ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਭਾਰਤੀ ਖੁਰਾਕ ਨਿਗਮ ਪਾਸ 811.69 ਲੱਖ ਮੀਟ੍ਰਿਕ ਟਨ ਅਨਾਜ ਦਾ ਸਟਾਕ ਉਪਲੱਬਧ

ਆਤਮਨਿਰਭਰ ਭਾਰਤ ਪੈਕੇਜ ਤਹਿਤ 22,812 ਮੀਟ੍ਰਿਕ ਟਨ ਅਨਾਜ ਮਈ ਅਤੇ ਜੂਨ ਵਿੱਚ 45.62 ਲੱਖ ਲਾਭਾਰਥੀਆਂ ਨੂੰ ਵੰਡਿਆ ਗਿਆ, 2,092 ਮੀਟ੍ਰਿਕ ਟਨ ਚਣੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵੰਡੇ ਗਏ


ਪੀਐੱਮਜੀਕੇਏਵਾਈ ਤਹਿਤ ਅਪ੍ਰੈਲ-ਜੂਨ ਦਰਮਿਆਨ 82,16 ਲੱਖ ਮੀਟ੍ਰਿਕ ਟਨ ਅਨਾਜ ਤਕਰੀਬਨ 164 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ

Posted On: 12 JUN 2020 3:32PM by PIB Chandigarh

ਕੁੱਲ ਅਨਾਜ ਸਟਾਕ :

 

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੀ 11 ਜੂਨ, 2020 ਦੀ ਰਿਪੋਰਟ ਅਨੁਸਾਰ ਐੱਫਸੀਆਈ ਕੋਲ ਇਸ ਵੇਲੇ 270.89 ਲੱਖ ਮੀਟ੍ਰਿਕ ਟਨ ਚਾਵਲ ਅਤੇ 540.80 ਲੱਖ ਮੀਟ੍ਰਿਕ ਟਨ ਕਣਕ ਉਪਲੱਬਧ ਹੈ ਇਸ ਤਰ੍ਹਾਂ ਕੁੱਲ 811.69 ਲੱਖ ਮੀਟ੍ਰਿਕ ਟਨ ਅਨਾਜ ਦਾ ਸਟਾਕ ਉਪਲੱਬਧ ਹੈ (ਇਸ ਵੇਲੇ ਜੋ ਕਣਕ ਅਤੇ ਝੋਨੇ ਦੀ ਖਰੀਦ ਚਲ ਰਹੀ ਹੈ, ਜੋ ਅਜੇ ਤੱਕ ਗੁਦਾਮਾਂ ਵਿੱਚ ਨਹੀਂ ਪਹੁੰਚੀ, ਉਸ ਨੂੰ ਛੱਡ ਕੇ) ਤਕਰੀਬਨ 55 ਲੱਖ ਮੀਟ੍ਰਿਕ ਟਨ ਅਨਾਜ ਐੱਨਐੱਫਐੱਸਏ ਅਤੇ ਹੋਰ ਭਲਾਈ ਸਕੀਮਾਂ ਤਹਿਤ ਇੱਕ ਮਹੀਨੇ ਲਈ ਜ਼ਰੂਰੀ ਹੈ

 

ਲੌਕਡਾਊਨ ਤੋਂ ਲੈ ਕੇ ਹੁਣ ਤੱਕ ਤਕਰੀਬਨ 117.43 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਅਤੇ 4194 ਰੇਲ ਰੇਕਾਂ ਰਾਹੀਂ ਟ੍ਰਾਂਸਪੋਰਟ ਕੀਤਾ ਗਿਆ ਰੇਲਵੇ ਰੂਟ ਤੋਂ ਇਲਾਵਾ ਸੜਕ ਅਤੇ ਜਲਮਾਰਗ ਰਾਹੀਂ ਵੀ ਅਨਾਜ ਦੀ ਢੁਆਈ ਕੀਤੀ ਗਈ ਕੁੱਲ 245.23 ਲੱਖ ਮੀਟ੍ਰਿਕ ਟਨ ਅਨਾਜ ਦੀ ਢੁਆਈ ਕੀਤੀ ਗਈ 15,500 ਮੀਟ੍ਰਿਕ ਟਨ ਅਨਾਜ 13 ਸਮੁੰਦਰੀ ਜਹਾਜ਼ਾਂ ਰਾਹੀਂ ਢੋਇਆ ਗਿਆ ਕੁੱਲ 11.68 ਲੱਖ ਮੀਟ੍ਰਿਕ ਟਨ ਅਨਾਜ ਉੱਤਰ ਪੂਰਬੀ ਰਾਜਾਂ ਨੂੰ ਭੇਜਿਆ ਗਿਆ

