ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਟੀ ਗੁਵਾਹਾਟੀ ਨੇ ਕੋਵਿਡ 19 ਦੀ ਜਾਂਚ ਲਈ ਕਿਫ਼ਾਇਤੀ ਕਿੱਟਾਂ ਵਿਕਸਿਤ ਕੀਤੀਆਂ

Posted On: 19 JUN 2020 2:21PM by PIB Chandigarh

ਨੋਵੇਲ ਕੋਰੋਨਾਵਾਇਰਸ ਦੇ ਚੁੰਗਲ ਵਿੱਚੋਂ ਨਿਕਲਣ ਲਈ ਸਟੀਕ ਜਾਂਚ ਹੋਣੀ ਲਾਜ਼ਮੀ ਹੈ। ਇਸ ਦਿਸ਼ਾ ਵੱਲ ਕਦਮ ਉਠਾਉਂਦਿਆਂ ਭਾਰਤੀ ਤਕਨੀਕੀ ਇੰਸਟੀਟਿਊਟ (ਆਈਆਈਟੀ) ਗੁਵਾਹਾਟੀ ਨੇ ਆਰਆਰ ਐਨੀਮਲ ਹੈਲਥ ਕੇਅਰ ਲਿਮਿਟਿਡ ਅਤੇ ਗੁਵਾਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਨਾਲ ਘਾਟ ਲਾਗਤ ਵਾਲੀਆਂ ਜਾਂਚ ਕਿੱਟਾਂ ਵਿਕਸਿਤ ਕੀਤੀਆਂ ਹਨ। ਇਹ ਵਾਇਰਲ ਟਰਾਂਸਪੋਰਟ ਮੀਡਿਆ (ਵੀਟੀਐੱਮ) ਕਿੱਟਾਂ, ਆਰਟੀ-ਪੀਸੀਆਰ ਕਿੱਟਾਂ, ਆਰਐੱਨਏ ਆਈਸੋਲੇਸ਼ਨ ਕਿੱਟਾਂ ਹਨ।

 

ਇਹ ਵੀਟੀਐੱਮ ਕਿੱਟਾਂ ਸਭ ਤੋਂ ਪਹਿਲਾਂ ਰੋਕਣ ਦਾ ਸਰੋਤ ਹਨ ਜੋ ਕਿ ਵਿਅਕਤੀਗਤ ਸਰੋਤ ਤੋਂ ਲੈਬਾਰਟਰੀ ਵਿੱਚ ਕਲਚਰ ਅਤੇ ਟੈਸਟਿੰਗ ਲਈ ਸੁਰੱਖਿਅਤ ਤੌਰ ਤੇ ਨੱਕ ਅਤੇ ਮੂੰਹ ਵਿੱਚੋਂ ਸਵੈਬ ਨਮੂਨੇ ਇਕੱਤਰ ਕਰਨ ਲਈ ਵਰਤੇ ਜਾਂਦੇ ਹਨ। ਇਸ ਮਿਆਦ ਦੌਰਾਨ ਜੇ ਵਾਇਰਸ ਨਮੂਨੇ ਵਿੱਚ ਮੌਜੂਦ ਹੈ ਤਾਂ ਇਹ ਟੈਸਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੱਕ ਟਿਕਿਆ ਰਹੇਗਾ। ਇਸ ਕਿੱਟ ਵਿੱਚ ਇੱਕ ਵਿਆਪਕ ਤਰਲ ਹੈ ਜੋ ਵਿਸ਼ੇਸ਼ ਤੌਰਤੇ ਸਾਰਸ-ਸੀਓਵੀ-2 ਦੇ ਸੰਗ੍ਰਹਿ ਅਤੇ ਟਰਾਂਸਪੋਰਟ ਲਈ ਤਿਆਰ ਕੀਤਾ ਗਿਆ ਹੈ।

 

