ਰੱਖਿਆ ਮੰਤਰਾਲਾ
ਨਿਖਿਲ ਸਾਹਨੀ ਚੇਅਰਮੈਨ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ), ਉੱਤਰੀ ਖੇਤਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ‘ਆਤਮਨਿਰਭਰ ਭਾਰਤ’ ਆਰਥਿਕ ਪੈਕੇਜ ਦੇ ਐਲਾਨ ਤੋਂ ਬਾਅਦ ਦਹਾਕਿਆਂ ਪੁਰਾਣੇ ‘ਜ਼ਰੂਰੀ ਵਸਤਾਂ ਐਕਟ’ ਵਿੱਚ ਕੀਤੀਆਂ ਗਈਆਂ ਹਾਲੀਆ ਸੋਧਾਂ ਨਾਲ ਭਾਰਤ ਦੇ ਖੇਤੀ ਬਜ਼ਾਰ ’ਤੇ ਲੱਗੀਆਂ ਪ੍ਰਮੁੱਖ ਪਾਬੰਦੀਆਂ ਹਟਾਏ ਜਾਣ ਦੀ ਸ਼ੁਰੂਆਤ ਹੋ ਗਈ ਹੈ। ਇਨ੍ਹਾਂ ਔਖੇ ਸਮਿਆਂ ਦੌਰਾਨ ਸਰਕਾਰ ਦੁਆਰਾ ਖੇਤੀਬਾੜੀ ਵਾਸਤੇ ‘ਇੱਕ ਦੇਸ਼, ਇੱਕ ਮੰਡੀ’ ਬਣਾਉਣ ਲਈ ਕੀਤੇ ਗਏ ਇਹ ਸੁਧਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕਰਨ ਦੇ ਯੋਗ ਬਣਾਉਣਗੇ। ਅਸੀਂ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ’ਚ ਲੰਬੇ ਸਮੇਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਖੇਤੀ ਖੇਤਰ ਤੋਂ ਵਿਭਿੰਨ ਪ੍ਰਕਾਰ ਦੇ ਨਿਯੰਤ੍ਰਣ ਹਟਾਉਣ ਅਤੇ ਕਿਸਾਨ ਨੂੰ ਆਪਣੀ ਫ਼ਸਲ ਆਪਣੀ ਮਰਜ਼ੀ ਨਾਲ ਲਾਹੇਵੰਦ ਕੀਮਤ ਉੱਤੇ ਦੇਸ਼ ਵਿੱਚ ਕਿਤੇ ਵੀ ਵੇਚਣ ਦਾ ਅਧਿਕਾਰ ਦੇਣ ਦੀ ਵਕਾਲਤ ਕਰਦੇ ਆ ਰਹੇ ਸਾਂ। ਇਹ ਸੋਧਾਂ ਜਿੱਥੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਗੀਆਂ, ਉੱਥੇ ਇਨ੍ਹਾਂ ਨਾਲ ਸਾਰੀਆਂ ਖੇਤੀ ਉਪਜਾਂ ਦੀ ਕੀਮਤ ਲੜੀ ਵਿੱਚ ਭਾਵ ਖੇਤ ਤੋਂ ਲੈ ਕੇ ਖਾਣੇ ਦੀ ਮੇਜ਼ ਤੱਕ ਵੀ ਦੂਰਅੰਦੇਸ਼ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ; ਹੁਣ ਉਦਯੋਗ ਉਤਸ਼ਾਹਿਤ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਕੋਲਡ ਸਟੋਰੇਜ, ਗੁਦਾਮਾਂ, ਪ੍ਰੋਸੈੱਸਿੰਗ ਵਿੱਚ ਵਧੇਰੇ ਨਿਵੇਸ਼ ਹ
Posted On:
14 JUN 2020 7:16PM by PIB Chandigarh
