ਰੱਖਿਆ ਮੰਤਰਾਲਾ

ਈਸਟਰਨ ਨੇਵਲ ਕਮਾਂਡ ਵਿੱਚ ਨਵੇਂ ਚੀਫ਼ ਆਵ੍ ਸਟਾਫ ਦੀ ਨਿਯੁਕਤੀ

Posted On: 12 JUN 2020 5:38PM by PIB Chandigarh

 

ਵਾਇਸ ਐਡਮਿਰਲ ਬਿਸਵਜੀਤ ਦਾਸਗੁਪਤਾ,  ਏਵੀਐੱਸਐੱਮ,  ਵਾਈਐੱਸਐੱਮ,  ਵੀਐੱਸਐੱਮ ਨੇ ਸ਼ੁੱਕਰਵਾਰ,  12 ਜੂਨ, 2020 ਨੂੰ ਚੀਫ ਆਵ੍ ਸਟਾਫ,  ਈਸਟਰਨ ਨੇਵਲ ਕਮਾਂਡ (ਈਐੱਨਸੀ),  ਵਿਸ਼ਾਖਾਪੱਟਨਮ  ਦੇ ਰੂਪ ਵਿੱਚ ਕਾਰਜਭਾਰ ਸੰਭਾਲ਼ ਲਿਆ।  ਉਹ ਵਾਇਸ ਐਡਮਿਰਲ ਐੱਸ. ਐੱਨ.  ਘੋਰਮਾਡੇ ਦੀ ਜਗ੍ਹਾ ਲੈਣਗੇ,  ਜਿਨ੍ਹਾਂ ਦਾ ਏਕੀਕ੍ਰਿਤ ਹੈੱਡਕੁਆਰਟਰ,  ਰੱਖਿਆ ਮੰਤਰਾਲਾ  (ਜਲ ਸੈਨਾ),  ਨਵੀਂ ਦਿੱਲੀ ਵਿੱਚ ਕੰਟਰੋਲਰ ਪਰਸੋਨਲ ਸਰਵਿਸਜ਼ ਵਿੱਚ ਤਬਾਦਲਾ ਹੋ ਗਿਆ ਹੈ।

ਵਾਇਸ ਐਡਮਿਰਲ ਬਿਸਵਜੀਤ ਦਾਸਗੁਪਤਾ, ਰਾਸ਼ਟਰੀ ਰੱਖਿਆ ਅਕਾਦਮੀ  ਦੇ ਵਿਦਿਆਰਥੀ ਰਹੇ ਹਨ।  ਉਨ੍ਹਾਂ ਨੂੰ 1985 ਵਿੱਚ ਭਾਰਤੀ ਜਲ ਸੈਨਾ ਵਿੱਚ ਤੈਨਾਤੀ ਮਿਲੀ ਸੀ ਅਤੇ ਉਹ ਨੈਵੀਗੇਸ਼ਨ ਅਤੇ ਡਾਇਰੈਕਸ਼ਨ ਵਿੱਚ ਮਾਹਿਰ ਹਨ।

ਉਨ੍ਹਾਂ ਨੇ ਮਿਜ਼ਾਈਲ ਵਾਹਕ ਆਈਐੱਨਐਸ ਨਿਸ਼ੰਕ,  ਆਈਐੱਨਐੱਸ ਕਾਰਮੁਕ,  ਤੇਜ਼ ਤਰਾਰ ਜੰਗੀ ਜਹਾਜ਼ ਆਈਐੱਨਐੱਸ ਤਾਬਰ ਅਤੇ ਜਹਾਜ਼ ਵਾਹਕ ਜੰਗੀ ਜਹਾਜ਼ ਆਈਐੱਨਐੱਸ ਵਿਰਾਟ ਸਹਿਤ ਚਾਰ ਫਰੰਟਲਾਈਨ ਜਹਾਜ਼ਾਂ ਦੀ ਅਗਵਾਈ ਕੀਤੀ ਹੈ। 

ਉਨ੍ਹਾਂ ਨੇ ਇੰਡੀਅਨ ਨੇਵਲ ਵਰਕ ਅੱਪ ਟੀਮ  (ਕੋਚੀ)  ਵਿੱਚ ਕਮਾਂਡਰ ਵਰਕ,  ਡਿਫੈਂਸ ਸਰਵਿਸਿਜ਼ ਸਟਾਫ ਕਾਲਜ (ਵੈਲਿੰਗਟਨ) ਵਿਖੇ ਡਾਇਰੈਕਟਰ ਸਟਾਫ,  ਜਲ ਸੈਨਾ  ਦੇ ਨੈਵੀਗੇਸ਼ਨ ਐਂਡ ਡਾਇਰੈਕਸ਼ਨ ਸਕੂਲ ਵਿੱਚ ਆਫਿਸਰ - ਇਨ- ਚਾਰਜ ,  ਚੀਫ ਆਵ੍ ਨੇਵਲ ਸਟਾਫ  ਦੇ ਨੇਵਲ ਅਸਿਸਟੈਂਟ ਅਤੇ ਵੈਸਟਰਨ ਫਲੀਟ  ਦੇ ਫਲੀਟ ਅਪਰੇਸ਼ਨ ਅਫਸਰ ਜਿਹੇ ਹੋਰ ਪਰਿਚਾਲਨ, ਟ੍ਰੇਨਿੰਗ ਅਤੇ ਸਟਾਫ ਨਿਯੁਕਤੀ ਜਿਹੇ ਅਹਿਮ ਕਰਤੱਵ ਵੀ ਨਿਭਾਏ ਹਨ।

