ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੜੀ ਦੇ ਤਹਿਤ 31ਵੇਂ ਵੈਬੀਨਾਰ ਦੇ ਜ਼ਰੀਏ "ਹਿਮਾਚਲ - ਅਰਾਊਂਡ ਦ ਨੈਕਸਟ ਬੈਂਡ" ਦਾ ਵਰਚੁਅਲ ਪ੍ਰਦਰਸ਼ਨ ਕੀਤਾ
Posted On:
12 JUN 2020 6:29PM by PIB Chandigarh
ਕੇਂਦਰੀ ਟੂਰਿਜ਼ਮ ਮੰਤਰਾਲੇ ਨੇ 11 ਜੂਨ 2020 ਨੂੰ ਦੇਖੋ ਅਪਨਾ ਦੇਸ਼ "ਵੈਬੀਨਾਰ ਲੜੀ ਦੇ 31 ਵੇਂ ਸੈਸ਼ਨ ਵਿੱਚ "ਹਿਮਾਚਲ ਅਰਾਊਂਡ ਦ ਨੈਕਸਟ ਬੈਂਡ" ਵਿੱਚ ਸੁੰਦਰ ਪਿੰਡਾਂ, ਪਹਾੜਾਂ, ਪ੍ਰਾਚੀਨ ਨਦੀਆਂ, ਸੰਸਕ੍ਰਿਤੀ ਅਤੇ ਵਿਰਾਸਤ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਇੱਕ ਭਾਰਤ, ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੇ ਅਮੀਰ ਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ।
11 ਜੂਨ 2020 ਨੂੰ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦਾ ਸ਼ੈਸ਼ਨ, ਟੂਰਿਜ਼ਮ ਮੰਤਰਾਲੇ ਨੇ ਤਹਿਤ ਐਡੀਸ਼ਨਲ ਡਾਇਰੈਕਟਰ ਜਨਰਲ, ਰੁਪਿੰਦਰ ਬਰਾੜ ਦੁਆਰਾ ਸੰਚਾਲਿਤ ਕੀਤਾ ਗਿਆ। ਇਸ ਸ਼ੈਸ਼ਨ ਨੂੰ ਦਾ 4 ਟੇਬਲ ਪ੍ਰੋਜੈਕਟ ਦੇ ਸੰਸਥਾਪਕ ਫਰੈਂਕ ਸ਼ਲੀਕਟਮੈਨ, ਸਨਸ਼ਾਇਨ ਹਿਮਲੀਅਨ ਐਡਵੈਨਚਰਜ਼ ਦੇ ਮੈਨੇਜਿੰਗ ਹੋਸਟ ਅੰਕਿਤ ਸੂਦ ਅਤੇ ਹਿਮਲੀਅਨ ਆਰਚਰਡ ਦੇ ਮਾਲਿਕ ਮਾਈਕਲ ਐਂਡ ਦੇਵਾਂਸ਼ ਲਿਦਗਲੇ ਨੇ ਪੇਸ਼ ਕੀਤਾ। ਤਿੰਨਾਂ ਪੇਸ਼ਕਰਤਾਵਾਂ ਨੇ ਹਿਮਾਚਲ ਪ੍ਰਦੇਸ਼ ਦੇ ਅਣਛੂਹੇ ਸਥਾਨਾਂ ਅਤੇ ਵਿਲੱਖਣ ਸੰਸਕ੍ਰਿਤਕ ਅਤੇ ਸੰਪਦਾ ਨੂੰ ਵਿਰਚਉਲਾਇਜ਼ ਕੀਤਾ ਅਤੇ ਇਨ੍ਹਾਂ ਤੇ ਚਾਨਣਾ ਪਾਇਆ।
