ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਦੀ ਵਿਸ਼ੇਸ਼ ਪਹਿਲ, ‘ਸਹਕਾਰ ਮਿਤ੍ਰ: ਇੰਟਰਨਸ਼ਿਪ ਪ੍ਰੋਗਰਾਮ ‘ਤੇ ਯੋਜਨਾ’ ਦੀ ਸ਼ੁਰੂਆਤ ਕੀਤੀ

ਸਹਕਾਰ ਮਿਤ੍ਰ ਯੋਜਨਾ ਸਹਿਕਾਰੀ ਸੰਸਥਾਵਾਂ ਨੂੰ ਨੌਜਵਾਨ ਪੇਸ਼ੇਵਰਾਂ ਦੇ ਨਵੇਂ ਅਤੇ ਨਵੀਨ ਵਿਚਾਰਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰੇਗੀ ਜਦਕਿ ਸਿਖਿਆਰਥੀਆਂ ਨੂੰ ਆਤਮਨਿਰਭਰ ਬਣਨ ਲਈ ਫੀਲਡ ਵਿੱਚ ਕੰਮ ਕਰਨ ਦਾ ਅਨੁਭਵ ਮਿਲੇਗਾ

Posted On: 12 JUN 2020 4:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ, ਲੋਕਲ ਲਈ ਵੋਕਲਦੇ ਮਹੱਤਵ ਤੇ ਜ਼ੋਰ ਦਿੰਦਿਆਂ ਸਹਕਾਰ ਮਿਤ੍ਰ: ਇੰਟਰਨਸ਼ਿਪ ਪ੍ਰੋਗਰਾਮ ਤੇ ਯੋਜਨਾ (ਐੱਸਆਈਪੀ) ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕੱਲ੍ਹ ਸ਼ੁਰੂ ਕੀਤੀਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਵਿਲੱਖਣ ਸਹਿਕਾਰੀ ਖੇਤਰ ਵਿਕਾਸ ਵਿੱਤ ਸੰਗਠਨ, ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਨੇ ਸਮਰੱਥਾ ਵਿਕਾਸ, ਨੌਜਵਾਨਾਂ ਨੂੰ ਸਵੇਤਨ ਇੰਟਰਨਸ਼ਿਪ ਅਤੇ ਸਟਾਰਟ-ਅੱਪ ਮੋਡ ਵਿੱਚ ਯੁਵਾ ਸਹਿਕਾਰੀ ਕਾਰਜਕਰਤਾਵਾਂ ਨੂੰ ਉਦਾਰ ਸ਼ਰਤਾਂ ਤੇ ਸੁਨਿਸ਼ਚਿਤ ਪ੍ਰੋਜੈਕਟ ਕਰਜ਼ਿਆਂ ਜ਼ਰੀਏ ਸਹਿਕਾਰੀ ਖੇਤਰ ਸਬੰਧੀ ਉੱਦਮਤਾ ਵਿਕਾਸ ਪਰਿਵੇਸ਼ ਵਿੱਚ ਕਈ ਪਹਿਲਾਂ ਕੀਤੀਆਂ ਹਨ

 

