ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਅੱਪਡੇਟਸ

ਰੈਮਡੇਸਿਵਿਰ (Remdesivir) ਦੀ ਮੌਜੂਦਾ ਸਥਿਤੀ

Posted On: 14 JUN 2020 3:39PM by PIB Chandigarh

ਕੋਵਿਡ–19 ਲਈ ਕਲੀਨਿਕਲ ਪ੍ਰਬੰਧ ਪ੍ਰੋਟੋਕੋਲ ਦੇ ਹਿੱਸੇ ਵਜੋਂ ਰੈਮਡੇਸਿਵਿਰ (Remdesivir) ਦੀ ਵਰਤੋਂ  ਅਤੇ ਦੇਸ਼ ਵਿੱਚ ਉਸ ਦੀ ਉਪਲਬਧਤਾ ਬਾਰੇ ਮੀਡੀਆ ਦੇ ਇੱਕ ਵਰਗ ਵਿੱਚ ਕੁਝ ਰਿਪੋਰਟਾਂ ਆਈਆਂ ਹਨ।

 

ਕੋਵਿਡ–19 ਲਈ ਇੱਕ ਅੱਪਡੇਟਡ ਕਲੀਨਿਕਲ ਪ੍ਰਬੰਧ ਪ੍ਰੋਟੋਕੋਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 13 ਜੂਨ, 2020 ਨੂੰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦਵਾ ਰੈਮਡੇਸਿਵਿਰ ਨੂੰ ਸਿਰਫ਼ ਐਮਰਜੈਂਸੀ ਵਿੱਚ ਟੌਸਿਲੀਜ਼ੁਮੈਬ ਅਤੇ ਕਨਵੇਲਸੈਂਟ ਪਲਾਜ਼ਮਾ ਦੀ ਆਫ਼ ਲੇਬਲ ਨਾਲ ਸੀਮਤ ਵਰਤੋਂ ਹਿਤ ਇੱਕ ਜਾਂਚਾਤਮਕ ਥੈਰੇਪੀਦੇ ਉਦੇਸ਼ਾਂ ਲਈ ਸ਼ਾਮਲ ਕੀਤਾ ਗਿਆ ਹੈ। ਵਰਣਿਤ ਪ੍ਰੋਟੋਕੋਲ ਸਪੱਸ਼ਟ ਤੌਰ ਤੇ ਇਹ ਬਿਆਨ ਕਰਦਾ ਹੈ ਕਿ ਇਹ ਥੈਰੇਪੀਜ਼ ਸੀਮਤ ਉਪਲਬਧ ਪ੍ਰਮਾਣ ਉੱਤੇ ਆਧਾਰਤ ਹਨ ਤੇ ਇਸ ਵੇਲੇ ਸੀਮਤ ਉਪਲਬਧਤਾ ਹੈ। ਰੈਮਡੇਸਿਵਿਰ ਦੀ ਐਮਰਜੈਂਸੀ ਵਿੱਚ ਵਰਤੋਂ ਉਨ੍ਹਾਂ ਹੀ ਮਰੀਜ਼ਾਂ ਲਈ ਵਿਚਾਰੀ ਜਾ ਸਕਦੀ ਹੈ, ਜਿਨ੍ਹਾਂ ਨੂੰ ਰੋਗ ਦੀ ਦਰਮਿਆਨੀ ਹਾਲਤ (ਜੋ ਆਕਸੀਜਨ ਤੇ ਹਨ) ਵਿੱਚ ਹਨ ਅਤੇ ਉਨ੍ਹਾਂ ਦੇ ਸਰੀਰਕ ਲੱਛਣਾਂ ਵਿੱਚ ਕੋਈ ਵਰਣਿਤ ਅੰਤਰਵਿਰੋਧ ਨਹੀਂ ਹਨ।

 

ਇਸ ਦਵਾ ਨੂੰ ਹਾਲੇ ਤੱਕ ਅਮਰੀਕੀ ਖ਼ੁਰਾਕ ਤੇ ਦਵਾ ਪ੍ਰਸ਼ਾਸਨ’ (ਯੂਐੱਸਐੱਫ਼ਡੀਏ – USFDA) ਦੁਆਰਾ ਮਾਨਤਾਪ੍ਰਾਪਤ (ਬਜ਼ਾਰ ਅਧਿਕਾਰ) ਨਹੀਂ ਹੈ, ਇਸੇ ਲਈ ਭਾਰਤ ਜਿਹੇ ਦੇਸ਼ ਵਿੱਚ ਇਸ ਦੀ ਵਰਤੋਂ ਸਿਰਫ਼ ਐਮਰਜੈਂਸੀ ਵਰਤੋਂਅਧਿਕਾਰ ਅਧੀਨ ਹੀ ਹੁੰਦੀ ਹੈ।

 

