ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੁਰੀ ਰਥ ਯਾਤਰਾ ਦੀ ਆਗਿਆ ਦੇਣ ਲਈ ਸੁਪ੍ਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ

“ਪ੍ਰਧਾਨ ਮੰਤਰੀ ਨੇ ਨਾ ਕੇਵਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਮਝਿਆ, ਬਲਕਿ ਇਸ ਮਾਮਲੇ ਦਾ ਸਕਾਰਾਤਮਕ ਹੱਲ ਨਿਕਲੇ, ਇਸ ਦੇ ਲਈ ਤੁਰੰਤ ਪ੍ਰਯਤਨ ਸ਼ੁਰੂ ਕੀਤੇ, ਜਿਸ ਦੇ ਨਾਲ ਸਾਡੀ ਇਹ ਮਹਾਨ ਪਰੰਪਰਾ ਕਾਇਮ ਰਹੇ” - ਸ਼੍ਰੀ ਅਮਿਤ ਸ਼ਾਹ


ਸ਼੍ਰੀ ਅਮਿਤ ਸ਼ਾਹ ਨੇ ਪੁਰੀ ਦੇ ਰਾਜਾ, ਪੁਰੀ ਦੇ ਸ਼ੰਕਰਾਚਾਰੀਆ ਅਤੇ ਸਾਲਿਸਿਟਰ ਜਨਰਲ ਨਾਲ ਵਿਆਪਕ ਚਰਚਾ ਕੀਤੀ


“ਮਾਮਲੇ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਦੇਖਦੇ ਹੋਏ ਕੇਸ ਨੂੰ ਸੁਪ੍ਰੀਮ ਕੋਰਟ ਦੀ ਵੈਕੇਸ਼ਨ ਬੈਂਚ ਦੇ ਸਾਹਮਣੇ ਰੱਖਿਆ ਗਿਆ, ਦੁਪਹਿਰ ਬਾਅਦ ਇਸ ਦੀ ਸੁਣਵਾਈ ਹੋਈ ਅਤੇ ਇਹ ਸੁਖਦ ਫੈਸਲਾ ਸਾਡੇ ਸਭ ਦੇ ਸਾਹਮਣੇ ਆਇਆ” - ਕੇਂਦਰੀ ਗ੍ਰਹਿ ਮੰਤਰੀ


“ਓਡੀਸ਼ਾ ਦੇ ਲੋਕਾਂ ਨੂੰ ਬਹੁਤ -ਬਹੁਤ ਵਧਾਈਆਂ। ਜੈ ਜਗਨਨਾਥ! " - ਸ਼੍ਰੀ ਅਮਿਤ ਸ਼ਾਹ

Posted On: 22 JUN 2020 7:30PM by PIB Chandigarh

ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅੱਜ ਦਾ ਦਿਨ ਸਾਡੇ ਸਭ  ਦੇ ਲਈਖਾਸ ਤੌਰ 'ਤੇ ਓਡੀਸ਼ਾ  ਦੇ ਸਾਡੇ ਭਾਈਆਂ- ਭੈਣਾਂ ਅਤੇ ਭਗਵਾਨ ਜਗਨਨਾਥ  ਦੇ ਭਗਤਾਂ ਲਈ ਇੱਕ ਸ਼ੁਭ ਦਿਨ ਹੈ। ਰਥ ਯਾਤਰਾ ਨੂੰ ਸੁਪ੍ਰੀਮ ਕੋਰਟ ਦੀ ਪ੍ਰਵਾਨਗੀ ਮਿਲਣ ਨਾਲ ਪੂਰੇ ਦੇਸ਼ ਵਿੱਚ ਉਤਸ਼ਾਹ ਅਤੇ ਆਨੰਦ ਦਾ ਮਾਹੌਲ ਹੈ।” 

 

ਆਪਣੇ ਟਵੀਟ ਸੰਦੇਸ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਮੇਰੇ ਨਾਲ - ਨਾਲ ਦੇਸ਼ ਭਰ  ਦੇ ਕਰੋੜਾਂ ਸ਼ਰਧਾਲੂਆਂ ਲਈ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾ ਕੇਵਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਮਝਿਆਬਲਕਿ ਇਸ ਮਾਮਲੇ ਦਾ ਸਕਾਰਾਤਮਕ ਹੱਲ ਨਿਕਲੇਇਸ ਦੇ ਲਈ ਤੁਰੰਤ ਪ੍ਰਯਤਨ ਸ਼ੁਰੂ ਕੀਤੇਜਿਸ ਦੇ ਨਾਲ ਸਾਡੀ ਇਹ ਮਹਾਨ ਪਰੰਪਰਾ ਕਾਇਮ ਰਹੇ।

 

ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ  ਦੀ ਸਲਾਹ ਤੇ ਉਨ੍ਹਾਂ ਨੇ ਗਜਪਤੀ ਮਹਾਰਾਜ ਜੀ  (ਪੁਰੀ ਦੇ ਰਾਜਾ)  ਅਤੇ ਪੁਰੀ  ਦੇ ਸ਼ੰਕਰਾਚਾਰੀਆ ਜੀ  ਨਾਲ ਗੱਲ ਕੀਤੀ ਅਤੇ ਯਾਤਰਾ ਨੂੰ ਲੈ ਕੇ ਉਨ੍ਹਾਂ  ਦੇ  ਵਿਚਾਰਾਂ ਨੂੰ ਜਾਣ ਕੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ।  ਅੱਜ ਸਵੇਰੇ ਪ੍ਰਧਾਨ ਮੰਤਰੀ  ਦੇ ਨਿਰਦੇਸ਼ ਤੇ ਸਾਲਿਸਿਟਰ ਜਨਰਲ ਨਾਲ ਵੀ ਗੱਲਬਾਤ ਕੀਤੀ।

 

ਗ੍ਰਹਿ ਮੰਤਰੀ  ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਦੇਖਦੇ ਹੋਏ ਕੇਸ ਨੂੰ ਸੁਪ੍ਰੀਮ ਕੋਰਟ ਦੀ ਵੈਕੇਸ਼ਨ ਬੈਂਚ  ਦੇ ਸਾਹਮਣੇ ਰੱਖਿਆ ਗਿਆ।  ਦੁਪਹਿਰ ਬਾਅਦ ਇਸ ਦੀ ਸੁਣਵਾਈ ਹੋਈ ਅਤੇ ਇਹ ਸੁਖਦ ਫੈਸਲਾ ਸਾਡੇ ਸਭ ਦੇ ਸਾਹਮਣੇ ਆਇਆ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਓਡੀਸ਼ਾ  ਦੇ ਲੋਕਾਂ ਨੂੰ ਬਹੁਤ - ਬਹੁਤ ਵਧਾਈ।  ਜੈ ਜਗਨਨਾਥ!

 

https://twitter.com/AmitShah/status/1275037338859638786

 

https://twitter.com/AmitShah/status/1275037399995822083

 

https://twitter.com/AmitShah/status/1275037491070992385

 

https://twitter.com/AmitShah/status/1275037548595871744

 

*****

 

ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀ


(Release ID: 1633482) Visitor Counter : 205