ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਦਿੱਲੀ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਲਈ ਆਯੋਜਿਤ ਬੈਠਕਾਂ ਵਿੱਚ ਕੀਤੇ ਗਏ ਫੈਸਲਿਆਂ ਦਾ ਪਾਲਣ ਕਰਦੇ ਹੋਏ ਸਥਿਤੀ ‘ਤੇ ਨਿਯੰਤ੍ਰਨ ਲਈ ਕਈ ਕਦਮ ਉਠਾਏ ਗਏ



ਕੋਵਿਡ ਜਾਂਚ ਨੂੰ ਦੁੱਗਣਾ ਕਰਕੇ 4000 ਤੋਂ ਕਰੀਬ 8000 ਰੋਜ਼ਾਨਾ ਕੀਤਾ ਗਿਆ


ਮਾਹਿਰ ਕਮੇਟੀ ਨੇ ਕੋਵਿਡ ਜਾਂਚ ਲਈ 2,400 ਰੁਪਏ ਦੀ ਦਰ ਨਿਰਧਾਰਿਤ ਕੀਤੀ, ਅੱਗੇ ਦੀ ਕਾਰਵਾਈ ਲਈ ਰਿਪੋਰਟ ਦਿੱਲੀ ਸਰਕਾਰ ਨੂੰ ਭੇਜੀ



ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਸੀਆਈਐੱਮਆਰ) ਦੁਆਰਾ ਪ੍ਰਵਾਨ ਨਵੇਂ ਪ੍ਰੋਟਕਾਲ ਅਨੁਸਾਰ ਜਾਂਚ ਕੱਲ੍ਹ ਤੋਂ ; ਨਵੀਂ ਰੈਪਿਡ ਐਂਟੀਜੇਨ ਪ੍ਰਣਾਲੀ ਨਾਲ ਨਤੀਜਾ ਜਲਦੀ ਆਵੇਗਾ ; ਜਾਂਚ ਲਈ ਦਿੱਲੀ ਵਿੱਚ 169 ਕੇਂਦਰ ਬਣਾਏ ਗਏ

Posted On: 17 JUN 2020 9:22PM by PIB Chandigarh

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਦਿੱਲੀ ਵਿੱਚ ਕੋਵਿਡ ਦੀ ਸਥਿਤੀ ਨਾਲ ਨਜਿੱਠਣ ਲਈ ਐਤਵਾਰ ਅਤੇ ਸੋਮਵਾਰ ਨੂੰ ਆਯੋਜਿਤ ਬੈਠਕਾਂ ਦੌਰਾਨ ਕੀਤੇ ਗਏ ਫੈਸਲਿਆਂ ਦਾ ਪਾਲਣ ਕਰਦੇ ਹੋਏ ਦਿੱਲੀ ਵਿੱਚ ਕੋਵਿਡ ਜਾਂਚ ਨੂੰ ਤੁਰੰਤ ਦੁੱਗਣਾ ਕਰ ਦਿੱਤਾ ਗਿਆ ਹੈ। 15 ਅਤੇ 16 ਜੂਨ ਨੂੰ ਕੋਵਿਡ ਜਾਂਚ ਲਈ ਕੁੱਲ 16618 ਸੈਂਪਲ ਲਏ ਗਏ।  ਇਸ ਤੋਂ ਪਹਿਲਾਂ 14 ਜੂਨ ਤੱਕ ਰੋਜ਼ਾਨਾ 4000 - 4500 ਸੈਂਪਲ ਲਏ ਜਾ ਰਹੇ ਸਨ। ਹੁਣ ਤੱਕ 6510 ਜਾਂਚ ਰਿਪੋਰਟ ਆ ਚੁੱਕੀ ਹਨ। ਬਾਕੀ ਰਿਪੋਰਟ 18 ਜੂਨ ਤੱਕ ਆ ਜਾਵੇਗੀ। 

ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਗ੍ਰਹਿ ਮੰਤਰੀ ਦੁਆਰਾ ਦਿੱਤੇ ਗਏ ਨਿਰਦੇਸ਼  ਨਾਲ ਹੀ ਦਿੱਲੀ  ਦੇ 242 ਕੰਨਟੇਮੈਂਟ ਜੋਨ ਵਿੱਚ ਰਹਿਣ ਵਾਲੇ ਕੁੱਲ 2,30,466 ਲੋਕਾਂ ਵਿੱਚੋਂ 1,77,692 ਦਾ 15-16 ਜੂਨ ਦੌਰਾਨ ਸਿਹਤ ਸਰਵੇ ਪੂਰਨ ਕੀਤਾ ਗਿਆ ਹੈ। ਬਚੇ ਹੋਏ ਲੋਕਾਂ  ਦਾ ਸਿਹਤ ਸਰਵੇ ਦਾ ਕੰਮ 20 ਜੂਨ ਤੱਕ ਪੂਰਾ ਕਰ ਲਿਆ ਜਾਵੇਗਾ। 

ਗ੍ਰਹਿ ਮੰਤਰੀ ਦੇ ਨਿਰਦੇਸ਼ ਉੱਤੇ ਕੋਰੋਨਾ ਜਾਂਚ ਲਈ ਟੈਸਟਿੰਗ ਲੈਬਾਂ ਦੁਆਰਾ ਲਈਆਂ ਜਾ ਰਹੀਆਂ ਦਰਾਂ ਲਈ ਡਾ. ਵੀਕੇ ਪਾਲ ਦੀ ਅਗਵਾਈ ਵਿੱਚ ਗਠਿਤ ਉੱਚ ਪੱਧਰੀ ਮਾਹਿਰ ਕਮੇਟੀ ਦੀ ਰਿਪੋਰਟ ਕੇਂਦਰੀ ਸਿਹਤ ਮੰਤਰਾਲੇ ਨੂੰ ਮਿਲ ਗਈ ਹੈ ਅਤੇ ਇਸ ਨੂੰ ਅੱਗੇ ਦੀ ਜ਼ਰੂਰੀ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਕਮੇਟੀ ਨੇ ਕੋਵਿਡ ਜਾਂਚ ਲਈ 2,400 ਰੁਪਏ ਦੀ ਦਰ ਨਿਰਧਾਰਿਤ ਕੀਤੀ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਕੀਤੇ ਗਏ ਫ਼ੈਸਲਾ ਤਹਿਤ ਉਠਾਏ ਗਏ ਇੱਕ ਹੋਰ ਕਦਮ  ਤਹਿਤ ਭਾਰਤੀ ਚਿਕਿਤਸਾ ਖੋਜ ਪਰਿਸ਼ਦ  (ਆਈਸੀਐੱਮਆਰ)  ਦੁਆਰਾ ਪ੍ਰਵਾਨ ਕੀਤੇ ਨਵੇਂ ਪ੍ਰੋਟਕਾਲ  ਅਨੁਸਾਰ 18 ਜੂਨ ਤੋਂ ਕੋਵਿਡ ਜਾਂਚ ਨਵੀਂ ਰੈਪਿਡ ਐਂਟੀਜੇਨ ਪ੍ਰਣਾਲੀ ਨਾਲ ਕੀਤੀ ਜਾਵੇਗੀ। ਇਸ ਦਾ ਨਤੀਜਾ ਤੇਜ਼ੀ ਨਾਲ ਆਵੇਗਾ।  ਇਨ੍ਹਾਂ ਜਾਂਚ ਕਿੱਟ ਦੀ ਸਪਲਾਈ ਦਿੱਲੀ ਨੂੰ ਪ੍ਰਾਥਮਿਕਤਾ  ਦੇ ਅਧਾਰ ਉੱਤੇ ਕੀਤੀ ਜਾਵੇਗੀ ਅਤੇ ਰਾਜਧਾਨੀ ਦਿੱਲੀ ਵਿੱਚ ਇਸ ਲਈ ਸੈਂਪਲ ਇਕੱਠੇ ਕਰਨ ਅਤੇ ਉਨ੍ਹਾਂ ਦੀ ਜਾਂਚ ਲਈ 169 ਕੇਂਦਰ ਬਣਾਏ ਗਏ ਹਨ।


*****

ਐੱਨਡਬਲਯੂ/ਆਰਕੇ/ਏਡੀ/ਡੀਡੀ



(Release ID: 1632270) Visitor Counter : 184