ਦੇਸ਼ ਵਿੱਚ ਕੋਵਿਡ–19 ਦੇ ਸ਼ੱਕੀ ਜਾਂ ਪ੍ਰਯੋਗਸ਼ਾਲਾ ਵਿੱਚ ਪੁਸ਼ਟੀ ਹੋਏ ਗੰਭੀਰ ਲੱਛਣਾਂ ਨਾਲ ਹਸਪਤਾਲ ਵਿੱਚ ਦਾਖ਼ਲ ਬਾਲਗ਼ਾਂ ਤੇ ਬੱਚਿਆਂ ਦੇ ਇਲਾਜ ਲਈ ਦਵਾਈਆਂ ਦੀ ਸੀਮਤ/ਸ਼ਰਤਾਂ ਨਾਲ ਵਰਤੋਂ ਨਿਮਨਲਿਖਤ ਸਥਿਤੀਆਂ ਵਿੱਚ ਕੀਤੀ ਜਾ ਸਕਦੀ ਹੈ ਹਰੇਕ ਮਰੀਜ਼ ਦੀ ਲਿਖਤੀ ਸੂਚਿਤ ਪ੍ਰਵਾਨਗੀ ਜ਼ਰੂਰੀ ਹੈ, ਹੋਰ ਕਲੀਨਿਕਲ ਪ੍ਰੀਖਣਾਂ ਦੇ ਨਤੀਜੇ ਵੀ ਜਮ੍ਹਾਂ ਕਰਵਾਉਣੇ ਹੋਣਗੇ, ਇਲਾਜ ਨਾਂਲ ਠੀਕ ਹੋੲ ਸਾਰੇ ਮਰੀਜ਼ਾਂ ਦੇ ਪੂਰੀ ਤਰ੍ਹਾਂ ਸਰਗਰਮ ਚੌਕਸੀ ਨਾਲ ਇਕੱਠੇ ਕੀਤੇ ਅੰਕੜੇ ਜਮ੍ਹਾਂ ਕਰਵਾਉਣੇ ਹੋਣਗੇ, ਸਰਗਰਮ ਪੋਸਟ ਮਾਰਕਿਟਿੰਗ ਚੌਕਸੀ ਦੇ ਨਾਲ ਜੋਖਮ ਪ੍ਰਬੰਧ ਯੋਜਨਾ ਅਤੇ ਗੰਭੀਰ ਵਿਪਰੀਤ ਘਟਨਾਵਾਂ ਦੀ ਰਿਪੋਰਟਿੰਗ ਵੀ ਜਮ੍ਹਾਂ ਪੇਸ਼ ਕਰਨੀ ਹੋਵੇਗੀ। ਇਸ ਦੇ ਨਾਲ ਹੀ, ਦਰਾਮਦ ਕੀਤੀਆਂ ਖੇਪਾਂ ਦੇ ਪਹਿਲੇ ਤਿੰਨ ਬੈਚਾਂ ਦੀ ਪਰਖ ਕਰਨੀ ਹੋਵੇਗੀ ਅਤੇ ਉਸ ਦੀਆਂ ਰਿਪੋਰਟਾਂ ਸੈਂਟਰਲ ਡ੍ਰੱਗ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ’ (ਸੀਡੀਐੱਸਸੀਓ – CDSCO) ਨੂੰ ਭੇਜਣੀਆਂ ਹੋਣਗੀਆਂ।

 

ਮੈਸ. ਗਿਲੀਡ ਨੇ 29 ਮਈ, 2020 ਨੂੰ ਰੈਮਡੇਸਿਵਿਰ ਦੀ ਦਰਾਮਦ ਅਤੇ ਮਾਰਕਿਟਿੰਗ ਲਈ ਭਾਰਤੀ ਦਵਾ ਨਿਯੰਤ੍ਰਣ ਏਜੰਸੀ, ਭਾਵ ਸੀਡੀਐੱਸਸੀਓ (CDSCO) ਨੂੰ ਅਰਜ਼ੀ ਲਿਖੀ ਸੀ। ਲੋੜੀਂਦੇ ਵਿਚਾਰਵਟਾਂਦਰੇ ਤੋਂ ਬਾਅਦ 1 ਜੂਨ, 2020 ਨੂੰ ਮਰੀਜ਼ ਦੀ ਸੁਰੱਖਿਆ ਦੇ ਹਿਤ ਵਿੱਚ ਅਤੇ ਹੋਰ ਅੰਕੜੇ ਹਾਸਲ ਕਰਨ ਲਈ ਐਮਰਜੈਂਸੀ ਯੂਜ਼ ਆਥੋਰਾਇਜ਼ੇਸ਼ਨ’ (ਸਿਰਫ਼ ਐਮਰਜੈਂਸੀ ਵਿੱਚ ਵਰਤੋਂ ਦੀ ਪ੍ਰਵਾਨਗੀ) ਦਿੱਤੀ ਗਈ ਸੀ।

 

