ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਮਾਸਕੋ ਵਿੱਚ ਦੂਜੇ ਵਿਸ਼ਵ ਯੁੱਧ ਦੇ 75ਵੇਂ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣਗੇ

Posted On: 20 JUN 2020 2:33PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੂਜੇ ਵਿਸ਼ਵ ਯੁੱਧ ਵਿੱਚ ਵਿਜੈ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ 24 ਜੂਨ, 2020 ਨੂੰ ਮਾਸਕੋ ਦਾ ਦੌਰਾ ਕਰਨਗੇ। ਇਸ ਪਰੇਡ ਦਾ ਆਯੋਜਨ ਰੂਸੀ ਅਤੇ ਹੋਰ ਦੋਸਤਾਨਾ ਲੋਕਾਂ ਦੀ ਬਹਾਦਰੀ ਅਤੇ ਕੀਤੇ ਗਏ ਬਲੀਦਾਨਾਂ ਨੂੰ ਸਨਮਾਨਿਤ ਕਰਨ ਲਈ ਕੀਤਾ ਜਾਂਦਾ ਹੈ। ਰੂਸੀ ਫੈਡਰੇਸ਼ਨ ਦੇ ਰੱਖਿਆ ਮੰਤਰੀ ਸ਼੍ਰੀ ਸਰਗਈ ਸ਼ੋਇਗੁ (Mr Sergey Shoigu) ਨੇ ਰੱਖਿਆ ਮੰਤਰੀ ਨੂੰ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ ਜਿਸ ਨੂੰ ਮੂਲ ਰੂਪ ਵਿੱਚ 9 ਮਈ, 2020 ਨੂੰ ਆਯੋਜਿਤ ਕੀਤਾ ਜਾਣਾ ਸੀ ਲੇਕਿਨ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

 

ਇਸ ਤੋਂ ਅਲੱਗ, ਤਿੰਨਾਂ ਸੈਨਾਵਾਂ ਦੀ ਇੱਕ 75 ਮੈਂਬਰੀ ਭਾਰਤੀ ਮਿਲਟਰੀ ਟੁਕੜੀ ਪਹਿਲਾਂ ਹੀ ਰੂਸੀ ਟੁਕੜੀ ਅਤੇ ਹੋਰ ਸੱਦੀਆਂ ਟੁਕੜੀਆਂ ਦੇ ਨਾਲ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਮਾਸਕੋ ਪਹੁੰਚ ਚੁੱਕੀਆਂ ਹਨ। ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਮਾਰਚਿੰਗ ਟੁਕੜੀ ਦੀ ਅਗਵਾਈ ਬਹਾਦਰ ਸਿੱਖ ਲਾਈਟ ਇੰਫੈਂਟਰੀ ਰੈਜੀਮੈਂਟ ਦੇ ਇੱਕ ਮੇਜਰ ਰੈਂਕ ਦੇ ਅਧਿਕਾਰੀ ਕਰ ਰਹੇ ਹਨ। ਇਸ ਰੈਜੀਮੈਂਟ ਨੇ ਦੂਜੇ ਵਿਸ਼ਵ ਯੁੱਧ ਵਿੱਚ ਬਹਾਦਰੀ ਨਾਲ ਲੜਾਈ ਕੀਤੀ ਸੀ ਅਤੇ ਇਸ ਨੂੰ ਹੋਰ ਬਹਾਦਰੀ ਪੁਰਸਕਾਰਾਂ ਦੇ ਇਲਾਵਾ ਚਾਰ ਬਟਾਲੀਅਨ ਸਨਮਾਨ ਅਤੇ ਦੋ ਮਿਲਟਰੀ ਕਰੌਸ ਪ੍ਰਾਪਤ ਕਰਨ ਦਾ ਗੌਰਵ ਹਾਸਲ ਹੋ ਚੁੱਕਿਆ ਹੈ।

 

ਵਿਜੈ ਦਿਵਸ ਪਰੇਡ ਵਿੱਚ ਭਾਰਤੀ ਸਹਿਭਾਗਿਤਾ ਦੂਜੇ ਵਿਸ਼ਵ ਯੁੱਧ ਵਿੱਚ ਰੂਸ ਅਤੇ ਹੋਰ ਰਾਸ਼ਟਰਾਂ ਦੁਆਰਾ ਕੀਤੇ ਗਏ ਮਹਾਨ ਬਲੀਦਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੇ ਜਾਣ ਦੇ ਇੱਕ ਪ੍ਰਤੀਕ ਦੇ ਰੂਪ ਵਿੱਚ ਹੋਵੇਗੀ ਜਿਸ ਵਿੱਚ ਭਾਰਤੀ ਸੈਨਿਕਾਂ ਨੇ ਵੀ ਹਿੱਸਾ ਲਿਆ ਸੀ ਅਤੇ ਸਰਬਉੱਚ ਬਲੀਦਾਨ ਦਿੱਤਾ ਸੀ।  ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਜੈ ਦਿਵਸ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੂੰ ਵਧਾਈ ਦਿੱਤੀ ਸੀ ਅਤੇ ਰੱਖਿਆ ਮੰਤਰੀ ਨੇ ਰੂਸ ਦੇ ਰੱਖਿਆ ਮੰਤਰੀ ਨੂੰ ਵਿਸ਼ੇਸ਼ ਸੰਦੇਸ਼ਾਂ ਦੇ ਜ਼ਰੀਏ ਵਧਾਈ ਦਿੱਤੀ ਸੀ। ਰੱਖਿਆ ਮੰਤਰੀ ਦਾ ਦੌਰਾ ਭਾਰਤ ਅਤੇ ਰੂਸ ਦਰਮਿਆਨ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੀਦਾਰੀ ਨੂੰ ਦ੍ਰਿੜ੍ਹ ਬਣਾਵੇਗਾ।

 

******

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1633057) Visitor Counter : 149