ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਅਸਿਸਟੈਂਟ ਲੋਕੋ ਪਾਇਲਟ (ਏਐੱਲਪੀ) ਅਤੇ ਟੈਕਨੀਸ਼ੀਅਨ ਭਰਤੀ ਨੂੰ ਸਫਲਤਾਪੂਰਵਕ ਸੰਪੰਨ ਕੀਤਾ, ਜੋ ਵਿਸ਼ਵ ਵਿੱਚ ਸਭ ਤੋਂ ਵੱਡੇ ਅਭਿਆਸਾਂ ਵਿੱਚੋਂ ਇੱਕ ਹੈ
ਹੈਰਾਨੀਜਨਕ ਢੰਗ ਨਾਲ 47.45 ਲੱਖ ਉਮੀਦਵਾਰਾਂ ਨੇ ਏਐੱਲਪੀ ਅਤੇ ਟੈਕਨੀਸ਼ੀਅਨ ਦੀਆਂ 64,000 ਤੋਂ ਵੱਧ ਅਸਾਮੀਆਂ ਲਈ ਰਜਿਸਟਰਡ ਕੀਤਾ
ਪੈਨਲ ਨੇ 64,371 ਖਾਲੀ ਅਸਾਮੀਆਂ (27,795 ਏਐੱਲਪੀ ਅਤੇ 64,371 ਟੈਕਨੀਸ਼ੀਅਨ) ਵਿੱਚੋਂ 56,378 ਉਮੀਦਵਾਰਾਂ (26,968 ਏਐੱਲਪੀਅਤੇ 28,410 ਟੈਕਨੀਸ਼ੀਅਨ) ਲਈ ਪ੍ਰਵਾਨਗੀ ਦਿੱਤੀ
40,420 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ (22,223 ਏਐੱਲਪੀ ਅਤੇ 18,197 ਟੈਕਨੀਸ਼ੀਅਨ)
ਬਾਕੀ ਪੇਸ਼ਕਸ਼ਾਂ ਪੜਾਅਵਾਰ ਜਾਰੀ ਕੀਤੀਆਂ ਜਾਣਗੀਆਂ ਕਿਉਂਕਿ ਗਰੁੱਪਾਂ ਦੀ ਟ੍ਰੇਨਿੰਗ ਪੂਰੀ ਹੋ ਗਈ ਹੈ
ਭਾਰਤੀ ਰੇਲਵੇ ਨਾਨ-ਟੈਕਨੀਕਲ ਪ੍ਰਸਿੱਧ ਪਾਪੂਲਰ ਕੈਟੇਗਰੀ (ਐੱਨਟੀਪੀਸੀ – ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਪੱਧਰ) ਦੀਆਂ ਅਸਾਮੀਆਂ ਲਈ ਪ੍ਰੀਖਿਆਵਾਂ ਕਰਵਾਉਣ ਲਈ ਪ੍ਰਕਿਰਿਆ ਨੂੰ ਤੇਜ਼ ਕਰੇਗਾ
ਐੱਨਟੀਪੀਸੀ ਦੀਆਂ ਅਸਾਮੀਆਂ ਲਈ ਕੁੱਲ 1,26,30,885 (1.25 ਕਰੋੜ ਤੋਂ ਵੱਧ) ਔਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ
ਕੋਵਿਡ -19 ਸਥਿਤੀ ਦੇ ਸਾਰੇ ਮਿਆਰਾਂ ਦੇ ਮੱਦੇਨਜ਼ਰ 1.25 ਕਰੋੜ ਬਿਨੈਕਾਰਾਂ ਦੀ ਵਿਸ਼ਾਲ ਪ੍ਰੀਖਿਆ ਕਰਵਾਉਣ ਲਈ ਵਿਵਹਾਰਕ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ
ਆਰਆਰਬੀ’ਜ਼ ਵੈੱਬਸਾਈਟਾਂ ਅਤੇ ਵਿਅਕਤੀਗਤ ਐੱਸਐੱਮਐੱਸ ਅਤੇ ਈਮੇਲ ’ਤੇ ਨਿਯਮਿਤ ਅੱਪਡੇਟ ਰਾਹੀਂ ਉਮੀਦਵਾਰਾਂ ਨਾਲ ਸਿੱਧੇ ਅਤੇ ਤੁਰੰਤ ਸੰਚਾਰ ਦੀ ਪ੍ਰਥਾ ਦੀ ਪਾਲਣਾ ਕੀਤੀ ਜਾ ਰਹੀ ਹੈ
