ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਧੀਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਵਿਭਾਗ ਨੇ ਮੈਂਬਰਾਂ ਦੇ ਦਾਅਵਿਆਂ ਦੇ ਤੇਜ਼ ਨਿਪਟਾਰੇ ਲਈ ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਸੁਵਿਧਾ ਦੀ ਸ਼ੁਰੂਆਤ ਕੀਤੀ

Posted On: 15 JUN 2020 5:42PM by PIB Chandigarh

ਦੇਸ਼ ਭਰ ਵਿੱਚ ਸੇਵਾ ਵੰਡ ਦੇ ਇਕਸਾਰ ਮਿਆਰਾਂ ਨੂੰ ਯਕੀਨੀ ਕਰਨ ਅਤੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀ ਕਾਰਜ ਸ਼ਕਤੀ ਦੇ ਵੱਧ ਤੋਂ ਵੱਧ ਉਪਯੋਗ ਨੂੰ ਯਕੀਨੀ ਕਰਨ ਦੀ ਦਿਸ਼ਾ ਵਿੱਚ ਈਪੀਐੱਫਓ ਨੇ ਵੱਡਾ ਕਦਮ ਉਠਾਉਂਦੇ ਹੋਏ ਹਾਲ ਹੀ ਵਿੱਚ ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਇਹ ਸੁਵਿਧਾ ਈਪੀਐੱਫਓ ਦਫ਼ਤਰਾਂ ਨੂੰ ਦੇਸ਼ ਭਰ ਵਿੱਚ ਆਪਣੇ ਕਿਸੇ ਵੀ ਰੀਜਨਲ ਦਫ਼ਤਰ ਤੋਂ ਔਨਲਾਈਨ ਦਾਅਵਿਆਂ ਦਾ ਨਿਪਟਾਰਾ ਕਰਨ ਦੀ ਪ੍ਰਵਾਨਗੀ ਦੇ ਕੇ ਇੱਕ ਵੱਡੀ ਤਬਦੀਲੀ ਲਿਆਵੇਗੀ। ਸਾਰੇ ਪ੍ਰਕਾਰ ਦੇ ਔਨਲਾਈਨ ਦਾਅਵੇ ਯਾਨੀ ਪ੍ਰੌਵੀਡੈਂਟ ਫੰਡ, ਪੈਨਸ਼ਨ, ਅੰਸ਼ਕ ਨਿਕਾਸੀ ਅਤੇ ਦਾਅਵਿਆਂ ਅਤੇ ਟਰਾਂਸਫਰ ਦਾਅਵਿਆਂ ਦੀ ਇਸ ਅਹਿਮ ਪਹਿਲ ਤਹਿਤ ਪ੍ਰਕਿਰਿਆ ਕੀਤੀ ਜਾ ਸਕਦੀ ਹੈ।

 

ਕੋਵਿਡ-19 ਸੰਕਟ ਨੇ ਈਪੀਐੱਫਓ ਦੇ 135 ਰੀਜਨਲ ਦਫ਼ਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਦੇ  ਸਥਾਨ ਦੇ ਅਧਾਰ ਤੇ ਜ਼ਿਆਦਾ ਗੰਭੀਰਤਾ ਦੇ ਵੱਖ ਵੱਖ ਪੱਧਰ ਹਨ। ਇਹ ਦੇਖਿਆ ਗਿਆ ਕਿ ਹਾਲਾਂਕਿ ਮੁੰਬਈ, ਠਾਣੇ, ਹਰਿਆਣਾ ਅਤੇ ਚੇਨਈ ਜ਼ੋਨ ਵਿੱਚ ਕਈ ਦਫ਼ਤਰ ਕੋਵਿਡ-19 ਮਹਾਮਾਰੀ ਕਾਰਨ ਘੱਟ ਤੋਂ ਘੱਟ ਕਰਮਚਾਰੀਆਂ ਨਾਲ ਕੰਮ ਕਰਦੇ ਹਨ, ਪਰ ਹਾਲ ਹੀ ਵਿੱਚ ਕੋਵਿਡ-19 ਕਾਰਨ ਕਲੇਮ ਦੇ ਦਾਅਵਿਆਂ ਦੇ ਲੰਬਿਤ ਹੋਣ ਵਿੱਚ ਵਾਧਾ ਹੋਇਆ ਹੈ। ਸਿੱਟੇ ਵਜੋਂ ਇਨ੍ਹਾਂ ਦਫ਼ਤਰਾਂ ਵਿੱਚ ਲੰਬਿਤ ਦਾਅਵੇ ਉੱਚ ਪੱਧਰ ਤੱਕ ਪਹੁੰਚ ਗਏ ਹਨ ਜਿਸ ਨਾਲ ਦਾਅਵਾ ਨਿਪਟਾਰਾ ਚੇਨ ਵਿੱਚ ਦੇਰੀ ਹੋ ਰਹੀ ਹੈ ਜਦੋਂਕਿ ਹੋਰ ਦਫ਼ਤਰ 50 % ਕਰਮਚਾਰੀਆਂ ਨਾਲ ਕੰਮ ਕਰਦੇ ਹੋਏ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਆਟੋ ਸੈਟਲਮੈਂਟ ਮੋਡ ਦੀ ਮਦਦ ਨਾਲ ਕੋਵਿਡ-19 ਅਡਵਾਂਸ ਲਈ ਕਲੇਮ ਸੈਟਲਮੈਂਟ ਦੀ ਮਿਆਦ ਨੂੰ 3 ਦਿਨ ਤੱਕ ਘਟਾਇਆ ਜਾ ਸਕਦਾ ਹੈ।

