ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਖੇਤਰ ਦੀ ਪ੍ਰਮੁੱਖ ਕੰਪਨੀ ਬੀਪੀ ਪੁਣੇ ਵਿੱਚ ਨਿਊ ਗਲੋਬਲ ਬਿਜ਼ਨਸ ਸਰਵਿਸਜ਼ ਸੈਂਟਰ ਸਥਾਪਿਤ ਕਰੇਗੀ


ਪੈਟਰੋਲੀਅਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸ ਕਦਮ ਦਾ ਸੁਆਗਤ ਕੀਤਾ

Posted On: 18 JUN 2020 6:11PM by PIB Chandigarh


ਪੈਟਰੋਲੀਅਮ ਖੇਤਰ ਦੀ ਪ੍ਰਮੁੱਖ ਕੰਪਨੀ ਬੀਪੀ ਨੇ ਆਪਣੀਆਂ ਗਲੋਬਲ ਬਿਜ਼ਨਸ ਸਰਵਿਸਜ਼ (ਜੀਬੀਐੱਸ) ਦੇ ਸੰਚਾਲਨ ਲਈ ਪੁਣੇ ਵਿੱਚ ਇੱਕ ਨਵਾਂ ਸੈਂਟਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਨਵੇਂ ਸੈਂਟਰ ਵਿੱਚ ਲਗਭਗ 2000 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਹ ਸੈਂਟਰ ਵਿਸ਼ਵ ਪੱਧਰ ‘ਤੇ ਬੀਪੀ ਵਿੱਚ ਡਿਜੀਟਲ ਇਨੋਵੇਸ਼ਨ ਦਾ ਸਮਰਥਨ ਕਰੇਗਾ। ਸੈਂਟਰ ਦਾ ਸੰਚਾਲਨ ਜਨਵਰੀ 2021 ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਸੈਂਟਰ ਦੁਨੀਆ ਭਰ ਵਿੱਚ ਬੀਪੀ ਦੇ ਉੱਦਮਾਂ ਨੂੰ ਬਿਜ਼ਨਸ ਪ੍ਰੋਸੈੱਸਿੰਗ ਅਤੇ ਉੱਨਤ ਵਿਸ਼ਲੇਸ਼ਣ ਸਮਰੱਥਾ ਪ੍ਰਦਾਨ ਕਰੇਗਾ। 

ਭਾਰਤ ਸਥਿਤ ਨਵਾਂ ਸੈਂਟਰ, ਤੀਜੇ ਪੱਖ ਦੇ ਬਿਜ਼ਨਸ ਪ੍ਰੋਸੈੱਸਾਂ ਦੀ ਸੰਚਾਲਨ ਮਲਕੀਅਤ ਅਪਣਾਵੇਗਾ ਅਤੇ ਬਿਹਤਰ ਕਾਰੋਬਾਰੀ ਨਤੀਜਿਆਂ ਲਈ ਅਨਾਲਿਟਿਕਸ ਅਤੇ ਡੇਟਾ ਵਿਗਿਆਨ ਸਮਰੱਥਾਵਾਂ ਨਾਲ ਆਪਣੇ ਕੰਮ ਨੂੰ ਵਿਸਤਾਰ ਦੇਵੇਗਾ। ਭਾਰਤ ਇੱਕ ਡਿਜੀਟਲ ਪ੍ਰਤਿਭਾ ਸੰਪੰਨ ਦੇਸ਼ ਹੈ ਅਤੇ ਇਸ ਦੇ ਨਾਲ ਇੱਕ ਵਧਦਾ ਹੋਇਆ ਬਜ਼ਾਰ ਵੀ ਹੈ। ਨਵਾਂ ਸੈਂਟਕ, ਬੀਪੀ ਨੂੰ ਸਥਾਨਕ ਲੋਕਾਂ ਦੀ ਡਿਜੀਟਲ ਪ੍ਰਤਿਭਾ ਦੀ ਵਰਤੋਂ ਕਰਨ ਦਾ ਅਵਸਰ ਦੇਵੇਗਾ, ਜੋ ਬੀਪੀ ਦੇ ਵਿਕਾਸ ਅਤੇ ਅਤਿਆਧੁਨਿਕ ਡਿਜੀਟਲ ਸਮਾਧਾਨ ਦੀ ਐਪਲੀਕੇਸ਼ਨ ਵਿੱਚ ਸਹਾਈ ਹੋਵੇਗਾ। 

ਇਸ ਫੈਸਲੇ ਦਾ ਸੁਆਗਤ ਕਰਦੇ ਹੋਏ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ, ''ਮੈਂ ਪੁਣੇ ਵਿੱਚ ਇੱਕ ਪ੍ਰਮੁੱਖ ਨਵੇਂ ਗਲੋਬਲ ਬਿਜ਼ਨਸ ਸਰਵਿਸਜ਼ ਸੈਂਟਰ ਦੀ ਸਥਾਪਨਾ ਲਈ ਬੀਪੀ ਦੇ ਕਦਮ ਦਾ ਸੁਆਗਤ ਕਰਦਾ ਹਾਂ। ਨਵਾਂ ਸੈਂਟਰ ਭਾਰਤ ਦੇ ਵਧਦੇ ਸਥਾਨਕ ਡਿਜੀਟਲ ਪ੍ਰਤਿਭਾ ਪੂਲ ਲਈ ਅਵਸਰ ਪੈਦਾ ਕਰੇਗਾ ਅਤੇ ਕੰਪਨੀ ਦੇ ਗਲੋਬਲ ਬਿਜ਼ਨਸਾਂ ਦਾ ਸਮਰਥਨ ਕਰਨ ਲਈ 2000 ਲੋਕਾਂ ਨੂੰ ਰੋਜ਼ਗਾਰ ਦੇਵੇਗਾ।'  

******
ਵਾਈਬੀ



(Release ID: 1632483) Visitor Counter : 126