ਉਮੀਦਵਾਰਾਂ ਨੂੰ ਸਲਾਹ ਦ
Posted On:
18 JUN 2020 1:19PM by PIB Chandigarh
ਰੇਲ ਮੰਤਰਾਲੇ ਨੇ ਮਹੱਤਵਪੂਰਨ ਸੁਰੱਖਿਆ ਅਤੇ ਸੰਚਾਲਨ ਪਦਾਂ ਨੂੰ ਭਰਨ ਲਈ ਦੁਨੀਆ ਦੇ ਸਭ ਤੋਂ ਵੱਡੇ ਕਹੇ ਜਾਣ ਵਾਲੇ ਭਰਤੀ ਅਭਿਆਸਾਂ ਵਿੱਚੋਂ ਇੱਕ ਨੂੰ ਸੰਪੂਰਨ ਹੋਣ ਤੱਕ ਸਫਲਤਾਪੂਰਬਕ ਢੰਗ ਨਾਲ ਪਹੁੰਚਾ ਦਿੱਤਾ ਹੈ। ਰੇਲਵੇ ਭਰਤੀ ਬੋਰਡ (ਆਰਆਰਬੀ) ਨੇ ਕੇਂਦਰੀਕ੍ਰਿਤ ਰੋਜ਼ਗਾਰ ਅਧਿਸੂਚਨਾ (ਸੀਈਐੱਨ) ਸੰਖਿਆ 01/2018 ਰਾਹੀਂ 03.02.2018 ਤੋਂ 31.03.2018 ਤੱਕ ਕੁੱਲ 64,371 ਸਹਾਇਕ ਲੋਕੋ ਪਾਇਲਟਾਂ (ਏਐੱਲਪੀ) ਅਤੇ ਟੈਕਨੀਸ਼ੀਅਨ ਦੇ ਖਾਲੀ ਪਦ ਭਰਨ ਲਈ ਔਨਲਾਈਨ ਅਰਜ਼ੀਆਂ ਮੰਗੀਆਂ ਸਨ।
ਕੁੱਲ 47,45,176 ਔਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਚੋਣ ਯੋਜਨਾ ਵਿੱਚ 3 ਪੜਾਅ ਵਾਲੇ ਕੰਪਿਊਟਰ ਅਧਾਰਿਤ ਟੈਸਟ ਸ਼ਾਮਲ ਸਨ ਜਿਨ੍ਹਾਂ ਦੇ ਬਾਅਦ ਮੈਡੀਕਲ ਟੈਸਟ (ਜੋ ਲੋਕੋ ਪਾਇਲਟਾਂ ਦੀ ਦੂਰ ਦੀ ਨਜ਼ਰ/ਰੰਗ ਨਜ਼ਰ ਅਤੇ ਸੁਚੇਤਤਾ ਦੇ ਪੱਧਰ ’ਤੇ ਵਿਚਾਰ ਕਰਨ ਵਾਲੇ ਸਖ਼ਤ ਮੈਡੀਕਲ ਟੈਸਟਾਂ ਵਿੱਚੋਂ ਇੱਕ ਹੈ) ਅਤੇ ਸ਼ਾਰਟ ਲਿਸਟ ਕੀਤੇ ਗਏ ਉਮੀਦਵਾਰਾਂ ਦੇ ਦਸਤਾਵੇਜ਼ ਨੂੰ ਤਸਦੀਕ ਕੀਤਾ ਗਿਆ ਹੈ। ਇਨ੍ਹਾਂ ਪਦਾਂ ਲਈ ਲਗਭਗ 47.45 ਲੱਖ ਉਮੀਦਾਵਾਰਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ।
ਚੁਣੇ ਗਏ ਉਮੀਦਵਾਰਾਂ ਦੇ ਪੈਨਲ ਨੂੰ 64371 ਖਾਲੀ ਅਸਾਮੀਆਂ (27795 ਏਐੱਲਪੀ, 64371 ਟੈਕਨੀਸ਼ੀਅਨ) ਵਿੱਚੋਂ 56,378 ਉਮੀਦਵਾਰਾਂ (26968 ਏਐੱਲਪੀ, 28410 ਟੈਕਨੀਸ਼ੀਅਨ) ਲਈ ਪ੍ਰਵਾਨਗੀ ਦਿੱਤੀ ਗਈ ਹੈ। 