ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ – 19 ਬਾਰੇ ਅੱਪਡੇਟਸ
ਠੀਕ ਹੋਣ ਦੀ ਦਰ ਨੇ ਸਰਗਰਮ ਕੋਵਿਡ-19 ਮਾਮਲਿਆਂ ਨੂੰ ਪਿੱਛੇ ਛੱਡਿਆ
ਠੀਕ ਹੋਣ ਵਾਲੇ ਲੋਕਾਂ ਅਤੇ ਸਰਗਰਮ ਮਾਮਲਿਆਂ ਵਿੱਚ ਅੰਤਰ ਕਰੀਬ 1 ਲੱਖ
Posted On:
27 JUN 2020 5:50PM by PIB Chandigarh
ਕੋਵਿਡ ਦੀ ਰੋਕਥਾਮ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਭਾਰਤ ਸਰਕਾਰ ਦੁਆਰਾ ਇੱਕ ਦੇ ਪਿੱਛੇ ਇੱਕ ਉਠਾਏ ਗਏ ਸਮੂਹਿਕ, ਸ਼੍ਰੇਣੀਬੱਧ, ਪੂਰਵ-ਨਿਯੋਜਿਤ ਅਤੇ ਅਤਿਅਧਿਕ ਸਰਗਰਮ ਕਦਮਾਂ ਸਦਕਾਂ, ਕੋਵਿਡ-19 ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਸੰਖਿਆ ਨੇ ਸਰਗਰਮ ਕੋਵਿਡ-19 ਮਾਮਲਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਠੀਕ ਹੋਣ ਵਾਲੇ ਲੋਕਾਂ ਅਤੇ ਸਰਗਰਮ ਮਾਮਲਿਆਂ ਵਿੱਚ ਕਰੀਬ 1 ਲੱਖ ਦਾ ਅੰਤਰ ਹੋ ਗਿਆ ਹੈ। ਅੱਜ ਠੀਕ ਹੋਣ ਵਾਲੇ ਮਾਮਲੇ ਸਰਗਰਮ ਮਾਮਲਿਆਂ ਦੀ ਤੁਲਨਾ ਵਿੱਚ 98,493 ਅਧਿਕ ਹਨ।
ਹਾਲਾਂਕਿ ਸਰਗਰਮ ਮਾਮਲਿਆਂ ਦੀ ਸੰਖਿਆ 1,97,387 ਹੈ, ਇਲਾਜ ਦੇ ਬਾਅਦ ਠੀਕ ਹੋਣ ਵਾਲਿਆਂ ਦੀ ਸੰਖਿਆ 2,95,880 ਹੈ। ਇਸ ਉਤਸ਼ਾਹਵਰਧਕ ਸਥਿਤੀ ਨਾਲ, ਕੋਵਿਡ ਰੋਗੀਆਂ ਦੇ ਠੀਕ ਹੋਣ ਦੀ ਦਰ 58.13% ਹੋ ਗਈ ਹੈ।
ਕੋਵਿਡ-19 ਤੋਂ ਠੀਕ ਹੋਣ ਵਾਲੇ 15 ਸਿਖਰਲੇ ਰਾਜਾਂ ਵਿੱਚ ਸੰਖਿਆ ਇਸ ਪ੍ਰਕਾਰ ਹੈ :
ਸੀਰੀਅਲ ਨੰ.
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆਂ
|
1.
|
ਮਹਾਰਾਸ਼ਟਰ
|
73,214
|
2.
|
ਗੁਜਰਾਤ
|
21,476
|
3.
|
ਦਿੱਲੀ
|
18,574
|
4.
|
ਉੱਤਰ ਪ੍ਰਦੇਸ਼
|
13,119
|
5.
|
ਰਾਜਸਥਾਨ
|
12,788
|
6.
|
ਪੱਛਮ ਬੰਗਾਲ
|
10,126
|
7.
|
ਮੱਧ ਪ੍ਰਦੇਸ਼
|
9,619
|
8.
|
ਹਰਿਆਣਾ
|
7,360
|
9.
|
ਤਮਿਲ ਨਾਡੂ
|
6,908
|
10.
|
ਬਿਹਾਰ
|
6,546
|
11.
