ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦੇਸ਼ ਭਰ ਦੇ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਕੋਵਿਡ ਫੀਡਬੈਕ ਪ੍ਰਾਪਤ ਕੀਤਾ

Posted On: 19 JUN 2020 7:24PM by PIB Chandigarh

 
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਦੇਸ਼ ਭਰ ਦੇ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਕੋਵਿਡ ਫੀਡਬੈਕ ਪ੍ਰਾਪਤ ਕੀਤਾ।

ਡੇਢ ਘੰਟੇ ਤੋਂ ਵੱਧ ਲੰਬੇ ਵੈਬੀਨਾਰ ਵਿੱਚ, ਮੈਡੀਕਲ ਸਾਇੰਸ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਪ੍ਰਮੁੱਖ ਡਾਕਟਰਾਂ ਅਤੇ ਮਾਹਿਰਾਂ ਨੇ ਭਾਰਤ ਦੇ ਚੇਨਈ, ਨਵੀਂ ਦਿੱਲੀ, ਮੁੰਬਈ, ਨਾਗਪੁਰ, ਪਟਨਾ, ਕੋਟਾ, ਈਰੋਡ (Erode) ਆਦਿ ਵੱਖ-ਵੱਖ ਸ਼ਹਿਰਾਂ ਤੋਂ ਆਪਣੇ ਇਨਪੁੱਟ ਦਿੱਤੇ। 

ਬੈਠਕ ਦੀ ਪ੍ਰਧਾਨਗੀ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਭਾਰਤ ਦੇ ਮੈਡੀਕਲ ਭਾਈਚਾਰੇ ਦੀ ਕੋਰੋਨਾ ਵਿਰੁੱਧ ਸਫਲਤਾਪੂਰਵਕ ਜੰਗ ਲੜਨ ਅਤੇ ਸਥਿਤੀ ਅਨੁਸਾਰ ਜ਼ਿੰਦਗੀ ਵਿੱਚ ਸ਼ਾਨਦਾਰ ਢੰਗ ਨਾਲ ਮੌਕਾ ਸੰਭਾਲਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਮੈਡੀਕਲ ਭਾਈਚਾਰੇ ਦੇ ਨਾਲ-ਨਾਲ ਸਿਹਤ ਦੇ ਬੁਨਿਆਦੀ ਢਾਂਚੇ ਨੇ ਵੀ ਸੰਕਟ ਦੇ ਇਸ ਸਮੇਂ ਦੌਰਾਨ, ਦੁਨੀਆ ਨੂੰ ਆਪਣੀ ਅੰਦਰੂਨੀ ਯੋਗਤਾ ਅਤੇ ਸਮਰੱਥਾ ਨੂੰ ਸਾਬਤ ਕਰ ਦਿੱਤਾ ਕਿ ਕਿਵੇਂ ਥੋੜ੍ਹੇ ਜਿਹੇ ਸਮੇਂ ਵਿੱਚ ਆਪਣੇ-ਆਪ ਨੂੰ ਸਥਿਤੀ ਦੇ ਅਨੁਕੂਲ ਬਣਾਇਆ ਤੇ ਸਮੁਦਾਇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ ਜਾ ਸਕਦਾ ਹੈ। 
 

ਡਾ. ਜਿਤੇਂਦਰ ਸਿੰਘ ਨੇ ਮੈਡੀਕਲ ਪ੍ਰਬੰਧਨ ਵਿੱਚ ਨਾਨ-ਫਾਰਮਾਕੋਲੋਜੀਕਲ ਪਿਰਤਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਨਿਰੋਗਤਾ ਅਤੇ  ਸਵੱਛਤਾ ਵੀ ਸ਼ਾਮਲ ਹੈ, ਜੋ ਕਿ ਭਾਰਤ ਵਿੱਚ ਵਧੀਆ ਐਂਟੀ-ਮਾਈਕਰੋਬਾਇਲ ਦਵਾਈਆਂ ਦੇ ਆਉਣ ਤੋਂ ਪਹਿਲਾਂ 1970 ਜਾਂ 1980 ਦੇ ਦਹਾਕਿਆਂ ਤੱਕ ਪ੍ਰਚਲਿਤ ਸਨ। ਉਨ੍ਹਾਂ ਕਿਹਾ ਕਿ, ਇਸ ਹੱਦ ਤੱਕ, ਭਾਰਤੀ ਫਿਜ਼ੀਸ਼ੀਅਨ ਪੱਛਮੀ ਫਿਜ਼ੀਸ਼ੀਅਨਾਂ ਦੇ ਮੁਕਾਬਲੇ ਇੰਫੈਕਸ਼ਨਾਂ ਅਤੇ ਸੰਚਾਰੀ ਰੋਗਾਂ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਟਿਊਨ ਹੋਏ ਹੁੰਦੇ ਹਨ।

