ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਸਲਾਨਾ ਟੀਬੀ ਰਿਪੋਰਟ, 2020 ਜਾਰੀ ਕੀਤੀ

2019 ਵਿੱਚ 24.04 ਲੱਖ ਟੀਬੀ ਮਰੀਜ਼ ਨੋਟੀਫਾਈ ਹੋਏ ਸਨ, 2018 ਨਾਲੋਂ 14% ਵਾਧਾ


ਲਾਪਤਾ ਕੇਸਾਂ ਦੀ ਗਿਣਤੀ ਘਟ ਕੇ 2.9 ਲੱਖ ਕੇਸ ਹੋਈ


ਸਾਰੇ ਨੋਟੀਫਾਈਡ ਟੀਬੀ ਮਰੀਜ਼ਾਂ ਦੀ ਐੱਚਆਈਵੀ ਟੈਸਟਿੰਗ 67% (2018) ਤੋਂ ਵਧ ਕੇ 81% (2019) ਹੋਈ


ਸਾਨੂੰ ਟੀਬੀ ਅਤੇ ਇਸ ਨੂੰ ਘੇਰੀ ਬੈਠੇ ਕਲੰਕਾਂ ਵਿਰੁੱਧ ਲੜਨ ਲਈ ਇਕਜੁੱਟ ਹੋਣ ਦੀ ਲੋੜ - ਡਾ. ਹਰਸ਼ ਵਰਧਨ

Posted On: 24 JUN 2020 4:48PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਸਲਾਨਾ ਟੀਬੀ ਰਿਪੋਰਟ, 2020 ਇਕ ਵਰਚੁਅਲ ਪ੍ਰੋਗਰਾਮ ਵਿੱਚ ਜਾਰੀ ਕੀਤੀ ਇਸ ਮੌਕੇ ‘ਤੇ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ) ਵੀ ਹਾਜ਼ਰ ਸਨ ਉਨ੍ਹਾਂ ਨੇ ਇੱਕ ਸੰਯੁਕਤ ਨਿਗਰਾਨੀ ਮਿਸ਼ਨ (ਜੇਐੱਮਐੱਮ) ਰਿਪੋਰਟ ਵੀ ਜਾਰੀ ਕੀਤੀ ਜੋ ਕਿ ਨਿਕਸ਼ੈ ਸਿਸਟਮ ਅਧੀਨ ਟੀਬੀ ਮਰੀਜ਼ਾਂ ਲਈ ਸਿੱਧੇ ਲਾਭ ਤਬਾਦਲੇ (ਡੀਬੀਟੀ) ਲਈ ਸੀ ਨਿਕਸ਼ੈ ਸਿਸਟਮ ਇੱਕ ਟ੍ਰੇਨਿੰਗ ਮੌਡਿਊਲ ਅਤੇ ਤਿਮਾਹੀ ਨਿਊਜ਼ਲੈਟਰ ਨਿਕਸ਼ੈ ਪੱਤ੍ਰਿਕਾ (NIKSHAY Patrika) ਹੈ

 

ਰਿਪੋਰਟ ਵਿੱਚ ਦਰਸਾਈਆਂ ਗਈਆਂ ਪ੍ਰਮੁੱਖ ਪ੍ਰਾਪਤੀਆਂ ਇਸ ਤਰ੍ਹਾਂ ਹਨ :

 

•       ਤਕਰੀਬਨ 24.04 ਲੱਖ ਟੀਬੀ ਮਰੀਜ਼ 2019 ਵਿੱਚ ਨੋਟੀਫਾਈ ਕੀਤੇ ਗਏ ਇਹ ਗਿਣਤੀ 2018 ਸਾਲ ਵਿੱਚ ਨੋਟੀਫਾਈ ਕੀਤੇ ਗਏ ਟੀਬੀ ਮਰੀਜ਼ਾਂ ਨਾਲੋਂ 14% ਜ਼ਿਆਦਾ ਹੈ ਟੀਬੀ ਮਰੀਜ਼ਾਂ ਦੀ ਨਿਕਸ਼ੈ ਸਿਸਟਮ ਅਧੀਨ ਔਨਲਾਈਨ ਨੋਟੀਫਿਕੇਸ਼ਨ ਤਕਰੀਬਨ ਮੁਕੰਮਲ ਹੋਣ ਦੇ ਨੇੜੇ ਹੈ