 

ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਵੰਡ :

 

(ਆਤਮਨਿਰਭਰ ਭਾਰਤ ਪੈਕੇਜ)

 

ਆਤਮਨਿਰਭਰ ਭਾਰਤ ਪੈਕੇਜ ਤਹਿਤ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ 8 ਲੱਖ ਮੀਟ੍ਰਿਕ ਟਨ ਅਨਾਜ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਦਾਨ ਕੀਤਾ ਜਾਵੇਗਾ, ਜੋ ਕਿ ਫਸੇ ਪਏ ਜਾਂ ਲੋੜਵੰਦ ਪਰਿਵਾਰ ਤੋਂ ਹਨ, ਜੋ ਕਿ  ਐੱਨਐੱਸਐੱਫਏ ਜਾਂ ਰਾਜ ਸਰਕਾਰਾਂ ਦੀ ਪੀਡੀਐੱਸ ਕਾਰਡ ਸਕੀਮ ਤਹਿਤ ਨਹੀਂ ਆਉਂਦੇ ਪ੍ਰਤੀ ਵਿਅਕਤੀ 5 ਕਿਲੋ ਅਨਾਜ ਮਈ ਅਤੇ ਜੂਨ ਮਹੀਨਿਆਂ ਲਈ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਵੰਡਿਆ ਜਾ ਰਿਹਾ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 5.48 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਅਤੇ ਉਸ ਵਿੱਚੋਂ 22,812 ਮੀਟ੍ਰਿਕ ਟਨ ਅਨਾਜ ਕੁੱਲ 45.62 ਲੱਖ ਲਾਭਾਰਥੀਆਂ ਨੂੰ (ਮਈ ਵਿੱਚ 35.32 ਲੱਖ ਅਤੇ ਜੂਨ ਵਿੱਚ 10.30 ਲੱਖ) ਵੰਡਿਆ ਭਾਰਤ ਸਰਕਾਰ ਨੇ 39,000 ਮੀਟ੍ਰਿਕ ਟਨ ਦਾਲ਼ਾਂ 1.96 ਕਰੋੜ ਪ੍ਰਵਾਸੀ ਪਰਿਵਾਰਾਂ ਲਈ ਪ੍ਰਵਾਨ ਕੀਤੀਆਂ 8 ਕਰੋੜ ਪ੍ਰਵਾਸੀ ਮਜ਼ਦੂਰਾਂ, ਫਸੇ ਅਤੇ ਲੋੜਵੰਦ ਪਰਿਵਾਰਾਂ, ਜੋ ਕਿ ਐੱਨਐੱਫਐੱਸਏ ਜਾਂ ਰਾਜਾਂ ਦੀ ਪੀਡੀਐੱਸ ਕਾਰਡ ਸਕੀਮ ਤਹਿਤ ਨਹੀਂ ਆਉਂਦੇ, ਨੂੰ ਇੱਕ ਕਿਲੋਗ੍ਰਾਮ ਚਣੇ ਦੀ ਦਾਲ਼ ਪ੍ਰਤੀ ਪਰਿਵਾਰ ਮਈ ਅਤੇ ਜੂਨ ਮਹੀਨਿਆਂ ਲਈ ਮੁਫਤ ਦਿੱਤੀ ਜਾਵੇਗੀ ਇਹ ਵੰਡ ਰਾਜਾਂ ਦੀ ਲੋੜ ਦੇ ਹਿਸਾਬ ਨਾਲ ਕੀਤੀ ਜਾ ਰਹੀ ਹੈ

