ਸਿੱਖਿਆ ਮੰਤਰਾਲਾ

ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੁਲਾਈ-2020 ਵਿੱਚ ਹੋਣ ਵਾਲੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਟੈਸਟ (ਨੀਟ-ਯੂਜੀ) ਨੂੰ ਮੁਲਤਵੀ ਕਰਨ ਦੀ ਖ਼ਬਰ ਨੂੰ ਕੋਰੀ ਅਫ਼ਵਾਹ ਦੱਸਦੇ ਹੋਏ ਇਸ ’ਤੇ ਸਪਸ਼ਟੀਕਰਨ ਜਾਰੀ ਕੀਤਾ ਹੈ



ਐੱਨਟੀਏ ਨੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਕਿ ਉਸ ਨੇ ਜਾਂ ਸਬੰਧਿਤ ਅਧਿਕਾਰੀਆਂ ਨੇ ਪ੍ਰੀਖਿਆ ਮੁਲਤਵੀ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ

Posted On: 17 JUN 2020 3:02PM by PIB Chandigarh


ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ-ਯੂਜੀ) ਜੁਲਾਈ-2020 ਨੂੰ ਲੈ ਕੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਬੇਹੱਦ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਐੱਨਟੀਏ ਨੇ ਇਸ ਜ਼ਰੀਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੀਖਿਆ ਬਾਰੇ ਇੱਕ ਨਵੇਂ ਫਰਜ਼ੀਵਾੜੇ ਸਬੰਧੀ ਸੁਚੇਤ ਕੀਤਾ ਹੈ।

ਐੱਨਟੀਏ ਨੇ ਕਿਹਾ ਹੈ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ‘ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ-ਯੂਜੀ) ਜੁਲਾਈ, 2020 ਮੁਲਤਵੀ’ ਸਿਰਲੇਖ ਨਾਲ 15 ਜੂਨ, 2020 ਨੂੰ ਜਾਰੀ ਕੀਤਾ ਗਿਆ ਇੱਕ ਫਰਜ਼ੀ ਜਨਤਕ ਨੋਟਿਸ ਵਿਭਿੰਨ ਸਰੋਤਾਂ ਰਾਹੀਂ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਐੱਨਟੀਏ ਨੇ ਕਿਹਾ ਹੈ ਕਿ ਉਸਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਮੀਦਵਾਰਾਂ, ਮਾਪਿਆਂ ਅਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਦੇ ਇਰਾਦੇ ਨਾਲ ਜਾਰੀ ਕੀਤੇ ਗਏ ਇਸ ਫਰਜ਼ੀ ਨੋਟਿਸ ਦੇ ਸਰੋਤ ਦੀ ਜਾਂਚ ਕਰ ਰਿਹਾ ਹੈ। ਅਜਿਹੇ ਜਨ ਵਿਰੋਧੀ ਤੱਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਐੱਨਟੀਏ ਨੇ ਕਿਹਾ ਹੈ ਕਿ ਸਾਰੇ ਉਮੀਦਵਾਰਾਂ, ਮਾਪਿਆਂ ਅਤੇ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐੱਨਟੀਏ ਜਾਂ ਸਬੰਧਿਤ ਅਧਿਕਾਰੀਆਂ ਦੁਆਰਾ ਅੱਜ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਲਈ ਜਨਤਕ ਰੂਪ ਨਾਲ ਜਾਰੀ ਅਜਿਹੀਆਂ ਭਰਮਾਉਣ ਵਾਲੀਆਂ ਖ਼ਬਰਾਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਐੱਨਟੀਏ ਨੇ ਪ੍ਰੀਖਿਆ ਬਾਰੇ ਸਿਰਫ਼ ਉਸ ਦੀ ਅਧਿਕਾਰਕ ਵੈੱਬਸਾਈਟ www.nta.ac.in ਅਤੇ ntaneet.nic.in ’ਤੇ ਉਪਲੱਬਧ ਸੂਚਨਾ ’ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ।

ਇਸ ਸਬੰਧੀ ਐੱਨਟੀਏ ਦੁਆਰਾ 11 ਮਈ, 2020 ਨੂੰ ਜਾਰੀ ਨਵੀਂ ਜਾਣਕਾਰੀ ਉਸ ਦੀ ਅਧਿਕਾਰਕ ਵੈੱਬਸਾਈਟ at https://data.nta.ac.in/Download/Notice/Notice 20200511063520.pdf. ’ਤੇ ਉਪਲੱਬਧ ਹੈ।

ਐੱਨਟੀਏ ਨੇ ਇੱਕ ਵਾਰ ਫਿਰ ਤੋਂ ਉਮੀਦਵਾਰਾਂ, ਉਨ੍ਹਾਂ ਦੇ ਮਾਪਿਆਂ ਅਤੇ ਆਮ ਜਨਤਾ ਨੂੰ  www.nta.ac.in ਅਤੇ  ntaneet.nic.in  ’ਤੇ ਉਪਲੱਬਧ ਤਾਜ਼ਾ ਜਾਣਕਾਰੀ ਦੇਖਣ ਦੀ ਸਲਾਹ ਦਿੱਤੀ ਹੈ।
 

*****

ਐੱਨਬੀ/ਏਕੇਜੇ/ਏਕੇ


(Release ID: 1632235) Visitor Counter : 150