ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਦਿੱਲੀ ਵਿੱਚ ਕੋਵਿਡ-19 ਪ੍ਰਬੰਧਨ ਵਿੱਚ ਅਸਾਨ, ਸਿਹਤ ਸਰਵੇਖਣ ਤੋਂ ਲੈ ਕੇ ਟੈਸਟਿੰਗ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਦੀਆਂ ਅਧਿਕਤਮ ਦਰਾਂ ਨਿਰਧਾਰਿਤ

ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਦੇ ਖਰਚ ਨੂੰ ਕਰੀਬ ਇੱਕ ਤਿਹਾਈ ਕੀਤਾ ਗਿਆ

ਦਿੱਲੀ ਦੇ 242 ਕੰਟੇਨਮੈਂਟ ਜ਼ੋਨ ਵਿੱਚ ਘਰ - ਘਰ ਸਿਹਤ ਸਰਵੇਖਣ ਪੂਰਾ ; ਕੁੱਲ 2. 3 ਲੱਖ ਲੋਕਾਂ ਦਾ ਸਰਵੇਖਣ ਕੀਤਾ ਗਿਆ


ਰੈਪਿਡ ਐਂਟੀਜੈੱਨ ਪ੍ਰਣਾਲੀ ਨਾਲ ਟੈਸਟਿੰਗ ਸ਼ੁਰੂ ; 193 ਟੈਸਟਿੰਗ ਸੈਂਟਰਾਂ ‘ਤੇ ਕੁੱਲ 7040 ਲੋਕਾਂ ਦੀ ਜਾਂਚ ; ਆਗਾਮੀ ਦਿਨਾਂ ਵਿੱਚ ਟੈਸਟਿੰਗ ਹੋਰ ਵਧਾਈ ਜਾਵੇਗੀ

Posted On: 19 JUN 2020 3:17PM by PIB Chandigarh

ਦਿੱਲੀ ਦੀ ਜਨਤਾ ਨੂੰ ਕੋਵਿਡ ਸੰਕ੍ਰਮਣ ਤੋਂ ਰਾਹਤ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਲਗਾਤਾਰ ਵਚਨਬੱਧ ਹੈ।  ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਦਿੱਲੀ ਵਿੱਚ ਕੋਵਿਡ ਦੀ ਸਥਿਤੀ ਦੀ ਆਪ ਨਿਗਰਾਨੀ ਕਰ ਰਹੇ ਹਨ।  ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਦਿੱਲੀ ਵਿੱਚ ਕੋਵਿਡ ਦੀ ਸਥਿਤੀ  ਦੇ ਸੰਦਰਭ ਵਿੱਚ ਆਯੋਜਿਤ ਬੈਠਕਾਂ ਵਿੱਚ ਦਿੱਤੇ ਗਏ ਨਿਰਦੇਸ਼ਾਂ  ਦੇ ਅਨੁਸਾਰ ਰਾਜਧਾਨੀ ਦਿੱਲੀ  ਦੇ 242 ਕੰਟੇਨਮੈਂਟ ਜ਼ੋਨਾਂ ਵਿੱਚ ਘਰ-ਘਰ ਸਿਹਤ ਸਰਵੇਖਣ ਦਾ ਕੰਮ ਕੱਲ੍ਹ ਪੂਰਾ ਹੋ ਗਿਆ।  ਇਸ ਵਿੱਚ ਕੁੱਲ 2.3 ਲੱਖ ਲੋਕਾਂ ਦਾ ਸਰਵੇ ਕੀਤਾ ਗਿਆ ।

 

ਇਸ ਦੇ ਇਲਾਵਾ ਦਿੱਲੀ ਵਿੱਚ ਟੈਸਟਿੰਗ ਸਮਰੱਥਾ ਵਧਾਉਣ ਅਤੇ ਜਾਂਚ  ਦੇ ਨਤੀਜੇ ਛੇਤੀ ਦੇਣ ਦੇ ਕੇਂਦਰੀ ਗ੍ਰਹਿ ਮੰਤਰੀ  ਦੇ ਨਿਰਦੇਸ਼ਾਂ ਅਨੁਸਾਰ ਕੱਲ੍ਹ ਤੋਂ ਰੈਪਿਡ ਐਂਟੀਜੈੱਨ ਪ੍ਰਣਾਲੀ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ।  193 ਟੈਸਟਿੰਗ ਸੈਂਟਰਾਂ ਤੇ ਕੁੱਲ 7040 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਅਗਲੇ ਦਿਨਾਂ ਵਿੱਚ ਟੈਸਟਿੰਗ ਦੀ ਗਿਣਤੀ ਹੋਰ ਵਧਾਈ ਜਾਵੇਗੀ।

 

