ਰਸਾਇਣ ਤੇ ਖਾਦ ਮੰਤਰਾਲਾ

ਬ੍ਰਾਂਡ ਨਾਈਪਰ (NIPER) ਦੀ ਚਮਕ ਫਿਰ ਵਧੀ: ਫਾਰਮਾ ਸ਼੍ਰੇਣੀ ਵਿੱਚ ਉੱਚ ਸਿੱਖਿਆ ਦੇ ਸਿਖਰਲੇ ਦਸ ਸੰਸਥਾਨਾਂ ਵਿੱਚ ਆਪਣੀ ਜਗ੍ਹਾ ਬਣਾਈ

ਰਾਸ਼ਟਰੀ ਸੰਸਥਾਗਤ ਰੈਂਕਿੰਗ ਫ੍ਰੇਮਵਰਕ (ਐੱਨਆਈਆਰਐੱਫ) ਵਿੱਚ ਨਾਈਪਰ (NIPER), ਮੋਹਾਲੀ, ਹੈਦਰਾਬਾਦ ਅਤੇ ਅਹਿਮਦਾਬਾਦ ਨੇ ਕ੍ਰਮਵਾਰ ਤੀਜਾ, ਪੰਜਵਾਂ ਅਤੇ ਅੱਠਵਾਂ ਰੈਂਕ ਹਾਸਲ ਕੀਤਾ

Posted On: 12 JUN 2020 4:52PM by PIB Chandigarh

ਰਸਾਇਣ ਅਤੇ ਖਾਦ ਮੰਤਰਾਲੇ ਵਿੱਚ ਫਾਰਮਾਸਿਊਟੀਕਲ ਵਿਭਾਗ ਦੀ ਸਰਪ੍ਰਸਤੀ ਤਹਿਤ ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ-NIPER) ਨੇ ਫਾਰਮਾ ਸ਼੍ਰੇਣੀ ਵਿੱਚ ਉੱਚ ਸਿੱਖਿਆ ਦੀਆਂ ਸਿਖਰਲੀਆਂ ਦਸ ਸੰਸਥਾਵਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ।

 

ਇਹ ਸਫ਼ਲਤਾ ਸਪਸ਼ਟ ਰੂਪ ਨਾਲ ਫਾਰਮਾਸਿਊਟੀਕਲ ਅਤੇ ਚਿਕਿਤਸਾ ਉਪਕਰਣਾਂ ਦੇ ਖੇਤਰ ਵਿੱਚ ਸਿੱਖਿਆ, ਖੋਜ ਅਤੇ ਇਨੋਵੇਸ਼ਨ ਵਿੱਚ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਅਤੇ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਸ ਨਵੀਨਤਮ ਰੈਂਕਿੰਗ ਨੇ ਨਿਸ਼ਚਿਤ ਰੂਪ ਨਾਲ ਬ੍ਰਾਂਡ ਨਾਈਪਰਦੀ ਸ਼ਾਨ ਵਧਾ ਦਿੱਤੀ ਹੈ।

 

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ. ਵੀ. ਸਦਾਨੰਦ ਗੌੜਾ ਅਤੇ ਰਾਜ ਮੰਤਰੀ (ਰਸਾਇਣ ਅਤੇ ਖਾਦ) ਸ਼੍ਰੀ ਮਨਸੁਖ ਮਾਂਡਵੀਯਾ ਨੇ ਨਾਈਪਰ (NIPER) ਦੇ ਸਾਰੇ ਫੈਕਲਟੀਜ਼ ਅਤੇ ਵਿਦਿਆਰਥੀਆਂ ਨੂੰ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਲਈ ਕੀਤੇ ਗਏ ਅਣਥੱਕ ਪ੍ਰਯਤਨਾਂ ਲਈ ਵਧਾਈ ਦਿੱਤੀ ਹੈ।

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਵਿਭਿੰਨ ਸ਼੍ਰੇਣੀਆਂ ਵਿੱਚ ਪੰਜ ਵਿਆਪਕ ਮਾਪਦੰਡਾਂ ਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਵਿਭਿੰਨ ਸ਼੍ਰੇਣੀਆਂ ਵਿੱਚ ਉੱਚ ਸਿੱਖਿਆ ਸੰਸਥਾਨਾਂ ਦੀ ਇੰਡੀਆ ਰੈਂਕਿੰਗ 2020” ਜਾਰੀ ਕੀਤੀ ਹੈ।

 

ਫਾਰਮਾ ਸ਼੍ਰੇਣੀ ਵਿੱਚ ਨਾਈਪਰਸ (NIPERs) ਦੇ ਪਾਸ ਐਲਾਨੀ ਰੈਂਕਿੰਗ ਨੂੰ ਲੈ ਕੇ ਖੁਸ਼ ਹੋਣ ਦੀਆਂ ਕਈ ਵਜ੍ਹਾ ਹਨ। ਦੇਸ਼ ਭਰ ਦੇ ਸੱਤ ਨਾਈਪਰਸ (NIPERs) ਵਿੱਚੋਂ ਐੱਸਏਐੱਸ ਨਗਰ (ਮੋਹਾਲੀ) ਨੇ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਹੈਦਰਾਬਾਦ ਅਤੇ ਅਹਿਮਦਾਬਾਦ ਸਥਿਤ ਨਾਈਪਰਸ (NIPERs) ਨੇ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਇੱਕ ਰੈਂਕ ਵਿੱਚ ਸੁਧਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਕ੍ਰਮਵਾਰ ਪੰਜਵਾਂ ਅਤੇ ਅੱਠਵਾਂ ਸਥਾਨ ਹਾਸਲ ਹੋਇਆ ਹੈ।

 

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਾਲ ਦੀ ਰੈਂਕਿੰਗ ਵਿੱਚ ਗੁਵਾਹਾਟੀ, ਰਾਇਬਰੇਲੀ ਅਤੇ ਕੋਲਕਾਤਾ ਸਥਿਤ ਤਿੰਨ ਹੋਰ ਨਾਈਪਰਸ (NIPERs) ਨੇ ਜ਼ਿਕਰਯੋਗ ਪ੍ਰਦਰਸ਼ਨ ਕੀਤਾ ਹੈ, ਜੋ ਪਹਿਲੀ ਵਾਰ ਰੈਂਕਿੰਗ ਵਿੱਚ ਸ਼ਾਮਲ ਹੋਏ ਅਤੇ ਆਪਣੇ ਲਈ ਕ੍ਰਮਵਾਰ 11ਵਾਂ, 18ਵਾਂ ਅਤੇ 27ਵਾਂ ਸਥਾਨ ਹਾਸਲ ਕੀਤਾ।

 

ਇਸ ਸਲਾਨਾ ਰੈਂਕਿੰਗ ਦੇ ਤਹਿਤ ਵਿਭਿੰਨ ਯੂਨੀਵਰਸਿਟੀਆਂ, ਕਾਲਜਾਂ, ਮੈਡੀਸਿਨ, ਡੈਂਟਲ, ਕਾਨੂੰਨਆਰਕੀਟੈਕਚਰ, ਇੰਜੀਨੀਅਰਿੰਗ, ਪ੍ਰਬੰਧਨ ਅਤੇ ਫਾਰਮੇਸੀ ਸੰਸਥਾਨਾਂ ਨੂੰ ਰਾਸ਼ਟਰੀ ਪੱਧਰ ਤੇ ਰੈਂਕ ਪ੍ਰਦਾਨ ਕੀਤੇ ਗਏ।

 

******

ਆਰਸੀਜੇ/ਆਰਕੇਐੱਮ



(Release ID: 1631265) Visitor Counter : 157