ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਵੀਡਿਓ ਕਾਨਫਰੰਸ ਜ਼ਰੀਏਜੈੱਮ (ਜੀਈਐੱਮ)’ਤੇ ਟ੍ਰਾਈਬਸ ਇੰਡੀਆ ਦੇ ਉਤਪਾਦਾਂ ਅਤੇ ਟ੍ਰਾਈਫੈਂਡ ਦੀ ਨਵੀਂ ਵੈੱਬਸਾਈਟ ਦੀ ਸ਼ੁਰੂਆਤ ਕੀਤੀ

ਵੈਬੀਨਾਰ-ਬੀ ਵੋਕਲ ਫਾਰ ਲੋਕਲ ਐਂਡ ਗੋ ਡਿਜੀਟਲ-ਟ੍ਰਾਈਫੈੱਡ ਨੇ ਕਬਾਇਲੀਆਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਵਿਆਪਕ ਡਿਜੀਟਲਾਈਜੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ

Posted On: 28 JUN 2020 2:05PM by PIB Chandigarh

ਮੌਜੂਦਾ ਕੋਵਿਡ-19 ਮਹਾਮਾਰੀ ਕਾਰਨ ਸਾਡੇ ਦੇਸ਼ ਵਿੱਚ ਉਤਪੰਨ ਅਣਕਿਆਸੀ ਸਥਿਤੀ ਨੇ ਸਮਾਜ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ। ਗ਼ਰੀਬ ਅਤੇ ਹਾਸ਼ੀਏ ਤੇ ਚਲੇ ਗਏ ਸਮੁਦਾਇਆਂ ਦੀ ਜੀਵਕਾ ਤੇ ਗੰਭੀਰ ਅਸਰ ਪਿਆ ਹੈ ਅਤੇ ਕੋਸ਼ਿਸ਼ਾਂ ਦੇ ਇਸ ਦੌਰ ਵਿੱਚ ਕਬਾਇਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜਿਹੇ ਪਰੇਸ਼ਾਨੀ ਵਾਲੇ ਸਮੇਂ ਦੌਰਾਨ ਕਬਾਇਲੀ ਕਾਰੀਗਰਾਂ ਦੇ ਬੋਝ ਨੂੰ ਘੱਟ ਕਰਨ ਲਈ ਟ੍ਰਾਈਫੈੱਡ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਕਬਾਇਲੀਆਂ ਦੀ ਜੀਵਕਾ ਨੂੰ ਬਣਾਈ ਰੱਖਣ ਲਈ ਪੱਛੜ ਚੁੱਕੀਆਂ ਆਰਥਿਕ ਗਤੀਵਿਧੀਆਂ ਵਿੱਚ ਫਿਰ ਤੋਂ ਜਾਨ ਪਾਉਣ ਲਈ ਤੁਰੰਤ ਅਨੇਕ ਪਹਿਲਾਂ ਸ਼ੁਰੂ ਕੀਤੀਆਂ ਹਨ। ਟ੍ਰਾਈਫੈੱਡ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਕਰਨ ਲਈ ਇੱਕ ਵੀਡਿਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਦੇ ਹੋਏ ਕਬਾਇਲੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ‘‘ਟ੍ਰਾਈਫੈੱਡ ਜੋਧਿਆਂਦੀ ਟੀਮ ਕਬਾਇਲੀ ਜੀਵਨ ਅਤੇ ਜੀਵਕਾ ਨੂੰ ਬਦਲਣ ਲਈ ਵਣ ਉਪਜ, ਹੱਥ ਖੱਡੀ ਅਤੇ ਹੱਥ ਸ਼ਿਲਪ ਤੇ ਅਧਾਰਿਤ ਕਬਾਇਲੀ ਵਪਾਰ ਨੂੰ ਨਵੀਂ ਉਚਾਈਆਂ ਤੇ ਲੈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਲੋੜਾਂ-ਚਾਹੇ ਵਪਾਰ ਸੰਚਾਲਨ ਹੋਵੇ, ਖਰੀਦਦਾਰੀ ਅਤੇ ਸੂਚਨਾ ਹੋਵੇ-ਨੂੰ ਪੂਰਾ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਔਨਲਾਈਨ ਹੋਣ ਦੇ ਨਾਲ ਉਹ ਡਿਜੀਟਲੀਕਰਨ ਅਭਿਆਨ ਵਿੱਚ ਸ਼ਾਮਲ ਹੋ ਰਹੇ ਹਨ ਤਾਂ ਕਿ ਪਿੰਡ ਅਧਾਰਿਤ ਕਬਾਇਲੀ ਉਦਪਾਦਕਾਂ ਨੂੰ ਨਕਸ਼ੇ ਤੇ ਲਿਆ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਅਤਿ ਆਧੁਨਿਕ ਈ-ਪਲੈਟਫਾਰਮਾਂ ਦੀ ਸਥਾਪਨਾ ਕੀਤੀ ਜਾ ਸਕੇ ਜੋ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਹੋਵੇ।

 

 

