ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਨੇ ਐੱਮਐੱਸਐੱਮਈਜ਼ ਨੂੰ ਆਪਣੀਆਂ ਰੁਕਾਵਟਾਂ ਦੂਰ ਕਰਕੇ ਚੈਂਪੀਅਨ ਬਣਨ ਦਾ ਰਸਤਾ ਦੱਸਿਆ
ਨਵਾਂ ਵਰਗੀਕਰਣ ਨਿਵੇਸ਼ ਦੀਆਂ ਸੀਮਾਵਾਂ ਵਧਾਉਂਦਾ ਹੈ ਅਤੇ ਕਾਰੋਬਾਰ ਨੂੰ ਇੱਕ ਹੋਰ ਮਾਪਦੰਡ ਦੇ ਰੂਪ ਵਿੱਚ ਜੋੜਦਾ ਹੈ : ਇਹ ਲੱਖਾਂ ਐੱਮਐੱਸਐੱਮਈਜ਼ ਦੀਆਂ ਉਮੀਦਾਂ ਅਤੇ ਆਸ਼ਾਵਾਂ ਨੂੰ ਵਧਾਉਂਦਾ ਹੈ


ਸਮਝ ਤੋਂ ਬਾਹਰ ਦੇ ਦਾਖ਼ਲੇ ਦੇ ਨਿਯਮਾਂ ਨੂੰ ਅਸਾਨ ਬਣਾਇਆ ਗਿਆ, ਕਿਸੇ ਉਦਯੋਗ ਨੂੰ ਹੁਣ ਐੱਮਐੱਸਐੱਮਈ, ਜਿਸ ਨੂੰ ਹੁਣ ਉੱਦਮ ਕਿਹਾ ਜਾਵੇਗਾ ਵਜੋਂ ਰਜਿਸਟਰ ਕਰਨ ਲਈ ਅੱਗੇ ਤੋਂ ਕਿਸੇ ਕਾਗਜ਼ਾਤ ਦੀ ਲੋੜ ਨਹੀਂ ਹੋਵੇਗੀ


ਰਜਿਸਟ੍ਰੇਸ਼ਨ ਪੱਧਰ ਤੋਂ ਢਾਂਚੇ ਦੀ ਸਹੀ ਸਥਾਪਨਾ ਲਈ ਪ੍ਰਭਾਵਸ਼ਾਲੀ ਢੰਗ

Posted On: 26 JUN 2020 5:34PM by PIB Chandigarh

ਇੱਕ ਇਤਿਹਾਸਕ, ਦਲੇਰੀ ਭਰੇ ਕਦਮ ਅਤੇ ਯੁਗਾਂਤਰਕਾਰੀ ਫੈਸਲੇ ਵਜੋਂ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਦਿਸ਼ਾ-ਨਿਰਦੇਸ਼ਾਂ ਦੇ ਰੂਪ ਵਿੱਚ ਇੱਕ ਠੋਸ ਨੋਟੀਫਿਕੇਸ਼ਨ ਐੱਮਐੱਸਐੱਮਈਜ਼ ਦੀ ਰਜਿਸਟ੍ਰੇਸ਼ਨ ਲਈ ਲੈ ਕੇ ਆਇਆ ਹੈ ਇਸ ਗੱਲ ਉੱਤੇ ਗੌਰ ਕੀਤਾ ਜਾ ਸਕਦਾ ਹੈ ਕਿ ਮੰਤਰਾਲੇ ਨੇ ਨਿਵੇਸ਼ ਅਤੇ ਕਾਰੋਬਾਰ  ਦੇ ਅਧਾਰ ‘ਤੇ ਐੱਮਐੱਸਐੱਮਈਜ਼ ਦੇ ਵਰਗੀਕਰਨ ਲਈ ਨਵੇਂ ਮਾਪਦੰਡਾਂ ਨਾਲ 1 ਜੂਨ, 2020 ਨੂੰ ਇੱਕ ਅਧਿਸੂਚਨਾ ਪ੍ਰਕਾਸ਼ਿਤ ਕੀਤੀ ਇਹ  ਵੀ ਕਿਹਾ ਗਿਆ ਕਿ ਇਹ 1 ਜੁਲਾਈ, 2020 ਤੋਂ ਪ੍ਰਭਾਵੀ ਹੋਵੇਗੀ  

