਰਨ ਆਦਿ ਬਾਰੇ ਗੱਲ ਕੀਤੀ ਤਾਕਿ ਇਸ ਖੇਤਰ ਨੂੰ ਵਧੇਰੇ ਜੋਸ਼ਪੂਰਨ  ਅਤੇ ਆਤਮਨਿਰਭਰ ਬਣਾਇਆ ਜਾ ਸਕੇ

 

 

*****

 

 

ਵਾਈਬੀ /ਟੀਐੱਫਕੇ



(Release ID: 1635150) Visitor Counter : 131