 

•       ਲਾਪਤਾ ਕੇਸਾਂ ਦੀ ਗਿਣਤੀ ਘਟ ਕੇ 2.9 ਲੱਖ ਰਹਿ ਗਈ ਹੈ ਜਦਕਿ 2017 ਵਿੱਚ ਇਹ 10 ਲੱਖ ਤੋਂ ਵੱਧ ਸੀ ਨਿਜੀ ਖੇਤਰ ਦੇ ਨੋਟੀਫਿਕੇਸ਼ਨ ਵਿੱਚ 35% ਵਾਧਾ ਹੋਇਆ ਅਤੇ ਇਹ ਵਧ ਕੇ 6.78 ਲੱਖ ਟੀਬੀ ਮਰੀਜ਼ਾਂ ਤੱਕ ਪਹੁੰਚ ਗਏ

 

•       ਮਾਲੀਕਿਊਲਰ ਡਾਇਗਨੌਸਟਿਕਸ ਅਸਾਨੀ ਨਾਲ ਮੁਹੱਈਆ ਹੋਣ ਕਾਰਣ ਟੀਬੀ ਦੇ ਮਰੀਜ਼ ਬੱਚਿਆਂ ਦੀ ਗਿਣਤੀ 2019 ਵਿੱਚ 8% ਹੋ ਗਈ ਜਦਕਿ 2018 ਵਿੱਚ ਇਹ 6% ਸੀ

 

•       ਸਾਰੇ ਨੋਟੀਫਾਈਡ ਟੀਬੀ ਮਰੀਜ਼ਾਂ ਦੀ ਐੱਚਆਈਵੀ ਟੈਸਟਿੰਗ ਦੀ ਗਿਣਤੀ 2018 ਵਿੱਚ ਜਿਥੇ 67% ਸੀ, ਉੱਥੇ 2019 ਵਿੱਚ ਇਹ ਵਧ ਕੇ 81% ਹੋ ਗਈ ਇਲਾਜ ਸੇਵਾਵਾਂ ਦੇ ਪ੍ਰਸਾਰ ਦੇ ਨਤੀਜੇ ਵਜੋਂ ਇਲਾਜ ਦੀ ਸਫਲਤਾ ਦੀ ਦਰ ਨੋਟੀਫਾਈਡ ਮਰੀਜ਼ਾਂ ਵਿੱਚ 12% ਦਾ ਸੁਧਾਰ ਹੋਇਆ ਇਹ 2018 ਦੇ 69% ਦੇ ਮੁਕਾਬਲੇ 2019 ਵਿੱਚ 81% ਹੋ ਗਈ

 

•       4.5 ਲੱਖ ਤੋਂ ਵੱਧ ਡੌਟ (DOT) ਕੇਂਦਰਾਂ ਨੇ ਇਲਾਜ ਪ੍ਰਦਾਨ ਕੀਤਾ ਜਿਸ ਵਿੱਚ ਤਕਰੀਬਨ ਦੇਸ਼ ਭਰ ਦੇ ਹਰ ਪਿੰਡ ਨੂੰ ਕਵਰ ਕੀਤਾ ਗਿਆ

 

ਨਿਕਸ਼ੈ ਨੇ 4 ਪ੍ਰਤੱਖ ਲਾਭ ਤਬਾਦਲਾ (ਡੀਬੀਟੀ) ਸਕੀਮਾਂ ਦੇ ਪ੍ਰਬੰਧ ਦਾ ਪ੍ਰਸਾਰ ਕੀਤਾ :

