ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਮਾਂਡਵੀਯਾ ਨੇ ਮਹਾਮਾਰੀ ਦੌਰਾਨ ਅਰਥਵਿਵਸਥਾ ਦੇ ਪਹੀਆਂ ਦੇ ਘੁੰਮਦੇ ਰਹਿਣ ਵਿੱਚ ਸਮੁੰਦਰੀ ਨਾਵਿਕਾਂ ਦੇ ਯੋਗਦਾਨ ਪ੍ਰਤੀ ਅਭਾਰ ਪ੍ਰਗਟ ਕੀਤਾ ;
ਅੰਤਰਰਾਸ਼ਟਰੀ ਸਮੁੰਦਰੀ ਨਾਵਿਕ ਦਿਵਸ ਮਨਾਇਆ ਗਿਆ
Posted On:
25 JUN 2020 5:26PM by PIB Chandigarh
ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਅੰਤਰ ਰਾਸ਼ਟੰਰੀ ਸਮੁੰਦਰੀ ਨਾਵਿਕ ਦਿਵਸ ਸਮਾਰੋਹ ਵਿੱਚ ਮੁਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ। ਸਮਾਰੋਹ ਦਾ ਆਯੋਜਨ ਵੀਡੀਓ ਕਾਨਫਰੰਸਿੰਗ ਜਰੀਏ ਰਾਸ਼ਟੁਰੀ ਸਮੁੰਦਰ ਦਿਵਸ ਸਮਾਰੋਹ ਕਮੇਟੀ ਦੁਆਰਾ ਕੀਤਾ ਗਿਆ। ਸਮੁੰਦਰੀ ਨਾਵਿਕਾਂ (ਨਾਵਿਕਾਂ) ਦੇ ਸਲਾਨਾ ਦਿਵਸ ਲਈ ਇਸ ਸਾਲ ਦਾ ਵਿਸ਼ਾ ਹੈ ‘ਸਮੁੰਦਰੀ ਨਾਵਿਕ ਪ੍ਰਮੁੱਖ ਵਰਕਰ ਹਨ’ (ਸੀਫੇਅਰਸ ਆਰ ਕੀ ਵਰਕਰਸ)। ਇਹ ਥੀਮ ਦੁਨੀਆ ਵਿੱਚ ਸਪਲਾਈ ਲੜੀ ਨੂੰ ਬਣਾਈ ਰੱਖਣ ਵਿੱਚ ਸਮੁੰਦਰੀ ਨਾਵਿਕਾਂ ਦੇ ਯੋਗਦਾਨ ਨੂੰ ਸਵੀਕਾਰ ਕਰਦਾ ਹੈ, ਕਿਉਂਕਿ ਗਲੋਬਲ ਵਪਾਰ 90% ਸਮੁੰਦਰ ਦੇ ਰਸਤੇਣ ਹੁੰਦਾ ਹੈ।
ਸ਼੍ਰੀ ਮਾਂਡਵੀਯਾ ਨੇ ਈ-ਸਮਾਪਰਿਕਾ ਜਾਰੀ ਕੀਤੀ ਅਤੇ ਇਕੱਠ ਨੂੰ ਸੰਬੋਧਨ ਕੀਤਾ। ਇਨ੍ਹਾਂ ਵਿੱਚ ਜਹਾਜ਼ਰਾਨੀ ਡਾਇਰੈਕਟਰੇਟ ਜਨਰਲ ਦੇ ਅਧਿਕਾਰੀ, ਭਾਰਤੀ ਜਹਾਜ਼ਰਾਨੀ ਨਿਗਮ (ਐੱਸਸੀਆਈ) ਦੇ ਚੇਅਰਪਰਸਨ ਅਤੇ ਆਯੋਜਨ ਡਾਇਰੈਕਟਰ, ਐੱਸਸੀਆਈ ਦੇ ਅਧਿਕਾਰੀ ਅਤੇ ਸਮੁੰਦਰੀ ਨਾਵਿਕ ਸ਼ਾਮਲ ਸਨ।
ਸ਼੍ਰੀ ਮਾਂਡਵੀਯਾ ਨੇ ਅੰਤਰ ਰਾਸ਼ਟਿਰੀ ਸਮੁੰਦਰੀ ਨਾਵਿਕ ਦਿਵਸ ਦੇ ਅਵਸਰ ‘ਤੇ ਨਾਵਿਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅਰਥਵਿਵਸਥਾ ਅਤੇ ਦੇਸ਼ ਦੇ ਵਿਕਾਸ ਵਿੱਚ ਸਮੁੰਦਰੀ ਨਾਵਿਕਾਂ ਦੇ ਯੋਗਦਾਨ ਪ੍ਰਤੀ ਅਭਾਰ ਵਿਅਕਤ ਕੀਤਾ। ਸ਼੍ਰੀ ਮਾਂਡਵੀਯਾ ਨੇ ਚੁਣੌਤੀਪੂਰਨ ਕਾਰਜ ਦੌਰਾਨ ਸਹਿਯੋਗ ਕਰਨ ਲਈ ਸਮੁੰਦਰੀ ਨਾਵਿਕਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਧੰਨਵਾਾਦ ਕੀਤਾ। ਉਨ੍ਹਾਂ ਨੇ ਕੋਵਿਡ ਮਹਾਮਾਰੀ ਵਿੱਚ ਪੇਸ਼ੇਵਰ ਖਤਰਿਆਂ ਦੇ ਰੂਪ ਵਿੱਚ ਸਮੁੰਦਰੀ ਨਾਵਿਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਹਿਚਾਣਿਆ, ਜਿਵੇਂ ਸਾਇਨ ਇਨ ਅਤੇ ਸਾਇਨ-ਆਫ , ਲੌਕਡਾਊਨ ਦੌਰਾਨ ਆਵਾਜਾਈ। ਸ਼੍ਰੀ ਮਾਂਡਵੀਯਾ ਨੇ 2014 ਵਿੱਚ 94,000 ਤੋਂ ਭਾਰਤੀ ਨਾਵਿਕਾਂ (ਨਾਵਿਕਾਂ) ਦੀ ਹਿੱਸੇਦਾਰੀ 5 ਲੱਖ ਵਧਾਉਣ ਦਾ ਟੀਚਾ ਰੱਖਿਆ। ਇਹ ਰੋਜ਼ਗਾਰ ਦੇ ਅਧਿਕ ਅਵਸਰ ਪੈਦਾ ਕਰੇਗਾ ਅਤੇ ਨਾਲ ਹੀ ਭਾਰਤੀ ਯੁਵਾਵਾਂ ਲਈ ਅਧਿਕ ਲਾਭ ਵਾਲੀਆਂ ਨੌਕਰੀਆਂ ਵੀ ਪੈਦਾ ਕਰੇਗਾ। ਉਨ੍ਹਾਂ ਨੇ ਮਹਾਮਾਰੀ ਦੌਰਾਨ ਅਰਥਵਿਵਸਥਾ ਦੇ ਪਹੀਆਂ ਨੂੰ ਘੁਮਾਉਣ ਲਈ ਨਾਵਿਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਨਵੇਂ ਭਾਰਤ ਦੀ ਸੇਵਾ ਅਤੇ ਉਸ ਦੇ ਨਿਰਮਾਣ ਵਿੱਚ ਭਵਿੱਖ ਵਿੱਚ ਸੁਰੱਖਿਅਤ ਸਮੁੰਦਰੀ ਯਾਤਰਾ ਦੀ ਕਾਮਨਾ ਕੀਤੀ।
***
ਵਾਈਬੀ/ਏਪੀ
(Release ID: 1634385)
Visitor Counter : 165