ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਦਿੱਲੀ ਵਿੱਚ ਕੋਵਿਡ ਦੇ ਪ੍ਰਬੰਧਨ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ

ਆਈਸੀਐੱਮਆਰ ਨੇ ਦਿੱਲੀ ਸਰਕਾਰ ਨੂੰ 4.7 ਲੱਖ ਆਰਟੀ - ਪੀਸੀਆਰ ਟੈਸਟਾਂ ਲਈ ਨੈਦਾਨਿਕ ਸਮੱਗਰੀ ਅਤੇ 50,000 ਰੈਪਿਡ ਐਂਟੀਜਨ ਟੇਸਟ ਕਿੱਟਾਂ ਦੀ ਮੁਫ਼ਤ ਸਪਲਾਈ ਕੀਤੀ

ਛਤਰਪੁਰ ਵਿੱਚ 2000 ਬੈੱਡਾਂ ਦੀ ਸੁਵਿਧਾ ਵਾਲੇ “ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ” ਦਾ ਸੰਚਾਲਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਮੈਡੀਕਲ ਅਤੇ ਹੋਰ ਕਰਮਚਾਰੀ ਕਰਨਗੇ

Posted On: 27 JUN 2020 11:01AM by PIB Chandigarh

ਕੇਂਦਰ ਸਰਕਾਰ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਦੇ ਆਪਣੇ ਯਤਨਾਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰਦਾ ਰਿਹਾ ਹੈ।  ਕੇਂਦਰ ਸਰਕਾਰ ਨੇ ਕੋਵਿਡ-19  ਦੇ ਪ੍ਰਸਾਰ ਨੂੰ ਰੋਕਣ ਅਤੇ ਇਸ ਬਿਮਾਰੀ  ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਨੂੰ ਜ਼ਰੂਰੀ ਮਦਦ ਦਿੱਤੀ ਹੈ।

 

ਭਾਰਤੀ ਮੈਡੀਕਲ ਖੋਜ ਪਰਿਸ਼ਦ - (ਆਈਸੀਐੱਮਆਰ) ਨੇ ਹੁਣ ਤੱਕ ਦਿੱਲੀ ਵਿੱਚ 12 ਫੰਕਲ਼ਨਲ ਲੈਬਾਂ ਨੂੰ 4.7 ਲੱਖ ਆਰਟੀ - ਪੀਸੀਆਰ ਟੈਸਟ ਕਰਨ ਲਈ ਨੈਦਾਨਿਕ ਸਮੱਗਰੀ ਦੀ ਸਪਲਾਈ ਕੀਤੀ ਹੈ। ਇਸ ਨੇ ਟੈਸਟ ਕਰਨ ਲਈ ਜ਼ਰੂਰੀ 1.57 ਲੱਖ ਆਰਐੱਨਏ ਐਕਸਟ੍ਰੈਕਸ਼ਨ ਕਿੱਟਾਂ ਅਤੇ 2.84 ਲੱਖ ਵੀਟੀਐੱਮ  (ਵਾਇਰਲ ਟ੍ਰਾਂਸਪੋਰਟ ਮੀਡੀਅਮ)  ਅਤੇ ਕੋਵਿਡ  - 19 ਸੈਂਪਲਾਂ ਦਾ ਸੰਗ੍ਰਿਹ ਕਰਨ ਲਈ ਸਵੈਬ ਵੀ ਪ੍ਰਦਾਨ ਕੀਤੇ ਹਨ।  ਮਾਮਲਿਆਂ  ਦੇ ਅਚਾਨਕ ਤੇਜ਼ੀ ਨਾਲ ਵਧਣ ਨੂੰ ਦੇਖਦੇ ਹੋਏ ਆਈਸੀਐੱਮਆਰ  ਨੇ ਐਂਟੀਜਨ - ਅਧਾਰਿਤ ਰੈਪਿਡ ਟੈਸਟਾਂ ਨੂੰ ਪ੍ਰਵਾਨਗੀ  ਦੇ ਦਿੱਤੀ ਹੈ ਅਤੇ ਕੋਵਿਡ -19 ਰੋਕਥਾਮ ਯਤਨਾਂ ਤਹਿਤ ਦਿੱਲੀ ਸਰਕਾਰ ਨੂੰ 50,000 ਐਂਟੀਜਨ ਰੈਪਿਡ ਟੈਸਟ ਕਿੱਟਾਂ ਦੀ ਸਪਲਾਈ ਕੀਤੀ ਹੈ।  ਆਈਸੀਐੱਮਆਰ ਨੇ ਦਿੱਲੀ ਨੂੰ ਇਹ ਸਾਰੇ ਟੈਸਟ ਕਿੱਟਾਂ ਮੁਫ਼ਤ ਪ੍ਰਦਾਨ ਕੀਤੀਆਂ ਹਨ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਰਾਸ਼ਟਰੀ ਬਿਮਾਰੀ  ਕੰਟਰੋਲ ਕੇਂਦਰ  (ਐੱਨਸੀਡੀਸੀ) ਨੇ ਟੈਕਨੋਲੋਜੀ ਮਾਰਗਦਰਸ਼ਨ  ਦੇ ਜ਼ਰੀਏ ਕੋਵਿਡ - 19 ‘ਤੇ ਨਿਗਰਾਨੀ ਰੱਖਣ ਅਤੇ ਪ੍ਰਤੀਕਿਰਿਆ ਕਾਰਜਨੀਤੀ ਦੇ ਸਾਰੇ ਪਹਿਲੂਆਂ ਉੱਤੇ ਦਿੱਲੀ ਸਰਕਾਰ ਦੇ ਯਤਨਾਂ ਵਿੱਚ ਮਦਦ ਕੀਤੀ ਹੈ।  ਇਸ ਵਿੱਚ ਮਹਾਮਾਰੀ ਦੀ ਸ਼ੁਰੂਆਤ ਵਿੱਚ ਕੁਆਰੰਟੀਨ ਸੁਵਿਧਾਵਾਂ ਅਤੇ ਕੋਵਿਡ ਦੇਖਭਾਲ ਕੇਂਦਰਾਂ  (ਸੀਸੀਸੀ)  ਦੀ ਪਹਿਚਾਣ ਅਤੇ ਉਨ੍ਹਾਂ ਦਾ ਮੁੱਲਾਂਕਣ , ਸੰਕ੍ਰਮਣ ਦੀ ਰੋਕਥਾਮ ਅਤੇ ਨਿਯੰਤ੍ਰਨ ਸਹਿਤ ਨਿਗਰਾਨੀਸਥਾਪਿਤ ਵਿਅਕਤੀ ਨਾਲ ਹੋਏ ਸੰਪਰਕਾਂ ਦਾ ਪਤਾ ਲਗਾਉਣ ਅਤੇ ਲੈਬ ਪਹਿਲੂਆਂ ਤੇ ਜ਼ਰੂਰੀ ਟ੍ਰੇਨਿੰਗ ਅਤੇ ਟੈਕਨੋਲੋਜੀ ਸਹਾਇਤਾ ਅਤੇ ਖਾਮੀਆਂ ਦੀ ਪਹਿਚਾਣ ਕਰਨ ਅਤੇ ਇਸ ਦੇ ਲਈ ਸੁਝਾਏ ਗਏ ਸਮਾਧਾਨਾਂ ਉੱਤੇ ਦਿੱਲੀ ਸਰਕਾਰ ਨੂੰ ਅੰਕੜਿਆਂ ਦਾ ਸਟੀਕ ਵਿਸ਼ਲੇਸ਼ਣ ਅਤੇ ਸਮੇਂ ਤੇ ਪ੍ਰਤੀਪੁਸ਼ਟੀ (ਫੀਡਬੈਕ)  ਉਪਲੱਬਧ ਕਰਵਾਉਣਾ ਸ਼ਾਮਲ ਹਨ।  ਐੱਨਸੀਡੀਸੀ ਨੇ ਆਰਟੀ-ਪੀਸੀਆਰ ਦੁਆਰਾ ਸੈਂਪਲ  ਦੇ ਪ੍ਰੋਸੈੱਸਿੰਗ ਕਰਨ ਲਈ ਪ੍ਰਯੋਗਸ਼ਾਲਾ ਨਿਦਾਨ ਸਹਾਇਤਾ ਵੀ ਪ੍ਰਦਾਨ ਕੀਤੀ ਹੈ, ਜਿਸ ਵਿੱਚ ਦਿੱਲੀ ਸਰਕਾਰ  ਦੇ ਲੈਬ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣਾ ਵੀ ਸ਼ਾਮਲ ਹੈ।

