ਪੁਲਾੜ ਵਿਭਾਗ

ਪ੍ਰਾਈਵੇਟ ਸੈਕਟਰ ਨੂੰ ਆਪਣੀ ਸਮਰੱਥਾ ਵਿੱਚ ਸੁਧਾਰ ਲਈ ਇਸਰੋ (ISRO) ਦੀਆਂ ਸੁਵਿਧਾਵਾਂ ਅਤੇ ਹੋਰ ਸਬੰਧਿਤ ਸੰਪਤੀਆਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ: ਡਾ. ਜਿਤੇਂਦਰ ਸਿੰਘ

Posted On: 09 JUN 2020 8:10PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ, ਪ੍ਰਧਾਨ ਮੰਤਰੀ ਦਫ਼ਤਰ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ, ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਆਪਣੀ ਸਮਰੱਥਾ ਵਿੱਚ ਸੁਧਾਰ ਲਿਆਉਣ ਲਈ ਇਸਰੋ ਦੀਆਂ ਸੁਵਿਧਾਵਾਂ ਅਤੇ ਹੋਰ ਸਬੰਧਿਤ ਸੰਪਤੀਆਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਪੁਲਾੜ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀਆਂ ਉਪਲਬੱਧੀਆਂ ਦੀ ਜਾਣਕਾਰੀ ਦਿੰਦੇ ਹਨ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦਾ ਆਤਮਨਿਰਭਰ ਭਾਰਤ ਦਾ ਰੋਡਮੈਪ ਆਪਣੇ ਉੱਤੇ ਭਰੋਸਾ ਰੱਖਣ ਵਾਲੇ ਭਾਰਤ ਦੀ ਦਿਸ਼ਾ ਵਿੱਚ ਹੈ, ਜਿਸ ਵਿੱਚ ਪੁਲਾੜ ਗਤੀਵਿਧੀਆਂ ਵਿੱਚ ਨਿਜੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੀ ਕਲਪਨਾ ਕੀਤੀ ਗਈ ਹੈ ਜਿਵੇਂ ਕਿ ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਸੀ। ਭਾਰਤੀ ਪ੍ਰਾਈਵੇਟ ਸੈਕਟਰ, ਭਾਰਤ ਦੀ ਪੁਲਾੜ ਖੇਤਰ ਦੀ ਯਾਤਰਾ ਵਿੱਚ ਸਹਿ ਮੁਸਾਫ਼ਿਰ ਹੈ।

ਸੈਟੇਲਾਈਟ, ਲਾਂਚ ਅਤੇ ਸਪੇਸ ਅਧਾਰਿਤ ਸੇਵਾਵਾਂ ਵਿੱਚ ਨਿਜੀ ਕੰਪਨੀਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਣਾ ਹੈ। ਪ੍ਰਾਈਵੇਟ ਸੈਕਟਰ ਲਈ ਗ੍ਰਹਿਆ ਦੀ ਖੋਜ ਅਤੇ ਬਾਹਰੀ ਪੁਲਾੜ ਯਾਤਰਾ ਦੀਆਂ ਭਵਿੱਖ ਦੀਆਂ ਯੋਜਨਾਵਾਂ ,ਖੋਲੀਆਂ ਜਾਣਗੀਆਂ।

ਦੂਸਰਿਆਂ ਦੁਆਰਾ ਸ਼ੁਰੂ ਕੀਤੇ ਗਏ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ 'ਗਗਨਯਾਨ' ਦੇ ਬਾਰੇ ਨਵੀਂ ਜਾਣਕਾਰੀ ਦਿੰਦੇ ਹੋਏ ਡਾ. ਜਿਤੇਂਦਰ ਨੇ ਕਿਹਾ ਕਿ ਪੁਲਾੜ ਯਾਤਰੀਆਂ ਦੀ ਚੋਣ ਪੂਰੀ ਹੋ ਚੁੱਕੀ ਹੈ ਅਤੇ ਰੂਸ ਵਿੱਚ ਉਸ ਦੀ ਸਿਖਲਾਈ ਵੀ ਸ਼ੁਰੂ ਹੋ ਚੁੱਕੀ ਹੈ, ਪਰ ਕੋਰੋਨਾ ਮਹਾਮਾਰੀ ਕਰਕੇ ਇਸ ਵਿੱਚ ਰੁਕਾਵਟ ਆਈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਅੱਗੇ ਦਾ ਕੰਮ ਜਲਦੀ ਹੀ ਸ਼ੁਰੂ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਂ ਪ੍ਰੇਰਿਤ ਹੋ ਕੇ, ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਜੋ ਸਾਲ ਅਲਵਿਦਾ ਕਹਿ ਚੁੱਕਾ ਹੈ ਇਸਰੋ ਨੇ ਨੌਜਵਾਨ  ਸਕੂਲੀ ਬੱਚਿਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ 'ਯੁਵਾ ਵਿਗਿਆਨੀ ਪ੍ਰੋਗਰਾਮ-ਯੁਵਿਕਾ (YUVIKA)' ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਮੁੱਖ ਰੂਪ ਵਿੱਚ ਪੁਲਾੜ ਟੈਕਨੋਲੋਜੀ ਅਤੇ ਨੌਜਵਾਨ ਪੀੜੀਆਂ ਨੂੰ ਇਸ ਦੀਆਂ ਐਪਲੀਕੇਸ਼ਨਾਂ ਉੱਤੇ ਬੁਨਿਆਦੀ ਗਿਆਨ ਦੇਣਾ ਹੈ।

ਕੋਰੋਨਾ ਮਹਾਮਾਰੀ ਦੌਰਾਨ ਵੀ, ਇਸਰੋ ਦੇ ਵਿਗਿਆਨਕ ਜ਼ਰੂਰੀ ਮੈਡੀਕਲ ਉਪਕਰਣ, ਸੁਰੱਖਿਆ ਕਿੱਟ, ਅਤੇ ਹੋਰ ਉਪਕਰਣ ਪ੍ਰਦਾਨ ਕਰਨ ਦੇ ਸਰਬਉੱਤਮ ਤਰੀਕਿਆਂ ਦੀ ਖੋਜ ਵਿੱਚ ਲੱਗੇ ਹੋਏ ਹਨ।

                                                                               ****

 

ਐੱਨਡਬਲਿਊ/ਐੱਸਐੱਨਸੀ


(Release ID: 1630577) Visitor Counter : 260