ਖੇਤੀਬਾੜੀ ਮੰਤਰਾਲਾ
ਐਗਰੋ-ਫੋਰੈਸਟ੍ਰੀ ਕਿਸਾਨਾਂ ਨੂੰ ਉਦਯੋਗ ਨਾਲ ਜੋੜਨ ʼਤੇ ਵੈਬੀਨਾਰ ਆਯੋਜਿਤ ਕੀਤਾ ਗਿਆ
ਕਿਸਾਨਾਂ ਵਾਸਤੇ ਅਤਿਰਿਕਤ ਆਮਦਨੀ ਤੋਂ ਲੈ ਕੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਕਾਰਬਨ ਨੂੰ ਅਲੱਗ ਕਰਨ (ਸਿਕਵੈਸਟ੍ਰੇਸ਼ਨ) ਤੱਕ, ਐਗਰੋ-ਫੋਰੈਸਟ੍ਰੀ ਦੇ ਲਾਭਾਂ ਨੂੰ ਉਜਾਗਰ ਕੀਤਾ
ਪ੍ਰਧਾਨ ਮੰਤਰੀ ਦੇ ਸੱਦੇ- ਵੋਕਲ ਫਾਰ ਲੋਕਲ, ਦੀ ਐਗਰੋ-ਫੋਰੈਸਟ੍ਰੀ ਲਈ ਬਹੁਤ ਪ੍ਰਾਸੰਗਿਕਤਾ ਹੈ
Posted On:
15 JUN 2020 1:20PM by PIB Chandigarh
ਕਿਸਾਨਾਂ ਨੂੰ ਉਦਯੋਗ ਨਾਲ ਜੋੜਨ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਚਰਚਾ ਲਈ ਅਤੇ ਲਾਗੂਕਰਨ ਵਾਲੇ ਰਾਜਾਂ ਨੂੰ ਇਸ ਪ੍ਰਤੀ ਸੰਵੇਦਨਸ਼ੀਲ ਕਰਨ ਲਈ 13 ਜੂਨ, 2020 ਨੂੰ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਸੀ ਤਾਂ ਜੋ ਸਪੀਸਿਜ਼ ਦੀ ਸਹੀ ਚੋਣ ਕਰਨ ਵਿੱਚ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਸਕੇ। ਸ਼੍ਰੀ ਸੰਜੈ ਅਗਰਵਾਲ, ਸਕੱਤਰ, ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਉਦਘਾਟਨ ਕਰਦਿਆਂ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਬਿਹਤਰੀਨ ਆਮਦਨ ਸੁਨਿਸ਼ਚਿਤ ਕਰਨ ਵਾਸਤੇ ਖੇਤੀਬਾੜੀ ਸੈਕਟਰ ਵਿੱਚ ਕੀਤੇ ਗਏ ਵੱਖ-ਵੱਖ ਸੁਧਾਰਾਂ ਬਾਰੇ ਦੱਸਿਆ। ਇਨ੍ਹਾਂ ਵਿੱਚ 1.63 ਲੱਖ ਕਰੋੜ ਰੁਪਏ ਦੇ ਆਊਟਲੇਅ ਅਤੇ ਖੇਤੀ ਉਤਪਾਦ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸੁਵਿਧਾ) ਆਰਡੀਨੈਂਸ, 2020 ਸ਼ਾਮਲ ਹਨ। ਇਹ ਆਰਡੀਨੈਂਸ ਵਾਸਤਵ ਵਿੱਚ ਇੱਕ ਰਾਸ਼ਟਰੀ ਮਾਰਕਿਟ ਸਥਾਪਿਤ ਕਰਨ ਅਤੇ ਕਿਸਾਨਾਂ ਨੂੰ ਮੰਡੀ ਦੀ ਚੋਣ ਕਰਨ ਦਾ ਵਿਕਲਪ ਦਿੰਦਾ ਹੈ।