ਸ਼੍ਰੀ ਫਰੈਂਕ ਸ਼ਲੀਕਟਮੈਨ ਨੇ ਸੈਸ਼ਨ ਦੀ ਸ਼ੁਰੂਆਤ ਕੁਦਰਤੀ,ਝਰਨਿਆਂ,ਜੰਗਲ ਦੇ ਖੂਬਸੂਰਤ ਮਿਸ਼ਰਣ ਇੱਕ ਦਿਲਚਸਪ ਕਲਾ ਪਿੰਡ ਗੁਣਹਰ ਤੋਂ ਕੀਤੀ। ਗੁਣਹਰ ਕਾਂਗੜਾ ਜ਼ਿਲ੍ਹੇ ਵਿੱਚ ਸਥਿੱਤ ਹੈ। ਗੁਣਹਰ ਵਿੱਚ ਇਸ ਕਲਾ ਯੋਜਨਾ ਪਿਛਲਾ ਵਿਚਾਰ ਇਹ ਹੈ ਕਿ ਯਾਤਰੀਆਂ ਦੇ ਵਿੱਚ ਇਹ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਸ ਸਥਾਨ ਤੇ ਬਹੁਤ ਜ਼ਿਆਦਾ ਭੀੜ ਨਾਲ ਪਿੰਡ ਨੂੰ ਪ੍ਰਭਾਵਿਤ ਕੀਤੇ ਬਿਨਾਂ ਪਿੰਡ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ। ਗੁਣਹਰ ਚੰਗੀ ਤਰ੍ਹਾਂ ਸੜਕ, ਰੇਲ ਅਤੇ ਹਵਾਈ ਮਾਰਗ ਰਾਹੀਂ ਜੁੜਿਆ ਹੋਇਆ ਹੈ। ਘਾਟੀ ਵਿੱਚ ਕਈ ਛੋਟੇ ਪਿੰਡ ਹਨ ਅਤੇ ਸਿਰਫ 3000 ਲੋਕਾਂ ਦੇ ਨਾਲ ਗੁਣਹਰ ਸਭ ਤੋਂ ਵੱਡੀ ਪੰਚਾਇਤ ਹੈ। ਕੁਝ ਬਾਰਾ ਭੰਗਾਲੀਆਂ ਦੇ ਨਾਲ ਬਹੁਤੇ ਲੋਕ ਗੱਦੀ ਹਨ। ਕਰੀਬ 100 ਸਾਲ ਪਹਿਲਾਂ ਇਹ ਬਸਤੀ ਸ਼ੁਰੂ ਹੋਈ। ਮੂਲ ਰੂਪ ਨਾਲ ਪਿੰਡ ਦੇ ਲੋਕ ਚਰਵਾਹੇ ਹਨ, ਪਰ ਹੁਣ ਉਨ੍ਹਾਂ ਵਿੱਚੋਂ ਕਈ ਕਿਸਾਨ ਹਨ, ਕਈਆਂ ਦੀਆਂ ਦੁਕਾਨਾਂ ਹਨ ਅਤੇ ਕਈ ਕੰਮ ਕਰਦੇ ਹਨ।ਗ੍ਰਾਮੀਣ ਇੱਕ ਥਾਂ ਟਿਕੇ ਹੋਏ ਹਨ, ਉਹ ਸਮਝਦਾਰ ਅਤੇ ਵਿਹਾਰਕ ਹਨ। ਸਾਲ 2008 ਵਿੱਚ 4 ਟੇਬਲ ਪ੍ਰੋਜੈਕਟਾਂ ਦੀ ਸ਼ੁਰੂਆਤ ਚੰਗੀ ਭਾਗੀਦਾਰੀ ਨਾਲ ਹੋਈ, ਇਸ ਦੇ ਬਾਅਦ 2013 ਵਿੱਚ ਕਲਾ ਉਤਸਵ ਦਾ ਆਯੋਜਨ ਕੀਤਾ ਗਿਆ। ਕਲਾ ਦੁਕਾਨਾਂ ਨੂੰ ਵਿਕਸਿਤ ਕੀਤਾ ਗਿਆ, ਕਲਾਕਾਰਾਂ ਨੂੰ ਖਾਲੀ ਸਥਾਨਾਂ ਵਿੱਚ ਆਉਣ ਅਤੇ ਕੰਮ ਕਰਨ ਲਈ ਸੱਦਾ ਦਿੱਤਾ ਗਿਆ ਅਤੇ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਵਿੱਚ ਸਾਰੇ ਖੇਤਰਾਂ ਦੇ ਲੋਕ ਸ਼ਾਮਲ ਹੋਏ। ਇਹ ਪੂਰਾ ਪ੍ਰੋਗਰਾਮ ਕਲਾਕਾਰਾਂ, ਯਾਤਰੀਆਂ ਅਤੇ ਪਿੰਡ ਵਾਲਿਆਂ ਦਾ ਸਾਂਝਾ ਉੱਦਮ ਹੈ। ਗ੍ਰਾਮੀਣ ਇਸ ਨੂੰ ਮੇਲਾ ਕਹਿੰਦੇ ਹਨ।ਇਹ ਇੱਕ ਬਹੁਤ ਵੱਡੀ ਸਫਲਤਾ ਬਣ ਗਈ ਹੈ ਅਤੇ ਆਖਰੀ ਹਫ਼ਤੇ ਹਫਤਾਵਰੀ, ਸੰਗੀਤ, ਫਿਲਮ ਸਕ੍ਰੀਨਿਗ ਆਦਿ ਦੇ ਨਾਲ ਕਲਾ ਮਹਾਉਤਸਵ ਦੇ ਰੂਪ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਸਥਾਨਕ ਸੰਸਕ੍ਰਿਤਕ ਤੱਤਾਂ ਨੂੰ ਕਲਾ ਮਹਾਉਤਸਵ ਦੇ ਸਮਾਪਤੀ ਸਮਾਰੋਹ ਵਿੱਚ ਚੰਗਾ ਪ੍ਰਤਿਨਿੱਧਤਾ ਦਿੱਤੀ ਜਾਂਦੀ ਹੈ।