 

ਐੱਨਸੀਡੀਸੀ ਦੁਆਰਾ ਕੀਤੀ ਗਈ ਤਕਨੀਕੀ ਮਦਦ ਵਿੱਚ ਸਥਿਤੀ  ਦੇ ਅਨੁਰੂਪ ਵਿਸ਼ਲੇਸ਼ਣ ਲਈ ਮਾਹਿਰਾਂ ਦੀਆਂ ਕਈ ਕੇਂਦਰੀ ਟੀਮਾਂ ਦੀ ਤੈਨਾਤੀ ਅਤੇ ਉਸ ਦੇ ਬਾਅਦ ਉਸੇ ਅਨੁਸਾਰ ਸਿਫਾਰਿਸ਼ਾਂ ਸੰਸ਼ੋਧਿਤ ਦਿੱਲੀ ਕੋਵਿਡ ਪ੍ਰਤੀਕਿਰਿਆ ਯੋਜਨਾ  ਦੇ ਲਾਗੂਕਰਨ ਵਿੱਚ ਜ਼ਿਲ੍ਹਾ ਪੱਧਰ ਦੀਆਂ ਟੀਮਾਂ ਨੂੰ ਤਕਨੀਕੀ ਮਦਦ ਉਪਲੱਬਧ ਕਰਵਾਉਣ ਅਤੇ ਤਾਲਮੇਲ ਲਈ ਜਨਤਕ ਸਿਹਤ ਮਾਹਿਰਾਂ ਦੀ ਤੈਨਾਤੀਅਤੇ ਦਿੱਲੀ ਵਿੱਚ ਕੋਵਿਡ - 19 ਉੱਤੇ ਸੀਰੋਲੌਜੀਕਲ ਪ੍ਰਬਲਤਾ ਅਧਿਐਨ ਦੀ ਯੋਜਨਾ ਅਤੇ ਨਿਸ਼ਪਾਦਨ(ਅਮਲ) ਸ਼ਾਮਲ ਹਨ।  ਐੱਨਸੀਡੀਸੀ ਦੀ ਸਰਗਰਮ ਮਦਦ ਨਾਲ ਸੰਸ਼ੋਧਿਤ ਦਿੱਲੀ ਕੋਵਿਡ ਪ੍ਰਤੀਕਿਰਿਆ ਯੋਜਨਾ ਤਿਆਰ ਕੀਤੀ ਗਈ ਹੈ।

 

ਐੱਨਸੀਡੀਸੀ 27 ਜੂਨ, 2020 ਤੋਂ 10 ਜੁਲਾਈ , 2020 ਤੱਕ ਪੂਰੀ ਦਿੱਲੀ ਵਿੱਚ ਸੀਰੋਲੌਜੀਕਲ ਸਰਵੇ ਵੀ ਕਰੇਗਾ।  ਇਸ ਵਿੱਚ ਸਰੀਰ ਵਿੱਚ ਰੋਗ - ਪ੍ਰਤੀਕਾਰਕ  ( ਐਂਟੀ - ਬੌਡੀਜ )  ਦੀ ਮੌਜੂਦਗੀ ਦਾ ਪਤਾ ਲਗਾਉਣ ਲਈ 20,000 ਵਿਅਕਤੀਆਂ  ਦੇ ਬਲਡ ਸੈਂਪਲਾਂ ਦਾ ਟੈਸਟ ਕੀਤਾ ਜਾਵੇਗਾ।

 

