ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ ਮਿਸ਼ਨ ਤਹਿਤ 96,000 ਤੋਂ ਜ਼ਿਆਦਾ ਵਿਅਕਤੀਆਂ ਨੂੰ ਯੋਗ ਇੰਸਟਰੱਕਟਰ ਅਤੇ ਟ੍ਰੇਨਰ ਦੇ ਰੂਪ ਵਿੱਚ ਸਿਖਲਾਈ ਦਿੱਤੀ

ਸਭ ਤੋਂ ਜ਼ਿਆਦਾ ਹੁਨਰਮੰਦ ਯੋਗ ਉਮੀਦਵਾਰਾਂ ਵਿੱਚ ਪੰਜ ਮੋਹਰੀ ਰਾਜ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਹਨ

Posted On: 20 JUN 2020 7:06PM by PIB Chandigarh

ਤਣਾਅ ਪ੍ਰਬੰਧਨ ਅਤੇ ਸਮੁੱਚੇ ਸਰੀਰਿਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ (ਐੱਮਐੱਸਡੀਈ) ਨੇ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ ਸ਼ੁੱਕਰਵਾਰ ਨੂੰ ਇੱਕ ਵੈਬੀਨਾਰ ਦਾ ਆਯੋਜਨ ਕੀਤਾਬੀਐਂਡਡਬਲਿਊਐੱਸਐੱਸਸੀ ਦੁਆਰਾ ਚੁਣੇ ਗਏ ਵਿਸ਼ੇ ਯੋਗ ਨੂੰ ਹਾਂ ਅਤੇ ਰੋਗ ਨੂੰ ਨਾਂਹ’ ’ਤੇ ਵੈਬੀਨਾਰ ਦਾ ਆਯੋਜਨ ਆਰਟ ਆਵ੍ ਲਿਵਿੰਗ ਦੇ ਸੰਸਥਾਪਕ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ, ਯੋਗ ਇੰਸਟੀਚਿਊਟ ਦੇ ਡਾਇਰੈਕਟਰ ਡਾ. ਹੰਜਾਸੀ ਯੋਗੇਂਦਰ, ਹੁਨਰ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਦੀ ਮੌਜੂਦਗੀ ਵਿੱਚ ਕੀਤਾ ਗਿਆ। ਬਿਊਟੀ ਐਂਡ ਵੈੱਲਨੈੱਸ ਸੈਕਟਰ ਸਕਿੱਲ ਕੌਂਸਲ (ਬੀਐਂਡਡਬਲਿਊਐੱਸਐੱਸਸੀ) ਦੀ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਤੀ ਮੋਨਿਕਾ ਬਹਿਲ ਦੁਆਰਾ ਸੰਚਾਲਿਤ ਇਸ ਵੈਬੀਨਾਰ ਦਾ ਉਦੇਸ਼ ਸਰੀਰਿਕ ਫਿਟਨੈੱਸ ਅਤੇ ਮਾਨਸਿਕ ਚੁਸਤੀ ਵਿੱਚ ਸੁਧਾਰ ਲਿਆਉਣ ਲਈ ਯੋਗ ਦੇ ਫਾਇਦਿਆਂ ਬਾਰੇ ਵਿਆਪਕ ਜਾਗਰੂਕਤਾ ਫੈਲਾਉਣਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਯੋਗ ਲਈ ਵਿਸ਼ੇਸ਼ ਰੂਪ ਨਾਲ ਜਾਗਰੂਕ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ, ਵਿਸ਼ੇਸ਼ ਤੌਰ ਤੇ ਕੋਵਿਡ-19 ਦੇ ਸੰਕਟ ਦੌਰਾਨ।

 

 

