ਨੀਤੀ ਆਯੋਗ
ਨੀਤੀ ਆਯੋਗ ਨੇ ਵਿਵਹਾਰ ਵਿੱਚ ਤਬਦੀਲੀ ਦੀ ਮੁਹਿੰਮ ‘ਨੈਵੀਗੇਟਿੰਗ ਦ ਨਿਊ ਨਾਰਮਲ’ ਅਤੇ ਇਸਦੀ ਵੈੱਬਸਾਈਟ ਦੀ ਸ਼ੁਰੂਆਤ ਕੀਤੀ
(ਸਾਰਿਆਂ ਦੁਆਰਾ ਮਾਸਕ ਪਹਿਨਣ ’ਤੇ ਦਿੱਤਾ ਗਿਆ ਜ਼ੋਰ)
Posted On:
25 JUN 2020 8:03PM by PIB Chandigarh
ਨੀਤੀ ਆਯੋਗ ਨੇ ਅੱਜ ਬਿਲ ਅਤੇ ਮਿਲਿੰਡਾ ਗੇਟਸ ਫਾਊਂਡੇਸ਼ਨ (ਬੀਐੱਮਜੀਐੱਫ਼), ਸੈਂਟਰ ਫਾਰ ਸੋਸ਼ਲ ਐਂਡ ਬਿਹੇਵੀਅਰਲ ਚੇਂਜ (ਸੀਐੱਸਬੀਸੀ), ਅਸ਼ੋਕਾ ਯੂਨੀਵਰਸਿਟੀ ਅਤੇ ਸਿਹਤ ਅਤੇ ਡਬਲਯੂਸੀਡੀ ਮੰਤਰਾਲਿਆਂ ਦੇ ਨਾਲ ਭਾਗੀਦਾਰੀ ਵਿੱਚ ‘ਨੈਵੀਗੇਟਿੰਗ ਦ ਨਿਊ ਨਾਰਮਲ’ (ਨਵੇਂ ਨਾਰਮਲ ਨਾਲ ਚਲਣਾ) ਨਾਮੀ ਦੀ ਇੱਕ ਤਬਦੀਲੀ ਮੁਹਿੰਮ ਅਤੇ ਇਸਦੀ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਹੈ।
ਮੌਜੂਦਾ ਮਹਾਂਮਾਰੀ ਦੇ ਇਸ ਦੌਰ ਵਿੱਚ ‘ਅਨਲੌਕ’ ਪੜਾਅ ਵਿੱਚ ਕੋਵਿਡ-ਸੁਰੱਖਿਅਤ ਵਿਵਹਾਰ, ਖ਼ਾਸ ਤੌਰ ’ਤੇ ਮਾਸਕ ਪਹਿਨਣ ’ਤੇ ਕੇਂਦ੍ਰਿਤ ਇਸ ਮੁਹਿੰਮ ਦੀ ਸ਼ੁਰੂਆਤ ਨੀਤੀ ਆਯੋਗ ਦੇ ਮੈਂਬਰ ਡਾ: ਵੀ.ਕੇ. ਪੌਲ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ, ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫ਼ੈਸਰ ਕੇ. ਵਿਜੈ ਰਾਘਵਨ, ਬੀਐੱਮਜੀਐੱਫ਼ ਦੇ ਕੰਟ੍ਰੀ ਡਾਇਰੈਕਟਰ ਹਰੀ ਮੈਨਨ, ਮਸ਼ਹੂਰ ਗੀਤਕਾਰ ਅਤੇ ਮੈਕਕੈਨ ਵਰਲਡ ਗਰੁੱਪ ਇੰਡੀਆ ਦੇ ਸੀਈਓ ਅਤੇ ਸੀਸੀਓ ਪ੍ਰਸੁੰਨ ਜੋਸ਼ੀ ਦੀ ਮੌਜੂਦਗੀ ਵਿੱਚ ਹੋਈ। ਇਸ ਮੌਕੇ ’ਤੇ ਨੀਤੀ ਆਯੋਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਬੀਐੱਮਜੀਐੱਫ਼ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇੱਕ ਵੈੱਬਕਾਸਟ ਰਾਹੀਂ ਹੋਏ ਇਸ ਸ਼ੁਰੂਆਤੀ ਸਮਾਗਮ ਵਿੱਚ ਨੀਤੀ ਆਯੋਗ ਦੇ ਨਾਲ ਕੰਮ ਕਰ ਰਹੀਆਂ ਲਗਭਗ 92,000 ਐੱਨਜੀਓ ਅਤੇ ਸਿਵਲ ਸੁਸਾਇਟੀ ਸੰਸਥਾਵਾਂ (ਸੀਐੱਸਓ) ਨੇ ਹਿੱਸਾ ਲਿਆ।
ਭਾਰਤ ਸਰਕਾਰ ਦੁਆਰਾ ਗਠਿਤ ਅਤੇ ਨੀਤੀ ਅਯੋਗ ਦੀ ਪ੍ਰਧਾਨਗੀ ਵਾਲੇ ਅਧਿਕਾਰਤ ਸਮੂਹ 6 ਦੇ ਮਾਰਗਦਰਸ਼ਨ ਵਿੱਚ ਵਿਕਸਿਤ ਇਸ ਇਸ ਮੁਹਿੰਮ ਦੇ ਦੋ ਹਿੱਸੇ ਹਨ। ਪਹਿਲਾ ਇੱਕ ਵੈੱਬ ਪੋਰਟਲ http://www.covidthenewnormal.com/ ਹੈ, ਜਿਸ ਵਿੱਚ ਵਿਵਹਾਰਕ ਵਿਗਿਆਨ ਦੁਆਰਾ ਸੂਚਿਤ ਸਰੋਤ ਅਤੇ ਅਨਲੌਕ ਦੇ ਵਰਤਮਾਨ ਪੜਾਅ ਦੇ ਦੌਰਾਨ ਕੋਵਿਡ-ਸੁਰੱਖਿਅਤ ਵਿਵਹਾਰ ਮਾਪਦੰਡਾਂ ਨਾਲ ਸਬੰਧਿਤ ਉਪਾਵਾਂ ਅਤੇ ਸਮਾਜਿਕ ਮਾਪਦੰਡਾਂ ਦੀ ਵਰਤੋਂ ਸ਼ਾਮਲ ਹੈ ਅਤੇ ਦੂਸਰਾ, ਮਾਸਕ ਪਹਿਨਣ ’ਤੇ ਕੇਂਦ੍ਰਿਤ ਇੱਕ ਮੀਡੀਆ ਮੁਹਿੰਮ ਹੈ।
ਆਪਣੇ ਉਦਘਾਟਣ ਭਾਸ਼ਣ ਵਿੱਚ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਕਿਹਾ, ‘ਜਿਵੇਂ-ਜਿਵੇਂ ਭਾਰਤ ਅਨਲੌਕ ਹੋ ਰਿਹਾ ਹੈ, ਤਾਂ ਇਸ ਨਾਲ ਜੁੜੀ ਇੱਕ ਅਹਿਮ ਚਿੰਤਾ ਇਹ ਹੈ ਕਿ ਕੋਵਿਡ-ਸੁਰੱਖਿਅਤ ਵਿਵਹਾਰਾਂ ਨੂੰ ਅਭਿਆਸ ਵਿੱਚ ਲਿਆਉਣ ਦੇ ਲਈ ਜਨਤਾ ਅਤੇ ਸੰਸਥਾਵਾਂ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾਵੇ। ਜਦੋਂ ਤੱਕ ਕੋਈ ਵੈਕਸੀਨ ਉਪਲਬਧ ਨਹੀਂ ਹੋ ਜਾਂਦੀ ਹੈ, ਉਦੋਂ ਤੱਕ ਨੋਵੇਲ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਗਤੀ ਨੂੰ ਘੱਟ ਕਰਨ ਦੇ ਲਈ ਮਾਸਕ ਪਹਿਨਣ ਦੇ ਨਾਲ-ਨਾਲ ਹੱਥਾਂ ਦੀ ਸਫਾਈ ਕਰਨਾ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਬਹੁਤ ਮਹੱਤਵਪੂਰਨ ਰਹੇਗਾ।
