ਰੱਖਿਆ ਮੰਤਰਾਲਾ
ਅਪ੍ਰੇਸ਼ਨ ਸਮੁਦਰ ਸੇਤੂ- ਆਈਐੱਨਐੱਸ ਐਰਾਵਤ 198 ਭਾਰਤੀ ਨਾਗਰਿਕਾਂ ਨੂੰ ਮਾਲਦੀਵ ਤੋਂ ਵਾਪਸ ਲੈ ਕੇ ਆਇਆ
Posted On:
23 JUN 2020 7:50PM by PIB Chandigarh
ਭਾਰਤੀ ਜਲ ਸੈਨਾ ਦੁਆਰਾ 'ਅਪ੍ਰੇਸ਼ਨ ਸਮੁਦਰ ਸੇਤੂ' ਲਈ ਤੈਨਾਤ ਕੀਤਾ ਗਿਆ ਆਈਐੱਨਐੱਸ ਐਰਾਵਤ 198 ਭਾਰਤੀ ਨਾਗਰਿਕਾਂ ਨੂੰ ਮਾਲਦੀਵ ਦੀ ਬੰਦਰਗਾਹ ਮਾਲੇ ਤੋਂ ਲੈ ਕੇ ਅੱਜ ਸਵੇਰੇ 23 ਜੂਨ 2020 ਨੂੰ ਤੜਕੇ ਤੂਤੀਕੋਰਿਨ ਬੰਦਰਗਾਹ ਵਿੱਚ ਪ੍ਰਵੇਸ਼ ਕਰ ਗਿਆ। ਇਸ ਤਰ੍ਹਾਂ ਭਾਰਤੀ ਜਲ ਸੈਨਾ ਹੁਣ ਤੱਕ 2386 ਭਾਰਤੀ ਨਾਗਰਿਕਾਂ ਨੂੰ ਮਾਲਦੀਵ ਤੋਂ ਭਾਰਤ ਵਾਪਸ ਲਿਆ ਚੁੱਕੀ ਹੈ।
ਭਾਰਤੀ ਨਾਗਰਿਕਾਂ ਨੂੰ ਜਹਾਜ਼ ਵਿੱਚ ਚੜ੍ਹਾਉਣ ਦੇ ਕੰਮ ਵਿੱਚ ਮਾਲਦੀਵ ਵਿਖੇ ਸਥਿਤ ਭਾਰਤੀ ਮਿਸ਼ਨ ਨੇ ਸਹਾਇਤਾ ਕੀਤੀ। ਲੋੜੀਂਦੀ ਮੈਡੀਕਲ ਜਾਂਚ ਕਰਨ ਉਪਰੰਤ ਇਨ੍ਹਾਂ ਲੋਕਾਂ ਨੂੰ ਜਹਾਜ਼ ਵਿੱਚ ਚੜ੍ਹਾਇਆ ਗਿਆ। ਸਮੁੰਦਰੀ ਸਫ਼ਰ ਦੌਰਾਨ ਕੋਵਿਡ ਨਾਲ ਸਬੰਧਿਤ ਸੁਰੱਖਿਆ ਨਿਯਮਾਂ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਗਈ।
ਮਾਲਦੀਵ ਤੋਂ ਲਿਆਂਦੇ ਗਏ ਭਾਰਤੀ ਨਾਗਰਿਕਾਂ ਦੀ ਤੂਤੀਕੋਰਿਨ ਦੇ ਅਧਿਕਾਰੀਆਂ ਨੇ ਅਗਵਾਨੀ ਕੀਤੀ ਅਤੇ ਇਨ੍ਹਾਂ ਨੂੰ ਜਹਾਜ਼ ਤੋਂ ਤੇਜ਼ੀ ਨਾਲ ਉਤਾਰਨ, ਸਿਹਤ ਦੀ ਜਾਂਚ ਕਰਨ, ਇਮੀਗ੍ਰੇਸ਼ਨ ਅਤੇ ਟ੍ਰਾਂਸਪੋਰਟੇਸ਼ਨ ਆਦਿ ਦੀ ਉਚਿਤ ਵਿਵਸਥਾ ਪਹਿਲਾਂ ਤੋਂ ਹੀ ਕੀਤੀ ਗਈ ਸੀ।
ਇਨਾਂ ਨਾਗਰਿਕਾਂ ਦੀ ਵਾਪਸੀ ਨਾਲ ਭਾਰਤੀ ਜਲ ਸੈਨਾ ਵਿਸ਼ਵ ਵਿੱਚ ਚਲ ਰਹੀ ਮਹਾਮਾਰੀ ਦੌਰਾਨ ਹੁਣ ਤੱਕ 3305 ਭਾਰਤੀ ਨਾਗਰਿਕਾਂ ਨੂੰ ਮਾਲਦੀਵ, ਸ੍ਰੀ ਲੰਕਾ ਅਤੇ ਇਰਾਨ ਤੋਂ ਵਾਪਸ ਲਿਆ ਚੁੱਕੀ ਹੈ।

*****
ਵੀਐੱਮ/ਐੱਮਐੱਸ
(Release ID: 1633810)