ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਮਿਆਂਮਾਰ ਦੇ ਬਲਾਕ ਏ-1 ਅਤੇ ਬਲਾਕ ਏ-3 ਦੇ ਵਿਕਾਸ ਲਈ ਓਐੱਨਜੀਸੀ ਵਿਦੇਸ਼ ਲਿਮਿਟਿਡ ਦੁਆਰਾ ਵਾਧੂ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ
Posted On:
24 JUN 2020 4:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਮਿਆਂਮਾਰ ਵਿੱਚ ਸ਼ਵੇ ਤੇਲ ਅਤੇ ਗੈਸ ਪ੍ਰੋਜੈਕਟ ਵਿੱਚ ਬਲਾਕ ਏ-1 ਅਤੇ ਬਲਾਕ ਏ-3 ਦੇ ਅਤੇ ਵਿਕਾਸ ਦੀ ਦਿਸ਼ਾ ਵਿੱਚ ਓਐੱਨਜੀਸੀ ਵਿਦੇਸ਼ ਲਿਮਿਟਿਡ (ਓਵੀਐੱਲ) ਦੁਆਰਾ 121.27 ਮਿਲਿਅਨ ਡਾਲਰ (ਲਗਭਗ 909 ਕਰੋੜ ਰੁਪਏ) ਦੇ ਹੋਰ ਨਿਵੇਸ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਓਐੱਨਜੀਸੀ ਵਿਦੇਸ਼ ਲਿਮਿਟਿਡ (ਓਵੀਐੱਲ) ਦੱਖਣ ਕੋਰੀਆ, ਭਾਰਤ ਅਤੇ ਮਿਆਂਮਾਰ ਦੀਆਂ ਕੰਪਨੀਆਂ ਦੇ ਇੱਕ ਸੰਘ ਦੇ ਹਿੱਸੇ ਦੇ ਰੂਪ ਵਿੱਚ 2002 ਤੋਂ ਹੀ ਮਿਆਂਮਾਰ ਵਿੱਚ ਸ਼ਵੇ ਪ੍ਰੋਜੈਕਟ ਦੇ ਖੋਜ ਅਤੇ ਵਿਕਾਸ ਨਾਲ ਜੁੜੀਆਂ ਹੋਈਆਂ ਹਨ। ਭਾਰਤੀ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਗੇਲ ਵੀ ਇਸ ਪ੍ਰੋਜੈਕਟ ਵਿੱਚ ਇੱਕ ਨਿਵੇਸ਼ਕ ਹੈ। ਓਵੀਐੱਲ ਨੇ 31 ਮਾਰਚ, 2019 ਤੱਕ ਇਸ ਪ੍ਰੋਜੈਕਟ ਵਿੱਚ 722 ਮਿਲਿਅਨ ਡਾਲਰ ਦਾ ਨਿਵੇਸ਼ ਕੀਤਾ ਹੈ।
ਸ਼ਵੇ ਪ੍ਰੋਜੈਕਟ ਤੋਂ ਗੈਸ ਦੀ ਪਹਿਲੀ ਪ੍ਰਾਪਤੀ ਜੁਲਾਈ 2013 ਵਿੱਚ ਹੋਈ ਅਤੇ ਨਿਰੰਤਰ ਉਤਪਾਦਨ ਦਸੰਬਰ 2014 ਵਿੱਚ ਪਹੁੰਚਿਆ। ਪ੍ਰੋਜੈਕਟ ਵਿੱਤ ਸਾਲ 2014-15 ਤੋਂ ਹੀ ਸਕਾਰਾਤਮਕ ਨਕਦੀ ਪ੍ਰਵਾਹ ਸਿਰਜਿਤ ਕਰ ਰਿਹਾ ਹੈ।
ਗੁਆਂਢੀ ਦੇਸ਼ਾਂ ਵਿੱਚ ਤੇਲ ਅਤੇ ਗੈਸ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਭਾਰਤੀ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਦੀ ਭਾਗੀਦਾਰੀ ਭਾਰਤ ਦੀ ਪੂਰਬ ਵੱਲ ਦੇਖੋ ਨੀਤੀ ਦੇ ਨਾਲ ਜੁੜਨ ਅਤੇ ਨੇੜਲੇ ਗੁਆਂਢੀ ਦੇਸ਼ਾਂ ਦੇ ਨਾਲ ਊਰਜਾ ਸੇਤੂਆਂ ਦਾ ਵਿਕਾਸ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ।
********
ਵੀਆਰਆਰਕੇ/ਐੱਸਐੱਚ
(Release ID: 1634109)
Visitor Counter : 160