ਫਲੈਗ ਰੈਂਕ ‘ਤੇ ਪ੍ਰਮੋਸ਼ਨ ‘ਤੇ ਉਨ੍ਹਾਂ ਨੂੰ ਮੁੰਬਈ ਵਿੱਚ ਹੈੱਡਕੁਆਰਟਰ,  ਪੱਛਮੀ ਜਲ ਸੈਨਾ ਕਮਾਂਡ ਵਿੱਚ ਚੀਫ ਸਟਾਫ ਅਫਸਰ  (ਅਪਰੇਸ਼ਨ)   ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ।  ਸਾਲ 2017 - 18  ਦੇ ਦੌਰਾਨ ਉਨ੍ਹਾਂ ਨੇ ਵਿਸ਼ਾਖਾਪੱਟਨਮ ਵਿੱਚ ਪ੍ਰਤਿਸ਼ਠਿਤ  ਈਸਟਰਨ ਫਲੀਟ ਦੀ ਕਮਾਂਡ ਸੰਭਾਲ਼ੀ ਸੀ ਅਤੇ ਉਸ ਦੇ ਬਾਅਦ ਉਨ੍ਹਾਂ ਨੂੰ ਐੱਨਸੀਸੀ ਹੈੱਡਕੁਆਰਟਰ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ  ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ।  ਵਾਇਸ ਐਡਮਿਰਲ ਦੇ ਰੈਂਕ ‘ਤੇ ਪ੍ਰਮੋਸ਼ਨ ‘ਤੇ ਅਤੇ ਚੀਫ ਆਵ੍ ਸਟਾਫ,  ਈਸਟਰਨ ਨੇਵਲ ਕਮਾਂਡ  ਦੇ ਰੂਪ ਵਿੱਚ ਵਿਸ਼ਾਖਾਪੱਟਨਮ ਵਿੱਚ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਉਹ ਏਕੀਕ੍ਰਿਤ ਹੈੱਡਕੁਆਰਟਰ,  ਰੱਖਿਆ ਮੰਤਰਾਲਾ  (ਜਲ ਸੈਨਾ),  ਨਵੀਂ ਦਿੱਲੀ ਵਿਖੇ ਕੰਟਰੋਲਰ ਪਰਸੋਨਲ ਸਰਵਿਸਜ਼ ਵਿੱਚ ਤੈਨਾਤ ਸਨ।
 
ਵਾਇਸ ਐਡਮਿਰਲ ਬਿਸਵਜੀਤ ਦਾਸਗੁਪਤਾ ਡਿਫੈਂਸ ਸਰਵਿਸਜ਼ ਕਮਾਂਡ ਅਤੇ ਸਟਾਫ ਕਾਲਜ, ਬੰਗਲਾਦੇਸ਼,  ਆਰਮੀ ਵਾਰ ਕਾਲਜ,  ਮਹੂ ਅਤੇ ਨੈਸ਼ਨਲ ਡਿਫੈਂਸ ਕਾਲਜ ,  ਨਵੀਂ ਦਿੱਲੀ ਤੋਂ ਗ੍ਰੈਜੂਏਟ ਹਨ।

ਫਲੈਗ ਅਧਿਕਾਰੀ ਨੂੰ ਉਨ੍ਹਾਂ ਦੀ ਅਤਿ ਵਿਸ਼ਿਸ਼ਟ ਸੇਵਾ ਲਈ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਿਆ ਹੈ।  ਉਨ੍ਹਾਂ ਨੂੰ ਸਾਲ 2015 ਵਿੱਚ ਅਪਰੇਸ਼ਨ ਰਾਹਤ ਦੇ ਤਹਿਤ ਹਿੰਸਾਗ੍ਰਸਤ ਯਮਨ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਕਾਰਜ ਵਿੱਚ ਤਾਲਮੇਲ ਲਈ ਯੁੱਧ ਸੇਵਾ ਮੈਡਲ ਵੀ ਮਿਲ ਚੁੱਕਿਆ ਹੈ।

*****

ਵੀਐੱਮ/ਐੱਮਐੱਸ



(Release ID: 1631322) Visitor Counter : 143