 

ਕਲੇਮ ਸੈਟਲਮੈਂਟ ਨਾਲ ਸਬੰਧਿਤ ਕਾਰਜਭਾਰ ਨੂੰ ਇਕਸਾਰ ਢੰਗ ਨਾਲ ਵੰਡ ਕੇ ਦੇਰੀ ਨੂੰ ਘੱਟ ਕਰਨ ਲਈ ਈਪੀਐੱਫਓ ਨੇ ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਸੁਵਿਧਾ ਨੂੰ ਸ਼ੁਰੂ ਕਰਕੇ ਕਲੇਮ ਪ੍ਰੋਸੈੱਸਿੰਗ ਲਈ ਭੂਗੋਲਿਕ ਅਧਿਕਾਰ ਖੇਤਰ ਦੀ ਮੌਜੂਦਾ ਪ੍ਰਣਾਲੀ ਤੋਂ ਦੂਰ ਕਰ ਦਿੱਤਾ ਹੈ। ਇਹ ਉਨ੍ਹਾਂ ਦਫ਼ਤਰਾਂ ਦੇ ਬੋਝ ਨੂੰ ਸਾਂਝਾ ਕਰਨ ਲਈ ਘੱਟ ਕਾਰਜਭਾਰ ਵਾਲੇ ਦਫ਼ਤਰਾਂ ਨੂੰ ਪ੍ਰਵਾਨਗੀ ਦੇਵੇਗਾ ਜਿਨ੍ਹਾਂ ਵਿੱਚ ਕੋਵਿਡ-19 ਪਾਬੰਦੀਆਂ ਕਾਰਨ ਉੱਚ ਪੱਧਰਤੇ ਲੰਬਿਤ ਮਾਮਲੇ ਜਮ੍ਹਾਂ ਹੋ ਗਏ ਹਨ। ਇਹ ਦੇਸ਼ ਭਰ ਵਿੱਚ ਸਭ ਤੋਂ ਉਚਿਤ ਸ਼ਮੂਲੀਅਤ ਰਾਹੀਂ ਨਿਪਟਾਰਾ ਪ੍ਰਕਿਰਿਆ ਤੇ ਤੇਜ਼ੀ ਨਾਲ ਨਜ਼ਰ ਰੱਖਣ ਦੇ ਸਮਰੱਥ ਬਣਾਉਂਦਾ ਹੈ।

 

ਇਸ ਉਪਰਾਲੇ ਦਾ ਉਦੇਸ਼ ਇਸ ਦੇ ਮੈਂਬਰਾਂ ਦੇ ਕਾਰਜ ਨੂੰ ਅਸਾਨ ਬਣਾਉਣਾ ਹੈ ਅਤੇ ਇਹ ਰਿਕਾਰਡ ਸਮੇਂ ਵਿੱਚ ਪ੍ਰਾਪਤ ਕੀਤਾ ਗਿਆ ਹੈ। ਇਸ ਅਹਿਮ ਪ੍ਰੋਜੈਕਟ ਤਹਿਤ ਮਲਟੀ-ਲੋਕੇਸ਼ਨ ਦੇ ਦਾਅਵਿਆਂ ਦਾ ਪਹਿਲਾ ਬੈਚ 10 ਜੂਨ, 2020 ਨੂੰ ਗੁਰੂਗ੍ਰਾਮ ਖੇਤਰ ਲਈ ਨਿਰਧਾਰਿਤ ਕੀਤਾ ਗਿਆ ਸੀ।

 

