ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ) 2020 ਲਈ ਜਨਤਾ ਅਤੇ ਮਾਹਿਰਾਂ ਦੇ ਨਾਲ ਸਲਾਹ-ਮਸ਼ਵਰੇ ਲਈ ‘ਟਾਊਨ ਹਾਲ ਮੀਟ’ ਲਾਂਚ ਕੀਤਾ ਜਾ ਰਿਹਾ ਹੈ



ਪ੍ਰਕਿਰਿਆ ਨੂੰ 4 ਆਪਸ ਵਿੱਚ ਜੁੜੇ ਟ੍ਰੈਕਾਂ ਵਿੱਚ ਸੰਗਠਿਤ ਕੀਤਾ ਗਿਆ ਹੈ, ਜੋ ਪਾਲਿਸੀ ਤਿਆਰ ਕਰਨ ਵਿੱਚ ਸਲਾਹ ਮਸ਼ਵਰੇ ਲਈ ਤਕਰੀਬਨ 15000 ਹਿਤਧਾਰਕਾਂ ਤੱਕ ਪਹੁੰਚੇਗਾ


ਵੱਖ-ਵੱਖ ਟ੍ਰੈਕਾਂ ’ਤੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪਹਿਲਾਂ ਹੀ ਸੁਰੂ ਹੋ ਚੁੱਕੀ ਹੈ ਅਤੇ ਸਮਾਨ ਰੂਪ ਵਿੱਚ ਚਲ ਰਹੀ ਹੈ


ਪੂਰੀ ਪ੍ਰਕਿਰਿਆ ਦਾ ਤਾਲਮੇਲ ਰੱਖਣ ਲਈ ਡੀਐੱਸਟੀ (ਟੈਕਨੋਲੋਜੀ ਭਵਨ) ਵਿਖੇ ਇਨ-ਹਾਊਸ ਪਾਲਿਸੀ ਗਿਆਨ ਅਤੇ ਅੰਕੜਾ ਸਮਰਥਨ ਇਕਾਈ ਵਾਲਾ ਇੱਕ ਸਕੱਤਰੇਤ ਸਥਾਪਿਤ ਕੀਤਾ ਗਿਆ ਹੈ

Posted On: 10 JUN 2020 11:02AM by PIB Chandigarh


ਐੱਸਟੀਆਈਪੀ 2020 ਟਾਊਨ ਹਾਲ ਮੀਟ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ) 2020 ਦੇ ਗਠਨ ਲਈ ਟ੍ਰੈਕ -1 ਜਨਤਾ ਅਤੇ ਮਾਹਿਰਾਂ ਦੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫ਼ੈਸਰ ਕੇ ਵਿਜੈ ਰਾਘਵਨ ਅਤੇ ਸਕੱਤਰ, ਡੀਐੱਸਟੀ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਦੁਆਰਾ 12 ਜੂਨ, 2020 ਨੂੰ ਸ਼ੁਰੂ ਕੀਤੀ ਜਾਵੇਗੀ।

ਟ੍ਰੈਕ I ਦੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਵਿੱਚ ਸਾਇੰਸ ਪਾਲਿਸੀ ਫੋਰਮ ਦੁਆਰਾ ਇੱਕ ਵਿਸ਼ਾਲ ਜਨਤਾ ਅਤੇ ਮਾਹਿਰਾਂ ਦੇ ਸਲਾਹ-ਮਸ਼ਵਰੇ ਸ਼ਾਮਲ ਹਨ, ਜੋ ਕਿ ਵਿਸ਼ਾਲ ਜਨਤਾ ਅਤੇ ਮਾਹਿਰਾਂ ਤੋਂ ਜਾਣਕਾਰੀ ਲੈਣ ਲਈ ਇੱਕ ਸਮਰਪਿਤ ਪਲੈਟਫਾਰਮ ਹੈ, ਤਾਂ ਜੋ ਐੱਸਟੀਆਈਪੀ 2020 ਦੇ ਗਠਨ ਵਿੱਚ ਵਿਕੇਂਦਰੀਕਰਣ ਅਤੇ ਹੇਠਾਂ ਤੱਕ ਪਹੁੰਚ ਕਰਕੇ ਵਿਸ਼ਾਲ ਜਨਤਾ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਸਕੇ। ਐੱਸਟੀਆਈਪੀ 2020 ਸਕੱਤਰੇਤ ਦੇ ਮੁਖੀ ਅਤੇ ਡੀਐੱਸਟੀ ਦੇ ਸਲਾਹਕਾਰ ਡਾ. ਅਖਿਲੇਸ਼ ਗੁਪਤਾ ਵੀ ਸਲਾਹ-ਮਸ਼ਵਰੇ ਦੇ ਉਦਘਾਟਨ ਸਮੇਂ ਮੌਜੂਦ ਰਹਿਣਗੇ।

