ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਹਿਤਧਾਰਕਾਂ ਨਾਲ ਸਲਾਹ ਮਸ਼ਵਰਾ ਕਰਕੇ ਪੈਦਲ ਚਲਣ ਵਾਲਿਆਂ ਦੇ ਅਨੁਕੂਲ ਮਾਰਕਿਟ ਸਥਾਨਾਂ ਲਈ ਸੰਪੂਰਨ ਯੋਜਨਾਬੰਦੀ ਦੀ ਸਿਫਾਰਸ਼ ਕੀਤੀ


ਦਸ ਲੱਖ ਤੋਂ ਅਧਿਕ ਅਬਾਦੀ ਵਾਲੇ ਸ਼ਹਿਰ ਨਿਊਨਤਮ ਤਿੰਨ ਮਾਰਕਿਟ ਸਥਾਨਾਂ ਨੂੰ ਪੈਦਲ ਚਲਣ ਵਾਲਿਆਂ (ਵਾਹਨ-ਮੁਕਤ ਰੱਖਣ) ਲਈ ਚੁਣਨਗੇ ਅਤੇ ਨੌਨ-ਮਿਲੀਅਨ ਪਲੱਸ ਸਿਟੀਜ਼ ਇਸ ਮਕਸਦ ਲਈ ਘੱਟੋ-ਘੱਟ ਇੱਕ ਮਾਰਕਿਟ ਖੇਤਰ ਸਲੈਕਟ ਕਰਨਗੇ

ਮਾਰਕਿਟ ਸਥਾਨਾਂ ਨੂੰ ਵਾਹਨ-ਮੁਕਤ ਕਰਨਾ/ਬਜ਼ਾਰਾਂ ਵਿੱਚ ਪੈਦਲ-ਯਾਤ੍ਰੀਕਰਨ

Posted On: 10 JUN 2020 1:20PM by PIB Chandigarh


ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਹਿਤਧਾਰਕਾਂ ਨਾਲ ਸਲਾਹ ਮਸ਼ਵਰਾ ਕਰਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਮਿਊਂਸਪਲ ਖੇਤਰਾਂ ਵਿੱਚ ਪੈਦਲ ਯਾਤਰੀਆਂ ਦੇ ਅਨੁਕੂਲ ਬਜ਼ਾਰਾਂ ਵਾਸਤੇ ਸੰਪੂਰਨ ਯੋਜਨਾਬੰਦੀ ਦੀ ਸਿਫਾਰਸ਼ ਕੀਤੀ ਹੈ। ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੁਆਰਾ ਰਾਜਾਂ / ਸ਼ਹਿਰਾਂ / ਮਿਊਂਸਪਲ ਕਾਰਪੋਰੇਸ਼ਨਾਂ ਨੂੰ ਜਾਰੀ ਕੀਤੀ ਅਡਵਾਈਜ਼ਰੀ ਵਿੱਚ ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਜਿਨ੍ਹਾਂ ਸ਼ਹਿਰਾਂ ਦੀ ਅਬਾਦੀ ਦਸ ਲੱਖ ਤੋਂ ਅਧਿਕ ਹੈ ਉੱਥੇ  ਘੱਟੋ-ਘੱਟ ਤਿੰਨ ਬਜ਼ਾਰਾਂ ਅਤੇ ਜਿਨ੍ਹਾਂ ਸ਼ਹਿਰਾਂ ਦੀ ਅਬਾਦੀ 10 ਲੱਖ ਤੋਂ ਘੱਟ ਹੈ, ਉੱਥੇ ਘੱਟੋ-ਘੱਟ ਇੱਕ ਬਜ਼ਾਰ ਖੇਤਰ ਨੂੰ ਵਾਹਨ-ਮੁਕਤ ਕੀਤਾ ਜਾਵੇ।
ਮਾਰਕਿਟ ਸਥਾਨਾਂ ਵਿੱਚ ਪਡੈਸਟ੍ਰੀਅਨਾਈਜ਼ੇਸ਼ਨ (ਪੈਦਲ-ਮਾਰਗ) ਨੂੰ ਅਪਣਾਉਣ  ਲਈ ਨਿਮਨ ਲਿਖਤ  ਕਦਮ ਚੁੱਕਣ ਦਾ ਸੁਝਾਅ ਦਿੱਤਾ ਗਿਆ ਹੈ -