ਗੁਰੂਗ੍ਰਾਮ ਖੇਤਰ ਦੇ ਰੀਜਨਲ ਦਫ਼ਤਰਾਂ ਨਾਲ ਸਬੰਧਿਤ ਕਰਮਚਾਰੀਆਂ ਦੇ ਦਾਅਵਿਆਂ ਨੂੰ ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਦਫ਼ਤਰਾਂ ਵਿੱਚ ਤੈਨਾਤ ਈਪੀਐੱਫਓ ਦੇ ਕਰਮਚਾਰੀਆਂ ਦੁਆਰਾ ਨਿਪਟਾਇਆ ਗਿਆ ਸੀ। ਨਿਪਟਾਰੇ ਦੇ ਬਾਅਦ ਗੁਰੂਗ੍ਰਾਮ ਦਫ਼ਤਰ ਦੇ ਬੈਂਕ ਖਾਤੇ ਤੋਂ ਨਿੱਜੀ ਮੈਂਬਰ ਦੇ ਖਾਤੇ ਵਿੱਚ ਭੁਗਤਾਨ ਕੀਤਾ ਗਿਆ। ਇਸ ਦੀ ਸ਼ੁਰੂਆਤ ਦੇ ਬਾਅਦ ਦਫ਼ਤਰਾਂ ਨਾਲ ਸਬੰਧਿਤ ਦਾਅਵੇ ਜੋ ਕੰਟੇਨਮੈਂਟ ਜ਼ੋਨਾਂ ਵਿੱਚ ਆਉਂਦੇ ਹਨ, ਨੂੰ ਤੇਜ਼ੀ ਨਾਲ ਕਾਰਵਾਈ ਕਰਨ ਲਈ ਹੋਰ ਥਾਵਾਂ ਦੇ ਦਫ਼ਤਰਾਂ ਵਿੱਚ ਵੰਡਿਆ ਜਾ ਰਿਹਾ ਹੈ।

 

ਇਸ ਦੇ ਇਲਾਵਾ ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਸੁਵਿਧਾ ਦੀ ਸ਼ੁਰੂਆਤ ਫੇਸਲੈੱਸ ਦਾਅਵਿਆਂ ਦੀ ਪ੍ਰਕਿਰਿਆ ਦੇ ਵੱਡੇ ਉਦੇਸ਼ਾਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਪਾਰਦਰਸ਼ਤਾ, ਕੁਸ਼ਲਤਾ, ਮੈਂਬਰਾਂ ਦੀਆਂ ਸ਼ਿਕਾਇਆਂ ਨੂੰ ਘਟਾਉਣ ਅਤੇ ਔਨਲਾਈਨ ਦਾਅਵਿਆਂ ਦਾ ਤੇਜ਼ ਨਿਪਟਾਰਾ ਹੁੰਦਾ ਹੈ।

 

ਕੋਵਿਡ-19 ਪਾਬੰਦੀਆਂ ਕਾਰਨ ਇਸਦੀ ਕਾਰਜਪ੍ਰਣਾਲੀ ਤੇ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ, ਈਪੀਐੱਫਓ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਸਮਰਪਣ ਅਤੇ ਨਿਰੰਤਰ ਨਵੀਨਤਾਵਾਂ ਰਾਹੀਂ 1 ਅਪ੍ਰੈਲ, 2020 ਤੋਂ ਪ੍ਰਤੀ ਕਾਰਜ ਦਿਨ ਵਿੱਚ 270,000 ਰੁਪਏ ਤੋਂ ਜ਼ਿਆਦਾ ਦੇ 80,000 ਤੋਂ ਜ਼ਿਆਦਾ ਦਾਅਵਿਆਂ ਦਾ ਨਿਪਟਾਰਾ ਕਰ ਰਹੇ ਹਨ। ਮਲਟੀ-ਲੋਕੇਸ਼ਨ ਕਲੇਮ ਸੁਵਿਧਾ ਨਾਲ ਈਪੀਐੱਫਓ ਸੰਕਟ ਦੇਸ਼ ਵਿੱਚ 6 ਕਰੋੜ ਤੋਂ ਜ਼ਿਆਦਾ ਗਾਹਕਾਂ ਲਈ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਰਵਿਸ ਡਿਲਿਵਰੀ ਵਿੱਚ ਉੱਚ ਪੱਧਰਾਂ ਨੂੰ ਪ੍ਰਾਪਤ ਕਰਨ ਲਈ ਤਿਆਰ ਹਨ।

 

 

*****

 

ਆਰਸੀਜੇ/ਐੱਸਕੇਪੀ/ਆਈਏ(Release ID: 1631819) Visitor Counter : 8