ਸ਼੍ਰੀ ਅੰਕਿਤ ਸੂਦ ਸਾਨੂੰ ਅਸਲ ਵਿੱਚ ਕੁੱਲੂ ਖੇਤਰ ਵਿੱਚ ਸਥਿਤ ਵਿਸ਼ਵ ਵਿਰਾਸਤ ਸਥਾਨ ਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ ਲੈ ਕੇ ਗਏ।ਗ੍ਰੇਟ ਹਿਮਲੀਅਨ ਨੈਸ਼ਨਲ ਪਾਰਕ ਚਾਰ ਘਾਟੀਆਂ-ਸੈਂਜ ਘਾਟੀ, ਜੀਵਾ ਨਲ ਘਾਟੀ, ਤੀਰਥਨ ਘਾਟੀ ਅਤੇ ਪਾਰਵਤੀ ਘਾਟੀ ਵਿੱਚ ਫੈਲਿਆ ਹੋਇਆ ਹੈ। ਪਾਰਕ 1000 ਤੋਂ ਵੱਧ ਪੌਦਿਆਂ ਦੀਆ ਪਰਜਾਤੀਆਂ, ਕਈ ਦਵਾਈਆਂ ਲਈ ਜੜੀ ਬੂਟੀਆਂ, 31 ਥਣਧਾਰੀ ਪਰਜਾਤੀਆਂ ਅਤੇ 209 ਪੰਛੀਆਂ ਦੀਆਂ ਜਾਤੀਆਂ, ਨਾਲ ਹੀ ਜਲਜੀਵ, ਰੇਂਗਣ ਵਾਲੇ ਜੰਤੂਆਂ ਅਤੇ ਕੀੜੇ -ਮਕੌੜਿਆਂ ਦੀ ਰੱਖਿਆ ਕਰਦਾ ਹੈ। ਜੀਐੱਚਐੱਨਪੀ ਦੀ ਦੁੱਧਧਾਰੀ ਪਰਜਾਤੀਆਂ ਵਿੱਚੋਂ ਚਾਰ ਅਤੇ ਇਸ ਦੀਆਂ ਤਿੰਨ ਪੰਛੀਆਂ ਦੀਆਂ ਪਰਜਾਤੀਆਂ ਨੂੰ ਵਿਸ਼ਵ ਸਤਰ ਤੇ ਖਤਰਾ ਹੈ, ਜਿਸ ਵਿੱਚ ਕਸਤੂਰੀ ਮਿਰਗ ਅਤੇ ਪੱਛਮੀ ਸਿੰਗ ਵਾਲਾ ਟਰੈਗੋਪੈਨ ਵੀ ਸ਼ਾਮਲ ਹੈ।
ਮਾਈਕਲ ਐਂਡ ਦੇਵਾਂਸ਼ ਲਿਦਗਲੇ ਨੇ ਹਿਮਚਲ ਪ੍ਰਦੇਸ਼ ਵਿੱਚ ਤੀਸਰੇ ਬਹੁਤ ਘੱਟ ਮਸ਼ਹੂਰ ਮੰਜਿਲ ਸ਼ਿਮਲਾ ਜ਼ਿਲ੍ਹੇ ਦੇ ਸ਼ਹਿਰ ਕੋਟਖਾਈ ਨੂੰ ਦਿਖਾਇਆ।
• ਕੋਟਖਾਈ ਪੈਲੇਸ 800 ਸਾਲ ਪੁਰਾਣਾ ਹੈ ਅਤੇ ਸ਼ਾਹੀ ਪਰਿਵਾਰ ਅਜੇ ਵੀ ਮਹੱਲ ਵਿੱਚ ਰਹਿ ਰਿਹਾ ਹੈ।
• ਰੁਖਲਾ ਪਿੰਡ-ਇੱਕ ਸੇਬ ਉਗਾਉਣ ਵਾਲਾ ਪਿੰਡ। ਰੁਖਲਾ ਤੋਂ ਤਿੰਨ ਘੰਟੇ ਉੱਪਰ ਵੱਲ ਵੱਧਣ ਤੇ ਤੁਹਾਨੂੰ ਸਭ ਤੋਂ ਉੱਚੇ ਬਿੰਦੂ ਵੱਲ ਲੈ ਜਾਂਦੀ ਹੈ, ਜਿੱਥੇ ਤੁਸੀਂ ਗ੍ਰੇਟਰ ਹਿਮਾਲਿਆ ਦਾ 360 ਡਿਗਰੀ ਦਾ ਮੰਤਰ ਮੁਗਧ ਕਰਨ ਵਾਲੇ ਨਜ਼ਾਰੇ ਦਾ ਮਜ਼ਾ ਲੈ ਸਕਦੇ ਹੋ।ਇਹ ਪਿੰਡ ਕਾਲੇ ਭਾਲੂ, ਭੌਂਕਣ ਵਾਲੇ ਹਿਰਨ, ਕਸਤੂਰੀ ਮਿਰਗ, ਲੰਗੂਰ, ਤੇਂਦੂਆ ਅਤੇ ਮੋਨਾਲ ਸਹਿਤ ਆਪਣੀ ਸ਼ਾਨਦਾਰ ਵਨਸਪਤੀਆਂ ਅਤੇ ਜੀਵਾਂ ਲਈ ਪ੍ਰਸਿੱਧ ਹੈ।