ਚਿੰਤਾ ਅਤੇ ਤਣਾਅ ਤੇ ਕਾਬੂ ਪਾਉਣ ਵਿੱਚ ਯੋਗ ਦੀ ਭੂਮਿਕਾ ਨੂੰ ਸਮਝਣ ਵਿੱਚ ਲੋਕਾਂ ਦੀ ਮਦਦ ਕਰਨ ਦੇ ਇਲਾਵਾ ਵੈਬੀਨਾਰ ਨੇ ਨੌਜਵਾਨਾਂ ਲਈ ਯੋਗ ਦੇ ਖੇਤਰ ਵਿੱਚ ਉਪਲੱਬਧ ਵਿਭਿੰਨ ਕਰੀਅਰ ਦੇ ਮੌਕਿਆਂ ਬਾਰੇ ਵੀ ਸਿੱਖਿਅਤ ਕੀਤਾ। ਸਕਿੱਲ ਇੰਡੀਆ ਦੇ ਯੋਗ ਦੇ ਖੇਤਰ ਵਿੱਚ ਉਪਲੱਬਧ ਵਿਭਿੰਨ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਉਠਾਉਣ ਵਿੱਚ ਨੌਜਵਾਨਾਂ ਦੀ ਮਦਦ ਕਰਨ ਦੇ ਨਿਰੰਤਰ ਯਤਨਾਂ ਦੇ ਸਿੱਟੇ ਵਜੋਂ 96,196 ਤੋਂ ਜ਼ਿਆਦਾ ਉਮੀਦਵਾਰਾਂ ਨੂੰ ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਯੋਜਨਾ (ਪੀਐੱਮਵਾਈਕੇਵੀਆਈ) ਤਹਿਤ ਵਿਭਿੰਨ ਹੁਨਰ ਪਹਿਲਾਂ ਰਾਹੀਂ ਦੇਸ਼ ਭਰ ਵਿੱਚ ਯੋਗ ਇੰਸਟਰੱਕਟਰਾਂ ਅਤੇ ਟ੍ਰੇਨਰਾਂ ਦੇ ਰੂਪ ਵਿੱਚ ਸਿੱਖਿਅਤ ਕੀਤਾ ਗਿਆ ਹੈ। ਮੁੱਖ ਤੌਰ ਤੇ ਰਿਕਾਗਨੀਸ਼ਨ ਆਵ੍ ਪਰਾਇਰ ਲਰਨਿੰਗ (ਆਰਪੀਐੱਲ), ਸ਼ਾਰਟ ਟਰਮ ਟਰੇਨਿੰਗ (ਐੱਸਟੀਟੀ) ਅਤੇ ਸਪੈਸ਼ਲ ਪ੍ਰੋਜੈਕਟ। ਯੋਗ ਲਈ ਤਿੰਨ ਵਿਸ਼ੇਸ਼ ਕੋਰਸ ਹਨ- ਯੋਗ ਇੰਸਟਰੱਕਟਰ (ਐੱਨਐੱਸਕਿਊਐੱਫ4), ਯੋਗ ਟ੍ਰੇਨਰ (ਲੈਵਲ 5) ਅਤੇ ਸੀਨੀਅਰ ਯੋਗ ਟ੍ਰੇਨਰ (ਲੈਵਲ 6)

 

 

