ਪੁਲਾੜ ਵਿਭਾਗ

ਬੀਏਆਰਸੀ (BARC)ਵਿੱਚ ਉੱਚ ਗੁਣਵੱਤਾ ਅਤੇ ਕਿਫ਼ਾਇਤੀ ਫੇਸ ਮਾਸਕ ਵਿਕਸਿਤ: ਡਾ. ਜਿਤੇਂਦਰ ਸਿੰਘ

Posted On: 13 JUN 2020 8:42PM by PIB Chandigarh

ਪ੍ਰਮਾਣੂ ਊਰਜਾ ਵਿਭਾਗ ਨਾਲ ਸਬੰਧਿਤ ਮੁੰਬਈ ਵਿਚਲੇ ਭਾਭਾ ਪ੍ਰਮਾਣੂ ਖੋਜ ਕੇਂਦਰ ਵਿੱਚ ਉੱਚ ਗੁਣਵੱਤਾ ਵਾਲਾ ਫੇਸ ਮਾਸਕ ਵਿਕਸਿਤ ਕੀਤਾ ਗਿਆ ਹੈ। ਇਸ ਮਾਸਕ ਵਿੱਚ ਐੱਚਈਪੀਏ (HEPA) ਫਿਲਟਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਸਦੇ ਕਿਫ਼ਾਇਤੀ ਹੋਣ ਦੀ ਵੀ ਉਮੀਦ ਹੈ।

 

ਪੂਰਬ-ਉੱਤਰ ਖ਼ੇਤਰ ਦੇ ਵਿਕਾਸ (ਡੋਨਰ), ਪ੍ਰਾਧਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਡਾ. ਜਿਤੇਂਦਰ ਸਿੰਘ ਨੇ ਪਿਛਲੇ ਇੱਕ ਸਾਲ ਦੌਰਾਨ ਵਿਭਾਗ ਦੀਆਂ ਕੁੱਝ ਪ੍ਰਮੁੱਖ ਉਪਲੱਬਦੀਆਂ ਦਾ ਜ਼ਿਕਰ ਕੀਤਾ।ਪ੍ਰਮਾਣੂ ਊਰਜਾ ਵਿਭਾਗ ਦੇ 30 ਯੂਨਿਟ ਹਨ ਜਿਨ੍ਹਾਂ ਵਿੱਚ ਖੋਜ ਤੇ ਵਿਕਾਸ, ਸਿੱਖਿਆ ਸੰਸਥਾਵਾਂ, ਸਹਾਇਤਾ ਪ੍ਰਾਪਤ ਹਸਪਤਾਲ, ਪੀਐੱਸਯੂ ਆਦਿ ਸ਼ਾਮਲ ਹਨ। ਭਾਭਾ ਪ੍ਰਮਾਣੂ ਖੋਜ ਕੇਂਦਰ (Bhabha Atomic Research Centre), ਮੁੰਬਈ ਦੀ ਸਥਾਪਨਾ ਮਹਾਨ ਵਿਗਿਆਨੀ ਡਾ. ਹੋਮੀ ਜੇ. ਭਾਭਾ ਦੁਆਰਾ ਕੀਤੀ ਗਈ ਸੀ, ਜੋ ਪ੍ਰਮਾਣੂ ਊਰਜਾ ਵਿਭਾਗ ਅਧੀਨ ਕੰਮ ਕਰ ਰਿਹਾ ਹੈ।

 