 

ਇਸੇ ਹਿਸਾਬ ਨਾਲ ਐੱਮਐੱਸਐੱਮਈ ਮੰਤਰਾਲਾ ਨੇ ਪੇਸ਼ਗੀ ਤੌਰ ‘ਤੇ ਅਗਲੇ ਮਹੀਨੇ ਤੋਂ ਨਵੇਂ ਮਾਪਦੰਡ ਲਾਗੂ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਉਦੇਸ਼ ਲਈ ਮੰਤਰਾਲਾ ਨੇ ਵੱਖ-ਵੱਖ ਪ੍ਰਤੀਭਾਗੀਆਂ, ਜਿਨ੍ਹਾਂ ਵਿੱਚ ਸਲਾਹਕਾਰ ਕਮੇਟੀਆਂ, ਇਨਕਮ ਟੈਕਸ, ਜੀਐੱਸਟੀ, ਰਾਜ ਸਰਕਾਰਾਂ ਅਤੇ ਐੱਮਐੱਸਐੱਮਈ ਐਸੋਸੀਏਸ਼ਨਾਂ ਦੇ ਅਧਿਕਾਰੀ ਸ਼ਾਮਲ ਹਨ, ਨਾਲ ਜੂਨ ਮਹੀਨੇ ਵਿੱਚ ਵੱਖ-ਵੱਖ ਮੀਟਿੰਗਾਂ ਕੀਤੀਆਂ

 

ਇਸੇ ਦੇ ਅਧਾਰ  ‘ਤੇ ਐੱਮਐੱਸਐੱਮਈ ਮੰਤਰਾਲਾ ਨੇ 26 ਜੂਨ, 2020 ਨੂੰ ਇੱਕ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ

 

•       ਇਸ ਨੋਟੀਫਿਕੇਸ਼ਨ ਵਿੱਚ ਐੱਮਐੱਸਐੱਮਈ ਦੇ ਵਰਗੀਕਰਨ ਲਈ ਵਿਸਤ੍ਰਿਤ ਮਾਪਦੰਡ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਰਜਿਸਟ੍ਰੇਸ਼ਨ ਲਈ ਢੰਗ ਦੱਸਿਆ ਗਿਆ ਹੈ ਅਤੇ ਮੰਤਰਾਲਾ ਦੁਆਰਾ ਇਸ ਅਮਲ ਨੂੰ ਸੁਖਾਲਾ ਬਣਾਉਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਿਆ ਹੈ

 

•       ਇਸ ਨੋਟੀਫਿਕੇਸ਼ਨ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਨੇ ਪਿਛਲੇ ਸਮੇਂ ਵਿੱਚ ਵਰਗੀਕਰਨ ਲਈ ਜਾਂ ਐੱਮਐੱਸਐੱਮਈ ਵਜੋਂ ਰਜਿਸਟ੍ਰੇਸ਼ਨ ਲਈ ਜਾਰੀ ਸਾਰੇ ਨੋਟੀਫਿਕੇਸ਼ਨਾਂ ਨੂੰ ਖਤਮ ਕਰ ਦਿੱਤਾ ਹੈ ਹੁਣ ਉੱਦਮ, ਉੱਦਮੀ ਅਤੇ ਐੱਮਐੱਸਐੱਮਈਜ਼ ਨੂੰ ਵਰਗੀਕਰਨ ਜਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਸਿਰਫ ਇਸ ਨੋਟੀਫਿਕੇਸ਼ਨ ਦਾ ਹਵਾਲਾ ਦੇਣਾ ਪਵੇਗਾ

 

•       ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਤੋਂ ਬਾਅਦ ਐੱਮਐੱਸਐੱਮਈ ਉੱਦਮ ਵਜੋਂ ਜਾਣੇ ਜਾਣਗੇ ਕਿਉਂਕਿ ਇਹ ਸ਼ਬਦ ਐਂਟਰਪ੍ਰਾਈਜ਼ ਸ਼ਬਦ ਦੇ ਵਧੇਰੇ ਨੇੜੇ ਪੈਂਦਾ ਹੈ ਇਸੇ ਹਿਸਾਬ ਨਾਲ ਹੁਣ ਰਜਿਸਟ੍ਰੇਸ਼ਨ ਅਮਲ ਉੱਦਮ ਰਜਿਸਟ੍ਰੇਸ਼ਨ ਕਹਾਏਗਾ