ਇਹ ਅੰਤਰ-ਰਾਜ ਵਪਾਰ ਰੁਕਾਵਟਾਂ ਨੂੰ ਦੂਰ ਕਰਦਿਆਂ ਅਤੇਖੇਤੀ ਉਪਜ ਦੀ ਈ-ਟ੍ਰੇਡਿੰਗ ਪ੍ਰਦਾਨ ਕਰਕੇ ਕਿਸਾਨਾਂ ਨੂੰ ਜਿੱਥੇ ਮਰਜ਼ੀ ਆਪਣੀ ਉਪਜ ਵੇਚਣ ਦਾ ਵਿਕਲਪ ਦਿੰਦਾ ਹੈ।ਸ਼੍ਰੀ ਅਗਰਵਾਲ ਨੇ ਐਗਰੋ-ਫੋਰੈਸਟਰੀ ਦੇ ਕਈ ਉਪਯੋਗਾਂ ਨੂੰ ਉਜਾਗਰ ਕੀਤਾ, ਜਿਵੇਂ ਕਿ ਕਿਸਾਨਾਂ ਨੂੰ ਅਤਿਰਿਕਤ ਆਮਦਨੀ, ਰੋਜ਼ਗਾਰ ਦੇ ਸਾਧਨ ਵਜੋਂ ਨਰਸਰੀਆਂ-ਵਿਸ਼ੇਸ਼ ਤੌਰ 'ਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਲਈ, ਹਰਾ ਚਾਰਾ, ਫਲੀਦਾਰਰੁੱਖਾਂ ਦੀਆਂ ਕਿਸਮਾਂ ਲਗਾ ਕੇ ਖਾਦ ਦੀ ਜ਼ਰੂਰਤ ਵਿੱਚ ਕਮੀ, ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਕਾਰਬਨ ਨੂੰ ਅਲੱਗ ਕਰਨਾ ਆਦਿ।
ਪ੍ਰਧਾਨ ਮੰਤਰੀ ਦਾ ਵੋਕਲ ਫਾਰ ਲੋਕਲ ਦਾ ਸੱਦਾ ਐਗਰੋ-ਫੋਰੈਸਟ੍ਰੀ ਲਈ ਵੀ ਬਹੁਤ ਸਾਰਥਕ ਹੈ। ਐਗਰੋ-ਫੋਰੈਸਟ੍ਰੀ ਕੁਝ ਮਹੱਤਵਪੂਰਨ ਵਸਤਾਂ ਵਿੱਚ ਆਯਾਤ ਨਿਰਭਰਤਾ ਨੂੰ ਘਟਾਉਣ ਲਈ ਉਦਯੋਗ ਨੂੰ ਕੱਚੇ ਮਾਲ ਦੀ ਸਪਲਾਈ ਵਧਾਉਣ ਵਿੱਚ ਯੋਗਦਾਨ ਪਾ ਸਕਦੀ ਹੈ। ਐਗਰੋ-ਫੋਰੈਸਟ੍ਰੀਬਾਰੇ ਜੋ ਪੂਰਵ ਧਾਰਨਾ ਸੀ ਕਿ ਇਸ ਤੋਂ ਕੇਵਲ ਇਮਾਰਤੀ ਲੱਕੜੀ ਮਿਲਦੀ ਹੈ, ਉਸ ਉੱਤੇ ਕਿਸਾਨਾਂ ਅਤੇ ਉਦਯੋਗਾਂ ਦੇ ਦ੍ਰਿਸ਼ਟੀਕੋਣ ਤੋਂ ਨਵੇਂ ਸਿਰਿਉਂ ਵਿਚਾਰ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਮਾਰਤੀ ਲੱਕੜ ਦੇ ਦਰੱਖਤ ਲੰਬੇ ਸਮੇਂ ਵੱਚ ਪੱਕਦੇ ਹਨ, ਇਸ ਲਈ ਕਿਸਾਨਾਂ ਨੂੰ ਲਾਭ ਦੇਰ ਨਾਲ ਮਿਲਦਾ ਹੈ। ਜਦੋਂ ਕਿ ਬਹੁਤ ਸਾਰੇ ਉੱਭਰਦੇ ਸੈਕਟਰ ਹਨ ਜੋ ਕਿ ਕਿਸਾਨਾਂ ਨੂੰ ਤੁਰੰਤ ਰਿਟਰਨ ਸੁਨਿਸ਼ਚਿਤ ਕਰਨ ਦੇ ਨਾਲ- ਨਾਲ ਉਦਯੋਗ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਗੇ, ਜਿਨ੍ਹਾਂ ਵਿੱਚ ਔਸ਼ਧੀ ਅਤੇ ਸੁਗੰਧਿਤ ਪੌਦੇ, ਰੇਸ਼ਮ, ਲਾਖ, ਕਾਗਜ਼ ਅਤੇ ਗੁੱਦਾ, ਬਾਇਓ-ਈਂਧਣ ਦੇ ਉਤਪਾਦਨ ਲਈ ਰੁੱਖਾਂ ਦੁਆਰਾ ਪੈਦਾ ਕੀਤੇ ਤੇਲ ਦੇ ਬੀਜ ਆਦਿ ਸ਼ਾਮਲ ਹਨ।
