ਸਿੱਖਿਆ ਮੰਤਰਾਲਾ
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਨੈਸ਼ਨਲ ਟੈਸਟ ਅਭਯਾਸ ਮੋਬਾਈਲ ਐਪ ‘ਤੇ ਹਿੰਦੀ ਟੈਸਟ ਫੀਚਰ ਲਾਂਚ ਕੀਤਾ
ਨਵੀਂ ਸੁਵਿਧਾ ਹਿੰਦੀ ਮੀਡੀਅਮ ਦੇ ਵਿਦਿਆਰਥੀਆਂ ਨੂੰ ਜੇਈਈ ਮੇਨ ਲਈ ਹਿੰਦੀ ਵਿੱਚ ਮੌਕ ਟੈਸਟ ਦੇਣ ਵਿੱਚ ਮਦਦ ਕਰੇਗੀ – ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
9.56 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਨੈਸ਼ਨਲ ਟੈਸਟ ਅਭਯਾਸ ਐਪ ਡਾਊਨਲੋਡ ਕੀਤੀ ਹੈ ਅਤੇ ਇਸ ਐਪ ‘ਤੇ ਵਿਦਿਆਰਥੀਆਂ ਦੁਆਰਾ 16.5 ਲੱਖ ਤੋਂ ਅਧਿਕ ਟੈਸਟ ਦਿੱਤੇ ਗਏ ਹਨ - ਮਾਨਵ ਸੰਸਾਧਨ ਵਿਕਾਸ ਮੰਤਰੀ
Posted On:
21 JUN 2020 3:31PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਐਲਾਨ ਕੀਤਾ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਨੈਸ਼ਨਲ ਟੈਸਟ ਅਭਯਾਸ ਮੋਬਾਇਲ ਐਪ ‘ਤੇ ਹਿੰਦੀ ਟੈਸਟ ਸੁਵਿਧਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਮੀਡੀਅਮ ਵਿੱਚ ਪ੍ਰਤੀਯੋਗੀ ਪਰੀਖਿਆ ਦੇਣ ਦੇ ਇੱਛੁਕ ਵਿਦਿਆਰਥੀ ਹੁਣ ਐੱਨਟੀਏ ਦੁਆਰਾ ਨੈਸ਼ਨਲ ਟੈਸਟ ਅਭਯਾਸ ਸਮਾਰਟਫੋਨ ਐਪ ‘ਤੇ ਜਾਰੀ ਹਿੰਦੀ ਮੌਕ ਟੈਸਟ ਦੇ ਨਾਲ ਆਪਣੇ ਮੋਬਾਈਲ ਉਪਕਰਣਾਂ ‘ਤੇ ਪਰੀਖਿਆ ਦੀ ਪ੍ਰੈਕਟਿਸ ਕਰ ਸਕਦੇ ਹਨ।
https://twitter.com/DrRPNishank/status/1274638571174010880
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਪਿਛਲੇ ਮਹੀਨੇ, ਜੇਈਈ ਅਤੇ ਐੱਨਈਈਟੀ ਜਿਹੀਆਂ ਪ੍ਰਤੀਯੋਗੀ ਪਰੀਖਿਆਵਾਂ ਦਾ ਸੰਚਾਲਨ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੇਈਈ ਮੇਨ, ਐੱਨਈਈਟੀ ਪ੍ਰਵੇਸ਼ ਪਰੀਖਿਆਵਾਂ ਦੀ ਆਪਣੇ ਘਰਾਂ ਤੋਂ ਸੁਰੱਖਿਅਤ ਰੂਪ ਨਾਲ ਤਿਆਰੀ ਕਰਨ ਲਈ ਆਪਣੀ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਮਰੱਥ ਸਮਾਰਟਫੋਨ ਐਪ ਲਾਂਚ ਕੀਤੀ ਹੈ । ਇਹ ਐਪ ਇੰਜੀਨੀਅਰਿੰਗ ਅਤੇ ਮੈਡੀਕਲ ਉਮੀਦਵਾਰਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਹੁਣ ਤੱਕ ਇਸ ਐਪ ‘ਤੇ ਵਿਦਿਆਰਥੀਆਂ ਦੁਆਰਾ 16.5 ਲੱਖ ਤੋਂ ਜ਼ਿਆਦਾ ਅਭਯਾਸ ਟੈਸਟ ਦਿੱਤੇ ਗਏ ਹਨ , ਅਤੇ 9.56 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ ਹੈ।
ਹਿੰਦੀ ਮੀਡੀਅਮ ਦੀ ਚੋਣ ਕਰਨ ਵਾਲੇ ਵਿਦਿਆਰਥੀ ਆਪਣੀ ਤਿਆਰੀ ਵਿੱਚ ਮਦਦ ਕਰਨ ਲਈ ਹਿੰਦੀ ਭਾਸ਼ਾ ਵਿੱਚ ਪੇਪਰ ਨੂੰ ਲਾਂਚ ਕਰਨ ਦੀ ਬੇਨਤੀ ਕਰ ਰਹੇ ਸਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਐੱਨਟੀਏ ਨੇ ਐਪ ਵਿੱਚ ਇਹ ਫੀਚਰ ਲਾਂਚ ਕੀਤਾ ਹੈ। ਹੁਣ ਵਿਦਿਆਰਥੀ ਹਿੰਦੀ ਵਿੱਚ ਇਨ੍ਹਾਂ ਪ੍ਰਤੀਯੋਗੀ ਪਰੀਖਿਆਵਾਂ ਲਈ ਪ੍ਰੈਕਟਿਸ ਕਰ ਸਕਣਗੇ ਅਤੇ ਮੌਕ ਟੈਸਟ ਦੇ ਸਕਣਗੇ। ਹਿੰਦੀ ਸੰਸਕਰਣ ਦੇਸ਼ ਭਰ ਦੇ ਵਿਦਿਆਰਥੀਆਂ ਲਈ ਇੱਕ ਵਰਦਾਨ ਹੈ, ਕਿਉਂਕਿ ਹੁਣ, ਇਹ ਉਨ੍ਹਾਂ ਵਿਦਿਆਰਥੀਆਂ ਲਈ ਵੀ ਹੋਰ ਅਧਿਕ ਅਸਾਨ ਹੋ ਗਿਆ ਹੈ, ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ। ਆਪਣੀਆਂ ਪ੍ਰਵੇਸ਼ ਪਰੀਖਿਆਵਾਂ ਦੀ ਤਿਆਰੀ ਲਈ ਹੁਣ ਇਸ ਦੀ ਵਰਤੋਂ ਕਈ ਹੋਰ ਵਿਦਿਆਰਥੀਆਂ ਦੁਆਰਾ ਕੀਤੀ ਜਾਵੇਗੀ।
ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਐਪ ਡਾਊਨਲੋਡ ਕਰ ਲਈ ਹੈ, ਉਹ ਤੁਰੰਤ ਹਿੰਦੀ ਵਿੱਚ ਮੌਕ ਟੈਸਟ ਦੀ ਪ੍ਰੈਕਟਿਸ ਸ਼ੁਰੂ ਕਰ ਸਕਦੇ ਹਨ ਅਤੇ ਜੇਕਰ ਉਨ੍ਹਾਂ ਦੇ ਪਾਸ ਐਪ ਨਹੀਂ ਹੈ, ਤਾਂ ਉਹ ਇਸ ਨੂੰ ਗੂਗਲ ਪਲੇ ਸਟੋਰ ਤੋਂ ਮੁਫ਼ਤ ਡਾਊਨਲੋਡ ਕਰ ਸਕਦੇ ਹਨ। ਐਪਲੀਕੇਸ਼ਨ ਦਾ ਤਾਜ਼ਾ ਵਰਜ਼ਨ ਨੈਵੀਗੇਸ਼ਨ, ਨਿਰਦੇਸ਼, ਪਰੀਖਿਆ ਦੇਣ ਅਤੇ ਵਿਸ਼ਲੇਸ਼ਣ ਦੀ ਸੁਵਿਧਾ ਦੋਹਾਂ ਭਾਸ਼ਾਵਾਂ - ਅੰਗਰੇਜ਼ੀ ਅਤੇ ਹਿੰਦੀ ਵਿੱਚ ਦਿੰਦਾ ਹੈ। ਇੱਕ ਵਾਰ ਜਦੋਂ ਐਪ ਉਨ੍ਹਾਂ ਦੇ ਸਮਾਰਟ ਫੋਨ ਜਾਂ ਟੈਬਲੇਟ ‘ਤੇ ਡਾਊਨਲੋਡ ਹੋ ਜਾਂਦੀ ਹੈ, ਤਾਂ ਵਿਦਿਆਰਥੀਆਂ ਨੂੰ ਆਪਣੇ ਵੇਰਵੇ ਦੇ ਨਾਲ ਸਾਈਨ ਐਪ ਕਰਨਾ ਹੋਵੇਗਾ, ਅਤੇ ਫਿਰ, ਉਹ ਹਿੰਦੀ ਨੂੰ ਆਪਣੀ ਪਸੰਦ ਭਾਸ਼ਾ ਦੇ ਰੂਪ ਵਿੱਚ ਚੁਣ ਸਕਦੇ ਹਨ ਅਤੇ ਆਪਣੀ ਚੋਣ ਪਰੀਖਿਆ ਲਈ ਹਿੰਦੀ ਭਾਸ਼ਾ ਵਿੱਚ ਮੌਕ ਟੈਸਟ ਦੇਣਾ ਸ਼ੁਰੂ ਕਰ ਸਕਦੇ ਹਨ।
ਅੰਗਰੇਜ਼ੀ ਭਾਸ਼ਾ ਦੇ ਅਨੁਭਵ ਦੇ ਸਮਾਨ, ਐੱਨਟੀਏ, ਐਪ ‘ਤੇ ਰੋਜ਼ਾਨਾ ਹਿੰਦੀ ਵਿੱਚ ਇੱਕ ਨਵਾਂ ਟੈਸਟ ਜਾਰੀ ਕਰੇਗਾ, ਜਿਸ ਨੂੰ ਵਿਦਿਆਰਥੀ ਪ੍ਰੈਕਟਿਸ ਕਰਨ ਲਈ ਡਾਊਨਲੋਡ ਕਰ ਸਕਦੇ ਹਨ। ਉਹ ਉਪਕਰਣ ਨੂੰ ’ਏਅਰਪਲੇਨ’ ਮੋਡ-ਔਫਲਾਈਨ ‘ਤੇ ਰੱਖ ਕੇ ਇਹ ਪ੍ਰੈਕਟਿਸ ਟੈਸਟ ਦੇ ਸਕਦੇ ਹਨ। ਟੈਸਟ ਸਬਮਿਟ ਕਰਨ ਅਤੇ ਉਨ੍ਹਾਂ ਦਾ ਨਤੀਜਾ ਦੇਖਣ ਲਈ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਔਨਲਾਈਨ ਮੋਡ ਵਿੱਚ ਜਾਣਾ ਹੋਵੇਗਾ। ਜੇਈਈ ਮੇਨ, ਐੱਨਈਈਟੀ ਲਈ ਵਿਦਿਆਰਥੀ ਆਪਣੇ ਘਰਾਂ ਤੋਂ ਇਨ੍ਹਾਂ ਪਰੀਖਿਆਵਾਂ ਦਾ ਪ੍ਰੈਕਟਿਸ ਕਰਨ ਦੇ ਸਮਰੱਥ ਹੋਣਗੇ। ਵਿਦਿਆਰਥੀ ਵਿਸਤ੍ਰਿਤ ਵਿਸ਼ਲੇਸ਼ਣ ਦੇ ਨਾਲ ਤੁਰੰਤ ਆਪਣੇ ਵਿਸਤ੍ਰਿਤ ਪਰੀਖਿਆ ਨਤੀਜਾ ਵੀ ਦੇਖ ਸਕਦੇ ਹਨ। ਇਹ ਸੁਵਿਧਾ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਹੀ ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗੀ। ਹੋਰ ਪਰੀਖਿਆਵਾਂ ਨੂੰ ਵੀ ਇਸ ਐਪ ਵਿੱਚ ਜਲਦ ਹੀ ਸ਼ਾਮਲ ਕੀਤਾ ਜਾਵੇਗਾ।
****
ਐੱਨਬੀ/ਏਕੇਜੇ/ਏਕੇ
(Release ID: 1633269)
Visitor Counter : 177