ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਈਏਐੱਸ ਸਿਵਲ ਸੂਚੀ 2020 ਅਤੇ ਇਸ ਦਾ ਈ-ਵਰਜਨ ਲਾਂਚ ਕੀਤਾ
Posted On:
25 JUN 2020 4:28PM by PIB Chandigarh
ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਆਈਏਐੱਸ ਸਿਵਲ ਸੂਚੀ 2020 ਅਤੇ ਇਸ ਦਾ ਈ-ਵਰਜਨ ਲਾਂਚ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਡਾਇਨਾਮਿਕ ਸੂਚੀ ਉਪਲੱਬਧ ਪ੍ਰੋਫਾਈਲ ਦੇ ਅਧਾਰ ‘ਤੇ ਸਹੀ ਅਸਾਈਨਮੈਂਟ ਲਈ ਸਹੀ ਅਧਿਕਾਰੀ ਦੀ ਚੋਣ ਵਿੱਚ ਸਹਾਇਤਾ ਕਰੇਗੀ ਅਤੇ ਇਹ ਆਮ ਲੋਕਾਂ ਲਈ ਵਿਭਿੰਨ ਪਦਾਂ ‘ਤੇ ਕੰਮ ਕਰਦੇ ਕਈ ਅਧਿਕਾਰੀਆਂ ਬਾਰੇ ਸੂਚਨਾ ਦਾ ਇੱਕ ਅਹਿਮ ਸਰੋਤ ਹੈ।
ਇਹ ਆਈਏਐੱਸ ਸਿਵਲ ਸੂਚੀ ਦਾ 65ਵਾਂ ਸੰਸਕਰਨ ਅਤੇ ਸਾਰੇ ਸਟੇਟ ਕਾਡਰਾਂ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀਆਂ ਦੇ ਚਿੱਤਰਾਂ ਨਾਲ ਦੂਜੀ ਈ-ਸਿਵਲ ਸੂਚੀ ਹੈ। ਇਸ ਸੂਚੀ ਵਿੱਚ ਬੈਚ,ਕਾਡਰ ਸਟੇਟ, ਵਰਤਮਾਨ ਪਦ ਨਿਯੁਕਤੀ, ਤਨਖਾਹ ਅਤੇ ਭੱਤੇ,ਸਿੱਖਿਆ ਅਤੇ ਰਿਟਾਇਰਮੈਂਟ ਦੇ ਰੂਪ ਵਿੱਚ ਆਈਏਐੱਸ ਦੀ ਸੂਚਨਾ ਵੀ ਸ਼ਾਮਲ ਹੈ।
ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਸਰਕਾਰ ਦੁਆਰਾ ਪਿਛਲੇ 5-6 ਵਰ੍ਹਿਆਂ ਵਿੱਚ ਪਰਸੋਨਲ ਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਨੂੰ ਦਿੱਤੇ ਗਏ ਪ੍ਰੋਤਸਾਹਨ ਦਾ ਨਤੀਜਾ ਆਮ ਨਾਗਰਿਕਾਂ ਦੀ ਭਲਾਈ ਲਈ ਕਈ ਇਨੋਵੇਸ਼ਨਾਂ ਅਤੇ ਸੁਧਾਰਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਮਈ 2014 ਤੋਂ ਕੁਝ ਅਨੂਠੇ ਫੈਸਲਿਆਂ ਦੀ ਇੱਕ ਲੜੀ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕਿਸੇ ਗਜ਼ਟਿਡ ਅਧਿਕਾਰੀ ਦੁਆਰਾ ਦਸਤਾਵੇਜ਼ਾਂ ਦੀ ਤਸਦੀਕ ਦੀ ਪੁਰਾਣੀ ਪਰੰਪਰਾ ਨੂੰ ਸਮਾਪਤ ਕਰਨ ਅਤੇ ਉਸ ਦੀ ਸਵੈ ਤਸਦੀਕ ਕਰਨ ਦਾ ਫ਼ੈਸਲਾ, ਆਈਏਐੱਸ ਦੇ ਅਧਿਕਾਰੀਆਂ ਲਈ ਉਨ੍ਹਾਂ ਦੇ ਕਰੀਅਰ ਦੇ ਸ਼ੁਰੂ ਵਿੱਚ ਸਹਾਇਕ ਸਕੱਤਰਾਂ ਵਜੋਂ ਤਿੰਨ ਮਹੀਨੇ ਦਾ ਕੇਂਦਰੀ ਸਰਕਾਰ ਦਾ ਕਾਰਜਕਾਲ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦਾ ਪ੍ਰਧਾਨ ਮੰਤਰੀ ਦਾ ਉੱਤਮਤਾ ਪੁਰਸਕਾਰ ਕ੍ਰਾਂਤੀਕਾਰੀ ਫ਼ੈਸਲੇ ਸਨ।
ਮੰਤਰੀ ਨੇ ਕਿਹਾ ਕਿ ਇੱਕ ਰਾਸ਼ਟਰੀ ਭਰਤੀ ਏਜੰਸੀ ਦੀ ਸਥਾਪਨਾ ਦਾ ਪ੍ਰਸਤਾਵ ਉੱਨਤ ਪੜਾਅ (ਅਡਵਾਂਸਡ ਸਟੇਜ) ‘ਤੇ ਹੈ ਅਤੇ ਜਦੋਂ ਇਹ ਲਾਗੂ ਹੋਵੇਗਾ ਤਾਂ ਇਸ ਨੂੰ ਉਮੀਦਵਾਰਾਂ ਨੂੰ ਸਮਾਨ ਅਵਸਰ ਉਪਲੱਬਧ ਕਰਵਾਉਣ ਲਈ ਇਤਿਹਾਸ ਦੇ ਪੰਨ੍ਹਿਆਂ ਵਿੱਚ ਦਰਜ ਕੀਤਾ ਜਾਵੇਗਾ। ਐੱਨਆਰਏ ਹਰੇਕ ਜ਼ਿਲ੍ਹੇ ਵਿੱਚ ਪ੍ਰੀਖਿਆ ਕੇਂਦਰਾਂ ਦੇ ਨਾਲ ਨਾਨ-ਗਜ਼ਟਿਡ ਪਦਾਂ ‘ਤੇ ਭਰਤੀ ਲਈ ਕੰਪਿਊਟਰ ਅਧਾਰਿਤ ਔਨਲਾਈਨ ਆਮ ਯੋਗਤਾ ਟੈਸਟ ਦਾ ਸੰਚਾਲਨ ਕਰੇਗੀ। ਉਨ੍ਹਾਂ ਨੇ ਇਸ ਦਾ ਜ਼ਿਕਰ ਕਰਨ ਵਿੱਚ ਤਸੱਲੀ ਪ੍ਰਗਟਾਈ ਕਿ ਹੁਣ ਤੱਕ ਕੋਵਿਡ-19 ਨਾਲ ਨਿਪਟਣ ਲਈ ਫਰੰਟ ਲਾਈਨ ਵਰਕਰਾਂ ਦੀਆਂ ਸਿਖਲਾਈ ਜ਼ਰੂਰਤਾਂ ਦੇ ਅਨੁਕੂਲ ਆਈਜੀਓਟੀ ‘ਤੇ 25 ਲੱਖ ਤੋਂ ਅਧਿਕ ਅਧਿਕਾਰੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਕਦਮ ਕਿਸੇ ਆਈਏਐੱਸ ਅਧਿਕਾਰੀ ਨੂੰ ਇੱਕ ਕੋਰੋਨਾ ਯੋਧਾ ਦੇ ਰੂਪ ਵਿੱਚ ਸਿਖਲਾਈ ਵਿੱਚ ਸਹਾਇਤਾ ਕਰੇਗਾ। ਇਸ ਤਰ੍ਹਾਂ, ਕੋਵਿਡ ਦੇ ਸਬੰਧ ਵਿੱਚ 50,000 ਤੋਂ ਜ਼ਿਆਦਾ ਲੋਕ ਸ਼ਿਕਾਇਤਾਂ ਸ਼ਿਕਾਇਤ ਸੈੱਲ ਵਿੱਚ ਪ੍ਰਾਪਤ ਹੋ ਚੁੱਕੀਆਂ ਹਨ ਜੋ ਛੇਤੀ ਹੀ ਇੱਕ ਲੱਖ ਦੀ ਗਿਣਤੀ ਤੱਕ ਪਹੁੰਚ ਜਾਣਗੀਆਂ ਜਿਨ੍ਹਾਂ ਦਾ ਨਿਪਟਾਨ ਸਮਾਂ 1.4 ਦਿਨ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਖਿਰਕਾਰ ਇਨ੍ਹਾਂ ਸਾਰੇ ਸੁਧਾਰਾਂ ਅਤੇ ਪਹਿਲਾਂ ਨਾਲ ਈਜ਼ ਆਵ੍ ਗਵਰਨੈਂਸ ਆਵੇਗੀ ਜਿਸ ਸਦਕਾ ਈਜ਼ ਆਵ੍ ਲਿਵਿੰਗ ਸਾਹਮਣੇ ਆਵੇਗੀ।
<><><><><>
ਐੱਸਐੱਨਸੀ/ਐੱਸਐੱਸ
(Release ID: 1634382)
Visitor Counter : 168