 

•       ਇੱਕ ਹੋਰ ਇਤਿਹਾਸਕ ਅਤੇ ਦਲੇਰੀ ਭਰੇ ਫੈਸਲੇ ਵਿੱਚ ਮੰਤਰਾਲਾ ਨੇ ਇਹ ਵੀ ਨੋਟੀਫਾਈ ਕੀਤਾ ਹੈ -

 

ਉੱਦਮ ਰਜਿਸਟ੍ਰੇਸ਼ਨ ਸਵੈ-ਐਲਾਨ ਦੇ ਅਧਾਰ  ਉੱਤੇ ਔਨਲਾਈਨ ਕਰਵਾਈ ਜਾ ਸਕੇਗੀ ਇਸ ਦੇ ਲਈ ਕੋਈ ਦਸਤਾਵੇਜ਼, ਕਾਗਜ਼ਾਤ, ਸਰਟੀਫਿਕੇਟ ਜਾਂ ਸਬੂਤ ਅੱਪਲੋਡ ਨਹੀਂ ਕਰਨੇ ਪੈਣਗੇ

 

ਅਧਿਕਾਰੀਆਂ ਦੇ ਕਹਿਣਾ ਹੈ ਕਿ ਅਜਿਹਾ ਤਾਂ ਹੀ ਸੰਭਵ ਹੈ ਕਿਉਂ ਕਿ ਉੱਦਮ ਰਜਿਸਟ੍ਰੇਸ਼ਨ ਅਮਲ ਇਨਕਮ ਟੈਕਸ ਅਤੇ ਜੀਐੱਸਟੀ ਨਾਲ ਪੂਰੀ ਤਰ੍ਹਾਂ ਸੰਗਠਿਤ ਹੋਵੇਗਾ ਅਤੇ ਜੋ ਵੇਰਵੇ ਭਰੇ ਜਾਣਗੇ ਉਨ੍ਹਾਂ ਨੂੰ ਪੈਨ ਨੰਬਰ ਜਾਂ ਜੀਐੱਸਟੀਆਈਐੱਨ ਦੇ ਵੇਰਵਿਆਂ ਤੋਂ ਤਸਦੀਕ ਕੀਤਾ ਜਾ ਸਕੇਗਾ

 

ਨੋਟੀਫਿਕੇਸ਼ਨ ਦੀਆਂ ਹੋਰ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹੈ -

 

•       ਇੱਕ ਉੱਦਮ ਆਧਾਰ  ਨੰਬਰ ਦੇ ਅਧਾਰ ਉੱਤੇ ਹੀ ਰਜਿਸਟਰਡ ਹੋ ਸਕੇਗਾ ਹੋਰ ਵੇਰਵੇ ਸਵੈ-ਐਲਾਨਨਾਮੇ ਵਿੱਚ ਦਿੱਤੇ ਜਾ ਸਕਣਗੇ ਜਿਸ ਦੇ ਲਈ ਅੱਪਲੋਡਿੰਗ ਜਾਂ ਕੋਈ ਪੇਪਰ ਦੇਣ ਦੀ ਲੋੜ ਨਹੀਂ ਹੋਵੇਗੀ - ਇਸ ਤਰ੍ਹਾਂ ਇਹ ਕਾਗਜ਼-ਰਹਿਤ ਅਮਲ ਹੈ

 

•       ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ 'ਪਲਾਂਟ ਅਤੇ ਮਸ਼ੀਨਰੀ ਜਾਂ ਉਪਕਰਣ' ਅਤੇ 'ਕਾਰੋਬਾਰ' ਐੱਮਐੱਸਐੱਮਈਜ਼ ਦੇ ਵਰਗੀਕਰਨ ਲਈ ਹੁਣ ਸਭ ਤੋਂ ਵਧੀਆ ਮਾਪਦੰਡ ਹੋਵੇਗਾ ਨੋਟੀਫਿਕੇਸ਼ਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਵਸਤਾਂ ਜਾਂ ਸੇਵਾਵਾਂ ਜਾਂ ਦੋਹਾਂ ਦੀ ਬਰਾਮਦ ਨੂੰ ਬਾਹਰ ਰੱਖ ਕੇ ਹੀ ਕਿਸੇ ਸੂਖਮ, ਲਘੂ ਅਤੇ ਦਰਮਿਆਨੇ ਅਦਾਰੇ ਦੇ ਕਾਰੋਬਾਰ ਦਾ ਹਿਸਾਬ ਲਗਾਇਆ ਜਾਵੇਗਾ