ਵੈਬੀਨਾਰ ਵਿੱਚ ਜਿਸ ਖੇਤਰ ਤੇ ਪ੍ਰਮੁੱਖਤਾ ਨਾਲ ਧਿਆਨ ਦਿੱਤਾ ਗਿਆ ਉਹ ਟ੍ਰਾਈਫੈੱਡ ਗੋਜ ਡਿਜੀਟਲਅਤੇ ਬੀ ਵੋਕਲ ਫਾਰ ਲੋਕਲ’, ‘#ਗੋ ਟ੍ਰਾਈਬਲ’’ ਹੈ। ਇਸਦਾ ਆਯੋਜਨ ਅੱਜ ਟ੍ਰਾਈਫੈੱਡ ਨੇ ਕੀਤਾ ਅਤੇ ਇਸ ਵਿੱਚ 200 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਭਾਗ ਲਿਆ। ਮੁੱਖ ਆਕਰਸ਼ਣ ਸ਼੍ਰੀ ਅਰਜੁਨ ਮੁੰਡਾ ਦੁਆਰਾ ਗਵਰਨਮੈਂਟ ਈ-ਮਾਰਕਿਟਪਲੇਸ (ਜੈੱਮ (ਜੀਈਐੱਮ)) (ਪ੍ਰਦਰਸ਼ਨੀ ਲਈ ਵਿਭਿੰਨ ਵਸਤੂਆਂ) ਅਤੇ ਟ੍ਰਾਈਫੈੱਡ ਦੀ ਨਵੀਂ ਵੈੱਬਸਾਈਟ (https://trifed.tribal.gov.in)ਤੇ ਟ੍ਰਾਈਬਸ ਇੰਡੀਆ ਉਤਪਾਦਾਂ ਦੀ ਸ਼ੁਰੂਆਤ ਕਰਨਾ ਸੀ। ਇਸ ਮੌਕੇ ਤੇ ਟ੍ਰਾਈਫੈੱਡ ਦੇ ਚੇਅਰਮੈਨ ਸ਼੍ਰੀ ਰਮੇਸ਼ ਚੰਦ ਮੀਣਾ, ਟ੍ਰਾਈਫੈੱਡ ਬੋਰਡ ਦੀ ਮੈਂਬਰ ਸ਼੍ਰੀਮਤੀ ਪ੍ਰਤਿਭਾ ਬ੍ਰਹਮਾ, ਜੈੱਮ (ਜੀਈਐੱਮ) ਦੇ ਜੇਐੱਸ ਅਤੇ ਸੀਐੱਫਓ ਸ਼੍ਰੀ ਰਾਜੀਵ ਕਾਂਡਪਾਲ ਅਤੇ ਪੀਆਈਬੀ ਦੀ ਏਡੀਜੀ ਸ਼੍ਰੀਮਤੀ ਨਾਨੂ ਭਸੀਨ ਵੀ ਮੌਜੂਦ ਸਨ। ਟ੍ਰਾਈਫੈੱਡ ਟੀਮ ਦੀ ਪ੍ਰਤੀਨਿਧਤਾ ਸਾਰੇ ਵਿਭਾਗਾਂ ਦੇ ਪ੍ਰਮੁੱਖਾਂ ਅਤੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤੀ ਗਈ ਸੀ।

 

ਇਸ ਮੌਕੇ ਤੇ ਕੇਂਦਰੀ ਕਬਾਇਲੀ ਮਾਮਲਿਆਂ ਦੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਤਹਿ ਦਿਲ ਤੋਂ ਸ਼ਲਾਘਾ ਕਰਦਿਆਂ ਸਭ ਤੋਂ ਪਹਿਲਾਂ ਗਵਰਨਮੈਂਟ ਈ-ਮਾਰਕਿਟਪਲੇਸ ਤੇ ਟ੍ਰਾਈਬਸ ਇੰਡੀਆ ਸਟੋਰ ਦਾ ਉਦਘਾਟਨ ਕੀਤਾ ਜੋ ਹੁਣ ਸਰਕਾਰ ਦੁਆਰਾ ਅਤੇ ਨਵੀਂ ਵੈੱਬਸਾਈਟ (https://trifed.tribal.gov.in/) ਵਿੱਚ ਖਰੀਦ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰ ਸਕਦਾ ਹੈ, ਜਿਸ ਵਿੱਚ ਕਬਾਇਲੀ ਸਮੁਦਾਇਆਂ ਦੇ ਲਾਭ ਲਈ ਚਲ ਰਹੀਆਂ ਯੋਜਨਾਵਾਂ ਅਤੇ ਪਹਿਲਾਂ ਬਾਰੇ ਸਾਰੇ ਮਹੱਤਵਪੂਰਨ ਵਿਵਰਣ ਹਨ।

 

 