 

ਤਕਰੀਬਨ 33,916 ਮੀਟ੍ਰਿਕ ਟਨ ਚਣੇ /ਦਾਲ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਗਈ ਹੈ ਕੁੱਲ 23,733 ਮੀਟ੍ਰਿਕ ਟਨ ਚਣੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕੇ ਗਏ ਹਨ ਅਤੇ 2,092 ਮੀਟ੍ਰਿਕ ਟਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵੰਡੇ ਗਏ ਹਨ ਭਾਰਤ ਸਰਕਾਰ ਇਸ ਸਕੀਮ ਤਹਿਤ ਤਕਰੀਬਨ 3,109 ਕਰੋੜ ਰੁਪਏ ਦਾ ਅਨਾਜ ਦਾ ਬੋਝ ਅਤੇ 280 ਕਰੋੜ ਰੁਪਏ ਦੇ ਚਣਿਆਂ ਦਾ ਬੋਝ 100 % ਆਪ ਬਰਦਾਸ਼ਤ ਕਰ ਰਹੀ ਹੈ

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ :

ਅਨਾਜ (ਚਾਵਲ /ਕਣਕ)

 

ਪੀਐੱਮਜੀਕੇਏਵਾਈ ਤਹਿਤ ਪਿਛਲੇ ਤਿੰਨ ਮਹੀਨਿਆਂ - ਅਪ੍ਰੈਲ ਤੋਂ ਜੂਨ ਦਰਮਿਆਨ ਕੁੱਲ 104.3 ਲੱਖ ਮੀਟ੍ਰਿਕ ਟਨ ਚਾਵਲ ਅਤੇ 15.2 ਲੱਖ ਮੀਟ੍ਰਿਕ ਟਨ ਕਣਕ ਦੀ ਜ਼ਰੂਰਤ ਸੀ ਜਿਸ ਵਿੱਚੋਂ 94.71 ਲੱਖ ਮੀਟ੍ਰਿਕ ਟਨ ਚਾਵਲ ਅਤੇ 14.20 ਲੱਖ ਮੀਟ੍ਰਿਕ ਟਨ ਕਣਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕੀ ਗਈ ਕੁੱਲ 108.91 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਅਪ੍ਰੈਲ, 2020 ਦੇ ਮਹੀਨੇ ਵਿੱਚ 37 ਲੱਖ ਮੀਟ੍ਰਿਕ ਟਨ (92%) ਅਨਾਜ 74 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ, ਮਈ, 2020 ਵਿੱਚ ਕੁੱਲ 35.82 ਲੱਖ ਮੀਟ੍ਰਿਕ ਟਨ (90%) ਅਨਾਜ 71.64 ਕਰੋੜ ਲਾਭਾਰਥੀਆਂ ਨੂੰ ਅਤੇ ਜੂਨ, 2020 ਦੇ ਮਹੀਨੇ ਵਿੱਚ 9.34 ਲੱਖ ਮੀਟ੍ਰਿਕ ਟਨ (23%) ਅਨਾਜ 18.68 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ ਭਾਰਤ ਸਰਕਾਰ ਤਕਰੀਬਨ 46,000 ਕਰੋੜ ਰੁਪਏ ਦਾ 100% ਵਿੱਤੀ ਬੋਝ ਇਸ ਸਕੀਮ ਤਹਿਤ ਆਪ ਬਰਦਾਸ਼ਤ ਕਰ ਰਹੀ ਹੈ ਕਣਕ 6 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਦਿੱਲੀ ਅਤੇ ਗੁਜਰਾਤ ਅਤੇ ਚਾਵਲ ਬਾਕੀ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਦਾਨ ਕੀਤੇ ਗਏ ਹਨ

 

ਦਾਲ਼ਾਂ

 