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ (ਪੀਐੱਸਏ ਦਾ ਦਫ਼ਤਰ) ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਨਵੀਂ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ 2020) ਦੇ ਗਠਨ ਲਈ ਇੱਕ ਸਲਾਹਕਾਰ ਪ੍ਰਕਿਰਿਆ ਸ਼ੁਰੂ ਕੀਤੀ ਹੈ ਤਾਂ ਜੋ ਹਿਤਧਾਰਕਾਂ ਦੀ ਇੱਕ ਵਿਆਪਕ ਲੜੀ ਤੱਕ ਪਹੁੰਚ ਕੀਤੀ ਜਾ ਸਕੇ।

ਟ੍ਰੈਕ I ਵਿਚਲੇ ਰੁਝੇਵਿਆਂ ਵਿੱਚ ਵਿਚਾਰ ਵਟਾਂਦਰੇ ਲਈ ਨੇਤਾਵਾਂ ਅਤੇ ਪਾਲਿਸੀਗਤ ਵਿਦਵਾਨਾਂ ਨਾਲ ਜਨਤਕ ਸੰਵਾਦ ਦੀ ਲੜੀ, ਜਨਤਕ ਰੁਝੇਵੇਂ ਨਾਲ ਇੱਕ ਵਿਸ਼ੇ ਸਬੰਧੀ ਪੈਨਲ ਵਿਚਾਰ ਚਰਚਾ, ਟੀਚੇ ਦੇ ਸਰਵੇਖਣ, ਪ੍ਰਿੰਟ ਮੀਡੀਆ ਲੇਖਾਂ ਅਤੇ ਲਿਖਤਾਂ ਵਾਲੇ ਚੈਨਲ, ਆਖਰੀ-ਮੀਲ ਦੇ ਸੰਪਰਕ ਲਈ ਕਮਿਊਨਿਟੀ ਪੌਡਕਾਸਟ ਸ਼ਾਮਲ ਹੋਣਗੇ।