40,420 ਉਮੀਦਵਾਰਾਂ (22223 ਏਐੱਲਪੀ, 18197 ਟੈਕਨੀਸ਼ੀਅਨ) ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਨਵੇਂ ਭਰਤੀ ਕੀਤੇ 19,120 ਉਮੀਦਵਾਰਾਂ (10123 ਸਹਾਇਕ ਲੋਕੋ ਪਾਇਲਟਾਂ (ਏਐੱਲਪੀ), 8997 ਟੈਕਨੀਸ਼ੀਅਨ) ਦੀ ਟ੍ਰੇਨਿੰਗ ਕੋਵਿਡ ਲੌਕਡਾਊਨ ਨਾਲ ਸਬੰਧਿਤ ਉਪਾਅ ਅਸਾਨ ਹੋਣ ’ਤੇ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਪ੍ਰਕਿਰਿਆ ਏਐੱਲਪੀ ਲਈ 17 ਹਫ਼ਤੇ, ਟੈਕਨੀਸ਼ੀਅਨ ਲਈ 06 ਮਹੀਨੇ ਹੁੰਦੀ ਹੈ।
ਲੌਕਡਾਊਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਜੁਆਇਨਿੰਗ ਪੱਤਰ ਜਾਰੀ ਕੀਤੇ ਗਏ ਸਨ, ਪਰ ਕੁਝ ਉਮੀਦਵਾਰ ਕੋਰੋਨਾ ਦੇ ਫੈਲਣ ਅਤੇ ਲੌਕਡਾਊਨ ਕਾਰਨ ਜੁਆਇਨ ਨਹੀਂ ਕਰ ਸਕੇ।
ਸਾਰੇ ਨਵੇਂ ਭਰਤੀ ਕੀਤੇ ਕਰਮਚਾਰੀਆਂ ਨੂੰ ਪੜਾਅਵਾਰ ਨਿਯਮਿਤ ਪ੍ਰਕਿਰਿਆ ਅਨੁਸਾਰ ਰੇਲਵੇ ਵਿੱਚ ਨਿਯੁਕਤੀ ਦਿੱਤੀ ਜਾਏਗੀ। ਨਵੇਂ ਨਿਯੁਕਤੀ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੈ ਕਿਉਂਕਿ ਰੇਲਵੇ ਇੱਕ ਕਾਰਜਸ਼ੀਲ ਵਿਭਾਗ ਹੈ ਅਤੇ ਰੇਲ ਸੰਚਾਲਨਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਟ੍ਰੇਨਿੰਗ ਵਿੱਚ ਕਲਾਸ ਰੂਮ ਦੀ ਟ੍ਰੇਨਿੰਗ ਸ਼ਾਮਲ ਹੁੰਦੀ ਹੈ। ਇਸਦੇ ਬਾਅਦ ਫੀਲਡ ਟ੍ਰੇਨਿੰਗ ਤੋਂ ਬਾਅਦ ਵਰਕਿੰਗ ਪੋਸਟ ’ਤੇ ਤੈਨਾਤੀ ਤੋਂ ਪਹਿਲਾਂ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ ਕਿਉਕਿ ਟ੍ਰੇਨਿੰਗ ਨੂੰ ਕਲਾਸ ਰੂਮ, ਹੋਸਟਲ, ਲਾਇਬ੍ਰੇਰੀ, ਇੰਸਟਰੱਕਟਰਾਂ ਆਦਿ ਦੀ ਸਮਰੱਥਾ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਬੈਚ ਅਨੁਸਾਰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਨੂੰ ਟ੍ਰੇਨਿੰਗ ਸੰਸਾਧਨਾਂ ਦੀ ਬਿਹਤਰੀਨ ਵਰਤੋਂ ਰਾਹੀਂ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ।
