ਜਹਾਜ਼ਰਾਨੀ ਮੰਤਰਾਲਾ
ਜਹਾਜ਼ਰਾਨੀ ਮੰਤਰਾਲੇ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਜਹਾਜ਼ ਮੁਰੰਮਤ ਸੁਵਿਧਾਵਾਂ ਦੇ ਵਾਧੇ ਲਈ ਸੰਸ਼ੋਧਿਤ ਲਾਗਤ ਅਨੁਮਾਨਾਂ ਨੂੰ ਪ੍ਰਵਾਨਗੀ ਦਿੱਤੀ
Posted On:
12 JUN 2020 11:17AM by PIB Chandigarh
ਜਹਾਜ਼ਰਾਨੀ ਮੰਤਰਾਲੇ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਜਹਾਜ਼ ਮੁਰੰਮਤ ਸੁਵਿਧਾਵਾਂ ਦੇ ਵਾਧੇ ਲਈ 123.95 ਕਰੋੜ ਰੁਪਏ ਦੀ ਰਕਮ ਦੇ ਸੰਸ਼ੋਧਿਤ ਲਾਗਤ ਅਨੁਮਾਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਜਹਾਜ਼ਰਾਨੀ ਗਤੀਵਿਧੀਆਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਜੀਵਨਰੇਖਾ ਹਨ ਕਿਉਂਕਿ ਜ਼ਿਆਦਾਤਰ ਵਿਕਾਸ ਗਤੀਵਿਧੀਆਂ ਇਸੇ ਨਾਲ ਜੁੜੀਆਂ ਹੋਈਆਂ ਹਨ। ਜਹਾਜ਼ਰਾਨੀ ਗਤੀਵਿਧੀਆਂ ਨੂੰ ਬਿਨਾ ਕਿਸੇ ਅੜਚਨ ਦੇ ਜੀਵੰਤ ਬਣਾਈ ਰੱਖਣ ਲਈ ਜਹਾਜ਼ ਮੁਰੰਮਤ ਸੁਵਿਧਾਵਾਂ ਨੂੰ ਵਿਕਸਿਤ ਕੀਤੇ ਜਾਣ ਦੀ ਜ਼ਰੂਰਤ ਹੈ। ਜਹਾਜ਼ ਆਵਾਜਾਈ ਵਿੱਚ ਜ਼ਿਕਰਯੋਗ ਵਾਧੇ ਦੇ ਕਾਰਨ ਪੋਰਟ ਬਲੇਅਰ ਵਿੱਚ ਵਰਤਮਾਨ ਮੁਰੰਮਤ ਸੁਵਿਧਾਵਾਂ ਨੂੰ ਜਹਾਜ਼ਰਾਨੀ ਮੰਤਰਾਲੇ ਦੁਆਰਾ ਵਧਾਇਆ ਜਾ ਰਿਹਾ ਹੈ। ਮੌਜੂਦਾ ਡੌਕ ਦੀ ਲੰਬਾਈ 90 ਮੀਟਰ ਤੱਕ ਵਧਾ ਦਿੱਤੀ ਜਾਵੇਗੀ। ਇਹ ਵਾਧਾ ਸਮੁੰਦਰੀ ਜਹਾਜ਼ ਨਿਰਮਾਣ ਅਤੇ ਜਹਾਜ਼ ਮੁਰੰਮਤ ਉਦਯੋਗ ਨੂੰ ਹੁਲਾਰਾ ਦੇਵੇਗਾ ਅਤੇ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ‘ ਪਹਿਲ ਨੂੰ ਸੁਗਮ ਬਣਾਵੇਗਾ।