ਵੈਬੀਨਾਰ ਦਾ ਸੰਚਾਲਨ ਕਰਨ ਵਾਲੇ, ਡਾਕਟਰ ਏ ਮੁਰੁਗਨਾਥਨ ਨੇ ਆਰੋਗਯ ਸੇਤੂ ਦੀ ਵਰਤੋਂ ਨੂੰ ਆਮ ਲੋਕਾਂ ਵਿੱਚ ਪ੍ਰਚਲਿਤ ਕਰਨ ਦੀ ਲੋੜ ਬਾਰੇ ਕਿਹਾ ਅਤੇ ਵਿਸ਼ੇਸ਼ ਤੌਰ ‘ਤੇ ਦੱਖਣੀ ਭਾਰਤ ਦੇ ਕੁਝ ਹਸਪਤਾਲਾਂ ਵਿੱਚ ਸ਼ੁਰੂ ਕੀਤੇ ਗਏ ਰੋਕਥਾਮ ਅਤੇ ਸਬਕ੍ਰਿਪਸ਼ਨ ਅਧਾਰਿਤ ਸਿਹਤ ਬੀਮੇ ਦੇ ਭਾਰਤੀ ਮਾਡਲਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੈ।  
 
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹੁਣ ਅਗਲਾ ਕੰਮ ਸਾਰੇ ਹੀ ਸਮਿਆਂ ਲਈ ਮਹਾਮਾਰੀ ਦੇ ਟਾਕਰੇ ਲਈ ਤਿਆਰ ਰਹਿਣ ਅਤੇ ਬਚਾਅ ਪੱਖਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਆਯੁਸ਼ਮਾਨ ਭਾਰਤ ਦਾ ਵੀ ਜ਼ਿਕਰ ਕੀਤਾ ਜੋ ਇੱਕ ਵਿਲੱਖਣ ਸਿਹਤ ਬੀਮਾ ਯੋਜਨਾ ਹੈ, ਜਿਸ 'ਤੇ ਵਿਆਪਕ ਅਤੇ ਸੰਗਠਿਤ ਢੰਗ ਨਾਲ ਹੋਰ ਅੱਗੇ ਕੰਮ ਕੀਤਾ ਜਾ ਸਕਦਾ ਹੈ।

ਵੈਬੀਨਾਰ ਵਿੱਚ ਹਿੱਸਾ ਲੈਣ ਵਾਲੇ ਡਾਕਟਰਾਂ ਵਲੋਂ ਦਿੱਤੇ ਗਏ ਵੱਖੋ-ਵੱਖਰੇ ਸੁਝਾਵਾਂ ਵਿੱਚ ਪ੍ਰਾਈਵੇਟ ਸੈਕਟਰ ਲਈ ਘਟੋ-ਘੱਟ ਨਿਯਮ ਰੱਖਣ ਦੀ ਲੋੜ, ਬਿਨਾ ਲਾਇਸੈਂਸ ਕੰਮ ਕਰਦੇ ਪ੍ਰੈਕਟੀਸ਼ਨਰਾਂ ਦੀ ਜਾਂਚ ਕਰਨ ਦੀ ਤੁਰੰਤ ਲੋੜ ਅਤੇ ਟਾਲੀਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਨੂੰ ਸਮਾਪਤ ਕਰਨ ਦੇ ਸੁਝਾਅ ਸ਼ਾਮਲ ਸਨ ਤਾਂ ਜੋ ਨੌਜਵਾਨ ਮੈਡੀਕੋਜ਼ ਨੂੰ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਮਾਡਲਾਂ ਆਦਿ ‘ਤੇ ਅਧਾਰਿਤ ਮੈਡੀਕਲ ਕਲੀਨਿਕ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

*****

ਐੱਨਡਬਲਿਊ/ਐੱਸਐੱਨਸੀ



(Release ID: 1632854) Visitor Counter : 181