ਪਿਛਲੇ ਇੱਕ ਸਾਲ ਦੌਰਾਨ ਵਿਭਾਗ ਦੀਆਂ ਕੁਝ ਪ੍ਰਮੁੱਖ ਗਤੀਵਿਧੀਆਂ ਅਤੇ ਪਹਿਲਾਂ ਦਾ ਜ਼ਿਕਰ ਕਰਦਿਆਂ ਡਾ. ਜਿਤੇਂਦਰ ਸਿੰਘ ਨੇ  ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਸਮਾਜ ਦੇ ਸਹਿਯੋਗ ਲਈ ਅੱਗੇ ਆਉਣ ਵਾਲੇ ਵਿਗਿਆਨਕ ਭਾਈਚਾਰੇ ਦੀ ਸ਼ਲਾਘਾ ਕੀਤੀ। ਉੱਚ ਗੁਣਵੱਤਾ ਵਾਲੇ ਫੇਸ ਮਾਸਕ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪ੍ਰਮਾਣੂ ਵਿਗਿਆਨੀਆਂ ਨੇ ਨਿਜੀ ਸੁਰੱਖਿਆ ਉਪਕਰਣ ਦੀ ਰੇਡੀਏਸ਼ਨ ਨਾਲ ਸਾਫ-ਸਫਾਈ ਤੋਂ ਬਾਅਦ ਦੁਬਾਰਾ ਵਰਤੋਂ ਲਈ ਪ੍ਰੋਟੋਕੋਲ ਵੀ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਸ ਤੇ ਵਿਚਾਰ ਕੀਤਾ ਹੈ

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਰਟੀਪੀਸੀਆਰ ਜਾਂਚ ਕਿੱਟ ਵਿਕਸਿਤ ਕਰਨ ਲਈ ਨਵੇਂ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਿੱਟ ਉਮੀਦ ਅਨੁਸਾਰ ਵਧੇਰੇ ਕਿਫ਼ਾਇਤੀ ਹੋਵੇਗੀ ਅਤੇ ਤੇਜ਼ੀ ਨਾਲ ਵਿਸ਼ਲੇਸ਼ਣ ਕਰੇਗੀ।

 

ਪਿਛਲੇ 6 ਸਾਲਾਂ ਵਿੱਚ ਪਰਮਾਣੂ ਊਰਜਾ ਵਿਭਾਗ ਨੂੰ ਦਿੱਤੇ ਗਏ ਵਿਸ਼ੇਸ਼ ਉਤਸ਼ਾਹ ਅਤੇ ਬਜਟ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ, ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਦੁਆਰਾ ਐਲਾਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਵਿੱਚ ਵਿਭਿੰਨ ਪ੍ਰਕਾਰ ਦੇ ਫਲਾਂ ਅਤੇ ਸਬਜ਼ੀਆਂ ਦੀ ਸ਼ੈਲਫ ਲਾਈਫ਼ ਨੂੰ ਵਧਾਉਣ ਲਈ ਦੇਸ਼ਭਰ ਵਿੱਚ ਵਿਕਿਰਨ ਕੇਂਦਰਾਂ ਦੀ ਸਥਾਪਨਾ ਸ਼ਾਮਲ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਇਹ ਵੀ ਹੈ ਕਿ ਸਰਕਾਰ ਨੇ ਪ੍ਰਮਾਣੂ ਊਰਜਾ ਦੀਆਂ ਗਤੀਵਿਧੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਵਿਸਥਾਰਤ ਕੀਤਾ ਹੈ, ਜਦਕਿ ਇਸ ਤੋਂ ਪਹਿਲਾਂ ਇਹ ਦੱਖਣ ਭਾਰਤ ਦੇ ਕੁੱਝ ਰਾਜਾਂ ਜਾਂ ਪੱਛਮ ਵਿੱਚ ਮਹਾਰਾਸ਼ਟਰ ਤੱਕ ਹੀ ਸੀਮਤ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਗੋਰਖਪੁਰ ਵਿੱਚ ਉੱਤਰ ਭਾਰਤ ਦਾ ਪਹਿਲਾ ਪ੍ਰਮਾਣੂ ਪਲਾਂਟ ਸਥਾਪਿਤ ਕਰਨ ਲਈ ਕੰਮ ਚੱਲ ਰਿਹਾ ਹੈ, ਜੋ ਦਿੱਲੀ ਦੇ ਕਾਫ਼ੀ ਨੇੜੇ ਹੈ।

 

                                                                             *****

ਐੱਨਡਬਲਿਊ/ਐੱਸਐੱਨਸੀ



(Release ID: 1631466) Visitor Counter : 212