ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟਸ
ਕੇਂਦਰ ਨੇ ਰਾਜਾਂ ਨੂੰ ਸਿਹਤ ਸੁਵਿਧਾਵਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਉਚਿਤ ਦਰਾਂ ’ਤੇ ਮਹੱਤਵਪੂਰਨ ਦੇਖਭਾਲ਼ ਦੇ ਪ੍ਰਾਵਧਾਨ ਲਈ ਪ੍ਰਾਈਵੇਟ ਸੈਕਟਰ ਨਾਲ ਜੁੜਨ ਲਈ ਕਿਹਾ

Posted On: 15 JUN 2020 8:44PM by PIB Chandigarh

ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਲਈ ਆਈਸੀਯੂ ਬੈੱਡ, ਵੈਂਟੀਲੇਟਰ, ਆਕਸੀਜਨ ਸਮਰਥਿਤ ਬੈੱਡ ਆਦਿ ਨਾਲ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਦੀ ਉੱਭਰਦੀ ਕਮੀ ਦਾ ਸੰਕੇਤ ਦੇਣ ਵਾਲੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਕੋਵਿਡ-19 ਇਲਾਜ ਲਈ ਸਿਹਤ ਸੇਵਾ ਪ੍ਰਦਾਤਿਆਂ ਦੁਆਰਾ ਲੋੜ ਤੋਂ ਵੱਧ ਫੀਸ ਲੈਣ ਦੀਆਂ ਵੀ ਖ਼ਬਰਾਂ ਆਈਆਂ ਹਨ।

 

ਉੱਭਰਦੀ ਹੋਈ ਸਥਿਤੀ ਤੇ ਕਾਬੂ ਪਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਪ੍ਰਾਈਵੇਟ ਹੈਲਥਕੇਅਰ ਪ੍ਰੋਵਾਈਡਰਾਂ ਨਾਲ ਜੁੜਨ ਅਤੇ ਮਹੱਤਵਪੂਰਨ ਦੇਖਭਾਲ਼ ਸਿਹਤ ਸੁਵਿਧਾਵਾਂ ਦੀ ਸੁਵਿਧਾ ਦੇ ਨਾਲ-ਨਾਲ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਲਈ ਉਚਿਤ ਅਤੇ ਪਾਰਦਰਸ਼ੀ ਫੀਸ ਯਕੀਨੀ ਬਣਾਉਣ। ਇਸ ਸਬੰਧ ਵਿੱਚ ਕੁਝ ਰਾਜਾਂ ਨੇ ਪਹਿਲਾਂ ਹੀ ਪਹਿਲ ਕੀਤੀ ਹੈ। ਉਹ ਉਚਿਤ ਦਰਾਂ ਅਤੇ ਰੋਗੀ ਦੇ ਦਾਖਲ ਕਰਵਾਉਣ ਲਈ ਮਹੱਤਵਪੂਰਨ ਦੇਖਭਾਲ਼ ਪ੍ਰਦਾਨ ਕਰਨ ਦੀ ਵਿਵਸਥਾ ਤੇ ਪ੍ਰਾਈਵੇਟ ਸੈਕਟਰ ਨਾਲ ਇੱਕ ਸਮਝੌਤੇ ਤੇ ਪਹੁੰਚ ਗਏ ਹਨ। ਪੀਐੱਮਜੇਏਵਾਈ ਪੈਕੇਜ (ਵੈੱਬਸਾਈਟ https://pmjay.gov.in ਤੇ ਉਪਲੱਬਧ ਹੈ) ਅਤੇ ਸੀਜੀਐੱਚਐੱਸ ਪੈਕੇਜ ਦਰਾਂ ਪਹਿਲਾਂ ਹੀ ਰਾਜਾਂ (https://cghs.gov.in/indexl.php?lang=1&level=1&sublinkid=6760&lid=3704 ) ਕੋਲ ਉਪਲੱਬਧ ਹਨ। ਬਾਅਦ ਵਿੱਚ ਦਰਾਂ ਨੂੰ ਖੇਤਰਵਾਰ ਨਿਰਧਾਰਿਤ ਕੀਤਾ ਗਿਆ ਹੈ।

 

ਇਹ ਯਕੀਨੀ ਬਣਾਉਣ ਲਈ ਕਿ ਮਰੀਜ਼ਾਂ ਨੂੰ ਉਚਿਤ ਦਰਾਂ ਤੇ ਜਲਦੀ, ਚੰਗੀ ਗੁਣਵੱਤਾ ਅਤੇ ਦੇਖਭਾਲ਼ ਪ੍ਰਾਪਤ ਹੋਵੇ, ਸਿਹਤ ਸੰਭਾਲ਼ ਪ੍ਰਦਾਤਿਆਂ ਲਈ ਵਿਅਕਤੀਗਤ ਸੁਰੱਖਿਆ ਉਪਕਰਣਾਂ ਲਈ ਲਾਗਤ ਤੱਤਾਂ ਨੂੰ ਦਰਸਾਉਂਦੇ ਸਮੇਂ ਰਾਜਾਂ ਨੂੰ ਸਥਾਨਕ ਪ੍ਰਾਈਵੇਟ ਹੈਲਥਕੇਅਰ ਪ੍ਰੋਵਾਈਡਰਾਂ ਨਾਲ ਸਲਾਹ ਕਰਨ ਤੇ ਉਚਿਤ ਦਰਾਂ ਤੇ ਪਹੁੰਚਣ ਦਾ ਸੁਝਾਅ ਦਿੱਤਾ ਗਿਆ ਹੈ।

 

ਇਹ ਸੁਝਾਅ ਦਿੱਤਾ ਗਿਆ ਹੈ ਕਿ ਇੱਕ ਵਾਰ ਤੈਅ ਕੀਤੀਆਂ ਗਈਆਂ ਦਰਾਂ ਨੂੰ ਵਿਆਪਕ ਰੂਪ ਨਾਲ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ ਹੈ ਤਾਕਿ ਮਰੀਜ਼ਾਂ ਅਤੇ ਸੇਵਾ ਪ੍ਰਦਾਤਿਆਂ ਦੋਹਾਂ ਨੂੰ ਪੂਰੀ ਤਰ੍ਹਾਂ ਨਾਲ ਪਤਾ ਲਗ ਸਕੇ ਅਤੇ ਸਮਰੱਥਾ ਦਾ ਬਿਹਤਰ ਉਪਯੋਗ ਹੋਵੇ। ਰਾਜਾਂ ਨੂੰ ਪ੍ਰਾਈਵੇਟ ਸੈਕਟਰ ਦੇ ਸਿਹਤ ਪ੍ਰਦਾਤਿਆਂ ਨਾਲ ਲਗਾਤਾਰ ਜੁੜਨ ਅਤੇ ਜਨਤਕ ਅਤੇ ਪ੍ਰਾਈਵੇਟ ਹੈਲਥਕੇਅਰ ਸੁਵਿਧਾਵਾਂ ਵਿੱਚ ਪੂਲਿੰਗ ਤੇ ਵਿਚਾਰ ਕਰਨ ਲਈ ਵੀ ਕਿਹਾ ਗਿਆ ਹੈ, ਕਿਉਂਕਿ ਇਸ ਨਾਲ ਕੋਵਿਡ-19 ਮਰੀਜ਼ਾਂ ਨੂੰ ਜਲਦੀ, ਚੰਗੀ ਗੁਣਵੱਤਾ ਅਤੇ ਉਚਿਤ ਸਿਹਤ ਦੇਖਭਾਲ਼ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।

 

 

*****

 

ਐੱਮਵੀ(Release ID: 1631829) Visitor Counter : 104