|
ਕਰਨਾਟਕ
|
6,160
|
12.
|
ਆਂਧਰ ਪ੍ਰਦੇਸ਼
|
4,787
|
13.
|
ਓਡੀਸ਼ਾ
|
4,298
|
14.
|
ਜੰਮੂ ਅਤੇ ਕਸ਼ਮੀਰ
|
3,967
|
15.
|
ਪੰਜਾਬ
|
3,164
|
15 ਸਿਖਰਲੇ ਰਾਜ ਜਿੱਥੇ ਠੀਕ ਹੋਣ ਦੀ ਦਰ ਇਸ ਪ੍ਰਕਾਰ ਹੈ :
ਸੀਰੀਅਲ ਨੰ.
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਠੀਕ ਹੋਣ ਦੀ ਦਰ
|
1
|
ਮੇਘਾਲਿਆ
|
89.1%
|
2
|
ਰਾਜਸਥਾਨ
|
78.8%
|
3
|
ਤ੍ਰਿਪੁਰਾ
|
78.6%
|
4
|
ਚੰਡੀਗੜ੍ਹ
|
77.8%
|
5
|
ਮੱਧ ਪ੍ਰਦੇਸ਼
|
76.4%
|
6
|
ਬਿਹਾਰ
|
75.6%
|
7
|
ਅੰਡਮਾਨ ਅਤੇ ਨਿਕੋਬਾਰ ਟਾਪੂ
|
72.9%
|
8
|
ਗੁਜਰਾਤ
|
72.8%
|
9
|
ਝਾਰਖੰਡ
|
70.9%
|
10
|
ਛੱਤੀਸਗੜ੍ਹ
|
70.5%
|
11
|
ਓਡੀਸ਼ਾ
|
69.5%
|
12
|
ਉੱਤਰਾਖੰਡ
|
65.9%
|
13
|
ਪੰਜਾਬ
|
65.7%
|
14
|
ਉੱਤਰ ਪ੍ਰਦੇਸ਼
|
65.0%
|
15
|
ਪੱਛਮ ਬੰਗਾਲ
|
65.0%
|
ਭਾਰਤ ਵਿੱਚ ਕੋਵਿਡ-19 ਨੂੰ ਸਮਰਪਿਤ 1026 ਡਾਇਗਨੌਸਟਿਕ ਲੈਬਸ ਇਸ ਗੱਲ ਦੀਆਂ ਗਵਾਹ ਹਨ ਕਿ ਜਾਂਚ ਸੁਵਿਧਾਵਾਂ ਵਧੀਆਂ ਹਨ। ਇਨ੍ਹਾਂ ਵਿੱਚ ਸਰਕਾਰੀ ਖੇਤਰ ਦੀਆਂ 741 ਅਤੇ ਨਿਜੀ 285 ਲੈਬਾਂ ਹਨ।
ਇਨ੍ਹਾਂ ਦਾ ਅਲੱਗ-ਅਲੱਗ ਵੇਰਵਾ ਹੇਠਾਂ ਦਿੱਤਾ ਗਿਆ ਹੈ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ : 565 ( ਸਰਕਾਰੀ : 360 + ਪ੍ਰਾਈਵੇਟ : 205 )
• ਟਰੂਨੈਟ ਅਧਾਰਿਤ ਟੈਸਟ ਲੈਬਾਂ : 374 ( ਸਰਕਾਰ : 349 + ਪ੍ਰਾਈਵੇਟ : 25 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 87 ( ਸਰਕਾਰੀ : 32 + ਪ੍ਰਾਈਵੇਟ : 55 )
ਪਿਛਲੇ 24 ਘੰਟਿਆਂ ਵਿੱਚ ਸੈਂਪਲਾਂ ਦੀ ਜਾਂਚ ਸੰਖਿਆ ਵਧ ਕੇ 2,20,479 ਹੋ ਗਈ ਹੈ। ਹੁਣ ਤੱਕ ਜਾਂਚੇ ਗਏ ਸੈਂਪਲਾਂ ਦੀ ਸੰਖਿਆ 79,96,707 ਹੈ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ‘ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
*****
ਐੱਮਵੀ/ਐੱਸਜੀ
(Release ID: 1634898)
Visitor Counter : 194