ਰੇਲ ਮੰਤਰਾਲਾ
ਏਸੀ ਡਕਟਿੰਗ ਜ਼ਰੀਏ ਕੋਵਿਡ-19 ਵਾਇਰਸ ਦੇ ਸੰਭਾਵਿਤ ਸੰਚਾਰ ਦੇ ਖਤਰੇ ਨੂੰ ਦੇਖਦੇ ਹੋਏ ਏਸੀ ਕੋਚ ਢੁਕਵਾਂ ਨਹੀਂ
ਭਾਰਤੀ ਰੇਲਵੇ ਨੇ 5231 ਗ਼ੈਰ-ਏਸੀ ਕੋਚਾਂ ਨੂੰ ਆਈਸੋਲੇਸ਼ਨ ਕੋਚਾਂ ਵਿੱਚ ਤਬਦੀਲ ਕੀਤਾ
ਇਨ੍ਹਾਂ ਕੋਚਾਂ ਵਿੱਚ ਕੁਦਰਤੀ ਰੂਪ ਨਾਲ ਹਵਾ ਅਤੇ ਪ੍ਰਕਾਸ਼ ਦੀ ਉਚਿਤ ਸੁਵਿਧਾ ਹੋਵੇ ਅਤੇ ਅਜਿਹੇ ਵਿੰਚ ਜੇਕਰ ਏਅਰ ਕੰਡੀਸ਼ਨਡ ਸੁਵਿਧਾ ਉਪਲੱਬਧ ਕਰਵਾਈ ਜਾਵੇ ਤਾਂ ਉਸ ਵਿੱਚ ਡਕਟ ਨਾ ਹੋਵੇ
ਅਧਿਕਾਰਿਤ ਸਮੂਹ ਦੁਆਰਾ ਗ਼ੈਰ ਏਅਰ ਕੰਡੀਸ਼ਨਡ ਕੋਚਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਸੀ
ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਉੱਚ ਤਾਪਮਾਨ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ ਅਤੇ ਖੁੱਲ੍ਹੀਆਂ ਖਿੜਕੀਆਂ ਜ਼ਰੀਏ ਹਵਾ ਆਰ-ਪਾਰ ਹੋਣ ਨਾਲ ਮਰੀਜ਼ਾਂ ਨੂੰ ਲਾਭ ਹੋ ਸਕਦਾ ਹੈ
ਗ਼ੈਰ ਏਸੀ ਕੋਚਾਂ ਦੀ ਤੈਨਾਤੀ ਤਕਨੀਕੀ ਅਤੇ ਸਿਹਤ ਪੱਖੋਂ ਜ਼ਰੂਰੀ ਹੈ
ਮਰੀਜ਼ਾਂ ਅਤੇ ਸਟਾਫ ਨੂੰ ਅਰਾਮ ਪ੍ਰਦਾਨ ਕਰਨ ਲਈ ਬਹੁ-ਪੱਖੀ ਰਣਨੀਤੀ ਅਪਣਾਈ ਜਾ ਰਹੀ ਹੈ
ਹਰੇਕ ਅਜਿਹੀ ਆਈਸੋਲੇਸ਼ਨ ਰੇਲ ਗੱਡੀ ਨੂੰ ਲਾਜ਼ਮੀ ਤੌਰ ’ਤੇ ਇੱਕ ਜਾਂ ਵਧੇਰੇ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਘੱਟੋ ਘੱਟ ਇੱਕ ਸਮਰਪਿਤ ਕੋਵਿਡ ਹਸਪਤਾਲ ਵਿੱਚ ਰੈਫਰਲ ਉਦੇਸ਼ ਲਈ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਮਰੀਜ਼ਾਂ ਦੀ ਸਥਿਤੀ ਵਿਗੜਨ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਤਬਦੀਲ ਕੀਤਾ ਜਾ ਸਕੇ
