ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ

Posted On: 24 JUN 2020 4:45PM by PIB Chandigarh

ਵੱਖ-ਵੱਖ ਖੇਤਰਾਂ ਵਿੱਚ ਵਾਧਾ ਸੁਨਿਸ਼ਚਿਤ ਕਰਨ ਲਈ ਹਾਲ ਵਿੱਚ ਐਲਾਨੇ ਆਤਮਨਿਰਭਰ ਭਾਰਤ ਅਭਿਯਾਨ ਪ੍ਰੋਤਸਾਹਨ ਪੈਕੇਜ  ਦੇ ਅਨੁਕੂਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 15,000 ਕਰੋੜ ਰੁਪਏ  ਦੇ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ)  ਦੀ ਸਥਾਪਨਾ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

 

ਡੇਅਰੀ ਖੇਤਰ ਵਿੱਚ ਬੁਨਿਆਦੀ ਢਾਂਚੇ  ਦੇ ਵਿਕਾਸ ਲਈ ਡੇਅਰੀ ਸਹਿਕਾਰੀ ਸਭਾਵਾਂ ਦੁਆਰਾ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਵੱਖ-ਵੱਖ ਯੋਜਨਾਵਾਂ ਚਲਾਉਂਦੀ ਰਹੀ ਹੈ। ਹਾਲਾਂਕਿਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਪ੍ਰੋਸੈੱਸਿੰਗ ਅਤੇ ਬਿਹਤਰੀਨ ਬੁਨਿਆਦੀ ਢਾਂਚੇ  ਦੇ ਵਿਕਾਸ ਖੇਤਰ ਵਿੱਚ ਐੱਮਐੱਸਐੱਮਈ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਹੁਲਾਰਾ ਦੇਣ ਅਤੇ ਇਸ ਵਿੱਚ ਉਨ੍ਹਾਂ ਦੀ ਸਹਿਭਾਗਿਤਾ ਨੂੰ ਪ੍ਰੋਤਸਾਹਿਤ ਕਰਨ ਦੀ ਜ਼ਰੂਰਤ ਹੈ। ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ  (ਏਐੱਚਆਈਡੀਐੱਫ)  ਨਿਜੀ ਖੇਤਰ ਵਿੱਚ ਡੇਅਰੀ ਅਤੇ ਮੀਟ ਪ੍ਰੋਸੈੱਸਿੰਗ ਲਈ ਇੰਫ੍ਰਾਸਟ੍ਰਕਚਰ ਅਤੇ ਬਿਹਤਰੀਨ ਬੁਨਿਆਦੀ ਢਾਂਚੇ  ਦੇ ਵਿਕਾਸ ਅਤੇ ਪਸ਼ੂ ਆਹਾਰ ਪਲਾਂਟ (animal feed plant) ਦੀ ਸਥਾਪਨਾ ਵਿੱਚ ਨਿਵੇਸ਼ ਦੇ ਅਤਿ ਜ਼ਰੂਰੀ ਪ੍ਰੋਤਸਾਹਨ ਨੂੰ ਹੁਲਾਰਾ ਦੇਣ ਲਈ ਉਚਿਤ ਸੁਵਿਧਾ ਉਪਲੱਬਧ ਕਰਾਵੇਗਾ।  ਏਐੱਚਆਈਡੀਐੱਫ ਯੋਜਨਾ  ਦੇ ਤਹਿਤ ਯੋਗ ਲਾਭਾਰਥੀ ਕਿਸਾਨ ਉਤਪਾਦਕ ਸੰਗਠਨ  (ਐੱਫਪੀਓ)ਐੱਮਐੱਸਐੱਮਈਸੈਕਸ਼ਨ 8 ਕੰਪਨੀਆਂਨਿਜੀ ਕੰਪਨੀਆਂ ਅਤੇ ਨਿਜੀ ਉੱਦਮੀ ਹੋਣਗੇ ਜਿਨ੍ਹਾਂ ਨੂੰ 10 % ਦੀ ਮਾਰਜਿਨ ਮਨੀ ਦਾ ਯੋਗਦਾਨ ਕਰਨਾ ਹੋਵੇਗਾ।  ਬਾਕੀ 90 % ਦੀ ਰਕਮ ਅਨੁਸੂਚਿਤ ਬੈਂਕ ਦੁਆਰਾ ਕਰਜ਼  ਦੇ ਰੂਪ ਵਿੱਚ ਉਪਲੱਬਧ ਕਰਵਾਈ ਜਾਵੇਗੀ।