ਕਿੱਟਾਂ ਦੀ ਲਾਗਤ ਨੂੰ ਘੱਟ ਕਰਨ ਲਈ ਸਥਾਨਕ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ ਅਤੇ ਉਹ ਵਿਸ਼ਵ ਸਿਹਤ ਸੰਗਠਨ ਦੀਆਂ ਸਿਫਾਰਸ਼ਾਂ ਅਨੁਸਾਰ ਹੈ। ਅਸੀਂ ਇੰਨ੍ਹਾਂ ਕਿੱਟਾਂ ਦੇ ਦੋ ਬੈਚ ਰਾਸ਼ਟਰੀ ਸਿਹਤ ਮਿਸ਼ਨ, ਅਸਾਮ ਅਤੇ ਜੀਐੱਮਸੀਐੱਚ ਨੂੰ ਦਿੱਤੇ ਹਨ। ਆਈਆਈਟੀ ਗੁਵਾਹਾਟੀ ਦੇ ਮੁੱਖ ਖੋਜਾਰਥੀ ਪ੍ਰੋਫੈਸਰ ਪ੍ਰਮੇਸ਼ਵਰ ਕ੍ਰਿਸ਼ਨਨ ਇਅਰ ਨੇ ਕਿਹਾ ਕਿ ਅਸੀਂ ਵਧੇਰੇ ਜਨਸੰਖਿਆ ਦੀ ਜਾਂਚ ਲਈ ਵੱਡੀ ਮਾਤਰਾ ਵਿੱਚ ਇੰਨ੍ਹਾਂ ਕਿੱਟਾਂ ਨੂੰ ਬਣਾ ਰਹੇ ਹਾਂ।

 

https://ci6.googleusercontent.com/proxy/bOb7KPXxVYj_f3w4zFCyIk5MwgrcBIPVGCJnOokysqIhZB83LiPh2ekmhDzTltccUAe3jIKlSK1dJXukqq7LFYUgF3IZELmNBvVEvEo59wH0Ky44W8Jx=s0-d-e1-ft#https://static.pib.gov.in/WriteReadData/userfiles/image/image003OJDG.jpg 

 

(ਖੱਬੇ ਤੋਂ ਸੱਜੇ) ਲਕਸ਼ਮੀ ਰਮਨ ਆਦਿਲ, ਪੀ ਐੱਚ ਡੀ ਵਿਦਿਆਰਥੀ (ਆਈਆਈਟੀ ਗੁਵਾਹਾਟੀ), ਡਾ. ਪੰਕਜ ਚੌਧਰੀ (ਆਰ ਆਰ ਐਨੀਮਲ ਹੈਲਥ ਕੇਅਰ), ਪ੍ਰੋਫੈਸਰ ਪ੍ਰਮੇਸ਼ਵਰ ਇਅਰ ਅਤੇ ਪ੍ਰੋਫ਼ੈਸਰ ਸਿਧਾਰਥ ਘੋਸ਼ (ਆਈਆਈਟੀ ਗੁਵਾਹਾਟੀ) ਡਾ. ਅਨਿਲ ਬਿਦਕਰ (ਆਰ ਆਰ ਐਨੀਮਲ ਹੈਲਥ ਕੇਅਰ)

 

ਇੰਨ੍ਹਾਂ ਕਿੱਟਾਂ ਵਿੱਚ ਦੋ ਟਰਾਂਸਪੋਰਟ ਮੀਡਿਆ ਹੁੰਦੇ ਹਨ, ਇੱਕ ਨੈਸੋਫਰੇਂਜਲ ਲਈ ਅਤੇ ਦੂਜੀ ਓਰਫਰੇਂਜਲ ਨਮੂਨੇ ਇਕੱਠੇ ਕਰਨ ਵਾਲੀਆਂ ਸਵੈਬਾਂ ਲਈ। ਇਹ ਦੋਵੇਂ ਵਰਤੋਂ ਲਈ ਸੁਰੱਖਿਤ ਹਨ ਕਿਉਂਕਿ ਇੰਨ੍ਹਾਂ ਸਿਫਾਰਸ਼ ਅਤੇ ਇੰਨ੍ਹਾਂ ਨੂੰ ਪ੍ਰਮਾਣਿਤ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀਡੀਸੀ) ਕੀਤਾ ਗਿਆ ਹੈ। ਇਹ ਨਮੂਨੇ ਇਕੱਠੇ ਕਰਨ, ਟਰਾਂਸਪੋਰਟ, ਸੰਭਾਲ਼ ਅਤੇ ਲੰਮੇ ਸਮੇਂ ਲਈ ਫ੍ਰੀਜ਼ਰ ਵਿੱਚ ਨਮੂਨਿਆਂ ਨੂੰ ਰੱਖਣ ਦਾ ਇੱਕ ਮੁਕੰਮਲ ਪੈਕੇਜ ਹੈ। ਟਰਾਂਸਪੋਰਟ ਮਾਧਿਅਮ ਦੀ ਵਿਲੱਖਣ ਬਣਤਰ 72 ਘੰਟਿਆਂ ਤੱਕ (ਜਮਾਓ ਤਾਪਮਾਨ ਤੇ) ਵਾਇਰਸ ਦੀ ਵਿਵਹਾਰਕਤਾ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੀ ਹੈ।