1. ਮਾਰਕਿਟ ਦੀ ਸਥਿਤੀ ਦੀ ਚੋਣ - ਦਸ ਲੱਖ ਤੋਂ ਅਧਿਕ ਅਬਾਦੀ ਵਾਲੇ ਸ਼ਹਿਰ ਘੱਟੋ-ਘੱਟ 3 ਮਾਰਕਿਟ ਸਥਾਨਾਂ ਦੀ ਚੋਣ ਕਰ ਸਕਦੇ ਹਨ ਅਤੇ ਪੈਦਲ- ਯਾਤ੍ਰੀਕਰਨ ਲਈ ਉਨ੍ਹਾਂ ਨੂੰ ਅਧਿਸੂਚਿਤ ਕਰ ਸਕਦੇ ਹਨ। ਦਸ ਲੱਖ ਤੋਂ ਘੱਟ ਅਬਾਦੀ ਵਾਲੇ ਸ਼ਹਿਰ, ਕੇਵਲ ਪੈਦਲ ਚਲਣ ਲਈ ਘੱਟੋ-ਘੱਟ ਇੱਕ ਮਾਰਕਿਟ ਖੇਤਰ ਚੁਣ ਸਕਦੇ ਹਨ।
2. ਖੇਤਰ ਦੀ ਸੰਪੂਰਨ ਯੋਜਨਾਬੰਦੀ - ਪੈਦਲ ਯਾਤਰੀਆਂ ਦੇ ਅਨੁਕੂਲ ਬਜ਼ਾਰ ਲਈ ਜਗ੍ਹਾ ਦੀ ਯੋਜਨਾਬੰਦੀ ਹਿਤਧਾਰਕਾਂ - ਵਿਕ੍ਰੇਤਾਵਾਂ, ਮਿਊਂਸਪਲ ਅਫਸਰਾਂ, ਟ੍ਰੈਫਿਕ ਪੁਲਿਸ, ਪਾਰਕਿੰਗ ਸੁਵਿਧਾ ਮਾਲਕਾਂ, ਦੁਕਾਨਾਂ ਦੇ ਮਾਲਕਾਂ ਅਤੇ ਉਪਭੋਗਤਾਵਾਂ ਦੀ ਸਲਾਹ ਨਾਲ ਕੀਤੀ ਜਾ ਸਕਦੀ ਹੈ। ਇਸ ਵਾਸਤੇ ਵੱਖ-ਵੱਖ ਹਿਤਧਾਰਕਾਂ ਦੁਆਰਾ ਵਰਤਮਾਨ ਸਥਿਤੀ ਵਿੱਚ ਵਰਤੀ ਜਾ ਰਹੀ ਥਾਂ ਦੇ ਸਹੀ ਸਰਵੇਖਣ ਦੀ ਜ਼ਰੂਰਤ ਹੋਵੇਗੀ। ਇਹ ਦੇਖਣ ਲਈ ਇੱਕ ਮੂਵਮੈਂਟ / ਨਿਰਦੇਸ਼ ਯੋਜਨਾ ਤਿਆਰ ਕਰਨੀ ਪਵੇਗੀ ਕਿ ਇੱਥੇ  ਤੁਰਨ ਵਾਸਤੇ  ਨਿਰਧਾਰਿਤ ਰਸਤੇ ਹੋਣ ਜਿੱਥੇ ਕਿ ਵਿਜ਼ਿਟਰਜ਼ ਸਮਾਜਿਕ ਦੂਰੀ ਦਾ ਪਾਲਣ ਕਰਨ ਸਕਣ।  ਰੁੱਖਾਂ ਅਤੇ ਹੋਰ ਹਰਿਆਲੀ ਨੂੰ ਬਰਕਰਾਰ ਰੱਖ ਕੇ ਇਹ ਯੋਜਨਾ ਬਣਾਈ ਜਾ ਸਕਦੀ ਹੈ। ਰੁੱਖਾਂ ਵਾਲੇ ਛਾਂ-ਦਾਰ ਖੇਤਰ ਨੂੰ ਪੈਦਲ ਰਸਤੇਰਾਹੀਂ  ਵੈਂਡਿੰਗ, ਵੇਸਟ ਕਲੈਕਸ਼ਨ ਅਤੇ ਟੌਇਲਟ ਸਹੂਲਤਾਂ ਦੀ ਪਹੁੰਚ ਲਈ ਸੁਨਿਸ਼ਚਿਤ ਥਾਂਵਾਂ ਨਾਲ ਜੋੜਿਆ ਜਾ ਸਕਦਾ ਹੈ। ਯੋਜਨਾ ਵਿੱਚ ਪਰਸਪਰ ਪ੍ਰਭਾਵਸ਼ੀਲ (ਇੰਟਰੈਕਟਿਵ) ਸਥਾਨ ਵੀ ਸ਼ਾਮਲ ਕਰਨੇ ਚਾਹੀਦੇ ਹਨ ਜਿਨ੍ਹਾਂ ਲਈ ਚੁਣੇ ਹੋਏ ਮਾਰਕਿਟ ਖੇਤਰ ਦੇ ਨਿਕਟ ਲਾਵਾਰਸ ਅਤੇ ਘੱਟ ਉਪਯੋਗ ਹੋ ਰਹੀਆਂ ਜਨਤਕ ਥਾਂਵਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ।