 

ਸਰਕਾਰ ਯੋਗ ਲਾਭਾਰਥੀ ਨੂੰ ਵਿਆਜ ਤੇ 3% ਦੀ ਆਰਥਿਕ ਸਹਾਇਤਾ ਉਪਲੱਬਧ ਕਰਵਾਏਗੀ। ਯੋਗ ਲਾਭਾਰਥੀਆਂ ਨੂੰ ਮੂਲ ਕਰਜ਼ਾ ਲਈ ਦੋ ਸਾਲ ਦੀ ਮੁਹਲਤ ਨਾਲ ਕਰਜ਼ਾ ਉਪਲੱਬਧ ਕਰਵਾਇਆ ਜਾਵੇਗਾ ਅਤੇ ਕਰਜ਼ੇ ਦੀ ਪੁਨਰਭੁਗਤਾਨ ਮਿਆਦ 6 ਸਾਲ ਹੋਵੇਗੀ।

 

ਭਾਰਤ ਸਰਕਾਰ 750 ਕਰੋੜ ਰੁਪਏ  ਦੇ ਕ੍ਰੈਡਿਟ ਗਰੰਟੀ ਫੰਡ ਦੀ ਸਥਾਪਨਾ ਵੀ ਕਰੇਗੀ ਜਿਸ ਦਾ ਪ੍ਰਬੰਧਨ ਨਾਬਾਰਡ ਕਰੇਗਾ।  ਕ੍ਰੈਡਿਟ ਗਰੰਟੀ ਉਨ੍ਹਾਂ ਸਵੀਕ੍ਰਿਤ ਪ੍ਰੋਜੈਕਟਾਂ ਲਈ ਦਿੱਤੀ ਜਾਵੇਗੀ ਜੋ ਐੱਮਐੱਸਐੱਮਈ  ਦੇ ਤਹਿਤ ਪਰਿਭਾਸ਼ਿਤ ਹੋਣਗੇ।  ਕਰਜ਼ਦਾਰ ਦੀ ਕ੍ਰੈਡਿਟ ਸੁਵਿਧਾ ਦੀ 25 ਪ੍ਰਤੀਸ਼ਤ ਤੱਕ ਗਰੰਟੀ ਕਵਰੇਜ ਦਿੱਤੀ ਜਾਵੇਗੀ।

 

ਨਿਜੀ ਖੇਤਰ  ਦੇ ਜ਼ਰੀਏ ਨਿਵੇਸ਼ ਨਾਲ ਸੰਭਾਵਨਾਵਾਂ  ਦੇ ਕਈ ਰਸਤੇ ਖੁੱਲ੍ਹਣਗੇ।  ਏਐੱਚਆਈਡੀਐੱਫ  ਦੇ 15, 000 ਕਰੋੜ ਰੁਪਏ ਅਤੇ ਨਿਜੀ ਨਿਵੇਸ਼ਕਾਂ ਲਈ ਵਿਆਜ ਵਿੱਚ ਆਰਥਿਕ ਸਹਾਇਤਾ ਦੀ ਯੋਜਨਾ ਤੋਂ ਇਨ੍ਹਾਂ ਪ੍ਰੋਜੈਕਟਾਂ ਲਈ ਜ਼ਰੂਰੀ ਨਿਵੇਸ਼ ਨੂੰ ਪੂਰਾ ਕਰਨ ਵਿੱਚ ਪੂੰਜੀ ਦੀ ਉਪੱਲਬਧਤਾ ਸੁਨਿਸ਼ਚਿਤ ਹੋਵੇਗੀ ਅਤੇ ਇਸ ਨਾਲ ਨਿਵੇਸ਼ਕਾਂ ਨੂੰ ਆਪਣਾ ਰਿਟਰਨ ਵਧਾਉਣ ਵਿੱਚ ਵੀ ਮਦਦ ਮਿਲੇਗੀ।  ਯੋਗ ਲਾਭਾਰਥੀਆਂ ਦੁਆਰਾ ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਇੰਫ੍ਰਾਸਟ੍ਰਕਚਰ ਵਿੱਚ ਨਿਵੇਸ਼ ਨਾਲ ਇਸ ਪ੍ਰੋਸੈੱਸਡ ਅਤੇ ਵੈਲਿਊ ਐਡਡ ਵਸਤਾਂ ਦਾ ਨਿਰਯਾਤ ਵਧਾਉਣ ਵਿੱਚ ਵੀ ਮਦਦ ਮਿਲੇਗੀ।