 

ਸੁਰੱਖਿਅਤ ਸੈਂਪਲਿੰਗ ਲਈ ਸਵੈਬ ਨੂੰ ਪ੍ਰੀ-ਮੋਲਡਡ ਬ੍ਰੇਕ ਪੁਆਇੰਟ ਨਾਲ ਏਰਗੋਨੋਮਿਕਲੀ ਡਿਜ਼ਾਇਨ ਕੀਤਾ ਗਿਆ ਹੈ। ਇਹ ਵੀਟੀਐੱਮ ਕਿੱਟਾਂ ਸੀਡੀਸੀ ਦੀਆਂ ਸਿਫਾਰਸ਼ ਨਾਲ ਕੋਵਿਡ 19 ਨਮੂਨੇ ਇਕੱਤਰ ਕਰਨ ਅਤੇ ਯੂਜ਼ਰ-ਫ੍ਰੈਂਡਲੀ ਵਿਅਕਤੀਗਤ ਪੈਕ ਵਿੱਚ ਹੁੰਦੀਆਂ ਹਨ। ਪ੍ਰੋਫ਼ੈਸਰ ਅਈਅਰ ਨੇ ਕਿਹਾ ਕਿ ਇਹ ਕਿੱਟਾਂ ਅਸਾਮ ਵਿੱਚ ਕਿਫ਼ਾਇਤੀ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੰਭਾਲ਼ ਉਤਪਾਦਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਸਿਹਤ ਸੰਭਾਲ਼ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਕਿੱਟਾਂ ਅਤੇ ਕੈਰੀਅਰ ਦੇ ਮੌਕੇ ਮੁਹੱਈਆ ਕਰਵਾਏਗੀ।

 

ਵੀਟੀਐੱਮ ਕਿੱਟਾਂ ਤੋਂ ਇਲਾਵਾ ਇੰਸਟੀਟਿਊਟ ਨੇ ਆਰਆਰ ਐਨੀਮਲ ਹੈਲਥ ਕੇਅਰ ਲਿਮਿਟਿਡ ਨਾਲ ਸਾਂਝੇ ਤੌਰ ਤੇ ਆਰਐੱਨਏ ਆਏਸੋਲੇਸ਼ਨ ਕਿੱਟਾਂ ਅਤੇ ਆਰਟੀ- ਪੀਸੀਆਰ ਕਿੱਟਾਂ ਵੀ ਵਿਕਸਿਤ ਕੀਤੀਆਂ ਹਨ। ਵੱਖਰੇ ਅਤੇ ਸਾਫ ਕੀਤੇ ਆਰਐੱਨਏ ਨੂੰ ਐਨਜ਼ਾਈਮ ਰਿਵਰਸ ਟ੍ਰਾਂਸਕ੍ਰਿਪਟੇਜ਼ (ਆਰ ਟੀ) ਰਾਹੀਂ ਡੀਐੱਨਏ ਵਿੱਚ ਬਦਲਿਆ ਜਾਂਦਾ ਹੈ, ਜਿਸ ਨੂੰ ਕੋਵਿਡ 19 ਦੀ ਮੌਜੂਦਗੀ ਅਤੇ ਗ਼ੈਰ ਮੌਜੂਦਗੀ ਨੂੰ ਪਰਖਣ ਲਈ ਵਰਤਿਆ ਜਾਂਦਾ ਹੈ। ਇੰਨ੍ਹਾਂ ਸਾਰੀਆਂ ਕਿੱਟਾਂ ਦਾ ਵੱਡੇ ਪੱਧਰ 'ਤੇ ਉਤਪਾਦਨ ਅਸਾਮ ਦੀ ਲੋੜ ਨੂੰ ਪੂਰਾ ਕਰਨ ਲਈ ਸ਼ੁਰੂ ਹੋਇਆ ਹੈ ਜਿਸ ਨੂੰ ਜਲਦੀ ਹੀ ਦੇਸ਼ ਭਰ ਵਿੱਚ ਉਪਲੱਬਧ ਕਰਵਾਇਆ ਜਾਵੇਗਾ।

                                                                                    *****

ਐੱਨਬੀ/ਕੇਜੀਐੱਸ


(Release ID: 1632804) Visitor Counter : 225