ਕੋਰੋਨਾ ਦੇ ਫੈਲਣ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਹਾਮਾਰੀ ਨੂੰ ਘਟਾਉਣ ਲਈ ਹਰ ਕਿਸਮ ਦੀ ਟ੍ਰੇਨਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦੋਂ ਸਥਿਤੀ ਆਗਿਆ ਦੇਵੇਗੀ, ਟ੍ਰੇਨਿੰਗ ਦੁਬਾਰਾ ਸ਼ੁਰੂ ਹੋਵੇਗੀ।
ਇਹ ਭਰਤੀ ਅਭਿਆਸ 3 ਪੜਾਅ ਦੀ ਪ੍ਰਕਿਰਿਆ ਸੀ। ਪਹਿਲੇ ਪੜਾਅ ਦਾ ਕੰਪਿਊਟਰ ਅਧਾਰਿਤ ਟੈਸਟ 11 ਦਿਨਾਂ ਵਿੱਚ 09.08.2018 ਤੋਂ 04.09.2018 ਤੱਕ 33 ਸ਼ਿਫਟਾਂ ਵਿੱਚ ਲਗਭਗ 77 % ਯਾਨੀ ਰਿਕਾਰਡ ਮੌਜੂਦਗੀ ਨਾਲ 424 ਕੇਂਦਰਾਂ ’ਤੇ ਸਫਲਤਾਪੂਰਬਕ ਆਯੋਜਿਤ ਕੀਤਾ ਗਿਆ ਸੀ। ਪਹਿਲੇ ਪੜਾਅ ਦੀ ਪ੍ਰੀਖਿਆ ਵਿੱਚ 36 ਲੱਖ ਤੋਂ ਜ਼ਿਆਦਾ ਉਮੀਦਵਾਰ ਹਾਜ਼ਰ ਹੋਏ ਸਨ। ਦੂਜੇ ਪੜਾਅ ਵਿੱਚ 21.01.2019 ਤੋਂ 23.01.2019 ਤੱਕ ਕਈ ਸ਼ਿਫਟਾਂ ਵਿੱਚ 13,00,869 (13 ਲੱਖ ਤੋਂ ਜ਼ਿਆਦਾ) ਉਮੀਦਵਾਰਾਂ ਦਾ ਕੰਪਿਊਟਰ ਟੈਸਟ ਸਫਲਤਾਪੂਰਬਕ ਢੰਗ ਨਾਲ ਆਯੋਜਿਤ ਕੀਤਾ ਗਿਆ। 10.05.2019 ਅਤੇ 21.05.2019 ਨੂੰ ਲਗਭਗ 2,22,360 ਉਮੀਦਵਾਰਾਂ ਲਈ ਲੋਕੋ ਪਾਇਲਟ ਲਈ ਲੋੜੀਂਦੀ ਸੁਚੇਤਤਾ ਦਾ ਮੁੱਲਾਂਕਣ ਕਰਨ ਲਈ ਲੋੜੀਂਦਾ ਕੰਪਿਊਟਰ ਅਧਾਰਿਤ ਐਪਟੀਟਿਊਡ ਟੈਸਟ (ਸੀਬੀਏਟੀ) ਸਫਲਤਾਪੂਰਵਕ ਕਰਵਾਇਆ ਗਿਆ।
ਆਰਆਰਬੀ ਨੂੰ ਸਾਰੇ ਅਹੁਦਿਆਂ ਲਈ ਡਾਕਟਰੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜੋ ਪਹਿਲਾਂ ਜ਼ੋਨਲ ਰੇਲਵੇ ਦੁਆਰਾ ਕੀਤੀ ਜਾਂਦੀ ਸੀ। ਇਸ ਅਨੁਸਾਰ ਦਸਤਾਵੇਜ਼ ਪੁਸ਼ਟੀਕਰਨ ਅਤੇ ਡਾਕਟਰੀ ਜਾਂਚ ਲਗਭਗ 16,000 ਉਮੀਦਵਾਰਾਂ (50% ਸਟੈਂਡਬਾਏ ਉਮੀਦਵਾਰਾਂ ਸਮੇਤ) ਲਈ 16.06.2019 ਤੋਂ 20.08.2019 ਤੋਂ ਸ਼ੁਰੂ ਹੋਈ। ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਇਸ ਇੰਡਸਟ੍ਰੀ ਵਿੱਚ ਮੈਡੀਕਲ ਜਾਂਚ ਇੱਕ ਸਖ਼ਤ ਉਪਾਅ ਹੈ ਕਿਉਂਕਿ ਟ੍ਰੇਨ ਚਲਾਉਣ ਵਾਲੇ ਲੋਕੋ ਪਾਇਲਟ ਲਈ ਗਲਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।