 

ਭਾਰਤ ਵਿੱਚ ਡੇਅਰੀ ਉਤਪਾਦਾਂ ਦੇ ਅੰਤਿਮ ਮੁੱਲ ਦੀ ਲਗਭਗ 50 - 60% ਰਕਮ ਕਿਸਾਨਾਂ  ਦੇ ਪਾਸ ਹੀ ਆਉਂਦੀ ਹੈ।  ਇਸ ਦਾ ਮਤਲਬ ਇਸ ਖੇਤਰ ਵਿੱਚ ਵਾਧੇ ਦਾ ਕਿਸਾਨਾਂ ਦੀ ਆਮਦਨ ਤੇ ਅਹਿਮ ਅਤੇ ਸਿੱਧਾ ਅਸਰ ਪੈ ਸਕਦਾ ਹੈ।  ਡੇਅਰੀ ਬਜ਼ਾਰ ਦਾ ਅਕਾਰ ਅਤੇ ਦੁੱਧ ਦੀ ਵਿਕਰੀ ਨਾਲ ਕਿਸਾਨਾਂ ਨੂੰ ਹੋਣ ਵਾਲੀ ਆਮਦਨ ਦਾ ਇਸ ਵਿੱਚ ਨਿਜੀ ਅਤੇ ਸਹਿਕਾਰੀ ਖੇਤਰ  ਦੇ ਵਿਕਾਸ ਨਾਲ ਸਿੱਧਾ ਅਤੇ ਨਜਦੀਕੀ ਸਬੰਧ ਹੈ। ਇਸ ਲਈਏਐੱਚਆਈਡੀਐੱਫ ਵਿੱਚ ਨਿਵੇਸ਼ ਪ੍ਰੋਤਸਾਹਨ ਨਾਲ ਨਾ ਸਿਰਫ ਸੱਤ ਗੁਣਾ ਨਿਜੀ ਨਿਵੇਸ਼ ਦਾ ਲਾਭ ਹੋਵੇਗਾ ਬਲਕਿ ਇਹ ਕਿਸਾਨਾਂ ਨੂੰ ਵੀ ਇਸ ਵਿੱਚ ਨਿਵੇਸ਼ ਵਧਾਉਣ ਨੂੰ ਪ੍ਰੋਤਸਾਹਿਤ ਕਰੇਗਾ ਤਾਕਿ ਉਨ੍ਹਾਂ ਦਾ ਉਤਪਾਦਨ ਵਧ ਸਕੇ ਜਿਸ ਦੇ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।  ਅੱਜ ਏਐੱਚਆਈਡੀਐੱਫ  ਦੇ ਰੂਪ ਵਿੱਚ ਕੈਬਨਿਟ ਦੁਆਰਾ ਪ੍ਰਵਾਨ ਕੀਤੀ ਗਈ ਇਸ ਯੋਜਨਾ ਨਾਲ ਪ੍ਰਤੱਖ ਅਤੇ ਅਪ੍ਰਤੱਖ ਤੌਰ ਤੇ ਲਗਭਗ 35 ਲੱਖ ਲੋਕਾਂ ਨੂੰ ਆਜੀਵਿਕਾ ਦਾ ਸਾਧਨ ਮਿਲ ਸਕੇਗਾ।

*******

 

ਵੀਆਰਆਰਕੇ/ਐੱਸਐੱਚ


(Release ID: 1634119) Visitor Counter : 277