ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਭਾਰਤ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੇ ਜ਼ਿੰਮੇਵਾਰ ਅਤੇ ਮਾਨਵ - ਕੇਂਦ੍ਰਿਤ ਵਿਕਾਸ ਅਤੇ ਵਰਤੋਂ ਵਿੱਚ ਸਹਾਇਤਾ ਕਰਨ ਦੇ ਲਈ ਗਲੋਬਲ ਪਾਰਟਨਰਸ਼ਿਪ ਆਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ) ਵਿੱਚ ਇੱਕ ਮੋਢੀ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਇਆ

Posted On: 15 JUN 2020 4:59PM by PIB Chandigarh

ਭਾਰਤ ਅੱਜ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ ਜਾਂ ਜੀਈਈ ਪੇ) ਨੂੰ ਲਾਂਚ ਕਰਨ ਦੇ ਲਈ ਅਮਰੀਕਾ, ਯੂਕੇ, ਯੂਰਪੀ ਸੰਘ, ਆਸਟਰੇਲੀਆ, ਕੈਨੇਡਾ, ਫ਼ਰਾਂਸ, ਜਰਮਨੀ, ਇਟਲੀ, ਜਪਾਨ, ਮੈਕਸੀਕੋ, ਨਿਊਜ਼ੀਲੈਂਡ, ਗਣਤੰਤਰ ਕੋਰੀਆ, ਸਿੰਗਾਪੁਰ ਸਮੇਤ ਪ੍ਰਮੁੱਖ ਅਰਥਚਾਰਿਆਂ ਦੀ ਲੀਗ ਵਿੱਚ ਸ਼ਾਮਲ ਹੋਇਆ। ਜੀਪੀਏਆਈ ਇੱਕ ਅੰਤਰ ਰਾਸ਼ਟਰੀ ਅਤੇ ਬਹੁ-ਹਿੱਸੇਦਾਰੀ ਵਾਲੀ ਪਹਿਲ ਹੈ, ਜੋ ਏਆਈ ਦੇ ਜ਼ਿੰਮੇਵਾਰੀਪੂਰਨ ਵਿਕਾਸ ਅਤੇ ਮਨੁੱਖੀ ਅਧਿਕਾਰਾਂ, ਸ਼ਮੂਲੀਅਤ, ਵਿਭਿੰਨਤਾ, ਨਵੀਨਤਾ ਅਤੇ ਆਰਥਿਕ ਵਿਕਾਸ ਵਿੱਚ ਵਰਤੋਂ ਲਈ ਮਾਰਗ ਦਰਸ਼ਨ ਕਰਨ ਤੇ ਅਧਾਰਿਤ ਹੈ ਇਹ ਹਿੱਸੇਦਾਰ ਦੇਸ਼ਾਂ ਦੇ ਅਨੁਭਵ ਅਤੇ ਵਿਭਿੰਨਤਾ ਦੀ ਵਰਤੋਂ ਕਰਕੇ ਏਆਈ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਦੀ ਬਿਹਤਰ ਸਮਝ ਵਿਕਸਿਤ ਕਰਨ ਦੀ ਆਪਣੀ ਕਿਸਮ ਦੀ ਪਹਿਲੀ ਕੋਸ਼ਿਸ਼ ਵੀ ਹੈ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਸ ਪਹਿਲ ਦੇ ਤਹਿਤ ਏਆਈ ਨਾਲ ਸਬੰਧਤ ਪ੍ਰਾਥਮਿਕਤਾਵਾਂ ਤੇ ਅਤਿ-ਆਧੁਨਿਕ ਖੋਜ ਅਤੇ ਅਪਲਾਈਡ ਗਤੀਵਿਧੀਆਂ ਦੀ ਸਹਾਇਤਾ ਕਰਦੇ ਹੋਏ ਏਆਈ ਦੇ ਸਬੰਧ ਵਿੱਚ ਸਿਧਾਂਤ ਅਤੇ ਵਿਵਹਾਰ ਦੇ ਵਿੱਚ ਦੇ ਪਾੜੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗਾ

 