3. ਇੱਕ ਵਾਰ ਜਦੋਂ ਯੋਜਨਾ ਬਣ ਜਾਂਦੀ ਹੈ ਅਤੇ ਪੱਕੀਹੋ ਜਾਂਦੀ ਹੈ ਤਾਂ ਸ਼ਹਿਰ ਇਸ ਨੂੰ ਦੋ ਪੜਾਵਾਂ ਵਿੱਚ ਲਾਗੂ ਕਰ ਸਕਦੇ ਹਨ  -ਅਲਪਕਾਲੀ ਅਤੇ ਦੀਰਘਕਾਲੀ।
4. ਅਲਪਕਾਲੀ ਸਿਫਾਰਸ਼ਾਂ ਵਿੱਚ ਉਹ ਕਾਰਜ ਨੀਤੀਆਂ ਸ਼ਾਮਲ ਹਨ  ਜੋ ਤਤਕਾਲ, ਅਸਥਾਈ, ਸਥਾਪਿਤ ਕਰਨ ਵਿੱਚ ਅਸਾਨ ਅਤੇ ਲੌਕਡਾਊਨ  ਤੋਂ ਬਾਅਦ ਕਮਯੂਟਰ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ। ਮਾਰਕਿਟ ਸਥਾਨਾਂ ਨੂੰ ਤਤਕਾਲ ਅਤੇ ਅਸਥਾਈ ਉਪਾਵਾਂ ਜਿਵੇਂ ਕਿ ਬੈਰੀਕੇਡਸ, ਵਾਹਨਾਂ ਲਈ ਸੜਕ ਬੰਦ ਕਰਨਾ ਆਦਿ ਨਾਲ ਪੁਨਰ ਵਿਵਸਥਿਤ ਕੀਤਾ ਜਾ ਸਕਦਾ ਹੈ।
5. ਸੜਕ ʼਤੇ ਪਾਰਕਿੰਗ ਵਾਲੀ ਥਾਂ ਜਾਂ ਇੱਥੋਂ ਤੱਕ ਕਿ ਕੈਰੇਜਵੇਅ ਲੇਨਸ ਨੂੰ ਪੁਨਰ-ਉਦੇਸ਼ਿਤ ਬਣਾਇਆ ਜਾ ਸਕਦਾ ਹੈ ਤਾਂ ਜੋ ਵਧੇਰੇ ਤੁਰਨ ਅਤੇ ਉਡੀਕ ਕਰਨ ਵਾਲੀ ਜਗ੍ਹਾ ਪ੍ਰਦਾਨ ਕੀਤੀ ਜਾ ਸਕੇ।
6. ਸ਼ਹਿਰ ਅਤਿਰਿਕਤ ਗਲੀਆਂ ਰਾਹੀਂ ਬਿਹਤਰ ਪਹੁੰਚ ਪ੍ਰਦਾਨ ਕਰਨ ਬਾਰੇ ਵਿਚਾਰ ਕਰ ਸਕਦੇ ਹਨ।
7. ਸਾਈਕਲ ਸਵਾਰਾਂ ਨੂੰ, ਸਮਰਪਿਤ / ਸੁਨਿਸ਼ਚਿਤ ਰਸਤਿਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ।
8. ਖੇਤਰ ਦੇ ਵਸਨੀਕਾਂ ਲਈ ਮੋਟਰ ਵਾਹਨਾਂ ਤੱਕ ਪਹੁੰਚ ਦੀ ਵਿਵਸਥਾ ਨੂੰ ਸਪਸ਼ਟ ਰੂਪ ਵਿਚ ਬਿਆਨਿਆ ਜਾਣਾ ਚਾਹੀਦਾ ਹੈ।
9. ਮਿਊਂਸਪਲ ਬੌਡੀਜ਼ ਮਾਰਕਿਟ ਵੱਲ ਜਾਣ ਵਾਲੀਆਂ ਗਲੀਆਂ ਦੇ ਫੁੱਟ-ਪਾਥਾਂ ਦੀ ਚੌੜਾਈ ਵਧਾ ਸਕਦੀਆਂ ਹਨ।
10. ਨਾਗਰਿਕਾਂ ਦੀ  ਮਾਰਕਿਟ  ਖੇਤਰ ਵਿੱਚ ਅਸਾਨ ਪਹੁੰਚ ਲਈ ਹਾਈ-ਫਰੀਕਵੈਂਸੀ ਜਨਤਕ ਆਵਾਜਾਈ ਦੀ ਉਚਿਤ ਵਿਵਸਥਾ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ।