ਪੈਨਲਾਂ ਨੇ ਸਤੰਬਰ 2019 ਤੋਂ ਫਰਵਰੀ 2020 ਤੱਕ ਜ਼ੋਨਲ ਰੇਲਵੇ ਨੂੰ ਸਪਲਾਈ ਕੀਤੀ ਸੀ ਕਿਉਂਕਿ ਸੀਬੀਟੀ ਏਐੱਲਪੀ ਅਤੇ ਟੈਕਨੀਸ਼ੀਅਨ ਦੋਵਾਂ ਲਈ ਬਰਾਬਰ ਸੀ, ਇਸ ਲਈ ਟੈਕਨੀਸ਼ੀਅਨ ਨਤੀਜੇ ਉਨ੍ਹਾਂ ਵਿਅਕਤੀਆਂ ਲਈ ਬਾਅਦ ਵਿੱਚ ਐਲਾਨੇ ਗਏ ਜੋ ਕੰਪਿਊਟਰ ਅਧਾਰਿਤ ਐਪਟੀਟਿਊਡ ਟੈਸਟ (ਸੀਬੀਏਟੀ) ਵਿੱਚ ਏਐੱਲਪੀ ਲਈ ਯੋਗ ਨਹੀਂ ਹੋ ਸਕਦੇ ਸਨ। ਏਐੱਲਪੀ ਅਤੇ ਟੈਕਨੀਸ਼ੀਅਨ ਦੀ ਭਰਤੀ ਤੋਂ ਇਲਾਵਾ, ਰੇਲਵੇ ਭਰਤੀ ਬੋਰਡ (ਆਰਆਰਬੀਜ਼) ਨੇ ਗ਼ੈਰ-ਤਕਨੀਕੀ ਪਾਪੂਲਰ ਕੈਟੇਗਰੀ (ਐੱਨਟੀਪੀਸੀ - ਗ੍ਰੈਜੂਏਟ ਅਤੇ ਗ੍ਰੈਜੂਏਟ ਪੱਧਰ ਅਧੀਨ) ਦੀਆਂ ਸੰਯੁਕਤ ਅਸਾਮੀਆਂ ਦੀਆਂ ਕੁੱਲ 35,208 ਖਾਲੀ ਅਸਾਮੀਆਂ ਲਈ ਔਨਲਾਈਨ ਅਰਜ਼ੀਆਂ ਮੰਗੀਆਂ ਸਨ। ਕੁੱਲ 1,26,30,885 (1.25 ਕਰੋੜ ਤੋਂ ਵੱਧ) ਔਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਕੋਵਿਡ ਤੋਂ ਪਹਿਲਾਂ ਇਸ ਪ੍ਰੀਖਿਆ ਪ੍ਰਕਿਰਿਆ ਦੀ ਤਿਆਰੀ ਚਰਮ ਪੜਾਅ ’ਤੇ ਸੀ, ਪਰ ਕੋਵਿਡ -19 ਮਹਾਮਾਰੀ ਫੈਲਣ ਨਾਲ ਇਸ ਵਿੱਚ ਵਿਘਨ ਪਿਆ ਹੈ। ਭਾਰਤੀ ਰੇਲਵੇ ਹੁਣ ਹਾਲਾਤ ਸੁਖਾਵੇਂ ਹੋਣ ’ਤੇ ਇਸ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰਨ ਜਾ ਰਿਹਾ ਹੈ।
ਮੌਜੂਦਾ ਹਾਲਾਤ ਵਿੱਚ ਨਵੀ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕੋਵਿਡ ਮਹਾਮਾਰੀ ਕਾਰਨ ਅਚਾਨਕ ਉੱਭਰੀਆਂ ਹਨ। ਇਹ ਚੁਣੌਤੀਆਂ ਹਨ ਜਿਵੇਂ ਉਮੀਦਵਾਰਾਂ ਨੂੰ ਚਿਹਰੇ ’ਤੇ ਮਾਸਕ ਪਹਿਨਣੇ ਪੈ ਸਕਦੇ ਹਨ, ਜਿਸ ਨਾਲ ਇੱਕ ਵਾਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਪ੍ਰੀਖਿਆ ਕੇਂਦਰਾਂ ’ਤੇ ਵਿਸ਼ਾਲ ਇਕੱਠ ਹੋ ਸਕਦਾ ਹੈ, ਹਰੇਕ ਸ਼ਿਫਟ ਤੋਂ ਬਾਅਦ ਪ੍ਰੀਖਿਆ ਕੇਂਦਰਾਂ ਦੀ ਸਫ਼ਾਈ ਕਰਨੀ, ਇਸ ਪ੍ਰੀਖਿਆ ਦੇ ਨਿਰਪੱਖ ਅਤੇ ਨਿਰਵਿਘਨ ਆਯੋਜਨ ਲਈ ਨਿਯਮਾਂ ਨੂੰ ਲਾਗੂ ਕਰਦਿਆਂ ਦੋ ਉਮੀਦਵਾਰਾਂ ਵਿੱਚਕਾਰ ਵਧੇਰੇ ਸਮਾਜਿਕ ਦੂਰੀ ਨੂੰ ਵਧਾਉਣ ਲਈ ਇੱਕ ਪ੍ਰੀਖਿਆ ਕੇਂਦਰ ਵਿੱਚ ਬੁੱਕ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਗਿਣਤੀ ਨੂੰ ਘਟਾਉਣਾ ਪੈ ਸਕਦਾ ਹੈ।
ਕੋਵਿਡ -19 ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ, ਭਾਰਤੀ ਰੇਲਵੇ 1.25 ਕਰੋੜ ਬਿਨੈਕਾਰਾਂ ਦੀ ਵਿਸ਼ਾਲ ਜਾਂਚ ਕਰਨ ਅਤੇ ਸਾਰੀਆਂ ਪ੍ਰਕਿਰਿਆਵਾਂ ਦਾ ਸਮਾਂ-ਤੈਅ ਕਰਨ ਲਈ ਇੱਕ ਵਿਵਹਾਰਕ ਰਣਨੀਤੀ ਤਿਆਰ ਕਰ ਰਿਹਾ ਹੈ।
ਆਰਆਰਬੀ ਜਦੋਂ ਵੀ ਲੋੜ ਹੋਵੇ ਵੈੱਬਸਾਈਟਾਂ ਅਤੇ ਵਿਅਕਤੀਗਤ ਐੱਸਐੱਮਐੱਸ ਅਤੇ ਈਮੇਲ ’ਤੇ ਨਿਯਮਿਤ ਤੌਰ ’ਤੇ ਅੱਪਡੇਟ ਰਾਹੀਂ ਉਮੀਦਵਾਰਾਂ ਨਾਲ ਸਿੱਧੇ ਅਤੇ ਤੁਰੰਤ ਸੰਚਾਰ ਦੇ ਅਭਿਆਸ ਦੀ ਪਾਲਣਾ ਕਰਦਾ ਹੈ। ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਇਨ੍ਹਾਂ ਅਧਿਕਾਰਿਤ ਸੰਚਾਰਾਂ ਦਾ ਹਵਾਲਾ ਦੇਣ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੇ ਜਾ ਰਹੇ ਝੂਠੇ ਪ੍ਰਚਾਰ ਅਤੇ ਅਫ਼ਵਾਹਾਂ ਰਾਹੀਂ ਗੁੰਮਰਾਹ ਨਾ ਹੋਣ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦਾ ਉਦੇਸ਼ ਅਸਲ ਉਮੀਦਵਾਰਾਂ ਨੂੰ ਗੁੰਮਰਾਹ ਕਰਨਾ ਅਤੇ ਪ੍ਰੀਖਿਆ ਲਈ ਉਨ੍ਹਾਂ ਦੀ ਤਿਆਰੀ ’ਤੇ ਬੁਰਾ ਪ੍ਰਭਾਵ ਪਾਉਣਾ ਹੁੰਦਾ ਹੈ।
*****
ਡੀਜੇਐੱਨ/ਐੱਸਜੀ/ਐੱਮਕੇਵੀ
(Release ID: 1632399)
Visitor Counter : 272