ਆਪਣੇ ਸੰਬੋਧਨ ਵਿੱਚ ਸ਼੍ਰੀ ਮੁੰਡਾ ਨੇ ਉਸ ਅਣਕਿਆਸੀ ਸਥਿਤੀ ਬਾਰੇ ਗੱਲ ਕੀਤੀ, ਜਿਸਦਾ ਸਾਹਮਣਾ ਦੁਨੀਆ ਨੂੰ ਕਰਨਾ ਪੈ ਰਿਹਾ ਹੈ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ ਹੈ। ਉਨ੍ਹਾਂ ਨੇ ਟ੍ਰਾਈਫੈੱਡ ਜੋਧਿਆਂਅਤੇ ਮੰਤਰਾਲੇ ਦੇ ਅਧਿਕਾਰੀਆਂ ਦੁਆਰਾ ਕਬਾਇਲੀ ਕਾਰੀਗਰਾਂ ਅਤੇ ਕਬਾਇਲੀ ਇਕੱਤਰ ਕਰਤਿਆਂ ਦੀ ਪਿਛੜੀ ਆਰਥਿਕ ਸਥਿਤੀ ਨੂੰ ਮੁੜ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਪ੍ਰਸੰਨਤਾ ਪ੍ਰਗਟਾਈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਬਾਇਲੀ ਸਮੁਦਾਇਆਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਦੇ ਕੁਸ਼ਲ ਦਾ ਉਪਯੋਗ ਕਰਨਾ, ਜੋ ਹੁਣ ਤੱਕ ਮੁੱਖ ਧਾਰਾ ਤੋਂ ਅਲੱਗ ਸਨ, ਪਰ ਹੁਣ ਮੁੱਖ ਰੂਪ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਉਨ੍ਹਾਂ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ ਜੋ ਅਣਕਿਆਸੀ ਸਥਿਤੀ ਦੌਰਾਨ ਜ਼ਿਆਦਾ ਪਹੁੰਚ ਵਿੱਚ ਆ ਗਏ ਸਨ।

 

 

ਸ਼੍ਰੀ ਮੁੰਡਾ ਨੇ ਕਿਹਾ ਕਿ ਕਬਾਇਲੀਆਂ ਨੂੰ ਮੁੱਖ ਧਾਰਾ ਨਾਲ ਜੋੜਨ ਵਿੱਚ ਟ੍ਰਾਈਫੈੱਡ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ ਅਤੇ ਅੱਜ ਸ਼ੁਰੂ ਕੀਤੀਆਂ ਗਈਆਂ ਉਨ੍ਹਾਂ ਦੀਆਂ ਦੋ ਪ੍ਰਮੁੱਖ ਪਹਿਲਾਂ ਲਈ ਟੀਮ ਨੂੰ ਵਧਾਈ ਦਿੱਤੀ। ਦਰਸ਼ਨ ਅਤੇ ਪ੍ਰਬੰਧਨ ਦੇ ਸਿਧਾਂਤਾਂ ਅਤੇ ਅਸਲ ਜੀਵਨ ਦੇ ਉਦਾਹਰਨਾਂ ਦਾ ਉਪਯੋਗ ਕਰਦੇ ਹੋਏ, ਉਨ੍ਹਾਂ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਟ੍ਰਾਈਫੈੱਡ ਜੋਧਿਆਂਦੇ ਅਗਲੇਰੇ ਮਾਰਗ ਤੇ ਆਪਣੇ ਵਿਚਾਰ ਸਾਂਝੇ ਕੀਤੇ ਕਿਉਂਕਿ ਉਨ੍ਹਾਂ ਨੇ ਕਬਾਇਲੀ ਸਮੁਦਾਇਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦਾ ਕਾਰਜ ਨਿਰਧਾਰਤ ਕੀਤਾ ਸੀ। ਉਨ੍ਹਾਂ ਨੇ ਕਬਾਇਲੀ ਸਮੁਦਾਇਆਂ ਕੋਲ ਮੌਜੂਦ ਜਾਣਕਾਰੀ ਅਤੇ ਗਿਆਨ ਦੇ ਖ਼ਜ਼ਾਨੇ ਨੂੰ ਕੱਢਣ ਅਤੇ ਇਸਦਾ ਉਪਯੋਗ ਕਰਨ ਤੇ ਧਿਆਨ ਕੇਂਦ੍ਰਿਤ ਕਰਨ ਦੀ ਬੇਨਤੀ ਕੀਤੀ, ਵਿਸ਼ੇਸ਼ ਰੂਪ ਨਾਲ ਜੰਗਲ ਸਬੰਧੀ ਅਤੇ ਉਨ੍ਹਾਂ ਦਾ ਉਪਯੋਗ ਨਾ ਸਿਰਫ਼ ਉਨ੍ਹਾਂ ਦੇ ਸਮੁਦਾਇ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਸਕਦਾ ਹੈ, ਬਲਕਿ ਦੇਸ਼ ਦੀਆਂ ਹੋਰ ਮੁਸ਼ਕਿਲਾਂ ਦੇ ਸਮੇਂ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾ ਸਕਦੀ ਹੈ।

 

 

 