11. ਵਿਕਰੀ ਵਾਲੀਆਂ ਥਾਵਾਂ ਦਾ ਡਿਜ਼ਾਈਨ ਇਨੋਵੇਸ਼ਨਾਂ ਲਈ ਚੰਗਾ ਮੌਕਾ ਪ੍ਰਦਾਨ ਕਰਦਾ ਹੈ।
12. ਪੈਦਲ ਯਾਤਰੀਆਂ ਨੂੰ ਉਤਸ਼ਾਹਿਤ ਕਰਨ ਲਈ ਦੀਰਘ-ਕਾਲੀ ਸਥਾਈ ਢਾਂਚਿਆਂ ਨੂੰ ਅਲਪਕਾਲੀ ਅਸਥਾਈ ਉਪਾਵਾਂ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਵਿਕਸਤ ਕੀਤਾ ਜਾ ਸਕਦਾ ਹੈ।
ਸਮਾਂ-ਸੀਮਾ
ਮਾਰਕਿਟਾਂ ਵਿੱਚ ਪੈਦਲ-ਯਾਤਰੀਆਂ ਲਈ ਮਾਰਗ ਬਣਾਉਣ ਲਈ ਸਿਟੀ ਮਾਰਕਿਟ ਦੀਆਂ ਖਾਲੀ ਥਾਵਾਂ ਦੀ ਚੋਣ 30 ਜੂਨ, 2020 ਤੱਕ ਕੀਤੀ ਜਾ ਸਕਦੀ ਹੈ। ਹਿਤਧਾਰਕਾਂ ਦੀ ਸਲਾਹ ਨਾਲ ਖੇਤਰ ਦੀ ਸੰਪੂਰਨ ਯੋਜਨਾਬੰਦੀ ਅਗਲੇ 3 ਮਹੀਨਿਆਂ ਵਿੱਚ,ਭਾਵ 30 ਸਤੰਬਰ, 2020 ਤੱਕ ਕੀਤੀ ਜਾ ਸਕਦੀ ਹੈ। ਵਿਕ੍ਰੇਤਾਵਾਂ ਅਤੇ ਮਾਰਕਿਟ ਸਪੇਸ ਦੇ ਹੋਰ ਉਪਭੋਗਤਾਵਾਂ ਦਾ ਸਰਵੇਖਣ 31 ਜੁਲਾਈ, 2020 ਤੱਕ  ਕੀਤਾ ਜਾ ਸਕਦਾ ਹੈ ਅਤੇ ਪੂਰਾ ਕੀਤਾ ਜਾ ਸਕਦਾ ਹੈ। ਸਤੰਬਰ, 2020 ਦੇ ਅੰਤ ਤੱਕ,  ਲਾਗੂਕਰਨ ਦੀ ਸ਼ੁਰੂਆਤ ਕਰਨ ਲਈ ਰਸਮੀ ਤੌਰ ‘ਤੇ ਯੋਜਨਾਬਣਾਈ ਜਾ ਸਕਦੀ ਹੈ। ਅਲਪਕਾਲੀ ਉਪਾਅ ਜਿਵੇਂ ਕਿ ਅਸਥਾਈ ਬੈਰੀਕੇਡਿੰਗ, ਟ੍ਰੈਫਿਕ ਲਈ ਸੜਕਾਂ ਨੂੰ ਬੰਦ ਕਰਨਾ, ਸਥਾਨਾਂ ਨੂੰ ਸੁਨਿਸ਼ਚਤ ਕਰਨਾ ਆਦਿ ਨੂੰ ਅਕਤੂਬਰ,2020 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਅਲਪਕਾਲੀ ਉਪਾਵਾਂ ਦੁਆਰਾ ਲਾਗੂ ਕੀਤੀ ਗਈ ਯੋਜਨਾ ਦਾ ਨਵੰਬਰ 2020 ਤੱਕ ਜਾਇਜ਼ਾ ਲਿਆ ਜਾ ਸਕਦਾ ਹੈ ਅਤੇ ਲੋੜੀਂਦੀਆਂ  ਸੋਧਾਂ ਨਵੰਬਰ, 2020 ਤੱਕ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।