• ਕੀਰੜੀ ਮੰਦਿਰ-ਕੋਟਖਾਈ ਵਸਤੂ ਕਲਾ ਲੱਕੜੀ ਅਤੇ ਪੱਥਰ ਭੁਚਾਲ ਪ੍ਰਤੀਰੋਧਕ।
• ਨਰਾਇਣ ਮੰਦਿਰ-ਮੂਲ ਸ਼ੈਲੀ ਉੱਤੇ ਆਧਾਰਿਤ ਪੁਨਰ ਨਿਰਮਾਣ।
• ਨਾਗਾ ਪੰਥ- ਅੰਡਰ ਵਰਲਡ ਦਾ ਨਾਇਕ ਭੂਮੀ ਦੇ ਜਲ ਸਰੋਤਾਂ ਉੱਤੇ ਸਾਸ਼ਨ ਕਰਦਾ ਹੈ, ਜੋ ਜਣਨ ਨਾਲ ਜੁੜਿਆ ਹੈ। ਨਾਗ ਭੂਰੀ ਮਾਤਾ ਦਾ ਪੁੱਤ ਹੈ, ਹਿਮਚਲ ਵਿੱਚ ਇੱਕ ਸ਼ਕਤੀਸ਼ਾਲੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਭੇਡ ਦੀ ਬਲੀ ਉਸਨੂੰ ਖੁਸ਼ ਕਰਦੀ ਹੈ। ਪਹਾੜੀ ਬੋਲੀ ਵਿੱਚ ਗੀਤ ਗਾਏ ਜਾਂਦੇ ਹਨ।
• ਸੇਬ ਦੀ ਖੇਤੀ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੁਆਰਾ ਬਣਾਏ ਗਏ ਰਾਸ਼ਟਰੀ ਈ-ਗਵਰਨਰਸ ਡਿਵੀਜ਼ਨ (ਐੱਨਈਜੀਡੀ) ਇੱਕ ਪੇਸ਼ੇਵਰ ਟੀਮ ਨਾਲ ਸਿੱਧੀ ਤਕਨੀਕੀ ਸਹਾਇਤਾ ਪ੍ਰਦਾਨ ਕਰਕੇ ਦੇਖੋ ਅਪਨਾ ਦੇਸ਼ ਵੈਬੀਨਾਰ ਦੇ ਸੰਚਾਲਨ ਵਿੱਚ ਮੰਤਰਾਲੇ ਦਾ ਪੂਰਾ ਸਹਿਯੋਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।
ਵੈਬੀਨਾਰ ਦੇ ਸ਼ੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA ਉੱਤੇ ਅਤੇ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਦੇ ਸਾਰੇ ਸ਼ੋਸ਼ਲ ਮੀਡੀਆ ਹੈਂਡਲਾਂ ‘ਤੇ ਉਪਲਬੱਧ ਹੈ।
ਅਗਲਾ ਵੈਬੀਨਾਰ 13 ਜੂਨ 2020 ਨੂੰ 11:00 ਵਜੇ ਤੋਂ “ਟ੍ਰੈਕਿੰਗ ਇਨ ਦ ਹਿਮਾਲਿਆਜ -ਮੈਜਿਕਲ ਐਕਸਪੀਰੀਐਂਸ” ਉੱਤੇ ਹੋਵੇਗਾ। ਪੰਜੀਕਰਨ ਲਈ https://bit.ly/HimalayasDAD ਉੱਤੇ ਕਲਿੱਕ ਕਰੋ।
*****
ਐੱਨਬੀ/ਏਕੇਜੇ/ਓਏ
(Release ID: 1631326)
Visitor Counter : 219