ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸਰਕਾਰ ਨੇ ਦੇਸ਼ ਵਿੱਚ ਵਿਦੇਸ਼ੀ ਜੀਵਿਤ ਪ੍ਰਜਾਤੀਆਂ ਦੇ ਆਯਾਤ ਅਤੇ ਇਨ੍ਹਾਂ ਦੇ ਰੱਖ-ਰਖਾਅ ਦੀ ਪ੍ਰਕਿਰਿਆ ਨੂੰ ਕਾਰਗਰ ਬਣਾਉਣ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ

Posted On: 11 JUN 2020 2:59PM by PIB Chandigarh

ਵਿਦੇਸ਼ੀ ਜੀਵਿਤ ਪ੍ਰਜਾਤੀਆਂ, ਪਸ਼ੂਆਂ ਜਾਂ ਪੌਦਿਆਂ ਦੀਆਂ ਉਨ੍ਹਾਂ ਪ੍ਰਜਾਤੀਆਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਆਪਣੇ ਮੂਲ ਸਥਾਨ ਤੋਂ ਨਵੇਂ ਸਥਾਨ 'ਤੇ ਲਿਜਾਇਆ ਜਾਂਦਾ ਹੈ। ਇਨ੍ਹਾਂ ਪ੍ਰਜਾਤੀਆਂ ਨੂੰ ਅਕਸਰ ਲੋਕਾਂ ਦੁਆਰਾ ਨਵੇਂ ਸਥਾਨ 'ਤੇ ਲਿਜਾਇਆ ਜਾਂਦਾ ਹੈ। ਦੇਸ਼ ਦੇ ਬਹੁਤ ਸਾਰੇ ਨਾਗਰਿਕਾਂ ਨੇ ਸੀਆਈਟੀਈਐੱਸ (ਸੰਕਟਗ੍ਰਸਤ ਪ੍ਰਜਾਤੀ ਅੰਤਰਰਾਸ਼ਟਰੀ ਵਪਾਰ ਸੰਮੇਲਨ) ਨੂੰ ਆਪਣੇ ਪਾਸ ਰੱਖਿਆ ਹੈ, ਜਿਨ੍ਹਾਂ ਵਿੱਚੋਂ ਵਿਦੇਸ਼ੀ ਪ੍ਰਜਾਤੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਲੇਕਿਨ ਰਾਜ/ਕੇਂਦਰ ਪੱਧਰ 'ਤੇ ਅਜਿਹੀਆ ਪ੍ਰਜਾਤੀਆਂ ਦੇ ਸਟਾਕ ਨਾਲ ਸਬੰਧਿਤ ਕੋਈ ਏਕੀਕ੍ਰਿਤ ਸੂਚਨਾ ਪ੍ਰਣਾਲੀ ਉਪਲੱਬਧ ਨਹੀਂ ਹੈ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਅਗਲੇ ਛੇ ਮਹੀਨਿਆਂ ਵਿੱਚ ਸਵੈਇੱਛੁਕ ਜਾਣਕਾਰੀ ਦੇਣ ਦੇ ਮਾਧਿਅਮ ਨਾਲ ਅਜਿਹੀਆ ਪ੍ਰਜਾਤੀਆਂ ਦੇ  ਧਾਰਕਾਂ ਤੋਂ ਜਾਣਕਾਰੀ ਇਕੱਠੀ ਕਰਨ ਦਾ ਫੈਸਲਾ ਲਿਆ ਹੈ।

 

ਪਸ਼ੂਆਂ ਅਤੇ ਨਵੀਂ ਸੰਤਾਨ ਦੇ ਸਟਾਕ ਦੇ ਨਾਲ-ਨਾਲ ਆਯਾਤ ਅਤੇ ਐਕਸਚੇਂਜ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਹ ਪ੍ਰਜਾਤੀਆਂ ਦੇ ਬਿਹਤਰ ਪ੍ਰਬੰਧਨ ਵਿੱਚ ਮਦਦ ਕਰੇਗੀ ਅਤੇ ਇਨ੍ਹਾਂ ਦੇ ਧਾਰਕਾਂ ਨੂੰ ਉਚਿਤ ਪਸ਼ੂ ਇਲਾਜ ਦੇਖਭਾਲ਼, ਆਵਾਸ ਅਤੇ ਪ੍ਰਜਾਤੀਆਂ ਦੀ ਭਲਾਈ ਦੇ ਹੋਰ ਪਹਿਲੂਆਂ ਬਾਰੇ ਮਾਰਗਦਰਸ਼ਨ ਕਰੇਗੀ। ਵਿਦੇਸ਼ੀ ਪਸ਼ੂਆਂ ਦੇ ਡੇਟਾਬੇਸ ਨਾਲ ਪਸ਼ੂ-ਰੋਗਾਂ ਦੇ ਕੰਟਰੋਲ ਅਤੇ ਪ੍ਰਬੰਧਨ ਵਿੱਚ ਮਦਦ ਮਿਲੇਗੀ। ਜਾਨਵਰਾਂ ਅਤੇ ਮਨੁੱਖਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਸਮੇਂ-ਸਮੇਂ 'ਤੇ ਮਾਰਗਦਰਸ਼ਨ ਵੀ ਉਪਲੱਬਧ ਹੋਵੇਗਾ।

 

ਘੋਸ਼ਣਾਕਰਤਾ ਨੂੰ ਵਿਦੇਸ਼ੀ ਜੀਵਿਤ ਪ੍ਰਜਾਤੀਆਂ ਦੇ ਸਬੰਧ ਵਿੱਚ ਕਿਸੀ ਵੀ ਦਸਤਾਵੇਜ਼ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜੇਕਰ ਅਡਵਾਈਜ਼ਰੀ ਜਾਰੀ ਕਰਨ ਦੀ ਮਿਤੀ ਦੇ ਛੇ ਮਹੀਨੇ ਦੇ ਅੰਦਰ ਘੋਸ਼ਣਾ ਕੀਤੀ ਜਾਂਦੀ ਹੈ। ਛੇ ਮਹੀਨੇ ਬਾਅਦ ਕੀਤੀ ਗਈ ਘੋਸ਼ਣਾ ਦੇ ਲਈ, ਘੋਸ਼ਣਾਕਰਤਾ ਨੂੰ ਮੌਜੂਦਾ ਕਾਨੂੰਨਾਂ ਅਤੇ ਨਿਯਮਾਂ ਦੇ ਤਹਿਤ ਦਸਤਾਵੇਜ਼ ਦੀ ਜ਼ਰੂਰਤ ਦੇ ਲਈ ਨਿਯਮ ਦਾ ਪਾਲਣ ਕਰਨਾ ਹੋਵੇਗਾ।

 

ਅਜਿਹੀਆਂ ਪ੍ਰਜਾਤੀਆਂ ਦੇ ਧਾਰਕਾਂ ਨੂੰ ਵੈੱਬਸਾਈਟ (www.parivesh.nic.in) 'ਤੇ ਜਾਣਾ ਹੋਵੇਗਾ ਅਤੇ ਸਟਾਕ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਫਾਰਮ ਭਰਨੇ ਹੋਣਗੇ।

 

ਡਿਟੇਲ ਅਡਵਾਈਜ਼ਰੀ ਲਈ ਇੱਥੇ ਕਲਿੱਕ ਕਰੋ: Click here

                                                    

 

                                                ******

 

ਜੀਕੇ



(Release ID: 1630987) Visitor Counter : 278