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਬਿਮਾਰੀ  ਦੀ ਰੋਕਥਾਮ  ਦੇ ਉਪਾਵਾਂ ਨੂੰ ਅੱਗੇ ਵਧਾਉਣ  ਦੇ ਯਤਨ ਤਹਿਤ ਦਿੱਲੀ ਦੇ ਛਤਰਪੁਰ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ 10,000 ਬਿਸਤਰਿਆਂ ਵਾਲਾ ਸਰਦਾਰ ਪਟੇਲ  ਕੋਵਿਡ ਕੇਅਰ ਸੈਂਟਰਵਿਕਸਿਤ ਕੀਤਾ ਜਾ ਰਿਹਾ ਹੈ।  ਇਸ ਕੇਂਦਰ ਦਾ ਪੂਰਾ ਸੰਚਾਲਨ ਜਿਸ ਵਿੱਚ ਮੈਡੀਕਲ ਕਰਮੀਆਂ ਦੀ ਸੰਖਿਆ ਦੀ ਉਪਲਬਧਤਾ ਸੁਨਿਸ਼ਚਿਤ ਕਰਨਾ ਸ਼ਾਮਲ ਹੈ ਕੇਂਦਰੀ ਹਥਿਆਰਬੰਦ ਪੁਲਿਸ ਬਲ  (ਸੀਐੱਪੀਐੱਫ ) ਨੂੰ ਸੌਂਪਿਆ ਗਿਆ ਹੈ ਜਿਸ ਵਿੱਚ ਭਾਰਤ-ਤਿੱਬਤ ਸੀਮਾ ਪੁਲਿਸ  ( ਆਈਟੀਬੀਪੀ )  ਸਭ ਤੋਂ ਅੱਗੇ ਹੈ।  ਲਗਭਗ 2,000 ਬਿਸਤਰਿਆਂ ਨੂੰ ਤੁਰੰਤ ਕੰਮ ਲਾਇਕ ਤਿਆਰ ਕੀਤਾ ਜਾ ਰਿਹਾ ਹੈ।

 

ਧੌਲਾ ਕੂਆਂ ਕੋਲ ਡੀਆਰਡੀਓ ਦੁਆਰਾ ਨਿਰਮਿਤ ਅਤੇ ਸੈਨਾ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨਾਲ ਲੈਸ 1000 ਬਿਸਤਰਿਆਂ ਵਾਲਾ ਨਵਾਂ ਗ੍ਰੀਨ ਫੀਲਡ ਹਸਪਤਾਲ ਅਗਲੇ ਹਫ਼ਤੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।  ਇਸ ਨਵੇਂ ਗ੍ਰੀਨ ਫੀਲਡ ਹਸਪਤਾਲ ਦਾ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ  ( ਏਮਜ)  ਨਵੀਂ ਦਿੱਲੀ  ਨਾਲ ਰੈਫਰਲ ਸਬੰਧ ਹੋਵੇਗਾ।  ਇਹ ਹਸਪਤਾਲ ਆਕਸੀਜਨ , ਵੈਂਟੀਲੇਟਰ ਅਤੇ ਆਈਸੀਯੂ ਨਾਲ ਲੈਸ ਹੋਵੇਗਾ।

 

ਭਾਰਤ ਸਰਕਾਰ ਨੇ 11.11 ਲੱਖ ਐੱਨ95 ਮਾਸਕ , 6.81 ਲੱਖ ਪੀਪੀਈ ਕਿੱਟਾਂ, 44.80 ਲੱਖ ਐੱਚਸੀਕਿਊ ਟੈਬਲੇਟਾਂ ਖਰੀਦ ਕੇ ਦਿੱਲੀ ਵਿੱਚ ਇਨ੍ਹਾਂ ਦੀ ਵੰਡ ਕੀਤੀ ਹੈ।  ਦਿੱਲੀ ਨੂੰ 425 ਵੈਂਟੀਲੇਟਰ ਵੰਡੇ ਗਏ ਅਤੇ ਉਨ੍ਹਾਂ ਨੂੰ ਦਿੱਲੀ ਸਰਕਾਰ  ਦੇ ਕਈ ਹਸਪਤਾਲਾਂ ਵਿੱਚ ਲਗਾਇਆ ਗਿਆ ਹੈ।