ਉਨ੍ਹਾਂ ਨੇ ਕਿਹਾ, ‘ਅਧਿਕਾਰਤ ਸਮੂਹ 6 ਅਤੇ ਸਿਹਤ ਮੰਤਰਾਲਾ ਚਾਹੁੰਦਾ ਹੈ ਕਿ ਅਸੀਂ ਲੋੜੀਂਦੇ ਸਮਾਜਿਕ ਵਿਵਹਾਰ ਨੂੰ ਉਤਸ਼ਾਹਿਤ ਕਰੀਏ, ਜਿਸ ਵਿੱਚ ਬਦਲਾਅ ਦੀ ਜਿੰਮੇਵਾਰੀ ਸਰਕਾਰ ਤੋਂ ਨਾਗਰਿਕਾਂ ਦੇ ਉੱਪਰ ਆ ਜਾਏ। ਨੀਤੀ ਆਯੋਗ ਨੇ ਬਿਲ ਅਤੇ ਮਿਲਿੰਡਾ ਗੇਟਸ ਫਾਊਂਡੇਸ਼ਨ ਅਤੇ ਸੈਂਟਰ ਫਾਰ ਸੋਸ਼ਲ ਐਂਡ ਬਿਹੇਵੀਅਰਲ ਚੇਂਜ ਦੀ ਦੇ ਨਾਲ ਭਾਈਵਾਲੀ ਵਿੱਚ ਨੀਤੀ ਆਯੋਗ ਨੇ ਜਨਤਾ ਨੂੰ ਆਪਣੇ ਵਾਤਾਵਰਣ ਨੂੰ ਤਿਆਰ ਕਰਨ ਦੇ ਲਈ ਸੰਕੇਤਾਂ ਅਤੇ ਯਾਦਾਂ ਦੇ ਨਾਲ ਸੌਖੇ, ਅਭਿਆਸ ਵਿੱਚ ਅਸਾਨ ਵਿਚਾਰਾਂ ਨੂੰ ਯਾਦ ਕਰਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਇਨ੍ਹਾਂ ਵਿਵਹਾਰਾਂ ਨੂੰ ਅਭਿਆਸ ਵਿੱਚ ਲਿਆਉਣਾ ਸੌਖਾ ਹੋ ਜਾਵੇ।
ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਭਵਿੱਖ ਵਾਇਰਸ ’ਤੇ ਨਹੀਂ, ਬਲਕਿ ਸਾਡੇ ਵਿਵਹਾਰਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ, ‘ਜੇ ਅਸੀਂ ਦੂਰੀ ਕਾਇਮ ਰੱਖਦੇ ਹਾਂ, ਮਾਸਕ ਪਹਿਨਦੇ ਹਾਂ, ਜਾਂ ਕੋਈ ਵੈਕਸੀਨ ਵਰਤਦੇ ਹਾਂ ਤਾਂ ਵਾਇਰਸ ਫੈਲ ਨਹੀਂ ਸਕਦਾ। ਅਸੀਂ ਮਾਨਵਤਾ ਦੀ ਸੂਝਬੂਝ ਨਾਲ ਇਸ ਲੜਾਈ ਨੂੰ ਲੜ ਰਹੇ ਹਾਂ। ਇੱਕ ਆਦਰਸ਼ ਸੰਸਾਰ ਵਿੱਚ, ਜੇ ਅਸੀਂ ਇਨ੍ਹਾਂ ਕੋਵਿਡ-ਸੁਰੱਖਿਅਤ ਵਿਵਹਾਰਾਂ ਨੂੰ ਕਰਦੇ ਹਾਂ ਅਤੇ ਮਜ਼ਬੂਤੀ ਨਾਲ ਪਾਲਣ ਕਰਦੇ ਹਾਂ ਤਾਂ ਵਾਇਰਸ ਫੈਲਣ ਤੋਂ ਨਾਕਾਮ ਹੋ ਜਾਵੇਗਾ। ਛੋਟੇ ਕਾਰਖਾਨੇ ਅਤੇ ਗ਼ਰੀਬ ਮਜ਼ਦੂਰ ਖ਼ਾਸ ਤੌਰ ’ਤੇ ਚਿੰਤਾ ਦੀ ਵਜ੍ਹਾ ਹਨ, ਜੋ ਵਿੱਚ ਸਾਡੀ ਕਮਜ਼ੋਰ ਆਬਾਦੀ ਵਿੱਚ ਇੱਕ ਵੱਡਾ ਹਿੱਸਾ ਪਾਉਂਦੇ ਹਨ ਅਤੇ ਇਨ੍ਹਾਂ ਜਗ੍ਹਾਵਾਂ ’ਤੇ ਅਜਿਹੇ ਸੰਦੇਸ਼ ਨੂੰ ਜ਼ਰੂਰ ਪਹੁੰਚਾਇਆ ਜਾਣਾ ਚਾਹੀਦਾ ਹੈ। ਸਾਨੂੰ ਉਮੀਦ ਹੈ ਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਦੇ ਨਾਲ ਕਈ ਦਿਸ਼ਾਵਾਂ ਵਿੱਚ ਕੋਸ਼ਿਸ਼ ਕਰਨੀ ਹੋਵੇਗੀ; ਇਸ ਤਰ੍ਹਾਂ ਇਹ ਸਿਰਫ਼ ਇੱਕ ਲਹਿਰ ਨਹੀਂ ਹੋਵੇਗੀ, ਬਲਕਿ ਇਹ ਵਿਵਹਾਰ ਦੇ ਬਦਲਾਵ ਵਿੱਚ ਇੱਕ ਸੁਨਾਮੀ ਹੋਵੇਗੀ।’
ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੈ ਰਾਘਵਨ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਅਸੀਂ ਪ੍ਰਭਾਵੀ ਰੂਪ ਨਾਲ ਦੂਰੀ ਨਹੀਂ ਵਧਾਉਂਦੇ ਉਦੋਂ ਤੱਕ ਇਹ ਬਿਮਾਰੀ ਲਗਾਤਾਰ ਫੈਲਦੀ ਜਾਵੇਗੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਖ਼ਾਸ ਡਿਊਟੀ ’ਤੇ ਅਧਿਕਾਰੀ ਰਾਜੇਸ਼ ਭੂਸ਼ਣ ਨੇ ਇਸ ਮੁਹਿੰਮ ਦੇ ਲਈ ਮੰਤਰਾਲੇ ਦੀ ਤਰਫੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।
ਬੀਐੱਮਜੀਐੱਫ਼ ਦੇ ਇੰਡੀਆ ਕੰਟਰੀ ਡਾਇਰੈਕਟਰ ਹਰੀ ਮੈਨਨ ਨੇ ਕਿਹਾ, ‘ਅਸੀਂ ਰਾਸ਼ਟਰੀ ਕੋਵਿਡ -19 ਜਵਾਬ ਦੀ ਹਮਾਇਤ ਕਰਨ ਲਈ ਭਾਰਤ ਸਰਕਾਰ ਅਤੇ ਨੀਤੀ ਅਯੋਗ ਨਾਲ ਸਾਡੀ ਆਪਣੀ ਭਾਗੀਦਾਰੀ ਦੇ ਲਈ ਪ੍ਰਤੀਬੱਧ ਹਾਂ। ਇਸ ਨਵੀਂ ਪਹਿਲ ’ਤੇ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ, ਜੋ ਕੋਵਿਡ -19 ਰੋਕਥਾਮ ਵਿਵਹਾਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਸੌਖੇ ਅਤੇ ਸਧਾਰਣ ਢੰਗ ਨਾਲ ਵਿਵਹਾਰ ਵਿਗਿਆਨ ਨੂੰ ਅਮਲ ਵਿੱਚ ਲਿਆਉਣ ’ਤੇ ਕੇਂਦ੍ਰਿਤ ਹੈ। ਮੈਨੂੰ ਉਮੀਦ ਹੈ ਕਿ “ਨੈਵੀਗੇਟਿੰਗ ਦ ਨਿਊ ਨਾਰਮਲ” ਮੁਹਿੰਮ ਦੇ ਰੋਕਥਾਮ ਵਿਵਹਾਰਾਂ ਖ਼ਾਸ ਕਰਕੇ ਮਾਸਕ ਪਹਿਨਣ ਨੂੰ ਆਮ ਅਮਲ ਬਣਾਉਣ ਵਿੱਚ ਸਹਾਇਤਾ ਮਿਲੇਗੀ।’
