ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਵੱਲੋਂ ਕਾਨ ਫ਼ਿਲਮ ਮਾਰਕਿਟ 2020 ’ਚ ਵਰਚੁਅਲ ਭਾਰਤੀ ਪੈਵਿਲੀਅਨ ਦਾ ਉਦਘਾਟਨ

Posted On: 22 JUN 2020 6:59PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਭਾਰਤ ਦੇ ਵਰਚੁਅਲ ਪੈਵਿਲੀਅਨ ਦਾ ਉਦਘਾਟਨ ਕੀਤਾ। ਇਹ ਪੈਵਿਲੀਅਨ ਭਾਰਤੀ ਸਿਨੇਮਾ ਦੇ ਭਾਸ਼ਾਈ, ਸੱਭਿਆਚਾਰਕ ਤੇ ਖੇਤਰੀ ਪੱਖਾਂ ਨੂੰ ਦਰਸਾਉਂਦਾ ਹੈ ਅਤੇ ਇਸ ਦਾ ਉਦੇਸ਼ ਭਾਰਤ ਵਿੱਚ ਫ਼ਿਲਮ ਡਿਸਟ੍ਰੀਬਿਊਸ਼ਨ, ਨਿਰਮਾਣ, ਫ਼ਿਲਮਾਉਣ, ਸਕ੍ਰਿਪਟ ਵਿਕਾਸ ਤੇ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਇੰਟਰਨੈਸ਼ਨਲ ਭਾਈਵਾਲੀ ਨੂੰ ਵਧਾਉਣਾ ਅਤੇ ਫ਼ਿਲਮਾਂ ਦੀ ਵਿਕਰੀ ਤੇ ਸਿੰਡੀਕੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ।

ਫ਼ਿਲਮ ਭਾਈਚਾਰੇ ਤੇ ਸਮੁੱਚੇ ਵਿਸ਼ਵ ਦੇ ਫ਼ਿਲਮੀ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਹੁਣ ਵਰਚੁਅਲ ਉਦਘਾਟਨ ਆਮ ਨਵਾਂ ਵਿਵਹਾਰਕ ਵਰਤਾਰਾ ਹੈ ਤੇ ਵਰਚੁਅਲ ਸਥਾਨ ਅਸਲ ਭਾਈਵਾਲੀਆਂ ਲਈ ਨਵੇਂ ਸਥਾਨ ਹਨ।ਉਨ੍ਹਾਂ ਇਹ ਵੀ ਕਿਹਾ ਕਿ ਫ਼ਿਲਮਾਂ ਭਾਰਤ ਦੀ ਨਰਮ ਸ਼ਕਤੀ ਹਨ ਤੇ ਫ਼ਿਲਮ ਸੁਵਿਧਾ ਦਫ਼ਤਰ ਨੂੰ ਇੱਕ ਸਿੰਗਲਵਿੰਡੋ ਬਣਾਇਆ ਜਾਵੇਗਾ, ਜਿੱਥੋਂ ਸਾਰੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੀਆਂ ਪ੍ਰਵਾਨਗੀਆਂ ਮਿਲ ਸਕਣਗੀਆਂ। ਮੰਤਰੀ ਨੇ ਇੰਟਰਨੈਸ਼ਨਲ ਫ਼ਿਲਮ ਭਾਈਚਾਰੇ ਨੂੰ ਭਾਰਤ ਵਿੱਚ ਆ ਕੇ ਫ਼ਿਲਮਾਂ ਦੀ ਸ਼ੂਟਿੰਗ ਕਰਨ ਤੇ ਵਿਸ਼ਵ ਮਾਰਕਿਟ  ਵਿੱਚ ਵੇਚਣ ਦਾ ਸੱਦਾ ਦਿੱਤਾ। ਮੰਤਰੀ ਨੇ ਆਸ ਪ੍ਰਗਟਾਈ ਕਿ ਭਾਰਤ ਤੋਂ ਕਾਨ ਭੇਜੀਆਂ ਗਈਆਂ ਦੋ ਫ਼ਿਲਮਾਂ ਦੀ ਸਮੁੱਚੇ ਵਿਸ਼ਵ ਵਿੱਚ ਸ਼ਲਾਘਾ ਹੋਵੇਗੀ।

ਭਾਰਤੀ ਪੈਵਿਲੀਅਨ ਵਿਸ਼ਵ ਫ਼ਿਲਮ ਭਾਈਚਾਰੇ ਲਈ ਭਾਰਤ ਤੇ ਭਾਰਤੀ ਸਿਨੇਮਾ ਬਾਰੇ ਸੂਚਨਾ ਦੇ ਪਾਸਾਰਸਥਾਨ ਦਾ ਕੰਮ ਕਰੇਗਾ। ਇਸ ਪੈਵਿਲੀਅਨ ਵਿੱਚ ਵਪਾਰਕ ਬੈਠਕਾਂ ਕਰਨ ਦੀ ਸੁਵਿਧਾ ਵੀ ਹੋਵੇਗੀ ਅਤੇ ਇਸ ਰਾਹੀਂ ਫ਼ਿਲਮਨਿਰਮਾਤਾਵਾਂ ਤੇ ਮੀਡੀਆ ਤੇ ਮਨੋਰੰਜਨ ਉਦਯੋਗ ਨਾਲ ਜੁੜੀਆਂ ਹੋਰ ਸਬੰਧਿਤ ਧਿਰਾਂ ਵਿਚਾਲੇ ਸੰਪਰਕ ਕਾਇਮ ਹੋ ਸਕਣਗੇ।

22 –26 ਜੂਨ, 2020 ਦੌਰਾਨ ਭਾਰਤੀ ਪੈਵਿਲੀਅਨ ਇਨ੍ਹਾਂ ਵਿਸ਼ਾਗਤ ਦਿਲਚਸਪੀ ਦੇ ਖੇਤਰਾਂ ਬਾਰੇ ਵਿਭਿੰਨ ਸੈਸ਼ਨ ਆਯੋਜਿਤ ਕਰ ਰਿਹਾ ਹੈ: ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਫ਼ਿਲਮਾਂ ਦਾ ਭਵਿੱਖ; ਆਓ, ਭਾਰਤ ਚ ਫ਼ਿਲਮਾਂ ਸ਼ੂਟ ਕਰੋ; ਭਾਰਤ ਚ ਫ਼ਿਲਮ; ਭਾਰਤੀ ਵਿਸ਼ੇ ਵਿਸ਼ਵ ਮਾਰਕਿਟਾਂ ਤੱਕ ਲਿਜਾਦਾ; ਡਿਜੀਟਲ ਮੰਚਾਂ ਦੇ ਜੁੱਗ ਵਿੱਚ ਫ਼ਿਲਮ ਦਾ ਮਹੱਤਵ ਤੇ ਭੂਮਿਕਾ; ਵਿਸ਼ਵ ਨੂੰ ਭਾਰਤੀ ਫ਼ਿਲਮ ਸੇਵਾਵਾਂ ਦੀ ਬਰਾਮਦ/ਵਿਸ਼ਵ ਮਨੋਰੰਜਨ ਨੂੰ ਸਰਵਿਸਿੰਗ; ਅਤੇ, ਫ਼ਿਲਮਾਂ ਦੇ ਸਹਿਨਿਰਮਾਣਾਂ ਨੂੰ ਉਤਸ਼ਾਹਿਤ ਕਰਨਾ।

ਫ਼ਿਲਮ ਕਮਿਸ਼ਨਾਂ ਨਾਲ ਤਿੰਨ ਗੋਲਮੇਜ਼ ਬੈਠਕਾਂ ਦੇ ਨਾਲਨਾਲ ਫ਼ਿਲਮ ਮੇਲੇ ਕਰਵਾਉਣੇ ਤੇ ਫ਼ਿਲਮ ਫ਼ੰਡ ਕਾਇਮ ਕਰਨੇ ਤੈਅ ਹਨ, ਜਿਨ੍ਹਾਂ ਰਾਹੀਂ ਭਾਰਤੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਅਤੇ ਘਰੇਲੂ ਤੇ ਵਿਸ਼ਵ ਮੀਡੀਆ ਤੇ ਮਨੋਰੰਜਨ ਉਦਯੋਗ ਦੀਆਂ ਇਕਾਈਆਂ ਵਿਚਾਲੇ ਭਾਈਵਾਲੀਆਂ ਕਰਨ ਦੇ ਵਿਚਾਰਾਂ ਬਾਰੇ ਵਿਚਾਰਵਟਾਂਦਰਾ ਕੀਤਾ ਜਾਵੇਗਾ।

ਭਾਰਤੀ ਪੈਵਿਲੀਅਨ ਪਹਿਲੀ ਵਾਰ ਦੋ ਫ਼ਿਲਮਾਂ ਦਾ ਪ੍ਰਦਰਸ਼ਨ ਕਰੇਗਾ: ਮਾਈਘਾਟ: ਕ੍ਰਾਈਮ ਨੰਬਰ 103/200’ (ਮਰਾਠੀ) ਅਤੇ ਹੇਲਾਰੋ’ (ਗੁਜਰਾਤੀ); ਇਨ੍ਹਾਂ ਦੋਵਾਂ ਨੇ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਿਆ ਹੋਇਆ ਹੈ।