ਮਿਸ਼ਨ ਸਾਗਰ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ, ਭਾਰਤੀ ਜਲ ਸੈਨਾ ਦਾ ਜਹਾਜ਼ ‘ਕੇਸਰੀ’ 14 ਜੂਨ 2020 ਨੂੰ ਭਾਰਤੀ ਜਲ ਸੈਨਾ ਦੀ ਮੈਡੀਕਲ ਟੀਮ ਨੂੰ ਵਾਪਸ ਲਿਆਉਣ ਲਈ ਪੋਰਟ ਲੁਈਸ, ਮਾਰੀਸ਼ਸ ਵੱਲ ਪਰਤਿਆ, ਜਿਨ੍ਹਾਂ ਨੂੰ 23 ਮਈ 2020 ਨੂੰ ਪੋਰਟ ਲੁਈਸ ਦੀ ਆਪਣੀ ਪਿਛਲੀ ਯਾਤਰਾ ਦੌਰਾਨ ਉਤਾਰਿਆ ਗਿਆ ਸੀ। 14 ਮੈਂਬਰੀ ਮੈਡੀਕਲ ਟੀਮ, ਜਿਸ ਵਿੱਚ ਮਾਹਿਰ ਡਾਕਟਰ ਅਤੇ ਸਹਿਯੋਗੀ ਕਰਮਚਾਰੀ ਸ਼ਾਮਲ ਹਨ, ਨੂੰ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਵਿੱਚ ਸਹਾਇਤਾ ਪ੍ਰਦਾਨ ਕਰਨ, ਰੋਗ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਵਿੱਚ ਆਪਣੀ ਮੁਹਾਰਤ ਨੂੰ ਸਾਂਝਾ ਕਰਨ ਅਤੇ ਜੀਵਨ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਪੋਰਟ ਲੁਈਸ ਵਿੱਚ ਉਤਾਰਿਆ ਗਿਆ ਸੀ।
ਪੋਰਟ ਲੁਈਸ ਵਿੱਚ ਆਪਣੀ ਤੈਨਾਤੀ ਦੌਰਾਨ, ਮੈਡੀਕਲ ਟੀਮ ਨੇ ਕਈ ਸਿਹਤ ਸੁਵਿਧਾਵਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਰੀਜਨਲ ਹਸਪਤਾਲ, ਫਲੂ ਕਲੀਨਿਕ, ਈਐੱਨਟੀ ਹਸਪਤਾਲ (ਮਾਰੀਸ਼ਸ ਵਿੱਚ ਕੋਵਿਡ ਲਈ ਨਾਮਿਤ ਹਸਪਤਾਲ), ਕੁਆਰੰਟੀਨ ਸੈਂਟਰ, ਕੇਂਦਰੀ ਸਿਹਤ ਪ੍ਰਯੋਗਸ਼ਾਲਾ (ਮਾਰੀਸ਼ਸ ਵਿੱਚ ਕੋਵਿਡ ਟੈਸਟਿੰਗ ਸੁਵਿਧਾ ਕੇਂਦਰ) ਅਤੇ ਵਿਕਟੋਰਿਆ ਹਸਪਤਾਲ ਵਿੱਚ ਸਥਿਤ ਐੱਸਏਐੱਮਊ (ਐਮਰਜੈਂਸੀ ਮੈਡੀਕਲ ਸੇਵਾਵਾਂ) ਹੈੱਡਕੁਆਰਟਰ ਤੇ ਕੰਟਰੋਲ ਸੈਂਟਰ ਸ਼ਾਮਲ ਹਨ। ਇਸ ਟੀਮ ਨੇ ਸਾਰੇ ਪੱਧਰਾਂ ਉੱਤੇ ਸਿਹਤ ਜੋਧਿਆਂ ਦੇ ਨਾਲ ਗੱਲਬਾਤ ਕੀਤੀ ਅਤੇ ਕੋਵਿਡ-19 ਦੇ ਪ੍ਰਬੰਧਨ ਲਈ ਸਰਬਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਦੀ ਦਿਸ਼ਾ ਵਿੱਚ ਸਾਰਥਕ ਸਲਾਹ-ਮਸ਼ਵਰਾ ਕੀਤਾ। ਹੈਂਡ ਹਾਈਜੀਨ, ਸਕ੍ਰੀਨਿੰਗ ਅਤੇ ਟ੍ਰਾਈਏਜ, ਡਿਸਇਨਫੈਕਸ਼ਨ ਅਤੇ ਪੀਪੀਈ ਜਿਹੇ ਮਹੱਤਵਪੂਰਨ ਵਿਸ਼ਿਆਂ ਉੱਤੇ ਪੇਸ਼ਕਾਰੀ ਦਿੱਤੀ ਗਈ ਅਤੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ ਅਤੇ ਇਨ੍ਹਾਂ ਸ਼ੈਸਨਾਂ ਦੌਰਾਨ ਦਰਸ਼ਕਾਂ ਦੀ ਪ੍ਰਤੀਕਿਰਿਆ ਬਹੁਤ ਅਧਿਕ ਉਤਸ਼ਾਹਵਰਧਕ ਸੀ। ਟੀਮ ਨੇ ਸਿਹਤ ਕਰਮੀਆਂ ਦੁਆਰਾ ਭਵਿੱਖ ਦੇ ਸੰਦਰਭ ਵਿੱਚ ਦਿੱਤੇ ਗਏ ਦੋ ਦਸਤਾਵੇਜ਼ਾਂ ‘ਗਾਈਡ ਟੂ ਕੰਟੇਨ ਐਂਡ ਕਾਮਬੈਟ ਕੋਵਿਡ–19’ ਅਤੇ ‘ਮੈਨੂਅਲ ਔਨ ਟ੍ਰੇਨਿੰਗ ਆਵ੍ ਹੈਲਥ ਕੇਅਰ ਵਰਕਰਸ’ ਦੇ ਪੀਡੀਐੱਫ ਸੰਸਕਰਨਾਂ ਨੂੰ ਵੀ ਸਾਂਝਾ ਕੀਤਾ ਗਿਆ। ਸ਼੍ਰੀ ਜਨੇਸ਼ ਕੇਨ, ਡਿਪਟੀ ਹਾਈ ਕਮਿਸ਼ਨਰ ਨੇ ਆਈਐੱਨਐੱਸ ਕੇਸਰੀ ਉੱਤੇ ਚੜ੍ਹਨ ਤੋਂ ਪਹਿਲਾਂ ਭਾਰਤੀ ਜਲ ਸੈਨਾ ਦੀ ਮੈਡੀਕਲ ਟੀਮ ਨਾਲ ਗੱਲਬਾਤ ਕੀਤੀ।
ਮਿਸ਼ਨ ਸਾਗਰ ਇਸ ਖੇਤਰ ਵਿੱਚ ਪਹਿਲਾਂ ਉੱਤਰਦਾਤਾ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੇ ਅਨੁਰੂਪ ਹੈ ਅਤੇ ਕੋਵਿਡ-19 ਮਹਾਮਾਰੀ ਅਤੇ ਇਸ ਦੇ ਕਾਰਨ ਉਤਪੰਨ ਹੋਈਆਂ ਕਠਿਨਾਈਆਂ ਨਾਲ ਲੜਨ ਲਈ ਦੋਹਾਂ ਦੇਸ਼ਾਂ ਦਰਮਿਆਨ ਮੌਜੂਦਾ ਸਬੰਧਾਂ ਨੂੰ ਉੱਤਮ ਬਣਾਉਂਦਾ ਹੈ। ਇਹ ਤੈਨਾਤੀ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ‘ਸਿਕਿਓਰਿਟੀ ਐਂਡ ਗ੍ਰੋਥ ਫਾਰ ਆਲ ਇਨ ਦ ਰੀਜਨ’ ਦੇ ਅਨੁਰੂਪ ਹੈ ਅਤੇ ਹਿੰਦ ਮਹਾਸਾਗਰ ਖੇਤਰ ਦੇ ਦੇਸ਼ਾਂ ਨਾਲ ਭਾਰਤ ਦੁਆਰਾ ਸਬੰਧਾਂ ਨੂੰ ਦਿੱਤੇ ਜਾ ਰਹੇ ਮਹੱਤਵ ਉੱਤੇ ਪ੍ਰਕਾਸ਼ ਪਾਉਂਦੀ ਹੈ। ਇਸ ਅਭਿਯਾਨ ਨੂੰ ਰੱਖਿਆ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਦੇ ਗਹਿਰੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਹੈ।

*****
ਵੀਐੱਮ/ਐੱਮਐੱਸ
(Release ID: 1631614)
Visitor Counter : 254