ਇਸ ਵਿੱਚ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਉਨ੍ਹਾਂ ਰਾਜ ਸਰਕਾਰਾਂ ਦੁਆਰਾ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਦੀ ਮੰਗ ਕੀਤੀ ਹੈ, ਰੇਲਵੇ ਸਿਰਫ਼ ਇੱਕ ਸੇਵ
Posted On:
19 JUN 2020 1:43PM by PIB Chandigarh
ਕੋਵਿਡ-19 ਖਿਲਾਫ਼ ਸਮਰੱਥਾ ਵਿੱਚ ਵਾਧਾ ਕਰਨ ਲਈ ਭਾਰਤੀ ਰੇਲਵੇ ਨੇ ਕੋਵਿਡ ਕੇਅਰ ਸੈਂਟਰ (ਸੀਸੀਸੀ) ਦੇ ਪੱਧਰ ’ਤੇ 5231 ਗ਼ੈਰ ਏਸੀ ਕੋਚਾਂ ਨੂੰ ਆਈਸੋਲੇਸ਼ਨ ਕੋਚਾਂ ਦੇ ਰੂਪ ਵਿੱਚ ਤਬਦੀਲੀ ਕਰ ਦਿੱਤਾ ਹੈ। ਇਨ੍ਹਾਂ ਕੋਚਾਂ ਦੀ ਵਰਤੋਂ ਕੋਵਿਡ ਦੇ ਸ਼ੱਕੀ/ਪੁਸ਼ਟੀ ਕੀਤੇ ਮਾਮਲਿਆਂ ਦੇ ਪ੍ਰਬੰਧਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤਾ ਜਾਵੇਗਾ।
ਇਹ ਸੁਵਿਧਾਵਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਨੀਤੀ ਆਯੋਗ ਦੁਆਰਾ ਵਿਕਸਤ ਕੀਤੀ ਏਕੀਕ੍ਰਿਤ ਕੋਵਿਡ ਯੋਜਨਾ ਦਾ ਹਿੱਸਾ ਹਨ ਅਤੇ ਰਾਜ ਦੀਆਂ ਸੁਵਿਧਾਵਾਂ ਸਮਾਪਤ ਹੋਣ ’ਤੇ ਆਮ ਤੌਰ ’ਤੇ ਇਨ੍ਹਾਂ ਨੂੰ ਵਰਤਿਆ ਜਾਵੇਗਾ।
ਯੋਜਨਾ ਤਹਿਤ ਇਹ ਵੀ ਤੈਅ ਕੀਤਾ ਗਿਆ ਹੈ ਕਿ ਇਨ੍ਹਾਂ ਕੋਚਾਂ ਵਿੱਚ ਕੁਦਰਤੀ ਰੂਪ ਨਾਲ ਹਵਾ ਅਤੇ ਪ੍ਰਕਾਸ਼ ਦੀ ਉਚਿਤ ਸੁਵਿਧਾ ਹੋਵੇ ਅਤੇ ਅਜਿਹੇ ਵਿੰਚ ਜੇਕਰ ਏਅਰ ਕੰਡੀਸ਼ਨਡ ਸੁਵਿਧਾ ਉਪਲੱਬਧ ਕਰਵਾਈ ਜਾਵੇ ਤਾਂ ਉਸ ਵਿੱਚ ਡਕਟ ਨਾ ਹੋਵੇ।