 

        (i) ਟੀਬੀ ਮਰੀਜ਼ਾਂ ਲਈ ਨਿਕਸ਼ੈ ਪੋਸ਼ਣ ਯੋਜਨਾ (ਐੱਨਪੀਵਾਈ)

        (ii) ਇਲਾਜ ਦੇ ਹਿਮਾਇਤੀਆਂ ਲਈ ਪ੍ਰੋਤਸਾਹਨ

        (iii) ਨਿਜੀ ਪ੍ਰਦਾਤਾਵਾਂ ਲਈ ਪ੍ਰੋਤਸਾਹਨ ਅਤੇ

        (iv) ਨੋਟੀਫਾਈਡ ਕਬਾਇਲੀ ਇਲਾਕਿਆਂ ਵਿੱਚ ਟੀਬੀ ਮਰੀਜ਼ਾਂ ਲਈ ਟ੍ਰਾਂਸਪੋਰਟ ਪ੍ਰੋਤਸਾਹਨ

 

ਸਲਾਨਾ ਟੀਬੀ ਰਿਪੋਰਟ ਜਾਰੀ ਕਰਦੇ ਹੋਏ ਡਾ.ਹਰਸ਼ ਵਰਧਨ ਨੇ ਉਨ੍ਹਾਂ ਸਭ ਦੇ ਸਾਂਝੇ ਯਤਨਾਮ ਦੀ ਪ੍ਰਸ਼ੰਸਾ ਕੀਤੀ ਜੋ ਕਿ ਇਸ ਕੰਮ ਵਿੱਚ ਸ਼ਾਮਲ ਰਹੇ ਉਨ੍ਹਾਂ ਕਿਹਾ, "ਭਾਰਤ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਹੇਠ ਟੀਬੀ ਦੇ 2025 ਤੱਕ ਖਾਤਮੇ ਦੇ ਐੱਸਡੀਜੀ ਟੀਚੇ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ ਇਹ ਸਮਾਂ ਵਿਸ਼ਵ ਟੀਚੇ ਨਾਲੋਂ 5 ਸਾਲ ਅੱਗੇ ਹੈ ਇਸ ਖਾਹਿਸ਼ੀ ਟੀਚੇ ਦੀ ਪ੍ਰਾਪਤੀ ਲਈ ਪ੍ਰੋਗਰਾਮ ਦਾ ਨਾਮ ਰੀਵਾਈਜ਼ਡ ਨੈਸ਼ਨਲ ਟਿਊਬਰਕਿਊਲੋਸਿਜ਼ ਕੰਟਰੋਲ ਪ੍ਰੋਗਰਾਮ (ਆਰਐੱਨਟੀਸੀਪੀ) ਤੋਂ ਬਦਲ ਕੇ ਨੈਸ਼ਨਲ ਟਿਊਬਰਕਿਊਲੋਸਿਜ਼ ਐਲਿਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਰੱਖਿਆ ਗਿਆ ਹੈ"

 