ਟ੍ਰਾਈਫੈੱਡ ਦੇ ਚੇਅਰਮੈਨ ਸ਼੍ਰੀ ਰਮੇਸ਼ ਚੰਦ ਮੀਣਾ ਨੇ ਵਿਸਤ੍ਰਿਤਪੇਸ਼ਕਾਰੀ ਤੋਂ ਪਹਿਲਾਂ ਟ੍ਰਾਈਫੈੱਡ ਟੀਮ ਦੇ ਉਪਰਾਲਿਆਂ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਹ ਇਸ ਗੱਲ ਤੋਂ ਨਿਸ਼ਚਿਤ ਸਨ ਕਿ 2 ਲੱਖ ਕਰੋੜ ਰੁਪਏ ਦੀ ਕਬਾਇਲੀ ਅਰਥਵਿਵਸਥਾ ਨਿਸ਼ਚਿਤ ਰੂਪ ਨਾਲ ਦੁੱਗਣੀ ਜਾਂ ਤਿੱਗਣੀ ਹੋ ਜਾਵੇਗੀ। ਇਸਦੇ ਇਲਾਵਾ ਉਹ ਨਿਸ਼ਚਿੰਤ ਸਨ ਕਿ ਇਨ੍ਹਾਂ ਯਤਨਾਂ ਦੇ ਸਿੱਟੇ ਵਜੋਂ ਦੇਸ਼ ਅਤੇ ਵਿਦੇਸ਼ਾਂ ਵਿੱਚ ਕਬਾਇਲੀ ਸੰਗ੍ਰਹਿਕਰਤਿਆਂ ਅਤੇ ਕਾਰੀਗਰਾਂ ਦੇ ਉਤਪਾਦਾਂ ਨੂੰ ਜ਼ਿਆਦਾ ਕਵਰੇਜ਼ ਮਿਲੇਗੀ।

 

 

 

 

ਇਸਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਟ੍ਰਾਈਫੈੱਡ ਦੇ ਪ੍ਰਬੰਧ ਨਿਰਦੇਸ਼ਕ ਪ੍ਰਵੀਰ ਕਿਸ਼ਨ ਨੇ ਵੈਬੀਨਾਰ ਜ਼ਰੀਏ ਦੋ ਡਿਜੀਟਲ ਪਹਿਲਾਂ ਦੀ ਰਸਮੀ ਸ਼ੁਰੂਆਤ ਵਿੱਚ ਮੌਜੂਦ ਹੋਣ ਤੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤੀ। ਸ਼੍ਰੀ ਕ੍ਰਿਸ਼ਨ ਨੇ ਕਬਾਇਲੀ ਕਲਿਆਣ ਲਈ ਕੇਂਦਰੀ ਮੰਤਰੀ ਦੇ ਉਦਾਰ ਸਮਰਥਨ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਨੇ ਟ੍ਰਾਈਫੈੱਡ ਦੇ ਮਹੱਤਵਪੂਰਨ ਡਿਜੀਟਲੀਕਰਨ ਮੁਹਿੰਮ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਸ ਪ੍ਰਕਾਰ ਇਸ ਨਾਲ 50 ਲੱਖ ਤੋਂ ਜ਼ਿਆਦਾ ਕਬਾਇਲੀਆਂ (ਕਾਰੀਗਰਾਂ, ਸੰਗ੍ਰਹਿਕਰਤਿਆਂ, ਨਿਵਾਸੀਆਂ) ਨੂੰ ਨਿਰੱਪਖ ਅਤੇ ਸਮਾਨ ਮੌਕੇ ਮਿਲ ਸਕਦੇ ਹਨ ਜਿਨ੍ਹਾਂ ਨੂੰ ਅਤਿ ਆਧੁਨਿਕਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ। ਸ਼੍ਰੀ ਕ੍ਰਿਸ਼ਨਾ ਨੇ ਟ੍ਰਾਈਬਸ ਇੰਡੀਆ ਸਟੋਰ ਨੂੰ ਜੈੱਮ (ਜੀਈਐੱਮ)ਤੇ ਇੱਕ ਅਸਲੀਅਤ ਵਿੱਚ ਬਦਲਣ ਵਿੱਚ ਸਹਿਯੋਗ ਪ੍ਰਦਾਨ ਕਰਨ ਲਈ ਜੈੱਮ (ਜੀਈਐੱਮ) ਟੀਮ ਦਾ ਧੰਨਵਾਦ ਕੀਤਾ।

 

 

ਜੈੱਮ (ਜੀਈਐੱਮ) ਦੇ ਜੇਐੱਸ ਅਤੇ ਸੀਐੱਫਓ ਸ਼੍ਰੀ ਰਾਜੀਵ ਕਾਂਡਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਵੇਂ ਟ੍ਰਾਈਫੈੱਡ ਅਤੇ ਜੈੱਮ (ਜੀਈਐੱਮ) ਟੀਮਾਂ ਨੇ ਸਮੁੱਚੇ ਮਾਰਗ ਦਰਸ਼ਨ ਅਤੇ ਅਗਵਾਈ ਤਹਿਤ ਸਖ਼ਤ ਮਿਹਨਤ ਕੀਤੀ ਹੈ ਅਤੇ ਇਸਦੇ ਨਤੀਜੇ ਵਜੋਂ ਜੈੱਮ (ਜੀਈਐੱਮ)ਤੇ ਟ੍ਰਾਈਬਸ ਇੰਡੀਆ ਸਟੋਰ ਬਣਾਇਆ ਹੈ। ਸਰਕਾਰੀ ਵਿਭਾਗ ਮੰਤਰਾਲੇ ਅਤੇ ਜਨਤਕ ਖੇਤਰ ਦੇ ਉਪਕਰਮ ਹੁਣ ਗਵਰਨਮੈਂਟ ਈ-ਮਾਰਕਿਟ ਪਲੇਸ (ਜੈੱਮ (ਜੀਈਐੱਮ)) ਦੇ ਜ਼ਰੀਏਟ੍ਰਾਈਬਸ ਇੰਡੀਆ ਉਤਪਾਦਾਂ ਦਾ ਉਪਯੋਗ ਕਰ ਸਕਦੇ ਹਨ ਅਤੇ ਜੀਐੱਫਆਰ ਨਿਯਮਾਂ ਅਨੁਸਾਰ ਖਰੀਦਦਾਰੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੈੱਮ (ਜੀਈਐੱਮ)ਵਿੱਚ ਸਮਾਜਿਕ ਸਮਾਵੇਸ਼ ਤੇ ਪ੍ਰਮੁੱਖ ਰੂਪ ਨਾਲ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਸਟਾਰਟ ਅਪ, ਗ੍ਰਾਮੀਣ ਉੱਦਮੀਆਂ, ਕਬਾਇਲੀ ਉੱਦਮੀਆਂ, ਔਰਤਾਂ, ਕਬਾਇਲੀਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਹੈ।

 

 

ਇਸ ਭਾਸ਼ਣ ਦੇ ਬਾਅਦ ਟ੍ਰਾਈਫੈੱਡ ਦੁਆਰਾ ਤਿਆਰ ਕੀਤੀ ਗਈਆਂ ਸਾਰੀਆਂ ਡਿਜੀਟਲ ਪਰਿਵਰਤਨ ਰਣਨੀਤੀਆਂ ਬਾਰੇ ਇੱਕ ਵਿਸਤ੍ਰਿਤਪੇਸ਼ਕਾਰੀ ਦਿੱਤੀ ਗਈ ਅਤੇ ਨਾਲ ਹੀ ਕਬਾਇਲੀ ਸਮੁਦਾਇ ਦੀ ਸਥਿਤੀ ਨੂੰ ਅਸਾਨ ਬਣਾਉਣ ਵਿੱਚ ਮਦਦ ਕਰਨ ਲਈ ਟੀਮ ਦੁਆਰਾ ਕੀਤੇ ਜਾ ਰਹੇ ਵਿਭਿੰਨ ਯਤਨਾਂ ਦੀ ਵੀ ਵਿਸਤ੍ਰਿਤਪੇਸ਼ਕਾਰੀ ਦਿੱਤੀ ਗਈ। ਪੇਸ਼ਕਾਰੀ ਦੀ ਸ਼ੁਰੂਆਤ ਉਨ੍ਹਾਂ ਡਿਜੀਟਲ ਪਹਿਲਾਂ ਤੇ ਧਿਆਨ ਦੇਣ ਦੇ ਨਾਲ ਹੋਈ ਜੋ ਅੱਜ ਚਲ ਰਹੀਆਂ ਹਨ ਜਿਨ੍ਹਾਂ ਵਿੱਚ ਦੋ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਸਨੇ ਦੇਸ਼ ਵਿੱਚ ਕਬਾਇਲੀਆਂ ਦੇ ਬੋਝ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਟ੍ਰਾਈਫੈੱਡ ਅਤੇ ਕਬਾਇਲੀ  ਮਾਮਲਿਆਂ ਦੇ ਮੰਤਰਾਲੇ ਦੁਆਰਾ ਚੁੱਕੇ ਗਏ ਉਪਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਐੱਮਐੱਫਪੀ ਯੋਜਨਾ ਲਈ ਦੋਵਾਂ ਐੱਮਐੱਸਪੀ ਦਾ ਮੋਟੇ ਤੌਰ ਤੇ ਜ਼ਿਕਰ ਕਰਦੇ ਹੋਏ ਜੋ ਹੁਣ ਕਬਾਇਲੀਆਂ ਲਈ 2000 ਕਰੋੜ ਰੁਪਏ (ਸਰਕਾਰੀ ਅਤੇ ਨਿਜੀ ਵਪਾਰ ਜ਼ਰੀਏ) ਦੀ ਕੁੱਲ ਖਰੀਦ ਅਤੇ ਵਨ ਧਨ ਯੋਜਨਾ (ਸਟਾਰਟ-ਅਪ ਯੋਜਨਾ) ਨੂੰ ਸਫਲਤਾ ਨਾਲ ਲਾਗੂ ਕਰਨ ਲਈ ਰਾਮਬਾਣ ਦੇ ਰੂਪ ਵਿੱਚ ਸਾਹਮਣੇ ਆਈ ਹੈ, ਕਬਾਇਲੀ ਮਾਮਲਿਆਂ ਦੇ ਮੰਤਰਾਲੇ, ਜਿਸਨੇ 1205 ਕਬਾਇਲੀ ਉੱਦਮ ਸਥਾਪਿਤ ਕੀਤੇ ਹਨ ਅਤੇ 22 ਰਾਜਾਂ ਵਿੱਚ 3.6 ਲੱਖ ਕਬਾਇਲੀ ਸੰਗ੍ਰਹਿਕਰਤਿਆਂ ਅਤੇ 18075 ਸਵੈ ਸਹਾਇਤਾ ਸਮੂਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ, ਪੇਸ਼ਕਾਰੀ ਵਿੱਚ ਇਨ੍ਹਾਂ ਅਤੇ ਹੋਰ ਪਹਿਲਾਂ ਦੇ ਪ੍ਰਭਾਵ ਨੂੰ ਸ਼ਾਮਲ ਕੀਤਾ ਗਿਆ। ਵਿਸ਼ੇਸ਼ ਰੂਪ ਨਾਲ ਮਹਾਰਾਸ਼ਟਰ, ਓਡੀਸਾ, ਛੱਤੀਸਗੜ੍ਹ, ਨਾਗਾਲੈਂਡ, ਮਣੀਪੁਰ ਵਰਗੇ ਵਿਭਿੰਨ ਚੈਂਪੀਅਨ ਰਾਜਾਂ ਦੇ ਨਤੀਜਿਆਂ ਨੂੰ ਉਦਾਹਰਨ ਦੇ ਰੂਪ ਵਿੱਚ ਦਰਸਾਇਆ ਗਿਆ। ਪੇਸ਼ਕਾਰੀ ਵਿੱਚ ਇਸ ਸੰਕਟ ਦੌਰਾਨ ਹੋਰ ਉਪਾਵਾਂ ਤੇ ਵੀ ਪ੍ਰਕਾਸ਼ ਪਾਇਆ ਗਿਆ।