ਕੋਵਿਡ ਮਰੀਜ਼ਾਂ ਲਈ ਇਨ੍ਹਾਂ ਕੋਚਾਂ ਨੂੰ ਤਬਦੀਲ ਕਰਨ ਤੋਂ ਪਹਿਲਾਂ ਨੀਤੀ ਆਯੋਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਏਸੀ ਬਨਾਮ ਗ਼ੈਰ ਏਸੀ ਕੋਚ ਦੇ ਮੁੱਦੇ ’ਤੇ ਚਰਚਾ ਕੀਤੀ ਗਈ ਸੀ। ਇਹ ਸਹਿਮਤੀ ਪ੍ਰਗਟਾਈ ਗਈ ਕਿ ਏਸੀ ਡਕਟਿੰਗ ਜ਼ਰੀਏ ਕੋਵਿਡ-19 ਵਾਇਰਸ ਦੇ ਸੰਭਾਵਿਤ ਸੰਚਾਰ ਖਤਰੇ ਦੇ ਮੱਦੇਨਜ਼ਰ ਏਸੀ ਕੋਚ ਉਚਿੱਤ ਨਹੀਂ ਹੋਣਗੇ ਅਤੇ ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਉੱਚ ਤਾਪਮਾਨ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ ਅਤੇ ਖੁੱਲ੍ਹੀਆਂ ਖਿੜਕੀਆਂ ਜ਼ਰੀਏ ਹਵਾ ਆਰ-ਪਾਰ ਹੋਣ ਨਾਲ ਮਰੀਜ਼ਾਂ ਨੂੰ ਲਾਭ ਹੋ ਸਕਦਾ ਹੈ।
ਜਿਵੇਂ ਕਿ ਅਧਿਕਾਰਿਤ ਸਮੂਹ-II ਦੁਆਰਾ ਨਿਰਦੇਸ਼ਿਤ ਅਤੇ ਲੋੜੀਂਦਾ ਕੀਤਾ ਗਿਆ ਹੈ ਕਿ ਇਹ ਆਈਸੋਲੇਸ਼ਨ ਕੋਚ, ‘ਕੋਵਿਡ ਕੇਅਰ ਸੈਂਟਰ’ ਵਜੋਂ ਸੇਵਾ ਕਰਦੇ ਹਨ, ਇਹ ਸਿਰਫ ਉਨ੍ਹਾਂ ਮਾਮਲਿਆਂ ਦੀ ਦੇਖਭਾਲ਼ ਦੀ ਪੇਸ਼ਕਸ਼ ਕਰਨਗੇ ਜੋ ਘੱਟ ਜਾਂ ਬਹੁਤ ਹਲਕੇ ਮਾਮਲੇ ਹੋਣਗੇ ਜਾਂ ਫਿਰ ਕੋਵਿਡ ਦੇ ਸ਼ੱਕੀ ਮਾਮਲਿਆਂ ਦੇ ਤੌਰ ’ਤੇ ਨਿਰਧਾਰਿਤ ਕੀਤੇ ਗਏ ਹਨ।
ਹਰੇਕ ਅਜਿਹੀ ਆਈਸੋਲੇਸ਼ਨ ਰੇਲ/ਸੀਸੀਸੀ ਨੂੰ ਲਾਜ਼ਮੀ ਤੌਰ ’ਤੇ ਇਕ ਜਾਂ ਵਧੇਰੇ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਘੱਟੋ-ਘੱਟ ਇੱਕ ਸਮਰਪਿਤ ਕੋਵਿਡ ਹਸਪਤਾਲ ਵਿੱਚ ਰੈਫਰਲ ਮਕਸਦ ਲਈ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਮਰੀਜ਼ਾਂ ਦੀ ਸਥਿਤੀ ਵਿਗੜਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਅਜਿਹੀਆਂ ਟ੍ਰੇਨਾਂ ਲਈ ਤਿਆਰ ਕੀਤੀ ਗਈ ਮਿਆਰੀ ਪ੍ਰਕਿਰਿਆ ਅਨੁਸਾਰ ਇਨ੍ਹਾਂ ਦੇ ਕੋਲ ਪਲੈਟਫਾਰਮ ’ਤੇ ਇੱਕ ਐਮਰਜੈਂਸੀ ਸੁਵਿਧਾ ਸਬੰਧਿਤ ਸਿਹਤ ਸੇਵਾ ਪ੍ਰਦਾਤਾ ਦੁਆਰਾ ਲਾਜ਼ਮੀ ਰੂਪ ਨਾਲ ਬਣਾਈ ਜਾਣੀ ਹੋਵੇਗੀ। ਇਹ ਸੁਵਿਧਾ, ਜੇਕਰ ਸਥਾਈ ਰੂਪ ਵਿੱਚ ਉਪਲੱਬਧ ਨਹੀਂ ਹੈ ਤਾਂ ਅਸਥਾਈ ਵਿਵਸਥਾ ਦੇ ਰੂਪ ਵਿੱਚ ਪ੍ਰਦਾਨ ਕੀਤੀ ਜਾ ਸਕਦੀ ਹੈ।
ਇਹ ਸਲਾਹ ਦਿੱਤੀ ਗਈ ਹੈ ਕਿ ਅਜਿਹੇ ਰੇਲ ਕੋਚਾਂ ਦੀ ਵਰਤੋਂ ਕੋਵਿਡ ਇਲਾਜ ਲਈ ਉਸ ਸਥਿਤੀ ਵਿੱਚ ਕੀਤੀ ਜਾਵੇਗੀ ਜਦੋਂ ਸਬੰਧਿਤ ਰਾਜਾਂ ਕੋਲ ਅਜਿਹੀਆਂ ਸੁਵਿਧਾਵਾਂ ਦੀ ਘਾਟ ਹੋ ਜਾਵੇਗੀ। ਸੰਭਾਵਨਾ ਹੈ ਕਿ ਜੁਲਾਈ ਦੇ ਮੱਧ ਵਿੱਚ ਜਦੋਂ ਕੋਵਿਡ ਦਾ ਸੰਕ੍ਰਮਣ ਆਪਣੇ ਸਿਖਰ ’ਤੇ ਹੋਵੇਗਾ ਉਦੋਂ ਇਨ੍ਹਾਂ ਰੇਲ ਕੋਚਾਂ ਦੀ ਜ਼ਰੂਰਤ ਹੋਵੇਗੀ।
ਇਹ ਦੁਹਰਾਇਆ ਗਿਆ ਹੈ ਕਿ ਗ਼ੈਰ-ਏਸੀ ਕੋਚਾਂ ਨੂੰ ਕੋਵਿਡ ਦੇਖਭਾਲ਼ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਅਧਿਕਾਰਿਤ ਸਮੂਹ ਦੁਆਰਾ ਇਸ ਲਈ ਲਿਆ ਗਿਆ ਕਿਉਂਕਿ ਸੰਕ੍ਰਮਣ ਫੈਲਣ ਦੇ ਖਤਰੇ ਕਾਰਨ ਏਸੀ ਕੋਚ ਇਸ ਕੰਮ ਲਈ ਅਣਉਪਯੋਗੀ ਹੋਣਗੇ ਅਤੇ ਇਨ੍ਹਾਂ ਦੀ ਜਗ੍ਹਾ ਗ਼ੈਰ ਏਸੀ ਕੋਚ ਬਿਹਤਰ ਰਹਿਣਗੇ ਕਿਉਂਕਿ ਉਨ੍ਹਾਂ ਵਿੱਚ ਖੁੱਲ੍ਹੀਆਂ ਖਿੜਕੀਆਂ ਤੋਂ ਹਵਾ ਆਰ-ਪਾਰ ਹੋਣ ਨਾਲ ਮਰੀਜ਼ਾਂ ਨੂੰ ਲਾਭ ਮਿਲੇਗਾ।