"ਸਲਾਨਾ ਰਿਪੋਰਟ ਤੋਂ ਲਏ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਟੀਬੀ ਕੰਟਰੋਲ ਕਰਨ ਦੀਆਂ ਵੱਖ-ਵੱਖ ਪ੍ਰਸ਼ੰਸਾਯੋਗ ਪ੍ਰਾਪਤੀਆਂ ਸਾਹਮਣੇ ਆਈਆਂ ਹਨ ਰੈਂਕਿੰਗ ਲਾਜ਼ਮੀ ਤੌਰ ‘ਤੇ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਤਸ਼ਾਹਿਤ ਕਰਨਗੀਆਂ ਕਿ ਉਹ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਜਲਦੀ ਸਹੀ ਪਛਾਣ ਅਤੇ ਉਸ ਤੋਂ ਬਾਅਦ ਢੁਕਵਾਂ ਇਲਾਜ ਟੀਬੀ ਦੇ ਖਾਤਮੇ ਲਈ ਕਾਫੀ ਅਹਿਮ ਹੈ ਨੈਸ਼ਨਲ ਟਿਊਬਰਕਿਊਲੋਸਿਜ਼ ਐਲਿਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਦਾ ਪ੍ਰਸਾਰ ਲੈਬਾਰਟਰੀ ਢਾਂਚੇ ਵਿੱਚ ਅਤੇ ਬਿਮਾਰੀ ਦੀ ਪਛਾਣ ਦੀਆਂ ਸੁਵਿਧਾਵਾਂ ਵਿੱਚ ਦੇਸ਼ ਭਰ ਵਿੱਚ ਕੀਤਾ ਗਿਆ ਹੈ 2025 ਤੱਕ ਟੀਬੀ ਦੇ ਖਾਤਮੇ ਲਈ ਟੀਬੀ ਸੇਵਾਵਾਂ ਦਾ ਪ੍ਰਸਾਰ ਅਤੇ ਟੀਬੀ ਦੀ ਬਿਮਾਰੀ ਨੂੰ ਦੂਰ ਕਰਨ ਲਈ ਰੁਕਾਵਟਾਂ ਨੂੰ ਦੂਰ ਕਰਨਾ, ਜੋ ਕਿ ਸਿਹਤ ਤੋਂ ਬਾਹਰ ਹਨ, ਇਕ ਬਹੁ-ਖੇਤਰੀ ਪਹੁੰਚ ਅਪਣਾਉਣੀ ਜ਼ਰੂਰੀ ਹੈ ਇਹ ਸਾਰੇ ਯਤਨ ਅਹਿਮ ਨਤੀਜੇ ਪ੍ਰਦਾਨ ਕਰ ਰਹੇ ਹਨ"

 

ਦੇਸ਼ ਵਿੱਚ ਟੀਬੀ ਮਰੀਜ਼ਾਂ ਦੇ ਨਾਜ਼ੁਕ ਪਹਿਲੂ ਕਲੰਕ, ਜੋ ਕਿ ਇਸ ਬਿਮਾਰੀ ਵਿਰੁੱਧ ਜੰਗ ਵਿੱਚ ਰੁਕਾਵਟ ਬਣ ਰਿਹਾ ਹੈ, ਦਾ ਜ਼ਿਕਰ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ, "ਸਾਨੂੰ ਇੱਕ ਦੇਸ਼ ਵਜੋਂ ਟੀਬੀ ਵਿਰੁੱਧ ਜੰਗ ਵਿੱਚ ਇਕਮੁੱਠ ਹੋਣਾ ਚਾਹੀਦਾ ਹੈ ਤਾਕਿ ਹਰ ਟੀਬੀ ਮਰੀਜ਼ ਪੂਰੇ ਸਨਮਾਨ ਨਾਲ ਅਤੇ ਬਿਨਾ ਕਿਸੇ ਵਿਤਕਰੇ ਦੇ ਸੰਭਾਵਿਤ ਇਲਾਜ ਕਰਵਾ ਸਕੇ ਭਾਈਚਾਰੇ ਨੂੰ ਮਰੀਜ਼ ਲਈ ਹਰ ਸੰਭਵ ਸਹੂਲਤ ਅਤੇ ਸਹਾਇਤਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ"

 