ਕੁੱਝ ਮਹੱਤਵਪੂਰਨ ਸਹਿਯੋਗੀ ਜਿਨ੍ਹਾਂ ਨੇ ਮੰਤਰਾਲੇ ਅਤੇ ਬਿਊਟੀ ਐਂਡ ਵੈੱਲਨੈੱਸ ਸੈਕਟਰ ਸਕਿੱਲ ਕੌਂਸਲ (ਬੀਐਂਡਡਬਲਿਊਐੱਸਐੱਸਸੀ) ਨੂੰ ਇਸ ਅਹਿਮ ਉਪਲੱਬਧੀ ਤੇ ਪਹੁੰਚਣ ਵਿੱਚ ਮਦਦ ਕੀਤੀ ਹੈ, ਉਹ ਹਨ ਆਰਟ ਆਵ੍ ਲਿਵਿੰਗ ਅਤੇ ਪਤੰਜਲੀ। ਇਸ ਸਬੰਧੀ ਸਭ ਤੋਂ ਜ਼ਿਆਦਾ ਹੁਨਰਮੰਦ ਉਮੀਦਵਾਰਾਂ ਵਾਲੇ ਰਾਜਾਂ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਓਡੀਸ਼ਾ, ਕੇਰਲ ਅਤੇ ਪੱਛਮੀ ਬੰਗਾਲ ਹਨ। ਬੀਐਂਡਡਬਲਿਊਐੱਸਐੱਸਸੀ ਵਿੱਚ ਅਕਾਦਮਿਕ ਸਾਲ 2020-2021 ਤੋਂ ਗਿਆਰਵੀਂ ਕਲਾਸ ਤੋਂ ਸ਼ੁਰੂ ਹੋਣ ਵਾਲੇ ਸੀਬੀਐੱਸਈ ਸਕੂਲਾਂ ਲਈ ਯੋਗ ਵਿੱਚ ਕਿੱਤਾਮੁਖੀ ਸਿੱਖਿਆ ਦਾ ਕੋਰਸ ਵੀ ਹੈ, ਬੀਐੱਡਡਬਲਿਊਐੱਸਐੱਸਸੀ ਦੀ ਯੋਗ ਜੌਬ ਰੋਲਸ ਸਾਰੇ ਰਾਜਾਂ ਵਿੱਚ ਸਾਰੇ ਹਾਈ ਸੈਕੰਡਰੀ ਸੈਕਸ਼ਨਾਂ ਲਈ ਵੀ ਉਪਲੱਬਧ ਹੋਣਗੇ।

 

 

ਆਰਟ ਆਵ੍ ਲਿਵਿੰਗ ਦੇ ਸੰਸਥਾਪਕ ਗੁਰੂਦੇਵ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ, ‘‘ਯੋਗ ਸਿਰਫ਼ ਅਧਿਆਤਮਕਤਾ ਬਾਰੇ ਨਹੀਂ ਹੈ, ਇਹ ਆਪਣੇ ਆਪ ਵਿੱਚ ਇੱਕ ਹੁਨਰ ਹੈ ਅਤੇ ਅਸਲ ਵਿੱਚ ਇੱਕ ਉਦਯੋਗ ਨਾਲ ਸਬੰਧਿਤ ਹੈ। ਯੋਗ ਦਾ ਮਹੱਤਵ ਮੌਜੂਦਾ ਸਮੇਂ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਦੁਨੀਆ ਭਰ ਵਿੱਚ ਲੋਕ ਨੋਵਲ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਉਤਪੰਨ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਇਸ ਸੰਕਟ ਦੇ ਸਮੇਂ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਮਾਨਸਿਕ ਚੁਸਤੀ ਅਤੇ ਜੀਵਨ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਅਸੀਂ ਬਹੁਤ ਜ਼ਿਆਦਾ ਸ਼ਾਂਤ ਅਤੇ ਜ਼ਿਆਦਾ ਰਚਨਾਤਮਕ ਹੁੰਦੇ ਹਾਂ। ਯੋਗ ਸਿਰਫ਼ ਇੱਕ ਆਸਨ ਨਹੀਂ ਹੈ, ਯੋਗ ਜੀਵਨ ਜਿਉਣ ਦੀ ਇੱਕ ਸ਼ੈਲੀ ਹੈ।’’

 

 