 

•       ਰਜਿਸਟ੍ਰੇਸ਼ਨ ਦਾ ਅਮਲ ਔਨਲਾਈਨ ਇੱਕ ਪੋਰਟਲ ਰਾਹੀਂ ਕੀਤਾ ਜਾ ਸਕੇਗਾ ਜਿਸ ਬਾਰੇ ਜਨਤਾ ਨੂੰ ਨਵੇਂ ਪ੍ਰਬੰਧਾਂ ਨੂੰ ਪ੍ਰਭਾਵੀ ਬਣਾਉਣ ਦੀ ਤਰੀਕ 1 ਜੁਲਾਈ, 2020 ਤੋਂ ਪਹਿਲਾਂ ਸੂਚਿਤ ਕੀਤਾ ਜਾਵੇਗਾ

 

•       ਇੱਕ ਹੋਰ ਪਹਿਲ ਵਜੋਂ ਐੱਮਐੱਸਐੱਮਈ ਮੰਤਰਾਲਾ ਨੇ ਐੱਮਐੱਸਐੱਮਈਜ਼ ਲਈ ਇੱਕ ਮਜ਼ਬੂਤ ਸੁਖਾਲਾ ਢਾਂਚਾ ਸਥਾਪਿਤ ਕੀਤਾ ਹੈ ਇਹ ਅਮਲ ਇਕਹਿਰੀ ਖਿੜਕੀ ਸਿਸਟਮ ਦੇ ਰੂਪ ਵਿੱਚ ਜ਼ਿਲ੍ਹਾ ਪੱਧਰ ਅਤੇ ਖੇਤਰੀ ਪੱਧਰ ਉੱਤੇ ਲਾਗੂ ਹੋਵੇਗਾ ਇਹ ਉਨ੍ਹਾਂ ਉੱਦਮੀਆਂ ਦੀ ਮਦਦ ਕਰੇਗਾ ਜੋ ਕਿ ਉੱਦਮ ਰਜਿਸਟ੍ਰੇਸ਼ਨ ਲਈ ਕਿਸੇ ਕਾਰਨ ਕਰਕੇ ਫਾਰਮ ਨਹੀਂ ਭਰ ਸਕੇ ਜ਼ਿਲ੍ਹਾ ਪੱਧਰ ਉੱਤੇ ਜ਼ਿਲ੍ਹਾ ਉਦਯੋਗ ਕੇਂਦਰਾਂ ਨੂੰ ਉੱਦਮੀਆਂ ਦੀ ਰਜਿਸਟ੍ਰੇਸ਼ਨ ਲਈ ਜ਼ਿੰਮੇਵਾਰ ਬਣਾਇਆ ਗਿਆ ਹੈ ਇਸੇ ਤਰ੍ਹਾਂ ਮੰਤਰਾਲਾ ਦੀ ਜੋ ਤਾਜ਼ਾ ਪਹਿਲ ਚੈਂਪੀਅਨਜ਼ ਕੰਟਰੋਲ ਰੂਮ ਬਾਰੇ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਹੈ, ਉਹ ਕਾਨੂੰਨੀ ਤੌਰ ਤੇ ਉੱਦਮੀਆਂ ਦੀ ਰਜਿਸਟ੍ਰੇਸ਼ਨ ਅਤੇ ਉਸ ਤੋਂ ਬਾਅਦ ਦੇ ਕਾਰਜਾਂ ਨੂੰ ਅਸਾਨ ਬਣਾਉਣ ਲਈ ਜ਼ਿੰਮੇਵਾਰ ਬਣਾਈ ਗਈ ਹੈ

 