 

 

ਟ੍ਰਾਈਫੈੱਡ ਨੇ ਕੋਵਿਡ-19 ਦੌਰਾਨ ਧਿਆਨ ਵਿੱਚ ਰੱਖੀ ਜਾਣ ਵਾਲੀ ਐੱਮਐੱਫਪੀ ਨਾਲ ਅਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਹੋਰ ਗੱਲਾਂ ਦੇ ਇਲਾਵਾ ਵਿਅਕਤੀਗਤ ਸਵੱਛਤਾ ਬਣਾਈ ਰੱਖਣ, ਕੈਸ਼ਲੈੱਸ ਕਾਰਜ ਪ੍ਰਣਾਲੀ ਅਪਣਾਉਣ ਦੇ ਸੁਝਾਅ ਦਿੱਤੇ ਗਏ ਹਨ। ਇਹ 1205 ਵਨ ਧਨ ਕੇਂਦਰਾਂ ਵਿੱਚ ਹਾਲ ਹੀ ਵਿੱਚ ਪ੍ਰਵਾਨ ਵਨ ਧਨ ਸਵੈ ਸਹਾਇਤਾ ਸਮੂਹਾਂ ਤੋਂ 15,000 ‘ਵਨ ਧਨ ਸੋਸ਼ਲ ਡਿਸਟੈਂਸਿੰਗ ਜਾਗਰੂਕਤਾ ਅਤੇ ਜੀਵਕਾ ਕੇਂਦਰਾਂ ਦੀ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਟ੍ਰਾਈਫੈੱਡ ਨੇ ਅਭਿਆਨ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਡਿਜੀਟਲ ਸੰਚਾਰ ਰਣਨੀਤੀ ਵਿਕਸਤ ਕਰਨ ਲਈ ਯੂਨੀਸੈਫ ਨਾਲ ਵੀ ਸਹਿਯੋਗ ਕੀਤਾ ਹੈ। ਇਸਦੇ ਇਲਾਵਾ ਟ੍ਰਾਈਫੈੱਡ ਨੇ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੀ #ਆਈਸਟੈਂਡਵਿਦਹਿਊਮੈਨਿਟੀ ਪਹਿਲ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਕਿ ਕਬਾਇਲੀ ਸਮੁਦਾਇ ਦੀ ਹੋਂਦ ਲਈ ਲਾਜ਼ਮੀ ਭੋਜਨ ਅਤੇ ਰਾਸ਼ਨ ਪ੍ਰਦਾਨ ਕੀਤਾ ਜਾ ਸਕੇ।

 

 