ਆਪਣੀ ਤਰ੍ਹਾਂ ਦੀ ਪਹਿਲੀ ਯੋਜਨਾਬੱਧ ਲੜੀ ਦੇ ਤਹਿਤ ਇਸ ਵੈਬੀਨਾਰ ਦੇ ਚਾਰ ਮੁੱਖ ਬੁਲਾਰੇ ਸਨ- ਡਾ. ਜੇਐੱਲਐੱਨ ਸਾਸ਼ਤ੍ਰੀ, ਮੁੱਖ ਕਾਰਜਕਾਰੀ ਅਧਿਕਾਰੀ, ਨੈਸ਼ਨਲ ਮੈਡੀਸਿਨਲ ਪਲਾਂਟ ਬੋਰਡ, ਸ਼੍ਰੀ ਰੋਹਿਤ ਪੰਡਿਤ, ਸੈਕਟਰੀ ਜਨਰਲ, ਇੰਡੀਅਨ ਪੇਪਰਜ਼ ਮੈਨੂਫੈਕਚਰਰ ਐਸੋਸੀਏਸ਼ਨ, ਡਾ. ਐੱਚ ਕੁਲਕਰਣੀ, ਆਈਟੀਸੀ ਲਿਮਿਟਿਡ ਦੇ ਸਾਬਕਾ ਮੀਤ ਪ੍ਰਧਾਨ ਅਤੇ ਸ਼੍ਰੀ ਰਜਿਤ ਰੰਜਨ ਓਖਣਡੀਰ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਂਬਰ ਸੈਕਟਰੀ, ਕੇਂਦਰੀ ਰੇਸ਼ਮ ਬੋਰਡ। ਮੈਡੀਸਿਨਿਲ ਪਲਾਂਟਸ ਨੂੰ ਹੁਲਾਰਾ ਦੇਣਾ ਆਤਮਨਿਰਭਰ ਭਾਰਤ ਦਾ ਇਕ ਪ੍ਰਮੁੱਖ ਹਿੱਸਾ ਹੈ ਅਤੇ ਰੁੱਖ ਅਧਾਰਤ ਤੇ ਜੈਵਿਕ ਐਸ਼ਧੀ ਉਤਪਾਦਾਂ ਨੂੰ ਜੋੜਨ ਦੀ ਅਥਾਹ ਗੁੰਜਾਇਸ਼ ਹੈ। ਕਾਗਜ਼ ਉਦਯੋਗ ਨੂੰ ਕੱਚੇ ਮਾਲ ਦੀ ਸਪਲਾਈ ਜੋ ਕਿ ਆਯਾਤ ਰਾਹੀਂ ਕੀਤੀ ਜਾ ਰਹੀ ਹੈ, ਵਿੱਚ ਰੁਕਾਵਟਾਂ ਨਾਲ ਸਬੰਧਿਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਗੁਣਵੱਤਾ ਭਰਪੂਰ ਪਨੀਰੀ, ਉਤਪਾਦਕਤਾ ਅਤੇ ਇਸ ਤੋਂ ਕਿਸਾਨਾਂ ਨੂੰ ਹੋਣ ਵਾਲੀ ਆਮਦਨ ਵਿੱਚ ਵਾਧੇ ਦਾ ਮੁੱਖ ਅਧਾਰ ਹੈ। ਪ੍ਰਸਤੁਤੀ ਦੇ ਦੌਰਾਨਸਹੀ ਕਿਸਮਾਂ ਦੀ ਕਲੋਨਲ ਪਲਾਂਟਿੰਗ ਸਮੱਗਰੀ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ ਜੋ ਕਿ ਉਦਯੋਗ ਦੀ ਜ਼ਰੂਰਤ ਦੇ ਅਨੁਸਾਰ ਵੀ ਹੋਵੇਗੀ। ਕੇਂਦਰੀ ਰੇਸ਼ਮ ਬੋਰਡ ਨੇ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ, ਜੋ ਵੱਖ-ਵੱਖ ਰੇਸ਼ਮ ਕਿਸਮਾਂ ਦੇ ਰੁੱਖ ਲਗਾਉਂਦੇ ਹਨ। ਦਰਅਸਲ ਇਹ ਕਿਸਮਾਂ ਔਸਤਨ 3-4 ਸਾਲਾਂ ਵਿੱਚ ਰਿਟਰਨ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਇਸ ਲਈ ਇਹ ਐਗਰੋ-ਫੋਰੈਸਟ੍ਰੀ ਪ੍ਰਣਾਲੀਆਂ ਲਈ ਆਦਰਸ਼ ਹਨ।