ਜੀਪੀਏਆਈ, ਏਆਈ ਦੇ ਜ਼ਿੰਮੇਵਾਰੀਪੂਰਨ ਵਿਕਾਸ ਨੂੰ ਵਧਾਵਾ ਦੇਣ ਦੇ ਲਈ ਸਾਂਝੇਦਾਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸਹਿਯੋਗ ਨਾਲ ਉਦਯੋਗ, ਨਾਗਰਿਕ ਸਮਾਜ, ਸਰਕਾਰਾਂ ਅਤੇ ਅਕਾਦਮਿਕਤਾ ਦੇ ਪ੍ਰਮੁੱਖ ਮਾਹਰਾਂ ਨੂੰ ਇੱਕਠੇ ਕਰੇਗਾ ਅਤੇ ਉਹ ਅਜਿਹੀਆਂ ਕਾਰਜ ਪ੍ਰਣਾਲੀਆਂ ਵੀ ਵਿਕਸਿਤ ਕਰੇਗਾ, ਜਿਸ ਨਾਲ ਇਹ ਦਰਸਾਇਆ ਜਾ ਸਕੇ ਕਿ ਕੋਵਿਡ - 19 ਦੇ ਮੌਜੂਦਾ ਸੰਸਾਰਕ ਸੰਕਟ ਤੋਂ ਬਿਹਤਰ ਢੰਗ ਨਾਲ ਨਜਿੱਠਣ ਦੇ ਲਈ ਏਆਈ ਦਾ ਲਾਭ ਕਿਸ ਤਰ੍ਹਾਂ ਉਠਾਇਆ ਜਾ ਸਕਦਾ ਹੈ

 

ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲ ਹੀ ਵਿੱਚ ਨੈਸ਼ਨਲ ਏਆਈ ਸਟ੍ਰੈਟਜੀ ਅਤੇ ਨੈਸ਼ਨਲ ਏਆਈ ਪੋਰਟਲ ਦੀ ਸ਼ੁਰੂਆਤ ਕੀਤੀ ਹੈ ਅਤੇ ਨਾਲ ਹੀ ਵਾਧੇ ਅਤੇ ਵਿਕਾਸ ਵਿੱਚ ਸਹਾਇਤਾ ਦਿੰਦੇ ਹੋਏ ਮਨੁੱਖੀ ਸ਼ਮੂਲੀਅਤ ਅਤੇ ਸ਼ਕਤੀਕਰਨ ਦੇ ਨਜ਼ਰੀਏ ਨਾਲ ਸਿੱਖਿਆ, ਖੇਤੀਬਾੜੀ, ਸਿਹਤ ਸੰਭਾਲ਼, ਈ-ਕਮਰਸ, ਵਿੱਤ, ਦੂਰ ਸੰਚਾਰ, ਆਦਿ ਜਿਹੇ ਵੱਖ-ਵੱਖ ਖੇਤਰਾਂ ਵਿੱਚ ਏਆਈ ਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਜੀਪੀਏਆਈ ਦੇ ਮੋਢੀ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਣ ਨਾਲ ਭਾਰਤ ਸਰਬ ਪੱਖੀ ਵਿਕਾਸ ਦੇ ਲਈ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਦੇ ਆਪਣੇ ਅਨੁਭਵ ਦਾ ਲਾਭ ਉਠਾਉਂਦੇ ਹੋਏ ਆਰਟੀਫਿਸ਼ਲ ਇੰਟੈਲੀਜੈਂਸ ਦੇ ਗਲੋਬਲ ਵਿਕਾਸ ਵਿੱਚ ਸਰਗਰਮੀ ਨਾਲ ਹਿੱਸਾ ਲਵੇਗਾ।

 

ਜੀਪੀਏਆਈ ਨੂੰ ਪੈਰਿਸ ਵਿੱਚ ਆਰਗੇਨਾਈਜ਼ੇਸ਼ਨ ਫ਼ਾਰ ਇਕਨੌਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ (ਓਈਸੀਡੀ) ਵਿੱਚ ਸਥਿਤ ਸਕੱਤਰੇਤ ਅਤੇ ਮੌਂਟ੍ਰੀਅਲ ਅਤੇ ਪੈਰਿਸ ਵਿੱਚ ਇੱਕ-ਇੱਕ ਮੁਹਾਰਤ-ਕੇਂਦਰ ਸਮੇਤ ਦੋ ਮੁਹਾਰਤ ਕੇਂਦਰਾਂ ਦੁਆਰਾ ਸਹਾਇਤਾ ਦਿੱਤੀ ਜਾਵੇਗੀ

 

 

*****

 

 

ਆਰਜੇ / ਐੱਨਜੀ



(Release ID: 1631823) Visitor Counter : 250