ਡਿਜੀਟਲ ਰਣਨੀਤੀ ਵਿੱਚ ਪੂਰੀ ਸਪਲਾਈ-ਮੰਗ ਕਬਾਇਲੀ ਲੜੀ, ਹਰੇਕ ਪੜਾਅ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਇਸ ਵਿੱਚ ਇੱਕ ਅਤਿ ਆਧੁਨਿਕ ਵੈੱਬਸਾਈਟ (https://trifed.tribal.gov.in) ਜਿਸ ਵਿੱਚ ਸੰਗਠਨ ਅਤੇ ਵਿਭਿੰਨ ਕਬਾਇਲੀ ਕਲਿਆਣ ਯੋਜਨਾਵਾਂ, ਵਪਾਰ ਲਈ ਕਬਾਇਲੀ ਕਾਰੀਗਰਾਂ ਲਈ ਈ-ਮਾਰਕਿਟ ਪਲੇਸ ਦੀ ਸਥਾਪਨਾ ਕਰਨ, ਉਨ੍ਹਾਂ ਦੇ ਉਤਪਾਦਾਂ ਦੀ ਸਿੱਧੀ ਮਾਰਕੀਟਿੰਗ, ਵਨ ਧਨ ਯੋਜਨਾ ਨਾਲ ਜੁੜੇ ਵਣ ਵਾਸੀਆਂ ਨਾਲ ਸਬੰਧਿਤ ਪੂਰੀ ਜਾਣਕਾਰੀ ਦਾ ਡਿਜੀਟਾਈਜੇਸ਼ਨ, ਗ੍ਰਾਮੀਣ ਹਾਟਾਂ ਅਤੇ ਉਨ੍ਹਾਂ ਨਾਲ ਜੁੜੇ ਗੁਦਾਮਾਂ ਨਾਲ ਸਬੰਧਿਤ ਪੂਰੀ ਜਾਣਕਾਰੀ ਹੈ।

 

 

ਕਬਾਇਲੀ ਜੀਵਨ ਅਤੇ ਵਪਾਰ ਦੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰਾਈਫੈੱਡ ਨੇ ਸਰਕਾਰੀ ਅਤੇ ਨਿਜੀ ਵਪਾਰ ਅਤੇ ਕਬਾਇਲੀਆਂ ਨੂੰ ਸਬੰਧਿਤ ਭੁਗਤਾਨ ਜ਼ਰੀਏ ਐੱਮਐੱਫਪੀ ਦੀ ਖਰੀਦ ਦੇ ਡਿਜੀਟਲੀਕਰਨ ਦੀ ਸ਼ੁਰੂਆਤ ਕੀਤੀ ਹੈ। ਈ-ਵਪਾਰ ਵਿੱਚ ਅਚਾਨਕ ਆਈ ਤੇਜ਼ੀ ਦਾ ਲਾਭ ਉਠਾਉਂਦੇ ਹੋਏ ਟ੍ਰਾਈਬਸ ਇੰਡੀਆ ਦੇ ਉਤਪਾਦ www.tribesindia.comਤੇ ਉਪਲੱਬਧ ਹਨ। ਸਾਰੇ ਖੇਤਰ ਇਹ ਯਕੀਨੀ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ ਕਿ ਵਿਭਿੰਨ ਪ੍ਰਕਾਰ ਦੀਆਂ ਵਸਤੂਆਂ ਅਤੇ ਪ੍ਰਸਤਾਵ ਹੋਰ ਪਲੈਟਫਾਰਮਾਂ ਜਿਵੇਂ ਐਮੇਜ਼ੌਨ, ਫਲਿੱਪਕਾਰਟ, ਸਨੈਪਡੀਲ, ਪੇਟੀਐੱਮ ਅਤੇ ਸ਼ਾਪਕਲੂਜ਼ ਤੇ ਅਸਾਨੀ ਨਾਲ ਉਪਲੱਬਧ ਹੋਣ। ਇਨ੍ਹਾਂ ਉਤਪਾਦਾਂ ਵਿੱਚ ਰਚਨਾਤਮਕ ਕ੍ਰਿਤਾਂ ਅਤੇ ਕਲਾਕ੍ਰਿਤਾਂ ਜਿਵੇਂ ਡੋਕਰਾ ਧਾਤ ਸ਼ਿਲਪ, ਸੁੰਦਰ ਮਿੱਟੀ ਦੇ ਬਰਤਨ, ਵਿਭਿੰਨ ਪ੍ਰਕਾਰ ਦੇ ਚਿੱਤਰਾਂ ਤੋਂ ਲੈ ਕੇ ਰੰਗੀਨ, ਅਰਾਮਦਾਇਕ ਕੱਪੜੇ, ਵਿਲੱਖਣ ਗਹਿਣੇ ਅਤੇ ਜੈਵਿਕ ਅਤੇ ਕੁਦਰਤੀ ਖਾਦ ਅਤੇ ਪੇਅ ਪਦਾਰਥ ਸ਼ਾਮਲ ਹਨ।

 

 

ਇਸਦੇ ਇਲਾਵਾ ਟ੍ਰਾਈਬਸ ਇੰਡੀਆ ਈ-ਮਾਰਕਿਟ ਪਲੇਸ, ਖੁਦਰਾ ਸਮਾਨ ਪ੍ਰਬੰਧਨ ਪ੍ਰਣਾਲੀ ਦੇ ਨਜ਼ਦੀਕ ਆ ਗਿਆ ਹੈ ਜਿਸ ਨੇ ਸਰੋਤ ਅਤੇ ਸਟਾਫ ਦੀ ਵਿਕਰੀ ਨੂੰ ਸਵੈਚਾਲਿਤ ਕਰ ਦਿੱਤਾ ਹੈ, ਇਹ ਈ-ਮਾਰਕਿਟ ਪਲੈਟਫਾਰਮ ਤੇ ਲਗਭਗ 5 ਲੱਖ ਕਬਾਇਲੀ ਕਾਰੀਗਰਾਂ ਨੂੰ ਸ਼ਾਮਲ ਕਰਨ ਦੀ ਇੱਕ ਅਕਾਂਖਿਆਵਾਦੀ ਪਹਿਲ ਹੈ ਤਾਂ ਕਿ ਉਨ੍ਹਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਹੋ ਸਕੇ। ਇਸਦੇ ਜੁਲਾਈ 2020 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ।