ਉਨ੍ਹਾਂ ਕਿਹਾ, ਉਹ ਨਾਜ਼ੁਕ ਦੇਣ ਜੋ ਕਿ ਨਿਜੀ ਖੇਤਰ ਰਾਸ਼ਟਰੀ ਟੀਬੀ ਪ੍ਰੋਗਰਾਮ ਵਿੱਚ ਪ੍ਰਦਾਨ ਕਰ ਸਕਦਾ ਹੈ, ਉਹ ਹੈ ਟੀਬੀ ਨੋਟੀਫਿਕੇਸ਼ਨ ਅਤੇ ਟੀਬੀ ਮਰੀਜ਼ ਦੀ ਵਧੀਆ ਕਿਸਮ ਦੀ ਸੰਭਾਲ਼ ਉਨ੍ਹਾਂ ਹੋਰ ਕਿਹਾ ਕਿ ਦੋਵੇਂ ਸਹਿਯੋਗਾਤਮਕ ਅਤੇ ਰੈਗੂਲੇਟਰੀ ਕਦਮ ਚੁੱਕੇ ਜਾਣ ਨਾਲ ਦੇਸ਼ ਵਿੱਚ 2019 ਵਿੱਚ 6,64,584  ਟੀਬੀ ਮਰੀਜ਼ ਸਨ ਜੋ ਕਿ 2018 ਦੇ ਟੀਬੀ ਨੋਟੀਫਿਕੇਸ਼ਨ ਤੋਂ 22% ਵੱਧ ਸਨ

 

ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਇਸ ਸਾਲ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਪਹਿਲੀ ਵਾਰੀ ਸੈਂਟਰਲ ਟੀਬੀ ਡਵੀਜ਼ਨ (ਸੀਟੀਡੀ) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੀਬੀ ਖਾਤਮਾ ਯਤਨਾਂ ਦੀ ਇੱਕ ਤਿਮਾਹੀ ਰੈਂਕਿੰਗ ਦੀ ਸ਼ੁਰੂਆਤ ਕੀਤੀ ਹੈ ਡਰੱਗ ਰੋਧਕ ਟੀਬੀ ਦੇ ਮਰੀਜ਼ਾਂ ਦਾ ਇਲਾਜ, ਟੀਬੀ ਮਰੀਜ਼ਾਂ ਦੀ ਐੱਚਆਈਵੀ ਟੈਸਟਿੰਗ, ਟੀਬੀ ਮਰੀਜ਼ਾਂ ਨੂੰ ਪੌਸ਼ਟਿਕ ਸਹਾਇਤਾ ਨਿਕਸ਼ੈ ਪੋਸ਼ਣ ਯੋਜਨਾ (ਡੀਬੀਟੀ) ਅਧੀਨ ਪ੍ਰਦਾਨ ਕਰਨਾ, ਨੋਟੀਫਾਈਡ ਟੀਬੀ ਮਰੀਜ਼ਾਂ ਦੀ ਯੂਨੀਵਰਸਲ ਡਰੱਗ ਸਸੈਪਟੇਬਿਲਟੀ ਟੈਸਟਿੰਗ (ਯੂਡੀਐੱਸਟੀ) ਕਵਰੇਜ, ਟੀਬੀ ਪ੍ਰੀਵੈਂਟਿਵ ਥੈਰੇਪੀ (ਟੀਪੀਟੀ) ਕਵਰੇਜ ਅਤੇ ਵਿੱਤੀ ਖਰਚੇ ਨੂੰ  ਜਾਇਜ਼ੇ ਦੇ ਮਾਪਦੰਡ ਵਿੱਚ ਸ਼ਾਮਲ ਕੀਤਾ ਗਿਆ ਹੈ"

 

ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ, "ਸਰਕਾਰ ਨੇ ਪਹਿਲਾਂ ਹੀ ਭਾਈਚਾਰਾ ਅਧਾਰਿਤ ਹੁੰਗਾਰਾ ਟੀਬੀ ਲਈ ਪ੍ਰਮੁੱਖ ਰਣਨੀਤੀਆਂ ਵਿੱਚੋਂ ਇੱਕ ਵਿੱਚ ਸ਼ਾਮਲ ਕੀਤਾ ਹੈ ਤਾਕਿ ਅਪਹੁੰਚ ਲੋਕਾਂ ਤੱਕ ਪਹੁੰਚਿਆ ਜਾ ਸਕੇ ਅਤੇ ਟੀਬੀ ਮਰੀਜ਼ਾਂ ਦੀ ਉਨ੍ਹਾਂ ਦੀ ਬਿਮਾਰੀ ਦੌਰਾਨ ਸਹਾਇਤਾ ਕੀਤੀ ਜਾ ਸਕੇ ਇਸ ਟੀਚੇ ਵੱਲ 700 ਤੋਂ ਵੱਧ ਟੀਬੀ ਫੋਰਮ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਜ਼ਿਲ੍ਹਾ ਪੱਧਰ ਉੱਤੇ ਪ੍ਰਤੀਭਾਗੀਆਂ ਨੂੰ ਸ਼ਾਮਲ ਕਰਕੇ ਕਾਇਮ ਕੀਤੇ ਗਏ ਹਨ ਇਹ ਟੀਬੀ ਫੋਰਮ ਟੀਬੀ ਦੀ ਚੁਣੌਤੀ ਨਾਲ ਨਜਿੱਠਣ ਲਈ ਬਹੁ-ਖੇਤਰੀ ਅਤੇ ਭਾਈਚਾਰਾ ਅਧਾਰਿਤ ਹੁੰਗਾਰਾ ਭਰਨਗੇ"

 

ਵੱਡੇ ਰਾਜਾਂ ਦੇ ਵਰਗ ਵਿੱਚ, 50 ਲੱਖ ਤੋਂ ਵੱਧ ਆਬਾਦੀ ਵਾਲੇ ਰਾਜਾਂ ਗੁਜਰਾਤ, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਰਾਜਾਂ ਵਜੋਂ ਸਨਮਾਨਿਤ ਕੀਤਾ ਗਿਆ ਹੈ ਛੋਟੇ ਰਾਜਾਂ, ਜਿਨ੍ਹਾਂ ਦੀ ਗਿਣਤੀ 50 ਲੱਖ ਤੱਕ ਹੈ, ਦੇ ਵਰਗ ਵਿੱਚ ਤ੍ਰਿਪੁਰਾ ਅਤੇ ਨਾਗਾਲੈਂਡ ਨੂੰ ਸਨਮਾਨਿਤ ਕੀਤਾ ਗਿਆ ਹੈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਰਗ ਵਿੱਚ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਊ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਰਾਜ ਐਲਾਨਿਆ ਗਿਆ ਹੈ

 

ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸੁਸ਼੍ਰੀ ਆਰਤੀ ਅਹੂਜਾ, ਐਡੀਸ਼ਨਲ ਸਕੱਤਰ (ਸਿਹਤ), ਡਾ. ਧਰਮੇਂਦਰ ਸਿੰਘ ਗੰਗਵਾਰ, ਏਐੱਸਐਂਡਐਫਏ, ਸ਼੍ਰੀ ਰਾਜੀਵ ਗਰਗ, ਡਾਇਰੈਕਟਰ (ਡੀਜੀਐੱਚਐੱਸ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਕੇਂਦਰੀ ਟੀਬੀ ਡਵੀਜ਼ਨ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ਰਿਪੋਰਟ ਜਾਰੀ ਕਰਨ ਦੇ ਸਮਾਰੋਹ ਵਿੱਚ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀ, ਭਾਈਵਾਲ ਸੰਗਠਨਾਮ, ਸਿਵਲ ਸੁਸਾਇਟੀ ਗਰੁੱਪਾਂ ਅਤੇ ਟੀਬੀ ਚੈਂਪੀਅਨਜ਼ ਵਰਚੁਅਲ ਤੌਰ ‘ਤੇ ਸ਼ਾਮਲ ਹੋਏ

 

*****

 

ਐੱਮਵੀ /ਐੱਸਜੀ



(Release ID: 1634167) Visitor Counter : 243