ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਪੰਜ ਸਾਲਾਂ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਨਿਰਮਾਣ ਕੇਂਦਕ (ਹੱਬ) ਬਣੇਗਾ

Posted On: 18 JUN 2020 5:21PM by PIB Chandigarh

 

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਸਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਭਰੋਸਾ ਜਤਾਇਆ ਕਿ ਭਾਰਤ ਅਗਲੇ ਪੰਜ ਸਾਲਾਂ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਕੇਂਦਰ (ਹੱਬ) ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਇਸ ਖੇਤਰ ਨੂੰ ਹਰ ਸੰਭਵ  ਰਿਆਇਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਲੈਕਟ੍ਰਿਕ ਵਾਹਨਾਂ ਤੇ ਜੀਐੱਸਟੀ ਨੂੰ ਘਟਾ ਕੇ 12 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।

 

"ਇੰਡਿਆ’ਜ਼ ਇਲੈਕਟ੍ਰਿਕ ਵਹੀਕਲ ਰੋਡ ਮੈਪ ਪੋਸਟ ਕੋਵਿਡ-19" ਤੇ ਅੱਜ ਆਯੋਜਿਤ ਹੋਏ ਇੱਕ ਵੈੱਬੀਨਾਰ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਲੈਕਟ੍ਰਿਕ ਵਾਹਨ ਖੇਤਰ ਦੇ ਮੁੱਦੇ ਦਾ ਪਤਾ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਵਿਕਰੀ ਵਿੱਚ ਵਾਧਾ ਹੋਣ ਦੇ ਨਾਲ ਹੀ ਸਥਿਤੀ ਵਿੱਚ ਵੀ ਬਦਲਾਅ ਹੋਵੇਗਾ। ਉਨ੍ਹਾਂ ਕਿਹਾ ਕਿ ਚੀਨ ਨਾਲ ਕਾਰੋਬਾਰ ਕਰਨ ਵਿੱਚ ਦੁਨੀਆ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੀ, ਜੋ ਕਿ ਭਾਰਤੀ ਉਦਯੋਗ ਜਗਤ ਲਈ ਕਾਰੋਬਾਰ ਵਿੱਚ ਬਦਲਾਅ ਦੇ ਮੌਕੇ ਦੀ ਪ੍ਰਾਪਤੀ ਦਾ ਬਹੁਤ ਸੁਨਹਿਰਾ ਮੌਕਾ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਪੈਟਰੋਲੀਅਮ ਬਾਲਣ ਦੀ ਉਪਲਬਤਾ ਸੀਮਤ ਮਾਤਰਾ ਵਿੱਚ ਹੋਣ ਦੇ ਨਾਲ ਹੀ ਦੁਨੀਆਂ ਨੂੰ ਬਿਜਲੀ ਦੇ ਵੈਕਲਿਪ ਅਤੇ ਸਸਤੇ ਸਰੋਤਾਂ ਦੀ ਤਲਾਸ਼ ਕਰਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਅਤੇ ਬਾਇਯੋ ਬਾਲਣ ਨੂੰ ਅਪਣਾਉਣ ਦਾ ਚੰਗਾ ਮੌਕਾ ਹੈ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਵਾਹਨ ਸਕਰੈਪਿੰਗ ਨੀਤੀ ਦੇ ਵੱਲ ਵੀ ਸੰਕੇਤ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਨਾਲ ਆਟੋ ਨਿਰਮਾਣ ਖੇਤਰ ਨੂੰ ਉਤਸ਼ਾਹ ਮਿਲੇਗਾ।

 

ਮੰਤਰੀ ਨੇ ਪਬਲਿਕ ਟਰਾਂਸਪੋਰਟ ਦੇ ਲੰਡਨ ਮਾਡਲ ਦੇ ਬਾਰੇ ਵਿੱਚ ਵੀ ਦੱਸਿਆ ਇੱਥੇ ਪ੍ਰਾਈਵੇਟ ਅਤੇ ਪਬਲਿਕ ਨਿਵੇਸ਼ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਣ ਨਾਲ ਇਹ ਗ਼ਰੀਬ ਯਾਤਰੀਆਂ ਅਤੇ ਨਾਗਰਿਕ ਪ੍ਰਸ਼ਾਸਨ ਦੋਵਾਂ ਲਈ ਫਾਇਦੇਮੰਦ ਸਾਬਿਤ ਹੋਵੇਗਾ। ਉਨ੍ਹਾਂ ਨੇ ਅਗਾਮੀ ਦਿੱਲੀ ਮੁੰਬਈ ਗ੍ਰੀਨ ਕੌਰੀਡੋਰ ‘ਤੇ ਇੱਕ ਇਲੈਕਟ੍ਰਿਕ ਰਾਜਮਾਰਗ ਵਿਕਸਿਤ ਕਰਨ ਲਈ ਇੱਕ ਪਾਇਲਟ ਪਰਿਯੋਜਨਾ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਵੀ ਸੰਦੇਸ਼ ਦਿੱਤਾ।

 

ਸ਼੍ਰੀ ਗਡਕਰੀ ਨੇ ਆਟੋ ਸੈਕਟਰ ਦੀਆਂ ਸਮਰੱਥਾਵਾਂ ਨੂੰ ਪੂਰਾ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਆਰਥਿਕ ਸੰਕਟ ਵਿੱਚ ਨਿਰੰਤਰਤਾ ਅਤੇ ਆਤਮ ਵਿਸ਼ਵਾਸ ਨਾਲ, ਇਹ ਬਾਜ਼ਾਰ ਦੇ ਚੰਗੇ ਅਵਸਰਾਂ ਨੂੰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਉਦਯੋਗ ਜਗਤ ਵਿੱਚ ਸਵਦੇਸ਼ੀਕਰਨ ਅਪਣਾਉਣ ਅਤੇ ਪ੍ਰਧਾਨ ਮੰਤਰੀ ਦੇ "ਆਤਮਨਿਰਭਰ ਭਾਰਤ ਅਭਿਯਾਨ "ਦਾ ਸਮਰਥਨ ਕਰਨ ਦਾ ਵੀ  ਸੱਦਾ ਦਿੱਤਾ।

 

                                        ****

ਆਰਸੀਜੇ/ਐੱਮਐੱਸ



(Release ID: 1632486) Visitor Counter : 153