ਛੇ ਭਾਰਤੀ ਕੰਪਨੀਆਂ; ਮੈਸ. ਹੈਟਰੋ, ਮੈਸ. ਸਿਪਲਾ, ਮੈਸ. ਬੀਡੀਆਰ, ਮੈਸ. ਜੁਬਿਲੈਂਟ, ਮੈਸ. ਮਾਇਲਾਨ ਅਤੇ ਡਾ. ਰੈੱਡੀਜ਼ ਲੈਬਸ ਨੇ ਵੀ ਭਾਰਤ ਵਿੱਚ ਇਹ ਦਵਾ ਤਿਆਰ ਕਰਨ ਤੇ ਬਜ਼ਾਰ ਵਿੱਚ ਸਪਲਾਈ ਕਰਨ ਦੀ ਇਜਾਜ਼ਤ ਲਈ ਸੀਡੀਐੱਸਸੀਓ (CDSCO) ਨੂੰ ਅਰਜ਼ੀ ਭੇਜੀ ਸੀ। ਇਨ੍ਹਾਂ ਵਿੱਚੋਂ ਪੰਜ ਕੰਪਨੀਆਂ  ਦਾ ਵੀ ਮੈਸ. ਗਿਲੀਡ ਨਾਲ ਸਮਝੌਤਾ ਹੋ ਗਿਆ ਸੀ। ਸੀਡੀਐੱਸਸੀਓ (CDSCO) ਦੁਆਰਾ ਇਨ੍ਹਾਂ ਅਰਜ਼ੀਆਂ ਨੂੰ ਤਰਜੀਹ ਦੇ ਅਧਾਰ ਉੱਤੇ ਨਿਰਧਾਰਿਤ ਕਾਰਜਵਿਧੀਆਂ ਅਨੁਸਾਰ ਲੋੜੀਂਦੀ ਪ੍ਰਕਿਰਿਆ ਵਿੱਚੋਂ ਲੰਘਾਇਆ ਜਾ ਰਿਹਾ ਹੈ। ਇਹ ਕੰਪਨੀਆਂ ਇਸ ਵੇਲੇ ਨਿਰਮਾਣ ਸੁਵਿਧਾਵਾਂ ਦੇ ਨਿਰੀਖਣ, ਅੰਕੜਿਆਂ ਦੀ ਪੁਸ਼ਟੀ, ਸਥਿਰਤਾ ਟੈਸਟਿੰਗ, ਪ੍ਰੋਟੋਕੋਲ ਅਨੁਸਾਰ ਐਮਰਜੈਂਸੀ ਲੈਬਾਰੇਟਰੀ ਟੈਸਟਿੰਗ ਆਦਿ ਜਿਹੇ ਕਈ ਪੜਾਵਾਂ ਵਿੱਚੋਂ ਗੁਜ਼ਰ ਰਹੀਆਂ ਹਨ। ਇਹ ਇੰਜੈਕਸ਼ਨ ਰਾਹੀਂ ਸਰੀਰ ਅੰਦਰ ਦਾਖ਼ਲ ਕੀਤਾ ਜਾਣ ਵਾਲਾ ਸੂਤਰੀਕਰਣ ਹੈ, ਜਿਸ ਦੀ ਵਿਸ਼ਲੇਸ਼ਣ, ਸ਼ਨਾਖ਼ਤ, ਅਸ਼ੁੱਧਤਾਵਾਂ, ਬੈਕਟੀਰੀਅਲ ਐਂਡੋਟੌਕਸਿਨ ਟੈਸਟ ਤੇ ਕੀਟਾਣੂਮੁਕਤ ਕਰਨ ਲਈ ਪਰਖ ਕੀਤੀ ਜਾ ਰਹੀ ਹੈ ਅਤੇ ਇਹ ਅੰਕੜੇ ਕੰਪਨੀਆਂ ਦੁਆਰਾ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ਹੈ। ਸੀਡੀਐੱਸਸੀਓ (CDSCO) ਦੁਆਰਾ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਉਹ ਇਨ੍ਹਾਂ ਕੰਪਨੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਐਮਰਜੈਂਸੀ ਵਿਵਸਥਾਵਾਂ ਲਾਗੂ ਕਰ ਕੇ ਉਸ ਨੇ ਇਨ੍ਹਾਂ ਕੰਪਨੀਆਂ ਲਈ ਪਹਿਲਾਂ ਸਥਾਨਕ ਕਲੀਨਿਕਲ ਪ੍ਰੀਖਣਾਂ ਦੀ ਜ਼ਰੂਰਤ ਤੋਂ ਛੋਟ ਦੇ ਦਿੱਤੀ ਹੈ। ਸੀਡੀਐੱਸਸੀਓ (CDSCO) ਦੁਆਰਾ ਰੈਗੂਲੇਟਰੀ ਪ੍ਰਕਿਰਿਆਵਾਂ ਦੀਆਂ ਰਸਮੀ ਕਾਰਵਾਈਆਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।

 

*****

 

ਐੱਮਵੀ


(Release ID: 1631593) Visitor Counter : 243