ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਬਾਰੇ ਅੱਪਡੇਟਸ

ਕੇਂਦਰ ਨੇ ਕਰਨਾਟਕ ਦੇ ਵਿਆਪਕ ਕੰਟੈਕਟ ਟ੍ਰੇਸਿੰਗ ਅਤੇ ਘਰ-ਘਰ ਜਾ ਕੇ ਸਰਵੇਖਣ ਕਰਨ ਦੇ ਆਈਟੀ - ਅਧਾਰਿਤ ਮਾਡਲ ਦੀ ਸ਼ਲਾਘਾ ਕੀਤੀ

Posted On: 19 JUN 2020 1:28PM by PIB Chandigarh

ਕੇਂਦਰ ਨੇ ਕਰਨਾਟਕ ਦੇ ਕੋਵਿਡ-19 ਪ੍ਰਬੰਧਨ ਲਈ ਬਿਹਤਰੀਨ ਪਿਰਤ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਵਿਆਪਕ ਕੰਟੈਕਟ ਟ੍ਰੇਸਿੰਗ ਅਤੇ ਫਿਜ਼ੀਕਲ/ ਫ਼ੋਨ-ਅਧਾਰਿਤ ਪਰਿਵਾਰਕ ਸਰਵੇਖਣ ਸ਼ਾਮਲ ਹਨ ਇਸ ਸਰਵੇਖਣ ਵਿੱਚ 1.5 ਕਰੋੜ ਤੋਂ ਵੱਧ ਘਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਬਹੁ-ਖੇਤਰੀ ਏਜੰਸੀਆਂ ਦੀ ਸ਼ਮੂਲੀਅਤ ਅਤੇ ਟੈਕਨੋਲੋਜੀ ਅਧਾਰਿਤ ਸਮਾਧਾਨਾਂ ਅਤੇ ਦਖਲਅੰਦਾਜ਼ੀਆਂ ਨਾਲ ਰਾਜ ਸਰਕਾਰ ਦੁਆਰਾ ਕੀਤੀਆਂ ਦੋ ਪਹਿਲਾਂ ਨੂੰ ਸਰਕਾਰ ਦੀ ਸੰਪੂਰਨਪਹੁੰਚ ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਉਹ ਪ੍ਰਭਾਵਸ਼ਾਲੀ ਢੰਗ ਨਾਲ ਹਰੇਕ ਮਾਮਲੇ ਦਾ ਪਤਾ ਲਗਾਉਂਦੇ ਅਤੇ ਟ੍ਰੈਕ ਕਰਦੇ ਹਨ ਜਿਸ ਨਾਲ ਮਹਾਮਾਰੀ ਦੀ ਰੋਕਥਾਮ ਵਿੱਚ ਸਫ਼ਲਤਾ ਮਿਲਦੀ ਹੈ

 

ਕੇਂਦਰ ਨੇ ਦੂਸਰੇ ਰਾਜਾਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਬਿਹਤਰੀਨ ਪਿਰਤਾਂ ਨੂੰ ਆਪਣੇ ਸਥਾਨਕ ਪ੍ਰਸੰਗ ਅਨੁਸਾਰ ਢਾਲਣ ਅਤੇ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਬਿਹਤਰ ਪ੍ਰਬੰਧਨ ਲਈ ਅਪਣਾਉਣ

 

ਸੰਪਰਕ ਟ੍ਰੇਸਿੰਗ ਮਹਾਮਾਰੀ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਕਰਨਾਟਕ ਨੇ ਭਾਰਤ ਸਰਕਾਰ ਦੁਆਰਾ ਪਰਿਭਾਸ਼ਿਤ ਕੀਤੀ ਗਈ ਸੰਪਰਕਦੀ ਪਰਿਭਾਸ਼ਾ ਨੂੰ ਹੋਰ ਵਧਾ ਕੇ ਵੱਧ ਜੋਖਮ ਅਤੇ ਘੱਟ ਜੋਖਮ ਵਾਲੇ ਸੰਪਰਕਾਂ ਨੂੰ ਸ਼ਾਮਲ ਕੀਤਾ ਹੈ ਕਰਨਾਟਕ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸੰਪਰਕਾਂ ਦੀ ਗਿਣਤੀ ਨੂੰ ਬੜੀ ਸਾਵਧਾਨੀ ਨਾਲ ਟ੍ਰੇਸ ਕੀਤਾ ਹੈ ਅਤੇ ਉਨ੍ਹਾਂ ਨੂੰ ਸਖਤ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ।

 