 

A screenshot of a cell phoneDescription automatically generated

 

A screenshot of a computerDescription automatically generated

 

ਟ੍ਰਾਈਫੈੱਡ ਵਨ ਧਨ ਏਕੀਕ੍ਰਿਤ ਸੂਚਨਾ ਨੈੱਟਵਰਗ ਉਨ੍ਹਾਂ ਵਣ ਵਾਸੀਆਂ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਨੂੰ ਇਕੱਤਰ ਕਰਨ ਨੂੰ ਸਰਲ ਬਣਾਉਂਦਾ ਹੈ ਜੋ ਘੱਟ ਤੋਂ ਘੱਟ ਸਮਰਥਨ ਮੁੱਲ ਕਾਰਜ ਪ੍ਰਣਾਲੀ ਵਿੱਚ ਲੱਗੇ ਹੋਏ ਹਨ ਅਤੇ ਇਸਦੀ ਵਨ ਧਨ ਯੋਜਨਾ ਉਨ੍ਹਾਂ ਨੂੰ ਗ੍ਰਾਮੀਣ ਹਾਟਾਂ ਅਤੇ ਗੁਦਾਮਾਂ ਨਾਲ ਜੋੜਦੀ ਹੈ। ਇਸਦੇ ਦੇਸ਼ ਵਿਆਪੀ ਪ੍ਰੋਗਰਾਮ ਦੀ ਨਿਗਰਾਨੀ ਕਰਨ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਦੀ ਸੁਵਿਧਾ ਲਈ ਫੈਸਲੇ ਲੈਣ ਵਿੱਚ ਮਦਦ ਮਿਲਦੀ ਹੈ। ਇਹ ਯੋਜਨਾ 22 ਰਾਜਾਂ ਵਿੱਚ ਲਾਗੂ ਕੀਤੀ ਗਈ ਹੈ ਜੋ ਲਗਭਗ 3,61,500 ਕਬਾਇਲੀਆਂ ਦੇ ਜੀਵਨ ਤੇ ਅਸਰ ਪਾਉਂਦੀ ਹੈ। ਦੇਸ਼ ਭਰ ਵਿੱਚ ਪਛਾਣੇ ਗਏ ਅਤੇ ਮਾਨਚਿੱਤਰਤ ਕਬਾਇਲੀ ਸਮੂਹ ਆਤਮਨਿਰਭਰ ਅਭਿਆਨ ਤਹਿਤ ਪਾਤਰ ਲਾਭਪਾਤਰੀ ਹਨ। ਇਸਦਾ ਉਦੇਸ਼ ਵਿਭਿੰਨ ਮੰਤਰਾਲਿਆਂ ਅਤੇ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਹੈ ਅਤੇ ਇਨ੍ਹਾਂ ਕਮਜ਼ੋਰ ਅਤੇ ਸੰਕਟਗ੍ਰਸਤ ਸਮੁਦਾਇਆਂ ਨੂੰ ਲਾਭ ਪਹੁੰਚਾਉਣਾ ਹੈ। ਟ੍ਰਾਈਫੈੱਡ ਆਤਮਨਿਰਭਰ ਅਭਿਆਨ ਤਹਿਤ ਜਨਜਾਤੀ ਹਿੱਤਾਂ ਦੀ ਵਕਾਲਤ ਅਤੇ ਉਨ੍ਹਾਂ ਦਾ ਸਮਰਥਨ ਕਰਦਾ ਹੈ।

 

ਟ੍ਰਾਈਫੈੱਡ ਦੇ ਈਡੀ ਸ਼੍ਰੀ ਅਨਿਲ ਰਾਮਟੇਕੇ ਨੇ ਆਪਣੇ ਸਮਾਪਨ ਭਾਸ਼ਣ ਨਾਲ ਇਸ ਪ੍ਰੇਰਕ ਅਤੇ ਜਾਣਕਾਰੀ ਨਾਲ ਭਰਪੂਰ ਸੈਸ਼ਨ ਦੀ ਸਮਾਪਤੀ ਕੀਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੂੰ ਉਨ੍ਹਾਂ ਦਾ ਪ੍ਰੇਰਣਾਦਾਇਕ ਅਤੇ ਗਿਆਨ ਵਰਧਕ ਸੰਬੋਧਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਹਮੇਸ਼ਾ ਮਿਲਦਾ ਰਹੇ।

 

ਲਿੰਕ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ:-

 

http://pibphoto.nic.in/documents/rlink/2020/jun/p202062701.pdf

 

 

 

*****

 

 

ਐੱਨਬੀ/ਐੱਸਕੇ



(Release ID: 1635065) Visitor Counter : 182