ਐੱਸਟੀਆਈਪੀ 2020 ਤਿਆਰ ਕਰਨ ਦੀ ਪ੍ਰਕਿਰਿਆ ਨੂੰ 4 ਆਪਸ ਵਿੱਚ ਜੁੜੇ ਟ੍ਰੈਕਾਂ ਵਿੱਚ ਸੰਗਠਿਤ ਕੀਤਾ ਗਿਆ ਹੈ, ਜੋ ਪਾਲਿਸੀ ਤਿਆਰ ਕਰਨ ਵਿੱਚ ਸਲਾਹ ਮਸ਼ਵਰੇ ਨੂੰ ਤਕਰੀਬਨ 15000 ਹਿਤਧਾਰਕਾਂ ਤੱਕ ਪਹੁੰਚਾਉਣਗੇ। ਟ੍ਰੈਕ I ਦੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਵਿੱਚ ਸਾਇੰਸ ਪਾਲਿਸੀ ਫੋਰਮ ਦੁਆਰਾ ਇੱਕ ਵਿਸ਼ਾਲ ਜਨਤਾ ਅਤੇ ਮਾਹਿਰਾਂ ਦੇ ਸਲਾਹ-ਮਸ਼ਵਰੇ ਸ਼ਾਮਲ ਹਨ, ਜੋ ਪਾਲਿਸੀ ਡਰਾਫਟ ਪ੍ਰਕਿਰਿਆ ਦੇ ਦੌਰਾਨ ਅਤੇ ਬਾਅਦ ਵਿੱਚ ਵਿਸ਼ਾਲ ਜਨਤਾ ਅਤੇ ਮਾਹਿਰਾਂ ਤੋਂ ਜਾਣਕਾਰੀ ਲੈਣ ਲਈ ਇੱਕ ਸਮਰਪਿਤ ਪਲੈਟਫਾਰਮ ਹੈ। ਟ੍ਰੈਕ II ਵਿੱਚ ਪਾਲਿਸੀ ਡ੍ਰਾਫਟ ਪ੍ਰਕਿਰਿਆ ਵਿੱਚ ਪ੍ਰਮਾਣ-ਸੂਚਿਤ ਸਿਫਾਰਸ਼ਾਂ ਨੂੰ ਫੀਡ ਕਰਨ ਲਈ ਮਾਹਿਰਾਂ ਦੁਆਰਾ ਸੰਚਾਲਿਤ ਵਿਸ਼ੇ ਸਬੰਧੀ ਸਲਾਹ-ਮਸ਼ਵਰੇ ਸ਼ਾਮਲ ਹਨ। ਇਸ ਉਦੇਸ਼ ਲਈ 21 ਕੇਂਦ੍ਰਿਤ ਵਿਸ਼ੇ ਸਬੰਧੀ ਸਮੂਹਾਂ ਦਾ ਗਠਨ ਕੀਤਾ ਗਿਆ ਹੈ। ਟ੍ਰੈਕ III ਵਿੱਚ ਮੰਤਰਾਲਿਆਂ ਅਤੇ ਰਾਜਾਂ ਨਾਲ ਵਿਚਾਰ ਵਟਾਂਦਰੇ ਸ਼ਾਮਲ ਹਨ, ਜਦੋਂ ਕਿ ਟਰੈਕ IV ਵਿੱਚ ਸਿਖਰ ਪੱਧਰ ਦੇ ਬਹੁਤ ਸਾਰੇ ਹਿਤਧਾਰਕਾਂ ਦੇ ਸਲਾਹ-ਮਸ਼ਵਰੇ ਸ਼ਾਮਲ ਹਨ।

ਵੱਖ-ਵੱਖ ਟ੍ਰੈਕਾਂ ’ਤੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਸਮਾਨ ਰੂਪ ਵਿੱਚ ਚਲ ਰਹੀ ਹੈ। ਟ੍ਰੈਕ -2 ਵਿਸ਼ੇ ਸਬੰਧੀ ਸਮੂਹ (ਟੀਜੀ) ਸਲਾਹ-ਮਸ਼ਵਰੇ ਦੀ ਸ਼ੁਰੂਆਤ ਜਾਣਕਾਰੀ ਦੇ ਸੈਸ਼ਨਾਂ ਦੀ ਇੱਕ ਲੜੀ ਨਾਲ ਕੀਤੀ ਗਈ ਹੈ, ਅਤੇ ਟ੍ਰੈਕ -1 ਦੀ ਸ਼ੁਰੂਆਤ ਮਾਹਿਰਾਂ ਦੇ ਨਾਲ-ਨਾਲ ਜਨਤਾ ਤੋਂ ਸਲਾਹ ਇਕੱਠੀ ਕਰਕੇ ਕੀਤੀ ਜਾਵੇਗੀ।

ਪੂਰੀ ਪ੍ਰਕਿਰਿਆ ਦਾ ਤਾਲਮੇਲ ਰੱਖਣ ਲਈ ਡੀਐੱਸਟੀ (ਟੈਕਨੋਲੋਜੀ ਭਵਨ) ਵਿਖੇ ਡੀਐੱਸਟੀ-ਐੱਸਟੀਆਈਪੀ ਦੇ ਪਾਲਿਸੀ ਫੈਲੋਆਂ ਦੇ ਕੇਡਰ ਨਾਲ ਬਣਾਇਆ ਗਿਆ ਇਨ-ਹਾਊਸ ਪਾਲਿਸੀ ਗਿਆਨ ਅਤੇ ਅੰਕੜਾ ਸਮਰਥਨ ਇਕਾਈ ਵਾਲਾ ਇੱਕ ਸਕੱਤਰੇਤ ਸਥਾਪਿਤ ਕੀਤਾ ਗਿਆ ਹੈ।

*****

ਐੱਨਬੀ/ ਕੇਜੀਐੱਸ/ (ਡੀਐੱਸਟੀ)



(Release ID: 1630685) Visitor Counter : 164