•       ਉਹ ਲੋਕ ਜਿਨ੍ਹਾਂ ਕੋਲ ਜਾਇਜ਼ ਆਧਾਰ  ਨੰਬਰ ਨਹੀਂ ਹੈ, ਉਹ ਇਕਹਿਰੀ ਖਿੜਕੀ ਸਿਸਟਮ ਤੱਕ ਆਧਾਰ  ਦਾਖਲੇ ਲਈ ਪਹੁੰਚ ਕਰ ਸਕਦੇ ਹਨ ਅਤੇ ਉਨ੍ਹਾਂ ਕੋਲ ਆਧਾਰ  ਦਾਖਲੇ ਲਈ ਬੇਨਤੀ ਜਾਂ ਪਛਾਣ, ਬੈਂਕ ਫੋਟੋ ਪਾਸਬੁੱਕ, ਵੋਟਰ ਆਈਡੀ ਕਾਰਡ, ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਅਤੇ ਇਕਹਿਰੀ ਖਿੜਕੀ ਸਿਸਟਮ ਆਧਾਰ  ਨੰਬਰ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਰਜਿਸਟ੍ਰੇਸ਼ਨ ਅਸਾਨ ਬਣਾਏਗਾ

 

ਐੱਮਐੱਸਐੱਮਈ ਬਾਰੇ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਇੱਥੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਰਗੀਕਰਨ, ਰਜਿਸਟ੍ਰੇਸ਼ਨ ਅਤੇ ਐੱਮਐੱਸਐੱਮਈਜ਼ ਦੀ ਸੁਵਿਧਾ ਬਹੁਤ ਹੀ ਸਾਦੀ ਪਰ ਤੇਜ਼, ਬੇਰੋਕ-ਟੋਕ ਹੋਵੇਗੀ ਅਤੇ ਵਿਸ਼ਵ ਪੱਧਰ ਉੱਤੇ ਬੈਂਚਮਾਰਕ ਵਾਲਾ ਅਮਲ ਹੋਣ ਤੋਂ ਇਲਾਵਾ ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੋਵੇਗਾ ਇਹ ਕਦਮ ਅਤੇ ਰਣਨੀਤੀਆਂ ਇੱਕ ਮਜ਼ਬੂਤ ਸੰਦੇਸ਼ ਵੀ ਦੇਣਗੀਆਂ ਕਿ ਮੰਤਰਾਲਾ ਉਨ੍ਹਾਂ ਐੱਮਐੱਸਐੱਮਈਜ਼ ਦੇ ਮਗਰ ਮਜ਼ਬੂਤੀ ਨਾਲ ਖੜਾ ਹੈ ਜਿਨ੍ਹਾਂ ਨੂੰ ਇਸ ਵੇਲੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

 

ਮੰਤਰਾਲਾ ਦੇ ਅਧਿਕਾਰੀ ਇਨ੍ਹਾਂ ਹਾਲਾਤ ਪ੍ਰਤੀ ਕਾਫੀ ਉਤਸ਼ਾਹ ਭਰੇ ਮੂਡ ਵਿੱਚ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੰਤਰਾਲਾ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ ਮੰਤਰਾਲਾ ਵਿੱਚ ਹੋਰਨਾਂ ਦਾ ਕਹਿਣਾ ਹੈ ਕਿ ਇਹ ਭਾਰਤੀ ਐੱਮਐੱਸਐੱਮਈਜ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨਜ਼ ਬਣਾਉਣ ਦੇ ਮੰਤਰਾਲਾ ਦੇ ਵਾਅਦੇ ਨੂੰ ਪੂਰਾ ਕਰਨ ਵਾਲਾ ਇੱਕ ਹੋਰ ਕਦਮ ਹੈ ਅਤੇ ਨਾਲ ਹੀ ਇਸ ਨਾਲ ਉਨ੍ਹਾਂ ਦੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਵਿਸ਼ਵ ਮਾਰਕਿਟ ਉੱਤੇ ਕਬਜ਼ਾ ਕੀਤਾ ਜਾ ਸਕੇਗਾ

 

******

 

ਆਰਸੀਜੇ /ਐੱਸਕੇਪੀ /ਆਈਏ(Release ID: 1634669) Visitor Counter : 5