ਜੇਕਰ ਖਿੜਕੀਆਂ ਬੰਦ ਰੱਖੀਆਂ ਜਾਂਦੀਆਂ ਹਨ ਤਾਂ ਗ਼ੈਰ ਏਸੀ ਕੋਚ ਜੂਨ ਦੇ ਮੱਧ ਵਿੱਚ ਥੋੜ੍ਹਾ ਗਰਮ ਹੋ ਸਕਦੇ ਹਨ ਜਿਸ ਨਾਲ ਅੰਦਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਦੇ ਆਸ-ਪਾਸ ਹੋ ਸਕਦਾ ਹੈ, ਪਰ ਇੱਕ ਮੱਛਰਦਾਨੀ ਲਗਾਉਣ ਅਤੇ ਖਿੜਕੀਆਂ ਖੁੱਲ੍ਹੀਆਂ ਰੱਖੀਆਂ ਜਾਣ ਤਾਂ ਹਵਾ ਦੇ ਆਰ-ਪਾਰ ਹੋਣ ਨਾਲ ਤਾਪਮਾਨ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਰਹੇਗੀ। ਅਜਿਹੀ ਸਥਿਤੀ ਅਸਥਾਈ ਹੋ ਸਕਦੀ ਹੈ ਕਿਉਂਕਿ ਮੌਨਸੂਨ ਦੇ ਆਉਣ ਨਾਲ ਵਰਖਾ ਹੋ ਜਾਣ ਨਾਲ ਤਾਪਮਾਨ ਵਿੱਚ ਸੁਧਾਰ ਹੋ ਜਾਵੇਗਾ। ਗਰਮੀਆਂ ਵਿੱਚ ਕੋਚਾਂ ਅੰਦਰ ਤਾਪਮਾਨ ਨੂੰ ਘੱਟ ਰੱਖਣ ਲਈ ਇੱਕ ਬਹੁ ਪੱਧਰੀ ਰਣਨੀਤੀ ਅਪਣਾਈ ਜਾ ਰਹੀ ਹੈ ਜਿਸ ਨਾਲ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਅਰਾਮ ਮਿਲੇਗਾ।
ਇਸ ਲਈ ਨਿਮਨਲਿਖਤ ਉਪਾਅ ਅਜ਼ਮਾਏ ਜਾ ਰਹੇ ਹਨ:
- ਪਲੈਟਫਾਰਮਾਂ ’ਤੇ ਖੜ੍ਹੇ ਅਜਿਹੇ ਕੋਚਾਂ ਉੱਪਰ ਕਵਰ ਸ਼ੀਟਸ (ਸਫ਼ੈਦ ਕਨਾਤ) ਜਾਂ ਉਚਿੱਤ ਸਮੱਗਰੀ ਵਿਛਾਈ ਜਾ ਰਹੀ ਹੈ ਤਾਂ ਕਿ ਬਾਹਰ ਦੇ ਤਾਪਮਾਨ ਨਾਲ ਕੋਚਾਂ ਦੇ ਅੰਦਰ ਗਰਮੀ ਤੋਂ ਬਚਾਅ ਕੀਤਾ ਜਾ ਸਕੇ।
- ਕੋਚਾਂ ਦੇ ਅੰਦਰ ਬਬਲ ਰੈਪ ਦੀ ਸ਼ੀਟ ਲਗਾਈ ਜਾ ਰਹੀ ਹੈ ਤਾਂ ਕਿ ਅੰਦਰ ਦੇ ਤਾਪਮਾਨ ਨੂੰ ਇੱਕ ਡਿਗਰੀ ਸੈਲਸੀਅਸ ਤੱਕ ਘੱਟ ਕੀਤਾ ਜਾ ਸਕੇ।
- ਕੋਚਾਂ ਦੀਆਂ ਛੱਤਾਂ ’ਤੇ ਗਰਮੀ ਨੂੰ ਪਰਿਵਰਤਿਤ ਕਰਨ ਵਾਲੇ ਪੇਂਟ ਲਗਾਏ ਜਾ ਰਹੇ ਹਨ। ਉੱਤਰੀ ਰੇਲਵੇ ਦੁਆਰਾ ਇਸ ਦਾ ਪ੍ਰਯੋਗ ਕੀਤਾ ਗਿਆ ਹੈ। ਟ੍ਰਾਇਲ ਦੌਰਾਨ ਦੇਖਿਆ ਗਿਆ ਕਿ ਇਸ ਨਾਲ ਕੋਚਾਂ ਅੰਦਰ ਦਾ ਤਾਪਮਾਨ 2.2 ਡਿਗਰੀ ਸੈਲਸੀਅਸ ਤੱਕ ਘੱਟ ਕੀਤਾ ਜਾ ਸਕਦਾ ਹੈ।