ਸਿੱਟੇ ਵਜੋਂ ਰਾਜਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਫ਼ਸਲਾਂ ਦੀ ਤਰ੍ਹਾਂ ਹੀ ਪੌਦਿਆਂ ਲਈ ਵੀ ਠੇਕੇ ਦੀ ਖੇਤੀ ਨੂੰ ਪ੍ਰੋਤਸਾਹਿਤ ਕਰਨ, ਜਿਵੇਂ ਪਰੀ-ਪਲਾਂਟਿੰਗ ਤੋਂ ਪਲਾਂਟਿੰਗ ਅਤੇ ਹਾਰਵੈੱਸਟ। ਮੌਜੂਦਾ ਅਤੇ ਸੰਭਾਵਿਤ ਦੋਹਾਂ ਉਦਯੋਗਾਂ ਨੂੰ ਹੀ ਹੱਬ ਵਜੋਂ ਰੇਖਾਂਕਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਆਲੇ-ਦੁਆਲੇ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਬਹੁ-ਉਦੇਸ਼ੀ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰਿਟਰਨ ਜਲਦੀ ਤੋਂ ਜਲਦੀ ਆਉਣੀ ਸ਼ੁਰੂ ਹੋ ਜਾਵੇ। ਇਸ ਨਾਲ'ਆਤਮਨਿਰਭਰ ਭਾਰਤ' ਬਣਾਉਣ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।
ਸਾਲ 2014 ਵਿੱਚ ਨੈਸ਼ਨਲ ਐਗਰੋ-ਫੋਰੈਸਟ੍ਰੀ ਪਾਲਿਸੀ ਤਿਆਰ ਕਰਨ ਵਾਲਾ ਭਾਰਤ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ। ਇਸ ਤੋਂ ਬਾਅਦ ਉਠਾਏ ਗਏ ਅਹਿਮ ਕਦਮ ਦੇ ਤਹਿਤ ਐਗਰੋ-ਫੋਰੈਸਟ੍ਰੀ ਲਈ ਦੇ ਉਪ ਮਿਸ਼ਨ ਸਾਲ 2015 ਵਿੱਚ ਸ਼ੁਰੂ ਕੀਤਾ ਗਿਆ ਤਾਕਿ ਕਿਸਾਨਾਂ ਨੂੰ ਫ਼ਸਲਾਂ ਦੇ ਨਾਲ-ਨਾਲ ਰੁੱਖ ਲਾਉਣ ਲਈ ਵੀ ਉਤਸ਼ਾਹਿਤ ਕਰਨ ਵਿੱਚ ਰਾਜਾਂ ਦੀ ਸਹਾਇਤਾ ਕੀਤੀ ਜਾ ਸਕੇ। ਆਈਸੀਏਆਰ ਅਤੇ ਆਈਸੀਐੱਫਆਰਈ ਸਮੇਤ ਕਈ ਖੋਜ ਸੰਸਥਾਵਾਂ ਦੁਆਰਾ ਐਗਰੋ ਕਲਾਈਮੈਟਿਕ ਜ਼ੋਨ ਵਾਈਜ਼,ਐਗਰੋ-ਫੋਰੈਸਟ੍ਰੀ ਮੌਡਲ ਤਿਆਰ ਕੀਤੇ ਗਏ ਹਨ। ਇਹ ਯੋਜਨਾ ਇਸ ਸਮੇਂ ਦੇਸ਼ ਦੇ 21 ਰਾਜਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ।
*****
ਏਪੀਐੱਸ/ਐੱਸਬੀ
(Release ID: 1631817)
Visitor Counter : 203
Read this release in:
Bengali
,
English
,
Urdu
,
Urdu
,
Hindi
,
Marathi
,
Assamese
,
Manipuri
,
Tamil
,
Telugu
,
Malayalam