ਕਿਉਂਕਿ ਸ਼ਹਿਰ ਲੌਕਡਾਊਨ ਨੂੰ ਅਸਾਨ ਬਣਾਉਣ ਅਤੇ ਸਰੀਰਕ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਆਵਾਜਾਈ ਦੇ ਸੁਰੱਖਿਅਤ, ਕਿਫਾਇਤੀ ਅਤੇ ਢੁਕਵੇਂ ਸਾਧਨ ਪ੍ਰਦਾਨ ਕਰਨਾ ਚਾਹੁੰਦੇ ਹਨ, ਇਸ ਲਈ ਤੁਰਨ ਅਤੇ ਸਾਈਕਲ ਅਨੁਕੂਲ ਸ਼ਹਿਰਾਂ ਦੁਆਰਾ ਮਾਰਕਿਟ ਦੀਆਂ ਥਾਂਵਾਂ ਵਾਹਨ-ਮੁਕਤ ਬਣਾਉਣ ਦੀ ਜ਼ਰੂਰਤ ਬਹੁਤ ਮਹੱਤਵਪੂਰਨ ਹੈ। ਕੋਵਿਡ -19 ਮਹਾਮਾਰੀ ਸਾਨੂੰ ਲੋਕਾਂ ਲਈ ਸੜਕਾਂ ʼਤੇ ਪੁਨਰ-ਵਿਚਾਰ  ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਮਾਰਕਿਟ ਦੇ ਖੇਤਰਾਂ ਨੂੰ ਕੋਵਿਡ -19 ਤੋਂ ਸੁਰੱਖਿਅਤ ਅਤੇ ਲੋਕਾਂ ਦੇ ਅਨੁਕੂਲ ਬਣਾਉਣ ਲਈ, ਸਮੇਂ ਦੀ ਜ਼ਰੂਰਤ ਹੈ ਕਿ ਸ਼ਹਿਰ ਪੈਦਲ ਚਲਣ ਨੂੰ ਉਤਸ਼ਾਹਿਤ ਕਰਨ 'ਤੇ ਵਿਚਾਰ ਕਰਨ।
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਸਾਈਕਲ ਟ੍ਰੈਕਾਂ ਨੂੰ ਵਧਾਉਣ ਅਤੇ ਮਾਰਕਿਟ ਸਥਾਨਾਂ ਨੂੰ ਵਾਹਨ-ਮੁਕਤ ਕਰਨ'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦਿਆਂ ਬੱਸ ਅਤੇ ਮੈਟਰੋ ਪ੍ਰਣਾਲੀਆਂ ਰਾਹੀਂ ਜਨਤਕ ਆਵਾਜਾਈ ਨੂੰ ਵਧਾਉਂਦੇ ਹੋਏ ਮਿਲੀਅਨ ਤੋਂ ਵੱਧ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੇ ਪ੍ਰਯਤਨਾਂ ਦੀ ਅਗਵਾਈ ਕਰ ਰਿਹਾ ਹੈ।
ਇੱਥੋਂ ਤੱਕ ਕਿ ਕੋਵਿਡ -19 ਦੇ ਵਿਸ਼ਵ ਭਰ ਵਿੱਚ ਫੈਲਣ ਤੋਂ ਪਹਿਲਾਂ ਹੀ, ਕੁਝ ਭਾਰਤੀ ਸ਼ਹਿਰਾਂ ਜਿਵੇਂ ਚੇਨਈ, ਪੁਣੇ ਅਤੇ ਬੰਗਲੌਰ ਨੇ ਲੋਕਾਂ ਦੇ ਅਨੁਕੂਲ ਸ਼ਹਿਰਾਂ ਵਿਚ ਤਬਦੀਲੀ ਕਰਨੀ ਸ਼ੁਰੂ ਕਰ ਦਿੱਤੀ। ਪਿਛਲੇ ਪੰਜ ਸਾਲਾਂ ਦੌਰਾਨ, ਚੇਨਈ ਨੇ ਪੂਰੇ ਸ਼ਹਿਰ ਵਿੱਚ 100 ਕਿਲੋਮੀਟਰ ਤੋਂ ਵੱਧ ਪੈਦਲ ਯਾਤਰੀ ਅਨੁਕੂਲ ਸੜਕਾਂ ਨੂੰ ਲਾਗੂ ਕੀਤਾ ਹੈ, ਜਿਸ ਵਿੱਚ ਸ਼ਹਿਰ ਦੇ ਵਪਾਰਕ ਕੇਂਦਰ ਵਿੱਚ ਇੱਕ ਪੈਦਲ ਯਾਤਰੀ ਪਲਾਜ਼ਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਇਹ ਇਸ ਸਾਲ ਮੈਗਾ ਸਟ੍ਰੀਟਸ ਪ੍ਰੋਗਰਾਮ ਦੇ ਜ਼ਰੀਏ ਆਪਣੀਆਂ ਕੋਸ਼ਿਸ਼ਾਂ ਨੂੰ ਚੌਗੁਣਾ ਕਰ ਰਿਹਾ ਹੈ, ਜਿਸਦਾ ਉਦੇਸ਼ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਨੂੰ ਤਰਜੀਹ ਦਿੰਦੇ ਹੋਏਚੇਨਈ ਦੀਆਂ ਅਸੁਰੱਖਿਅਤ ਸਟ੍ਰੀਟਸ ਨੂੰ 'ਕੰਪਲੀਟ ਸਟ੍ਰੀਟਸ' ਵਿੱਚ ਬਦਲਣਾ ਹੈ। ਚੇਨਈ ਦੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਰਾਜ ਨੇ ਤਮਿਲ ਨਾਡੂ  ਦੇ ਦਸ ਸ਼ਹਿਰਾਂ ਵਿੱਚ ਇਸ ਪ੍ਰੋਗਰਾਮ ਦਾ ਵਿਸਤਾਰ ਕਰਨ ਲਈ  ਬਜਟ ਨਿਰਧਾਰਿਤ ਕੀਤਾ ਹੈ। ਪੁਣੇ ਇੱਕ ਵਿਸ਼ਾਲ ਸਾਈਕਲਿੰਗ ਯੋਜਨਾ ਦਾ ਵਿਕਾਸ ਕਰਨ ਵਾਲਾ ਪਹਿਲਾ ਭਾਰਤੀ ਸ਼ਹਿਰ ਬਣ ਗਿਆ ਜਿਸ ਨੇ ਕਿ400 ਕਿਲੋਮੀਟਰ ਸਾਈਕਲ ਅਨੁਕੂਲ ਸੜਕਾਂ ਦਾ ਪ੍ਰਸਤਾਵ ਰੱਖਿਆ ਹੈ। ਕਈ ਭਾਰਤੀ ਸ਼ਹਿਰਾਂ ਨੇ ਸਾਈਕਲ-ਸ਼ੇਅਰਿੰਗ ਪ੍ਰਣਾਲੀਆਂ ਨੂੰ ਰੋਲ ਆਊਟ ਕੀਤਾ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ, ਖ਼ਾਸਕਰਕੇ ਲੜਕੀਆਂ ਨੂੰ ਸਾਈਕਲਿੰਗ ਅਪਣਾਉਣ ਅਤੇ ਅਜ਼ਾਦੀ ਨਾਲ ਸ਼ਹਿਰ ਦੇ ਆਸ ਪਾਸ ਘੁੰਮਣ ਲ਼ਈ ਸਸ਼ਕਤ ਕੀਤਾ ਹੈ। ਮੇਅਰਾਂ / ਮਿਊਂਸਪਲ ਕਮਿਸ਼ਨਰਾਂ / ਸਮਾਰਟ ਸਿਟੀਜ਼ ਅਤੇ ਨਾਗਰਿਕ ਸਮੂਹਾਂ ਵੱਲੋਂ ਵੱਖ-ਵੱਖ ਭਾਰਤੀ ਸ਼ਹਿਰਾਂ ਵਿੱਚ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਵਾਲੇ ਹੁਲਾਰੇ ਨਾਲ, ਇਹ ਪਲ ਸ਼ਹਿਰਾਂ ਲਈ ਇਸ ਮੋਡ ਨੂੰ ਅਪਣਾਉਣ ਦਾ ਸੁਨਹਿਰੀ ਮੌਕਾ ਹੋ ਸਕਦਾ ਹੈ।

                                                                           *****
ਆਰਜੇ / ਐੱਨਜੀ



(Release ID: 1630765) Visitor Counter : 269