ਨਾਲ ਹੀ ਸ਼੍ਰੀ ਅਮਿਤ ਸ਼ਾਹ ਦੁਆਰਾ ਕੀਤੇ ਗਏ ਫੈਸਲਿਆਂ ਦੇ ਬਾਅਦ ਸੈਂਪਲ ਟੈਸਟਿੰਗ ਤੁਰੰਤ ਦੁੱਗਣੀ ਕੀਤੀ ਜਾ ਚੁੱਕੀ ਹੈ। ਦਿੱਲੀ ਵਿੱਚ 15 ਤੋਂ 17 ਜੂਨ ਦੇ ਦੌਰਾਨ 27263 ਟੈਸਟਿੰਗ ਸੈਂਪਲ ਲਏ ਗਏ ਹਨ ਜਦੋਂ ਕਿ ਇਸ ਤੋਂ ਪਹਿਲਾਂ ਰੋਜ਼ਾਨਾ 4000 - 4500 ਸੈਂਪਲ ਲਈ ਜਾਂਦੇ ਸਨ। 

 

ਦਿੱਲੀ ਦੀ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਲਈ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਪ੍ਰਾਈਵੇਟ ਹਸਪਤਾਲਾਂ ਦੁਆਰਾ ਕੋਵਿਡ ਮਰੀਜ਼ਾਂ ਲਈ ਵੱਖ-ਵੱਖ ਸ਼੍ਰੇਣੀਆਂ ਜਿਵੇਂ - ਆਈਸੋਲੇਸ਼ਨ ਬੈੱਡਵੈਂਟੀਲੇਟਰ  ਦੇ ਬਿਨਾ ਆਈਸੀਊ (ICU)  ਅਤੇ ਵੈਂਟੀਲੇਟਰ ਦੇ ਨਾਲ ਆਈਸੀਯੂ   (ICU)   ਦੇ 60% ਬੈੱਡਾਂ ਦੀਆਂ ਦਰਾਂ ਨਿਰਧਾਰਿਤ ਕਰਨ ਲਈ ਨੀਤੀ ਆਯੋਜ ਦੇ ਮੈਂਬਰ ਡਾ. ਵੀ ਕੇ ਪਾਲ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਗਠਿਤ ਕੀਤੀ ਸੀ।

 

ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ -19 ਦੇ ਇਲਾਜ ਦੀਆਂ ਨਵੀਆਂ ਦਰਾਂ

 

ਸ਼੍ਰੇਣੀ (ਪ੍ਰਾਈਵੇਟ ਹਸਪਤਾਲ)

 

        ਨਵੀਆਂ ਦਰਾਂ (ਰੋਜ਼ਾਨਾ)

(ਪੀਪੀਈ) ਅਤੇ ਦਵਾਈਆਂ ਸਹਿਤ

 

ਪੁਰਾਣੀਆਂ ਦਰਾਂ (ਰੋਜ਼ਾਨਾ)

(ਪੀਪੀਈ ਦੇ ਬਿਨਾ)

 

ਆਈਸੋਲੇਸ਼ਨ ਬੈੱਡ

 

8000 – 10000 ਰੁਪਏ

 

24000 - 25000 ਰੁਪਏ

 

     ਵੈਂਟੀਲੇਟਰ  ਦੇ ਬਿਨਾ ਆਈਸੀਯੂ

 

13000 – 15000 ਰੁਪਏ

 

34000 - 43000 ਰੁਪਏ

 

ਵੈਂਟੀਲੇਟਰ  ਦੇ ਨਾਲ ਆਈਸੀਯੂ

 

15000 – 18000 ਰੁਪਏ

 

44000 - 54000 ਰੁਪਏ

 

 

 

ਕਮੇਟੀ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ  (ਪ੍ਰਾਈਵੇਟ ਹਸਪਤਾਲ NABH ਤੋਂ ਅਧਿਕਾਰਿਤ ਹੈ ਜਾਂ ਨਹੀ ਇਸ ਤੇ ਨਿਰਭਰ)  ਵਿੱਚ ਆਈਸੋਲੇਸ਼ਨ ਬੈੱਡਾਂ ਲਈ  (ਪੀਪੀਈ ਅਤੇ ਦਵਾਈਆਂ ਸਹਿਤ)  8000 - 10000 ਰੋਜ਼ਾਨਾ ਆਈਸੀਯੂ  ( ICU )  ਵੈਂਟੀਲੇਟਰ  ਦੇ ਬਿਨਾ  (ਪੀਪੀਈ ਅਤੇ ਦਵਾਈਆਂ ਸਹਿਤ)  13,000-15,000 ਰੋਜ਼ਾਨਾ ਅਤੇ ਆਈਸੀਯੂ (ICU)  ਵੈਂਟੀਲੇਟਰ  ਦੇ ਨਾਲ  (ਪੀਪੀਈ ਅਤੇ ਦਵਾਈਆਂ ਸਹਿਤ)  ਲਈ 15,000- 18,000 ਰੁਪਏ ਰੋਜ਼ਾਨਾ ਦੀ ਸਿਫਾਰਿਸ਼ ਕੀਤੀ ਹੈ।  ਹੁਣ ਇਨ੍ਹਾਂ  ਲਈ 24,000 - 25,000 ( ਪੀਪੀਈ  ਦੇ ਬਿਨਾ)34,000- 43,000 ( ਪੀਪੀਈ  ਦੇ ਬਿਨਾ)  ਅਤੇ 44,000- 54,000  ( ਪੀਪੀਈ  ਦੇ ਬਿਨਾ)  ਰੁਪਏ ਲਏ ਜਾਂਦੇ ਹਨ।

 

*****

 

ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀ
 


(Release ID: 1632797) Visitor Counter : 181