‘ਦੱਖਣ ਅੰਡੇਮਾਨ ਦੇ ਪੋਰਟ ਬਲੇਅਰ ਵਿੱਚ ਸਪਲਾਈ, ਡ੍ਰਾਈ ਡੌਕ ਪੰਪ ਅਤੇ ਸਹਾਇਕ ਉਪਕਰਣਾਂ ਦੀ ਸਥਾਪਨਾ ਅਤੇ ਕਮਿਸ਼ਨਿੰਗ ਸਹਿਤ ਇੱਕ ਮੈਰੀਨ ਡੌਕਯਾਰਡ ‘ਤੇ ਡ੍ਰਾਈ ਡੌਕ- 2 ਦਾ ਵਿਸਤਾਰ’ ਨਾਮੀ ਪ੍ਰੋਜੈਕਟ ਨੂੰ ਜਹਾਜ਼ਰਾਨੀ ਮੰਤਰਾਲੇ ਦੁਆਰਾ ਫਰਵਰੀ 2016 ਦੇ ਦੌਰਾਨ 42 ਮਹੀਨੇ ਦੀ ਪੂਰਨਤਾ ਦੀ ਨਿਰਧਾਰਿਤ ਮਿਤੀ ਦੇ ਨਾਲ ਸੈਂਟਰਲ ਸੈਕਟਰ ਸਕੀਮ ਦੇ ਤਹਿਤ 96.24 ਕਰੋੜ ਰੁਪਏ ਤੱਕ ਦੀ ਪ੍ਰਵਾਨਗੀ ਦਿੱਤੀ ਗਈ ਸੀ। ਕਾਰਜ ਦਾ ਦਾਇਰਾ ਜ਼ਿਆਦਾ ਅਤੇ ਵੱਡੇ ਜਹਾਜ਼ਾਂ ਨੂੰ ਸਮਾਯੋਜਿਤ ਕਰਨ ਲਈ ਵਰਤਮਾਨ ਡੌਕ ਦੀ ਲੰਬਾਈ ਨੂੰ 90 ਮੀਟਰ ਵਿਸਤਾਰਿਤ ਕਰਨਾ ਸੀ। ਇਸ ਸੁਵਿਧਾ ਦਾ ਉਦੇਸ਼ ਪੋਰਟ ਬਲੇਅਰ ਸਥਿਤ ਜਹਾਜ਼ ਮੁਰੰਮਤ ਸੁਵਿਧਾਵਾਂ ਦੀ ਵਰਤਮਾਨ ਸਮਰੱਥਾ ਨੂੰ ਦੁੱਗਣਾ ਕਰਨਾ ਅਤੇ ਰੋਜ਼ਗਾਰ ਅਵਸਰਾਂ ਵਿੱਚ ਵਾਧਾ ਕਰਨਾ ਅਤੇ ਦੀਪਵਾਸੀਆਂ ਦੀ ਆਮਦਨ ਨੂੰ ਵਧਾਉਣਾ ਸੀ। ਇਸ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ ਅਤੇ ਸਾਇਟ ‘ਤੇ ਸ਼ੁਰੂਆਤੀ ਕਾਰਜ 07.03.2017 ਨੂੰ ਸ਼ੁਰੂ ਹੋ ਗਿਆ।
ਪ੍ਰੋਜੈਕਟ ਵਿੱਚ ਕੁਝ ਤਕਨੀਕੀ ਪਰਿਵਰਤਨ ਦੇ ਕਾਰਨ, ਲਾਗਤ ਅਤੇ ਸਮਾਂ ਦੋਹਾਂ ਵਿੱਚ ਹੀ ਬਹੁਤ ਜ਼ਿਆਦਾ ਵਾਧਾ ਹੋ ਗਿਆ। ਹੁਣ ਜਹਾਜ਼ਰਾਨੀ ਮੰਤਰਾਲੇ ਨੇ 123.95 ਕਰੋੜ ਰੁਪਏ ਦੀ ਰਕਮ ਲਈ ਸੰਸ਼ੋਧਿਤ ਲਾਗਤ ਅਨੁਮਾਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਡ੍ਰਾਈ ਡੌਕ ਦੀ ਵਿਸਤਾਰ ਸੁਵਿਧਾ ਜਹਾਜ਼ਰਾਨੀ ਉਦਯੋਗ ਦੁਆਰਾ ਅਗਸਤ, 2021 ਤੱਕ ਉਪਲੱਬਧ ਕਰਵਾ ਦਿੱਤੀ ਜਾਵੇਗੀ।
****
ਵਾਈਬੀ/ਏਪੀ
(Release ID: 1631254)
Visitor Counter : 162