 

ਦਿੱਲੀ ਵਿੱਚ 34 ਸਮਰਪਿਤ ਕੋਵਿਡ ਹਸਪਤਾਲ  (ਡੀਸੀਐੱਚ), 4 ਸਮਰਪਿਤ ਕੋਵਿਡ ਸਿਹਤ ਕੇਂਦਰ  (ਡੀਸੀਐੱਚਸੀ), 24 ਸਮਰਪਿਤ ਕੋਵਿਡ ਸਿਹਤ ਕੇਂਦਰ  (ਡੀਸੀਸੀਸੀ) ਹਨ, ਜੋ ਕੋਵਿਡ-19  ਦੇ ਰੋਗੀਆਂ ਦਾ ਇਲਾਜ ਉਨ੍ਹਾਂ ਦੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਰਦੇ ਹਨ।  ਇਸ ਪ੍ਰਕਾਰ ਦਿੱਲੀ ਵਿੱਚ ਕੋਵਿਡ - 19  ਦੇ ਰੋਗੀਆਂ  ਦੇ ਇਲਾਜ ਵਿੱਚ ਕੁੱਲ 62 ਸਿਹਤ ਕੇਂਦਰ ਲਗੇ ਹੋਏ ਹਨ।  ਦੈਨਿਕ ਅਧਾਰ ਤੇ ਇਨ੍ਹਾਂ ਸਿਹਤ ਸੁਵਿਧਾ ਕੇਂਦਰਾਂ ਦੀ ਸੰਖਿਆ ਵਧਾਈ ਜਾ ਰਹੀ ਹੈ।

 

ਦਿੱਲੀ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਰੇਕ ਮ੍ਰਿਤਕ ਵਿਅਕਤੀ  (ਕੋਵਿਡ-19 ਦੀ ਵਜ੍ਹਾ ਨਾਲ ਹੋਈ ਮੌਤ)   ਦੇ ਸਬੰਧ ਵਿੱਚ ਮੁੱਲਾਂਕਣ ਕਰਵਾ ਕੇ ਇਹ ਪਤਾ ਲਗਾਉਣ ਕਿ ਮੌਤ ਤੋਂ ਕਿੰਨੇ ਦਿਨਾਂ ਪਹਿਲਾਂ ਅਤੇ ਕਿੱਥੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।  ਇਸ ਦੌਰਾਨ ਇਹ ਪਤਾ ਲਗਾਉਣ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਵਿਅਕਤੀ ਹੋਮ ਆਈਸੋਲੇਸ਼ਨ ਵਿੱਚ ਸੀ ਜਾਂ ਨਹੀਂ ਅਤੇ ਉਸ ਵਿਅਕਤੀ ਨੂੰ ਠੀਕ ਸਮੇਂ ਤੇ ਹਸਪਤਾਲ ਲਿਆਂਦਾ ਗਿਆ ਸੀ ਜਾਂ ਨਹੀਂ।  ਦਿੱਲੀ ਵਿੱਚ ਕੋਵਿਡ - 19 ਦੀ ਵਜ੍ਹਾ ਨਾਲ ਹੋਈ ਹਰ ਮੌਤ ਦੀ ਸੂਚਨਾ ਭਾਰਤ ਸਰਕਾਰ ਨੂੰ ਸਮੇਂ ਤੇ ਦੇਣੀ ਹੋਵੇਗੀ।  ਸਾਰੇ ਹਸਪਤਾਲਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਵਿਡ - 19  ਦੇ ਮ੍ਰਿਤਕ ਮਰੀਜ਼ਾਂ  ਦੀਆਂ ਲਾਸ਼ਾਂ ਨੂੰ ਉਨ੍ਹਾਂ  ਦੇ  ਪਰਿਜਨਾਂ ਨੂੰ ਸੌਂਪਣ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਹੈ।

 

 

****

 

ਐੱਮਵੀ/ਐੱਸਜੀ



(Release ID: 1634902) Visitor Counter : 222