ਉੱਘੇ ਫ਼ਿਲਮਸਾਜ਼ ਸੱਤਿਆਜੀਤ ਰੇਅ ਦਾ ਸ਼ਤਾਬਦੀ ਵਰ੍ਹਾ ਮਨਾਉਣ ਲਈ ਭਾਰਤ ਦਾ ਵਰਚੁਅਲ ਪੈਵਿਲੀਅਨ ਉਨ੍ਹਾਂ ਦੇ ਇਨ੍ਹਾਂ ਬੇਮਿਸਾਲ ਕੰਮਾਂ ਦਾ ਪ੍ਰਦਰਸ਼ਨ ਵੀ ਪੈਵਿਲੀਅਨ ਦੀ ਵੈੱਬਸਾਈਟ ਤੇ ਕਰ ਰਿਹਾ ਹੈ: ਗਣਸ਼ਤਰੂ, ਘਰੇਬਾਇਰੇ, ਆਗੁੰਤਕ ਅਤੇ ਸੱਤਿਆਜੀਤ ਰੇਅ ਦਾ ਸੰਗੀਤ।

ਮੰਤਰੀ ਨੇ 20 ਤੋਂ 28 ਨਵੰਬਰ ਤੱਕ ਗੋਆ ਚ ਹੋਣ ਵਾਲੇ ਭਾਰਤ ਦੇ ਅੰਤਰਰਾਸ਼ਟਰੀ ਫ਼ਿਲਮ ਮੇਲੇ ਦੇ ਪੋਸਟਰ ਤੇ ਮੇਲੇ ਦੀ ਪੁਸਤਿਕਾ ਦਾ ਉਦਘਾਟਨ ਵੀ ਕੀਤਾ।

ਭਾਰਤ ਦੇ ਵਰਚੁਅਲ ਪੈਵਿਲੀਅਨ ਦੇ ਉਦਘਾਟਨੀ ਸੈਸ਼ਨ ਵਿੱਚ ਮੀਡੀਆ ਤੇ ਮਨੋਰੰਜਨ ਉਦਯੋਗ ਚ ਸਫ਼ਲਤਾਵਾਂ ਹਾਸਲ ਕਰਨ ਵਾਲਿਆਂ, ਹੋਰ ਸਬੰਧਿਤ ਵਿਅਕਤੀਆਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਸ਼੍ਰੀ ਅਮਿਤ ਖਰੇ, ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਸ਼੍ਰੀ ਅਤੁਲ ਕੁਮਾਰ ਤਿਵਾਰੀ, ਵਧੀਕ ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਸੁਸ਼੍ਰੀ ਟੀਸੀਏ ਕਲਿਆਣੀ, ਸੰਯੁਕਤ ਸਕੱਤਰ (ਫਿਲਮਾਂ), ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਐੱਮਡੀ, ਐੱਨਐੱਫ਼ਡੀਸੀ, ਭਾਰਤ ਸਰਕਾਰ, ਸੁਸ਼੍ਰੀ ਸ਼੍ਰਿਲਾ ਦੱਤਾ ਕੁਮਾਰ, ਮੰਤਰੀ (ਕੌਂਸਲਰ) ਫ਼ਰਾਂਸ ਵਿੱਚ ਭਾਰਤੀ ਦੂਤਾਵਾਸ, ਸ਼੍ਰੀ ਪ੍ਰਸੂਨ ਜੋਸ਼ੀ, ਚੇਅਰਮੈਨ, ਸੀਬੀਐੱਫ਼ਸੀ, ਸ਼੍ਰੀ ਮਧੁਰ ਭੰਡਾਰਕਰ, ਰਾਸ਼ਟਰੀ ਪੁਰਸਕਾਰਜੇਤੂ ਡਾਇਰੈਕਟਰ, ਸ਼੍ਰੀ ਡੀ. ਸੁਰੇਸ਼ ਬਾਬੂ, ਰਾਸ਼ਟਰ ਪ੍ਰਤੀਨਿਧ, ਸਰਗਰਮ ਤੇਲਗੂ ਫ਼ਿਲਮ ਨਿਰਮਾਤਾ ਗਿਲਡ, ਸ਼੍ਰੀ ਕੌਲਿਨ ਬਰੋਜ਼, ਸਪੈਸ਼ਲ ਟ੍ਰੀਟਸ ਪ੍ਰੋਡਕਸ਼ਨਸ, ਸੁਸ਼੍ਰੀ ਕੰਗਨਾ ਰਾਨੌਤ, ਫ਼ਿਲਮ ਸ਼ਖ਼ਸੀਅਤ ਸੁਸ਼੍ਰੀ ਊਸ਼ਾ ਜਾਧਵ, ਅਦਾਕਾਰ, ਮਾਈਘਾਟ ਸ਼ਾਮਲ ਸਨ।

 

******

 

ਸੌਰਭ ਸਿੰਘ



(Release ID: 1633444) Visitor Counter : 171