- ਕੋਚਾਂ ’ਤੇ ਪੇਂਟ ਦੀ ਅਜਿਹੀ ਹੋਰ ਪਰਤ ਚੜ੍ਹਾਉਣ ਲਈ ਮੁੰਬਈ ਆਈਆਈਟੀ ਦੇ ਸਹਿਯੋਗ ਨਾਲ ਟ੍ਰਾਇਲ ਕਰਨ ਦੀ ਯੋਜਨਾ ਹੈ। ਇਸ ਦਾ ਟ੍ਰਾਇਲ 20 ਜੂਨ ਨੂੰ ਕੀਤਾ ਜਾਵੇਗਾ ਅਤੇ ਟ੍ਰਾਇਲ ਦੇ ਨਤੀਜੇ ਰਿਕਾਰਡ ਕੀਤੇ ਜਾਣਗੇ।
ਕੋਚਾਂ ਦੀ ਛੱਤ ਨੂੰ ਪੇਂਟ ਕਰਨ ਦੇ ਇਲਾਵਾ ਬਾਂਸ ਆਦਿ ਦੀ ਚਿਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਤਾਂ ਕਿ ਤਾਪਮਾਨ ਨੂੰ ਹੋਰ ਘਟਾਇਆ ਜਾ ਸਕੇ।
- ਕੋਚਾਂ ਅੰਦਰ ਪੋਰਟੇਬਲ ਕੂਲਰ ਲਗਾਉਣ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ। ਇਸ ਨਾਲ ਅੰਦਰ ਦਾ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੱਕ ਘੱਟ ਕਰਨ ਵਿੱਚ ਮਦਦ ਮਿਲੀ ਹੈ।
- ਪਾਣੀ ਦੀ ਫੁਹਾਰ ਚਲਾਉਣ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ। ਇਸ ਨਾਲ ਮੌਜੂਦ ਖੁਸ਼ਕ ਮੌਸਮ ਵਿੱਚ ਮਰੀਜ਼ਾਂ ਨੂੰ ਕਾਫ਼ੀ ਅਰਾਮ ਮਿਲਣ ਦੀ ਸੰਭਾਵਨਾ ਹੈ।
ਭਾਰਤੀ ਰੇਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਰੇਲ ਕੋਚਾਂ ਨੂੰ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਉਪਲੱਬਧ ਕਰਾ ਰਹੀ ਹੈ। ਇਸਦਾ ਉਪਯੋਗ ਰਾਜਾਂ ਦੁਆਰਾ ਐਮਰਜੈਂਸੀ ਉਪਾਅ ਦੇ ਰੂਪ ਵਿੱਚ ਕੀਤਾ ਜਾਵੇਗਾ ਜਦੋਂ ਉਨ੍ਹਾਂ ਕੋਲ ਕੋਵਿਡ ਮਰੀਜ਼ਾਂ ਨੂੰ ਅਲੱਗ ਰੱਖਣ ਦੀਆਂ ਸੁਵਿਧਾਵਾਂ ਘਟ ਜਾਣਗੀਆਂ। ਅਜਿਹੇ 5 ਹਜ਼ਾਰ ਤੋਂ ਜ਼ਿਆਦਾ ਕੋਚ ਐਮਰਜੈਂਸੀ ਲਈ ਤਿਆਰ ਰੱਖੇ ਗਏ ਹਨ।
*****
ਡੀਜੇਐੱਨ/ਐੱਸਜੀ/ਐੱਮਕੇਵੀ
(Release ID: 1632702)
Visitor Counter : 296