ਮੈਕਕੈਨ ਵਰਲਡ ਗਰੁੱਪ ਇੰਡੀਆ ਦੇ ਸੀਈਓ ਅਤੇ ਸੀਸੀਓ ਪ੍ਰਸੂਨ ਜੋਸ਼ੀ ਨੇ ਕਿਹਾ, ‘ਇਸ ਪੜਾਅ ਦੌਰਾਨ ਸਾਡੇ ਸਾਹਮਣੇ ਤਮਾਮ ਚੁਣੌਤੀਆਂ ਹਨ। ਸਾਨੂੰ ਕੋਵਿਡ ਸਬੰਧੀ ਢੁੱਕਵੇਂ ਵਿਵਹਾਰਾਂ ਨੂੰ ਲਾਗੂ ਕਰਨ ’ਤੇ ਧਿਆਨ ਕੇਂਦ੍ਰਿਤ ਕਰਾਂ ਚਾਹੀਦਾ ਹੈ, ਜਿਸ ਨਾਲ ਉਹ ਸਾਡੀ ਰੋਜ਼ਮਰ੍ਹਾ ਜ਼ਿੰਦਗੀ ਦਾ ਹਿੱਸਾ ਬਣ ਜਾਣ। ਸਾਡੀ ਕੋਸ਼ਿਸ਼ ਜਨਤਾ ਨੂੰ ਮਾਸਕ ਪਹਿਨਣ ਨੂੰ ਅਮਲ ਵਿੱਚ ਲਿਆਉਣ ਨੂੰ ਉਤਸ਼ਾਹਿਤ ਕਰਨਾ ਹੈ। ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਮਾਸਕ ਪਹਿਨਣ ਦੀ ਜ਼ਰੂਰਤ ਨੂੰ ਸਵੀਕਾਰ ਕਰਨਾ ਪਵੇਗਾ, ਸਾਨੂੰ ਇਸ ਨੂੰ ਅਪਣਾਉਣਾ ਹੋਵੇਗਾ ਅਤੇ ਸਾਡੇ ਵਿਵਹਾਰ ਵਿੱਚ ਇਸ ਦੀ ਝਲਕ ਦਿਖਣੀ ਚਾਹੀਦੀ ਹੈ।’
https://www.youtube.com/watch?v=pbaSzQQ9q5s&feature=youtu.be
ਮੁਹਿੰਮ ਦੇ ਬਾਰੇ:
ਵੈੱਬਸਾਈਟ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਹੋਰ ਭਾਗੀਦਾਰਾਂ ਦੇ ਨਾਲ ਸਲਾਹ ਮਸ਼ਵਰੇ ਨਾਲ ਵਿਕਸਿਤ ਇਸ ਵੈੱਬਸਾਈਟ ਦਾ ਉਦੇਸ਼ ਜਨਤਾ ਦੀ ਭਾਗੀਦਾਰੀ ਨੂੰ ਵਧਾਉਣਾ ਅਤੇ ਸੀਐੱਸਓ ਅਤੇ ਐੱਨਜੀਓ ਨੂੰ ਸ਼ਾਮਲ ਕਰਨਾ ਹੈ। ਇਹ ਵੱਖ-ਵੱਖ ਖੇਤਰਾਂ ਵਿੱਚ ਕੋਵਿਡ-ਸੁਰੱਖਿਅਤ ਵਿਵਹਾਰਾਂ ਨੂੰ ਅਮਲ ਵਿੱਚਲਿਆਉਣ ਦੇ ਲਈ ਰਣਨੀਤੀਆਂ ਅਤੇ ਸਹਾਇਕ ਉਪਾਵਾਂ ਦਾ ਇੱਕ ਭੰਡਾਰ ਬਣ ਜਾਵੇਗਾ। ਇਸਦਾ ਉਦੇਸ਼ ਸੀਐੱਸਓ, ਐੱਨਜੀਓ, ਜਨਤਾ, ਸੰਸਥਾਵਾਂ, ਆਂਗਣਵਾੜੀ ਵਰਕਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰਿਆਂ ਨੂੰ ਇੱਕ ਮੁਕਤ ਸਰੋਤ ਪਹੁੰਚ ਮੁਹੱਈਆ ਕਰਾਉਣਾ ਹੈ। ਇਸ ਜਾਣਕਾਰੀ ਦੀ ਉਪਲਬਧਤਾ ਦੇ ਨਾਲ ਸੰਸਥਾਵਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਕੋਵਿਡ-ਸੁਰੱਖਿਅਤ ਵਿਵਹਾਰਾਂ ਨੂੰ ਅਮਲ ਵਿੱਚ ਲਿਆਉਂਦੇ ਹੋਏ ਆਪਣੀਆਂ ਆਮ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਸਕਦੇ ਹਨ।
ਪੋਰਟਲ ਅਨਲੌਕ ਪੜਾਅ ਵਿੱਚ ਚਾਰ ਮੁੱਖ ਵਿਵਹਾਰਾਂ ਨੂੰ ਅਸਾਨੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੰਦਾ ਹੈ:
1. ਮਾਸਕ ਪਹਿਨਣਾ
2. ਸਮਾਜਿਕ ਦੂਰੀ
3. ਹੱਥ ਸਾਫ਼ ਰੱਖਣਾ
4. ਜਨਤਕ ਤੌਰ ’ਤੇ ਨਾ ਥੁੱਕਣਾ
ਵੈਬਸਾਈਟ ’ਤੇ ਸਿਹਤ, ਪੋਸ਼ਣ, ਅਤੇ ਜਨਤਕ ਆਵਾਜਾਈ (ਮੈਟਰੋ ਸ਼ਹਿਰਾਂ ਵਿੱਚ) ਦੇ ਲਈ ਖੇਤਰ ਕੇਂਦ੍ਰਿਤ ਉਪਾਵਾਂ ਅਤੇ ਦਿਸ਼ਾ ਨਿਰਦੇਸ਼ ਹੋਣਗੇ।
ਮਾਸਕ ਪਹਿਨਣ ਦੀ ਮੁਹਿੰਮ ’ਤੇ ਜ਼ੋਰ
ਮੀਡੀਆ ਮਾਸਕ ਪਹਿਨਣ ਦੇ ਸਹੀ ਤਰੀਕੇ ਬਾਰੇ ਦੱਸਣ ਦੇ ਲਈ ਇਸਦੀ ਵਰਤੋਂ ਕਰੇਗੀ। ਬਿਨਾਂ ਸ਼ੱਕ, ਇਸ ਸਧਾਰਣ ਉਪਾਅ ਨਾਲ ਕੋਵਿਡ -19 ਦੇ ਖ਼ਿਲਾਫ਼ ਲੜਾਈ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਜਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨੇ ‘ਮਾਸਕ ਪਹਿਨਣ’ ਨੂੰ ਸਮਾਜਿਕ ਤੌਰ ’ਤੇ ਸਵੀਕਾਰਿਆ ਨਿਯਮ ਬਣਾ ਦਿੱਤਾ ਹੈ। ਮਾਸਕ ਪਹਿਨਣ ਦੀ ਮੁਹਿੰਮ ਨੂੰ ਬਿਲ ਅਤੇ ਮਿਲਿੰਡਾ ਗੇਟਸ ਫਾਊਂਡੇਸ਼ਨ ਨੇ ਮੈਕਕੈਨ ਵਰਲਡ ਗਰੁੱਪ ਦੇ ਨਾਲ ਭਾਗੀਦਾਰੀ ਵਿੱਚ ਤਿਆਰ ਕੀਤਾ ਹੈ।
******
ਵੀਆਰਆਰਕੇ / ਕੇਪੀ
(Release ID: 1634388)
Visitor Counter : 326