ਗੁਰੂਦੇਵ ਨੇ ਅੱਗੇ ਕਿਹਾ ,‘‘ਯੋਗ ਨੂੰ ਹਰ ਕਿਸੇ ਦੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨਾਲ ਮਿਲ ਕੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਯਤਨਾਂ ਲਈ ਧੰਨਵਾਦ, ਇਸ ਨਾਲ ਯੋਗ ਭਾਰਤ ਦੇ ਅੰਦਰੂਨੀ ਇਲਾਕਿਆਂ ਤੱਕ ਵੀ ਪਹੁੰਚ ਗਿਆ ਹੈ। ਦੇਸ਼ ਦੇ ਦੂਰ-ਦੁਰਾਡੇ ਦੇ ਕੋਨੇ ਵਿੱਚ ਰਹਿਣ ਵਾਲੇ ਲੋਕ ਵੀ ਹੁਨਰ ਵਿਕਾਸ ਕੇਂਦਰਾਂ ਰਾਹੀਂ ਯੋਗ ਸਿੱਖ ਰਹੇ ਹਨ। ਪੂਰੇ ਦੇਸ਼ ਵਿੱਚ ਹੁਨਰ ਵਿਕਾਸ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਅਤੇ ਯੋਗ ਨੌਜਵਾਨਾਂ ਲਈ ਇੱਕ ਬਿਹਤਰੀਨ ਕਰੀਅਰ ਵਿਕਲਪ ਬਣ ਗਿਆ ਹੈ।’’

 

 

ਦੇਸ਼ ਵਿੱਚ ਯੋਗ ਇੰਸਟਰੱਕਟਰਾਂ ਅਤੇ ਟ੍ਰੇਨਰਾਂ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ, ‘ਯੋਗ ਭਾਰਤ ਦੁਆਰਾ ਦੁਨੀਆ ਲਈ ਇੱਕ ਅਨਮੋਲ ਤੋਹਫ਼ਾ ਹੈ ਜਿਸ ਦੀਆਂ ਜੜਾਂ ਸਾਡੀਆਂ ਪ੍ਰਾਚੀਨ ਵੈਦਿਕ ਪਰੰਪਰਾਵਾਂ ਵਿੱਚ ਹਨ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਯੋਗ ਪੂਰੇ ਵਿਸ਼ਵ ਵਿੱਚ ਚੰਗੀ ਸਿਹਤ ਅਤੇ ਤੰਦਰੁਸਤੀ ਦੀ ਤਲਾਸ਼ ਵਿੱਚ ਸਭ ਤੋਂ ਵੱਡੇ ਜਨ ਅੰਦੋਲਨਾਂ ਵਿੱਚੋਂ ਇੱਕ ਬਣ ਗਿਆ ਹੈ। ਉਨ੍ਹਾਂ ਦੀ ਦ੍ਰਿਸ਼ਟੀ ਅਨੁਸਾਰ ਅਸੀਂ ਬਿਊਟੀ ਐਂਡ ਵੈੱਲਨੈੱਸ ਸੈਕਟਰ ਸਕਿੱਲ ਕੌਂਸਲ (ਬੀਐਂਡਡਬਲਿਊਐੱਸਐੱਸਸੀ) ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਯੋਗ ਦੇ ਖੇਤਰ ਵਿੱਚ ਵਿਭਿੰਨ ਕਰੀਅਰ ਸੰਭਾਵਨਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਨੌਜਵਾਨਾਂ ਨੂੰ ਯੋਗ ਵਿੱਚ ਭਵਿੱਖ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਕੋਵਿਡ-19 ਦੇ ਬਾਅਦ ਦੇ ਯੁੱਗ ਵਿੱਚ ਮੈਂ ਪ੍ਰਮਾਣਿਤ ਯੋਗ ਇੰਸਟਰੱਕਟਰਾਂ ਅਤੇ ਟ੍ਰੇਨਰਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਸੰਭਾਵਿਤ ਕਾਰਜ ਸ਼ਕਤੀ ਦੀ ਗਿਣਤੀ ਵਿੱਚ ਹੁਨਰ ਵਾਧੇ ਦੀ ਤੁਰੰਤ ਲੋੜ ਨੂੰ ਸਮਝਦਾ ਹਾਂ। ਅਸੀਂ ਯੋਗ ਦੇ ਖੇਤਰ ਵਿੱਚ ਆਕਰਸ਼ਕ ਕਰੀਅਰ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਦੇਸ਼ ਭਰ ਵਿੱਚ ਯੋਗ ਨੂੰ ਸਹੀ ਮਾਅਨੇ ਵਿੱਚ ਆਲਮੀ ਬਣਾਉਣ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਆਪਣੇ ਦ੍ਰਿਸ਼ਟੀਕੋਣ ਲਈ ਪ੍ਰਤੀਬੱਧ ਹਾਂ।’’