ਮੰਤਰੀ ਨੇ ਕਿਹਾ ਕਿ ਐੱਨਸੀਡੀਸੀ ਸਹਿਕਾਰੀ ਖੇਤਰ ਲਈ ਨਵੀਨ ਸਮਾਧਾਨ ਪ੍ਰਦਾਨ ਕਰਨ ਵਿੱਚ ਸਰਗਰਮ ਰਿਹਾ ਹੈ। ਐੱਨਸੀਡੀਸੀ ਦੀਆਂ ਕਈ ਪਹਿਲਾਂ ਦੀ ਲੜੀ ਵਿੱਚ ਸਹਕਾਰ ਮਿਤ੍ਰ: ਇੰਟਰਨਸ਼ਿਪ ਪ੍ਰੋਗਰਾਮ ਤੇ ਯੋਜਨਾ (ਐੱਸਆਈਪੀ) ਨਾਮੀ ਨਵੀਂ ਯੋਜਨਾ ਨੌਜਵਾਨ ਪੇਸ਼ੇਵਰਾਂ ਨੂੰ ਸਵੇਤਨ ਇੰਟਰਨ ਦੇ ਰੂਪ ਵਿੱਚ ਐੱਨਸੀਡੀਸੀ ਅਤੇ ਸਹਿਕਾਰੀ ਸਭਾਵਾਂ ਦੇ ਕੰਮਕਾਜ ਨਾਲ ਵਿਵਹਾਰਕ ਅਨੁਭਵ ਪ੍ਰਾਪਤ ਕਰਨ ਅਤੇ ਸਿੱਖਣ ਦਾ ਅਵਸਰ ਮਿਲੇਗਾਐੱਨਸੀਡੀਸੀ ਨੇ ਸਟਾਰਟ-ਅੱਪ ਸਹਿਕਾਰੀ ਉਪਕਰਮਾਂ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਪੂਰਕ ਯੋਜਨਾ ਵੀ ਸ਼ੁਰੂ ਕੀਤੀ ਹੈ। ਸਹਕਾਰ ਮਿਤ੍ਰ  ਅਕਾਦਮਿਕ ਸੰਸਥਾਨਾਂ ਦੇ ਪੇਸ਼ੇਵਰਾਂ ਨੂੰ ਇੱਕ ਮੌਕਾ ਪ੍ਰਦਾਨ ਕਰੇਗਾ ਕਿ ਉਹ ਸਹਿਕਾਰੀ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਰੂਪ ਵਿੱਚ ਸਹਿਕਾਰੀ ਕਮੇਟੀਆਂ ਰਾਹੀਂ ਅਗਵਾਈ ਅਤੇ ਉੱਦਮਸ਼ੀਲਤਾ ਦੀ ਭੂਮਿਕਾ ਵਿਕਸਿਤ ਕਰਨ। ਸਹਕਾਰ ਮਿਤ੍ਰ  ਯੋਜਨਾ ਤੋਂ ਉਮੀਦ ਹੈ ਕਿ ਇਹ ਸਹਿਕਾਰੀ ਸੰਸਥਾਵਾਂ ਨੂੰ ਨੌਜਵਾਨ ਪੇਸ਼ੇਵਰਾਂ ਦੇ ਨਵੇਂ ਅਤੇ ਨਵੀਨ ਵਿਚਾਰਾਂ ਤੱਕ ਪਹੁੰਚਣ ਵਿੱਚ ਮਦਦ ਕਰੇਗੀ, ਜਦਕਿ ਸਿਖਿਆਰਥੀ ਆਤਮਨਿਰਭਰ ਹੋਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਖੇਤਰ ਵਿੱਚ ਕੰਮ ਕਰਨ ਦਾ ਅਨੁਭਵ ਹਾਸਲ ਕਰਨਗੇ। ਇਸ ਦੇ ਸਹਿਕਾਰੀ ਸਭਾਵਾਂ ਦੇ ਨਾਲ-ਨਾਲ ਨੌਜਵਾਨ ਪੇਸ਼ੇਵਰਾਂ ਲਈ ਵੀ ਲਾਭਕਾਰੀ ਸਾਬਤ ਹੋਣ ਦੀ ਉਮੀਦ ਹੈ।

 

ਯੋਜਨਾ ਤਹਿਤ ਖੇਤੀ ਅਤੇ ਸਬੰਧਿਤ ਖੇਤਰਾਂ, ਆਈਟੀ ਆਦਿ ਵਿਸ਼ਿਆਂ ਵਿੰਚ ਪੇਸ਼ੇਵਰ ਗ੍ਰੈਜੂਏਟ ਇੰਟਰਨਸ਼ਿਪ ਲਈ ਯੋਗ ਹੋਣਗੇ। ਪੇਸ਼ੇਵਰ ਜਿਹੜੇ ਐਗਰੀ ਬਿਜ਼ਨਸ, ਕਾਰਪੋਰੇਸ਼ਨ, ਵਿੱਤ, ਅੰਤਰਰਾਸ਼ਟਰੀ ਵਪਾਰ, ਫੌਰੈਸਟਰੀ, ਗ੍ਰਾਮੀਣ ਵਿਕਾਸ, ਪ੍ਰੋਜੈਕਟ ਪ੍ਰਬੰਧਨ ਵਿੱਚ ਐੱਮਬੀਏ ਦੀ ਡਿਗਰੀ ਹਾਸਲ ਕਰ ਰਹੇ ਹਨ, ਉਹ ਵੀ ਯੋਗ ਹੋਣਗੇ।

 

ਐੱਨਸੀਡੀਸੀ ਨੇ ਸਹਕਾਰ ਮਿਤ੍ਰ ਸਵੇਤਨ ਇੰਟਰਨਸ਼ਿਪ ਪ੍ਰੋਗਰਾਮ ਲਈ ਫੰਡ ਨਿਰਧਾਰਿਤ ਕੀਤੇ ਹਨ ਜਿਸ ਤਹਿਤ ਹਰੇਕ ਸਿੱਖਿਆਰਥੀ ਨੂੰ 4 ਮਹੀਨੇ ਲਈ ਵਿੱਤੀ ਸਹਾਇਤਾ ਮਿਲੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਵੱਲੋਂ ਐੱਨਸੀਡੀਸੀ ਵੈੱਬਸਾਈਟ ਤੇ ਉਪਲੱਬਧ ਇੰਟਰਨਸ਼ਿਪ ਐਪੀਲੀਕੇਸ਼ਨ ਲਈ ਔਨਲਾਈਨ ਐਪਲੀਕੇਸ਼ਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਸੀ। 

 

****

 

 ਏਪੀਐੱਸ/ਐੱਸਜੀ(Release ID: 1631260) Visitor Counter : 255