ਰਾਜ ਦੁਆਰਾ ਤਿਆਰ ਕੀਤੀ ਗਈ ਵਿਸਤ੍ਰਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੇ ਅਨੁਸਾਰ 10,000 ਤੋਂ ਵੱਧ ਸਿਖਿਅਤ ਫੀਲਡ ਸਟਾਫ਼ ਸੰਪਰਕ ਟ੍ਰੇਸਿੰਗ ਲਈ ਖ਼ਾਸ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਇਹ ਸਟਾਫ਼ ਹਰੇਕ ਮਨੋਨੀਤ ਵਿਅਕਤੀ ਦੀਆਂ ਕਦਮ-ਦਰ-ਕਦਮ ਕਾਰਵਾਈਆਂ ਨੂੰ ਨਿਰਧਾਰਿਤ ਕਰਦਾ ਹੈ ਸੰਪਰਕ ਟ੍ਰੇਸਿੰਗ ਮੋਬਾਈਲ ਐਪ ਅਤੇ ਵੈੱਬ ਐਪਲੀਕੇਸ਼ਨ ਦੀ ਵਰਤੋਂ ਕੰਮ ਦੀ ਵੱਡੀ ਮਾਤਰਾ, ਪਾਜ਼ਿਟਿਵ ਵਿਅਕਤੀਆਂ ਦੇ ਭੁੱਲਣ ਅਤੇ ਕਈ ਕਾਰਨਾਂ ਕਰਕੇ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨੂੰ ਦੂਰ ਕਰਨ ਲਈ ਕੀਤੀ ਜਾ ਰਹੀ ਹੈ

 

ਰਾਜ ਵੱਡੇ ਨਿਗਮ ਖੇਤਰਾਂ ਦੀਆਂ ਝੁੱਗੀਆਂ ਜਾਂ ਇਸ ਤਰ੍ਹਾਂ ਦੇ ਇਲਾਕਿਆਂ ਵਿੱਚ ਰਹਿੰਦੇ ਸੰਪਰਕਾਂ ਦੀ ਲਾਜ਼ਮੀ ਸੰਸਥਾਗਤ ਕੁਆਰੰਟੀਨ ਰਾਹੀਂ ਲਾਗ ਦੇ ਫੈਲਣ ਨੂੰ ਰੋਕਣ ਦੇ ਯੋਗ ਹੋਇਆ ਹੈ। ਕਰਨਾਟਕ ਆਉਣ ਵਾਲੇ/ਵਾਪਸ ਪਰਤਨ ਵਾਲੇ ਸਾਰੇ ਯਾਤਰੀਆਂ ਲਈ ਸੇਵਾ ਸਿੰਧੂਪੋਰਟਲ 'ਤੇ ਰਜਿਸਟਰ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨਾਲ ਰਾਜ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਤੱਕ ਉਨ੍ਹਾਂ ਦੇ ਘਰ ਜਾਂ ਸੰਸਥਾਗਤ ਕੁਆਰੰਟੀਨ ਖੇਤਰ ਵਿੱਚ ਉਨ੍ਹਾਂ ਦੀ ਨਿਗਰਾਨੀ ਕਰ ਸਕਦਾ ਹੈ। ਕੁਆਰੰਟੀਨ ਵਾਚ ਐਪਦੀ ਵਰਤੋਂ ਕੁਆਰੰਟੀਨ ਨੂੰ ਲਾਗੂ ਕਰਵਾਉਣ ਵਾਲੇ ਸਟਾਫ਼ ਵਰਕਰਾਂ ਦੁਆਰਾ ਕੀਤੀ ਜਾਂਦੀ ਹੈ। ਰਾਜ ਨੇ ਕਮਿਊਨਿਟੀ ਦੀ ਭਾਗੀਦਾਰੀ ਦੁਆਰਾ ਘਰੇਲੂ ਕੁਆਰੰਟੀਨ ਨੂੰ ਲਾਗੂ ਕਰਨ ਲਈ ਮੋਬਾਈਲ ਦਸਤਾ ਵੀ ਬਣਾਇਆ ਹੈ ਜੇ ਕਿਸੇ ਵਿਅਕਤੀ ਬਾਰੇ ਗੁਆਂਢੀ ਜਾਂ ਜਨਤਾ ਤੋਂ ਕੁਆਰੰਟੀਨ ਦੀ ਉਲੰਘਣਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ, ਤਾਂ ਉਸ ਵਿਅਕਤੀ ਨੂੰ ਸੰਸਥਾਗਤ ਕੁਆਰੰਟੀਨ ਵਿੱਚ ਰੱਖਿਆ ਜਾਂਦਾ ਹੈ

 

ਬਜ਼ੁਰਗਾਂ, ਸਹਿ-ਬਿਮਾਰੀ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ ਇਨਫਲੂਐਂਜ਼ਾ ਜਿਹੀਆਂ ਬਿਮਾਰੀਆਂ (ਆਈਐੱਲਆਈ)/ ਗੰਭੀਰ ਸਾਹ ਬਿਮਾਰੀ (ਐੱਸਏਆਰਆਈ) ਜਿਹੇ ਉੱਚ ਜੋਖਮ ਵਾਲੇ ਲੋਕਾਂ ਦੀ ਪਹਿਲ ਦੇ ਅਧਾਰ 'ਤੇ, ਦੀ ਪਛਾਣ ਕਰਨ, ਉਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਦੇ ਵਿਚਾਰ ਨਾਲ ਕਰਨਾਟਕ ਨੇ ਫਿਜ਼ੀਕਲ / ਫੋਨ ਅਧਾਰਿਤ ਘਰੇਲੂ ਸਰਵੇਖਣ ਕੀਤਾ ਹੈ

 

ਇਹ ਸਰਵੇਖਣ ਮਈ 2020 ਦੌਰਾਨ ਕੀਤਾ ਗਿਆ ਸੀ ਅਤੇ ਕੁੱਲ 168 ਲੱਖ ਘਰਾਂ ਵਿੱਚੋਂ 153 ਲੱਖ ਘਰਾਂ ਨੂੰ ਕਵਰ ਕੀਤਾ ਗਿਆ ਸੀ। ਪੋਲਿੰਗ ਬੂਥ ਪੱਧਰ ਦੇ ਅਧਿਕਾਰੀ (ਬੀਐੱਲਓ) ਸਿਹਤ ਸਰਵੇਖਣ ਐਪ ਦੇ ਨਾਲ-ਨਾਲ ਵੈੱਬ ਐਪਲੀਕੇਸ਼ਨ ਦੀ ਵਰਤੋਂ ਕਰਕੇ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਲਈ ਲਗੇ ਹੋਏ ਸਨ ਸਰਵੇਖਣ ਦੁਆਰਾ ਇਕੱਠੇ ਕੀਤੇ ਗਏ ਅੰਕੜਿਆਂ ਦੀ ਜਾਣਕਾਰੀ ਨੂੰ ਗਰਭਵਤੀ ਮਾਂਵਾਂ ਅਤੇ ਟੀਬੀ/ ਐੱਚਆਈਵੀ/ ਡਾਇਲਾਸਿਸ/ ਕੈਂਸਰ ਦੇ ਮਰੀਜ਼ਾਂ ਲਈ ਸਿਹਤ ਵਿਭਾਗ ਪਾਸ ਪਹਿਲਾਂ ਹੀ ਉਪਲਬਧ ਜਾਣਕਾਰੀ ਨਾਲ ਸੰਪੂਰਤ ਕੀਤਾ ਗਿਆ ਸੀ ਰਾਜ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਅਪਤਾਮਿਤ੍ਰ (Apthamitra) ਟੈਲੀ-ਕੰਸਲਟੇਸ਼ਨ ਲਈ ਹੈਲਪਲਾਈਨ (ਕਾਲ ਨੰਬਰ 14410) ਰਾਹੀਂ, ਨੈਸਕੌਮ ਦੇ ਸਹਿਯੋਗ ਨਾਲ, ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐੱਸ) ਅਤੇ ਬਾਹਰਲੀਆਂ ਕਾਲਾਂ ਦੇ ਜ਼ਰੀਏ ਜੋਖਮ ਵਾਲੇ ਪਰਿਵਾਰਾਂ ਤੱਕ ਪਹੁੰਚਣ ਲਈ ਵਰਤੋਂ ਕੀਤੀ ਜਾ ਰਹੀ ਹੈ। ਕੋਵਿਡ -19 ਵਾਲੇ ਲੱਛਣਾਂ ਜਿਹੇ ਕਿਸੇ ਵੀ ਵਿਅਕਤੀ ਨੂੰ ਰਿਪੋਰਟ ਕਰਨ ਵਾਲੇ ਪਰਿਵਾਰਾਂ ਨੂੰ ਟੈਲੀਮੈਡੀਸਿਨ ਡਾਕਟਰ ਦੁਆਰਾ ਦੇਖਿਆ ਜਾਂਦਾ ਹੈ ਅਤੇ ਅੱਗੇ ਦੀ ਸਲਾਹ ਦਿੱਤੀ ਜਾਂਦੀ ਹੈ ਫੀਲਡ ਲੈਵਲ ਸਿਹਤ ਕਰਮੀ (ਆਸ਼ਾ) ਉਨ੍ਹਾਂ ਘਰਾਂ ਦਾ ਦੌਰਾ ਵੀ ਕਰਦੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋੜੀਂਦੀ ਸਿਹਤ ਸੰਭਾਲ ਸੇਵਾ ਕੀਤੀ ਗਈ ਹੈ

*****

 

ਐੱਮਵੀ



(Release ID: 1632694) Visitor Counter : 211