 

 

ਯੋਗ ਦੇ ਫਾਇਦਿਆਂ ਤੇ ਰੋਸ਼ਨੀ ਪਾਉਂਦੇ ਹੋਏ ਡਾ. ਹੰਸਾਜੀ ਯੋਗੇਂਦਰ ਨੇ ਕਿਹਾ, ‘‘ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਅਸੀਂ ਭਾਰਤ ਵਿੱਚ ਹੁਨਰ ਵਿਕਾਸ ਦੀ ਵਧਦੀ ਲੋੜ ਤੇ ਚਰਚਾ ਕੀਤੀ ਅਤੇ ਯੋਗ ਨੇ ਸਿਹਤ ਅਤੇ ਤੰਦਰੁਸਤੀ ਸਬੰਧੀ ਸਮਾਜ ਵਿੱਚ ਬਹੁਤ ਜ਼ਰੂਰੀ ਤਬਦੀਲੀ ਲਿਆਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੋਵਿਡ-19 ਦੀ ਮੌਜੂਦਾ ਮਹਾਮਾਰੀ ਦੇ ਨਾਲ-ਨਾਲ ਯੋਗ ਇਸ ਬਿਮਾਰੀ ਨਾਲ ਲੜਨ ਅਤੇ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਨ ਲਈ ਸਭ ਤੋਂ ਸ਼ਾਨਦਾਰ ਸਾਧਨ ਰਿਹਾ ਹੈ।

 

 

ਬਿਊਟੀ ਐਂਡ ਵੈੱਲਨੈੱਸ ਸੈਕਟਰ ਸਕਿੱਲ ਕੌਂਸਲ (ਬੀਐਂਡਡਬਲਿਊਐੱਸਐੱਸਸੀ), ਨੈਸ਼ਨਲ ਸਕਿੱਲ ਡਿਵਲਪਮੈਂਟ ਕਾਰਪੋਰੇਸ਼ਨ, ਐੱਮਐੱਸਡੀਈ ਨੂੰ ਲਾਗੂ ਕਰਨ ਤਹਿਤ ਕਈ ਕਾਰਪੋਰੇਟ ਅਤੇ ਸੰਗਠਨਾਂ ਨਾਲ ਮਿਲ ਕੇ ਯੋਗ ਜੌਬ ਰੋਲ ਤਹਿਤ ਹੁਨਰਮੰਦ ਉਮੀਦਵਾਰਾਂ ਨੂੰ ਆਪਣੇ ਪਹੁੰਚ ਖੇਤਰ ਦਾ ਵਿਸਥਾਰ ਕਰਨ ਵਿੱਚ ਮਦਦ ਕੀਤੀ ਹੈ। ਇਸ ਸਾਂਝੇਦਾਰੀ ਵਿੱਚ ਸੀਆਈਡੀਈਐੱਸਸੀਓ ਇੰਟਰਨੈਸ਼ਨਲ, ਵ੍ਹਾਈਟ ਲੋਟਸ ਅਤੇ ਇੰਟਰਨੈਸ਼ਨਲ ਯੋਗ ਅਲਾਇੰਸ ਵਰਗੀਆਂ ਕੰਪਨੀਆਂ ਸ਼ਾਮਲ ਹਨ। ਬੀਐਂਡਡਬਲਿਊਐੱਸਐੱਸਸੀ ਨੇ ਯੋਗ ਵਿੱਚ ਭਾਰਤੀ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਡਾ. ਐੱਚ.ਆਰ. ਨਗੇਂਦਰ ਅਤੇ ਡਾ. ਹੰਸਾਜੀ ਦੀ ਮੌਜੂਦਗੀ ਵਿੱਚ ਯੋਗ ਸੰਸਥਾਨ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ।

 

 

*******

 

 

ਵਾਈਬੀ



(Release ID: 1633092) Visitor Counter : 123