ਦਾਲ਼ਾਂ ਦੇ ਮਾਮਲੇ ਵਿੱਚ ਤਿੰਨ ਮਹੀਨਿਆਂ ਲਈ ਕੁੱਲ ਜ਼ਰੂਰਤ 5.87 ਲੱਖ ਮੀਟ੍ਰਿਕ ਟਨ ਹੈ ਭਾਰਤ ਸਰਕਾਰ ਦੁਆਰਾ ਇਸ ਸਕੀਮ ਤਹਿਤ 5,000 ਕਰੋੜ ਰੁਪਏ ਦੇ ਬੋਝ ਦਾ 100% ਆਪ ਬਰਦਾਸ਼ਤ ਕੀਤਾ ਜਾ ਰਿਹਾ ਹੈ ਹੁਣ ਤੱਕ 5.50 ਲੱਖ ਮੀਟ੍ਰਿਕ ਟਨ ਦਾਲ਼ਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ ਗਈਆਂ ਹਨ ਅਤੇ 4.91 ਲੱਖ ਮੀਟ੍ਰਿਕ ਟਨ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਪਹੁੰਚ ਗਈਆਂ ਹਨ ਜਦਕਿ 3.06 ਲੱਖ ਮੀਟ੍ਰਿਕ ਟਨ ਦਾਲ਼ਾਂ ਵੰਡੀਆਂ ਗਈਆਂ ਹਨ ਕੁੱਲ 11.87 ਲੱਖ ਮੀਟ੍ਰਿਕ ਟਨ ਦਾਲ਼ਾਂ (ਤੂਰ 6.12 ਲੱਖ ਮੀਟ੍ਰਿਕ ਟਨ , ਮੂੰਗ 1.60 ਲੱਖ ਮੀਟ੍ਰਿਕ ਟਨ, ਮਾਂਹ 2.38  ਲੱਖ ਮੀਟ੍ਰਿਕ ਟਨ , ਚਣੇ 1.30 ਲੱਖ ਮੀਟ੍ਰਿਕ ਟਨ ਅਤੇ ਮਸਰ 0.47 ਲੱਖ ਮੀਟ੍ਰਿਕ ਟਨ)10 ਜੂਨ, 2020 ਤੱਕ ਸਟਾਕ ਵਿੱਚ ਉਪਲੱਬਧ ਹਨ

 

ਅਨਾਜ ਦੀ ਖਰੀਦ :

 

11 ਜੂਨ, 2020 ਅਨੁਸਾਰ ਕੁੱਲ 376.58 ਲੱਖ ਮੀਟ੍ਰਿਕ ਟਨ ਕਣਕ (ਆਰਐੱਮਐੱਸ 2020-21) ਅਤੇ 734.58 ਲੱਖ ਮੀਟ੍ਰਿਕ ਟਨ ਚਾਵਲ (ਕੇਐੱਮਐੱਸ 2019-20) ਖਰੀਦੇ ਗਏ ਸਨ

 

ਓਪਨ ਮਾਰਕਿਟ ਸੇਲਸ ਸਕੀਮ (ਓਐੱਮਐੱਸਐੱਸ)

 

ਓਪਨ ਮਾਰਕਿਟ ਸੇਲਸ ਸਕੀਮ (ਓਐੱਮਐੱਸਐੱਸ) ਤਹਿਤ ਚਾਵਲ ਦੇ ਭਾਅ 22 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਕਣਕ ਦੇ 21 ਰੁਪਏ ਪ੍ਰਤੀ ਕਿਲੋਗ੍ਰਾਮ ਮਿੱਥੇ ਗਏ ਹਨ ਐੱਫਸੀਆਈ ਨੇ 5.57 ਲੱਖ ਮੀਟ੍ਰਿਕ ਟਨ ਕਣਕ ਅਤੇ 8.90 ਲੱਖ ਮੀਟ੍ਰਿਕ ਟਨ ਚਾਵਲ ਓਐੱਮਐੱਸਐੱਸ ਰਾਹੀਂ ਲੌਕਡਾਊਨ ਸਮੇਂ ਦੌਰਾਨ ਵੇਚੇ

 

****

 

ਏਪੀਐੱਸ /ਪੀਕੇ /ਐੱਮਐੱਸ


(Release ID: 1631262) Visitor Counter : 254